Ang 879
ਐਸਾ ਗਿਆਨੁ ਬੀਚਾਰੈ ਕੋਈ ॥
aisaa giaan beechaarai koee |
Punjabi
ਕੋਈ ਵਿਰਲਾ ਪੁਰਸ਼ ਹੀ ਹੈ ਜੋ ਐਹੋ ਜੇਹੇ ਬ੍ਰਹਿਮ ਬੋਧ ਨੂੰ ਸੋਚਦਾ ਸਮਝਦਾ ਹੈ,
English
How rare are those who contemplate this spiritual wisdom.
ਤਿਸ ਤੇ; ਮੁਕਤਿ ਪਰਮ ਗਤਿ ਹੋਈ ॥੧॥ ਰਹਾਉ ॥
tis te; mukat param gat hoee |1| rahaau |
Punjabi
ਜਿਸ ਦੇ ਰਾਹੀਂ ਉਸ ਨੂੰ ਮੋਖਸ਼ ਅਤੇ ਮਹਾਨ ਸ੍ਰੇਸ਼ਟ ਅਵਸਥਾ ਪ੍ਰਾਪਤ ਹੋ ਜਾਂਦੇ ਹਨ।
English
Through this, the supreme state of liberation is attained. ||1||Pause||
ਦਿਨ ਮਹਿ ਰੈਣਿ. ਰੈਣਿ ਮਹਿ ਦਿਨੀਅਰੁ; ਉਸਨ ਸੀਤ ਬਿਧਿ ਸੋਈ ॥
din meh rain. rain meh dineear; usan seet bidh soee |
Punjabi
ਦਿਨ ਵਿੱਚ ਰਾਤ ਹੈ ਅਤੇ ਰਾਤ ਵਿੱਚ ਦਿਨ ਹੈ। ਇਹੀ ਰੀਤੀ ਹੈ ਗਰਮੀ ਅਤੇ ਸਰਦੀ ਦੀ।
English
The night is in the day, and the day is in the night. The same is true of hot and cold.
ਤਾ ਕੀ ਗਤਿ ਮਿਤਿ ਅਵਰੁ. ਨ ਜਾਣੈ; ਗੁਰ ਬਿਨੁ ਸਮਝ. ਨ ਹੋਈ ॥੨॥
taa kee gat mit avar. na jaanai; gur bin samajh. na hoee |2|
Punjabi
ਉਸ ਦੀ ਅਵਸਥਾ ਅਤੇ ਵਿਸਥਾਰ ਨੂੰ ਹੋਰ ਕੋਈ ਨਹੀਂ ਜਾਣਦਾ। ਗੁਰਾਂ ਦੇ ਬਾਝੋਂ ਇਹ ਗਿਆਤ ਪ੍ਰਾਪਤ ਨਹੀਂ ਹੁੰਦੀ।
English
No one else knows His state and extent; without the Guru, this is not understood. ||2||
ਪੁਰਖ ਮਹਿ ਨਾਰਿ. ਨਾਰਿ ਮਹਿ ਪੁਰਖਾ; ਬੂਝਹੁ ਬ੍ਰਹਮ ਗਿਆਨੀ ॥
purakh meh naar. naar meh purakhaa; boojhahu braham giaanee |
Punjabi
ਨਰ ਵਿੱਚ ਮਦੀਨ ਹੈ ਅਤੇ ਮਦੀਨ ਵਿੰਚ ਨਰ ਹੈ। ਤੂੰ ਇਸ ਨੂੰ ਅਨੁਭਵ ਕਰ ਹੇ ਵਾਹਿਗੁਰੂ ਦੇ ਗਿਆਨੀ।
English
The female is in the male, and the male is in the female. Understand this, O God-realized being!
ਧੁਨਿ ਮਹਿ ਧਿਆਨੁ. ਧਿਆਨ ਮਹਿ ਜਾਨਿਆ; ਗੁਰਮੁਖਿ ਅਕਥ ਕਹਾਨੀ ॥੩॥
dhun meh dhiaan. dhiaan meh jaaniaa; guramukh akath kahaanee |3|
Punjabi
ਪ੍ਰਭੂ ਦੀ ਲਗਨ ਅੰਦਰ ਰੂਹਾਨੀ ਦ੍ਰਿਸ਼ਯ ਹੈ ਅਤੇ ਰੂਹਾਨੀ ਦ੍ਰਿਸ਼ਯ ਰਾਹੀਂ ਹੀ ਪ੍ਰਭੂ ਅਨੁਭਵ ਕੀਤਾ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ ਇਹ ਅਕਹਿ ਵਾਰਤਾ ਜਾਣੀ ਜਾਂਦੀ ਹੈ।
English
The meditation is in the music, and knowledge is in meditation. Become Gurmukh, and speak the Unspoken Speech. ||3||
ਮਨ ਮਹਿ ਜੋਤਿ. ਜੋਤਿ ਮਹਿ ਮਨੂਆ; ਪੰਚ ਮਿਲੇ ਗੁਰ ਭਾਈ ॥
man meh jot. jot meh manooaa; panch mile gur bhaaee |
Punjabi
ਚਿੱਤ ਅੰਦਰ ਰੱਬੀ ਨੂਰ ਹੈ ਅਤੇ ਰੱਬੀ ਨੂਰ ਅੰਦਰ ਹੈ ਚਿੱਤ ਅਤੇ ਪੰਜੇ ਗਿਆਨ ਇੱਦਰੇ, ਜੋ ਇਕੋ ਗੁਰੂ ਦੇ ਚੇਲਿਆਂ ਦੀ ਮਾਨੰਦ ਮਿਲ ਕੇ ਇਕ ਸੁਰ ਤਾਲ ਵਿੱਚ ਹੋ ਗਏ ਹਨ।
English
The Light is in the mind, and the mind is in the Light. The Guru brings the five senses together, like brothers.
ਨਾਨਕ. ਤਿਨ ਕੈ ਸਦ ਬਲਿਹਾਰੀ; ਜਿਨ ਏਕ ਸਬਦਿ ਲਿਵ ਲਾਈ ॥੪॥੯॥
naanak. tin kai sad balihaaree; jin ek sabad liv laaee |4|9|
Punjabi
ਨਾਨਕ ਉਹਨਾਂ ਉਤੋਂ ਸਦੀਵੀ ਹੀ ਘੋਲੀ ਵੰਞਦਾ ਹੈ, ਜੋ ਇਕ ਨਾਮ ਨਾਲ ਪ੍ਰੀਤ ਪਾਉਂਦੇ ਹਨ।
English
Nanak is forever a sacrifice to those who enshrine love for the One Word of the Shabad. ||4||9||
ਰਾਮਕਲੀ ਮਹਲਾ ੧ ॥
raamakalee mahalaa 1 |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ।
English
Raamkalee, First Mehl:
ਜਾ ਹਰਿ ਪ੍ਰਭਿ ਕਿਰਪਾ ਧਾਰੀ ॥
jaa har prabh kirapaa dhaaree |
Punjabi
ਜਦ ਸੁਆਮੀ ਵਾਹਿਗੁਰੂ ਨੇ ਮਿਹਰ ਕੀਤੀ,
English
When the Lord God showered His Mercy,
ਤਾ, ਹਉਮੈ ਵਿਚਹੁ ਮਾਰੀ ॥
taa, haumai vichahu maaree |
Punjabi
ਤਦ ਮੇਰੀ ਸਵੈ-ਹੰਗਤਾ ਮੇਰੇ ਅੰਦਰੋਂ ਦੂਰ ਹੋ ਗਈ।
English
egotism was eradicated from within me.
ਸੋ ਸੇਵਕਿ; ਰਾਮ ਪਿਆਰੀ ॥
so sevak; raam piaaree |
Punjabi
ਉਹ ਸਾਹਿਬ ਨੂੰ ਪਿਆਰਾ ਲੱਗਦਾ ਹੈ ਜਿਹੜਾ ਟਹਿਲੂਆ
English
That humble servant who contemplates the
ਜੋ ਗੁਰਸਬਦੀ ਬੀਚਾਰੀ ॥੧॥
jo gurasabadee beechaaree |1|
Punjabi
ਗੁਰਾਂ ਦੀ ਬਾਣੀ ਨੂੰ ਸੋਚਦਾ ਵੀਚਾਰਦਾ ਹੈ।
English
Word of the Guru's Shabad, is very dear to the Lord. ||1||
ਸੋ ਹਰਿ ਜਨੁ; ਹਰਿ ਪ੍ਰਭ ਭਾਵੈ ॥
so har jan; har prabh bhaavai |
Punjabi
ਉਹ ਰੱਬ ਦਾ ਗੋਲਾ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ,
English
That humble servant of the Lord is pleasing to his Lord God;
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ; ਲਾਜ ਛੋਡਿ. ਹਰਿ ਕੇ ਗੁਣ ਗਾਵੈ ॥੧॥ ਰਹਾਉ ॥
ahinis bhagat kare din raatee; laaj chhodd. har ke gun gaavai |1| rahaau |
Punjabi
ਜੋ ਦਿਹੁੰ ਰੈਣ ਸਦਾ ਹੀ ਸੁਆਮੀ ਦੀ ਪ੍ਰੇਮਮਈ ਸੇਵਾ ਕਮਾਉਂਦਾ ਹੈ ਅਤੇ ਜੱਸ ਤੇ ਅਪਜੱਸ ਦੀ ਪਰਵਾਹ ਨਾਂ ਕਰ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ। ਠਹਿਰਾਓ।
English
day and night, he performs devotional worship, day and night. Disregarding his own honor, he sings the Glorious Praises of the Lord. ||1||Pause||
ਧੁਨਿ ਵਾਜੇ ਅਨਹਦ ਘੋਰਾ ॥
dhun vaaje anahad ghoraa |
Punjabi
ਸੁਤੇ ਸਿੱਧ ਹੋਣ ਵਾਲਾ ਬੈਕੁੰਠੀ ਕੀਰਤਨ ਹੁੰਦਾ ਹੈ,
English
The unstruck melody of the sound current resonates and resounds;
ਮਨੁ ਮਾਨਿਆ; ਹਰਿ ਰਸਿ ਮੋਰਾ ॥
man maaniaa; har ras moraa |
Punjabi
ਤੇ ਗੂੰਜਦਾ ਹੈ ਅਤੇ ਇਸ ਈਸ਼ਵਰੀ ਅੰਮ੍ਰਿਤ ਨਾਲ ਮੇਰੀ ਜਿੰਦੜੀ ਪਤੀਜ ਗਈ ਹੈ।
English
my mind is appeased by the subtle essence of the Lord.
ਗੁਰ ਪੂਰੈ; ਸਚੁ ਸਮਾਇਆ ॥
gur poorai; sach samaaeaa |
Punjabi
ਪੂਰਨ ਗੁਰਾਂ ਦੀ ਮਿਹਰ ਦੁਆਰਾ, ਮੈਂ ਸੱਚ ਅੰਦਰ ਲੀਨ ਹੋ ਗਿਆ ਹਾਂ,
English
Through the Perfect Guru, I am absorbed in Truth.
ਗੁਰੁ ਆਦਿ ਪੁਰਖੁ; ਹਰਿ ਪਾਇਆ ॥੨॥
gur aad purakh; har paaeaa |2|
Punjabi
ਅਤੇ ਵਿਸ਼ਾਲ ਪਰਾਪੂਰਬਲੇ ਪ੍ਰਭੂ ਨੂੰ ਪਾ ਲਿਆ ਹੈ।
English
Through the Guru, I have found the Lord, the Primal Being. ||2||
ਸਭਿ ਨਾਦ ਬੇਦ ਗੁਰਬਾਣੀ ॥
sabh naad bed gurabaanee |
Punjabi
ਗੁਰਾਂ ਦੀ ਬਾਣੀ ਹੀ ਦਸਮ ਦੁਆਰ ਦਾ ਸੰਗੀਤ, ਵੇਦ ਅਤੇ ਹਰ ਵਸਤੂ ਹੈ।
English
Gurbani is the sound current of the Naad, the Vedas, everything.
ਮਨੁ ਰਾਤਾ ਸਾਰਿਗਪਾਣੀ ॥
man raataa saarigapaanee |
Punjabi
ਮੇਰੀ ਜਿੰਦੜੀ ਪ੍ਰਭੂ ਸੁਆਮੀ ਨਾਲ ਰੰਗੀ ਹੋਈ ਹੈ,
English
My mind is attuned to the Lord of the Universe.
ਤਹ ਤੀਰਥ ਵਰਤ ਤਪ ਸਾਰੇ ॥
teh teerath varat tap saare |
Punjabi
ਉਸ ਅੰਦਰਹੀ ਸਮੂਹ ਯਾਤਰਾ ਅਸਥਾਨ, ਵਰਤ ਅਤੇ ਕਰੜੀਆਂ ਘਾਲਾਂ ਆ ਜਾਂਦੀਆਂ ਹਨ।
English
He is my sacred shrine of pilgrimage, fasting and austere self-discipline.
ਗੁਰ ਮਿਲਿਆ; ਹਰਿ ਨਿਸਤਾਰੇ ॥੩॥
gur miliaa; har nisataare |3|
Punjabi
ਵਾਹਿਗੁਰੂ ਉਸ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦਾ ਹੈ ਜੋ ਗੁਰਾਂ ਨੂੰ ਮਿਲ ਪੈਂਦਾ ਹੈ।
English
The Lord saves, and carries across, those who meet with the Guru. ||3||
ਜਹ ਆਪੁ ਗਇਆ; ਭਉ ਭਾਗਾ ॥
jeh aap geaa; bhau bhaagaa |
Punjabi
ਜਿਸ ਦੀ ਸਵੈ-ਹੰਗਤਾ ਮਿੱਟ ਗਈ ਹੈ, ਉਸ ਦਾ ਡਰ ਦੌੜ ਜਾਂਦਾ ਹੈ,
English
One whose self-conceit is gone, sees his fears run away.
ਗੁਰ ਚਰਣੀ; ਸੇਵਕੁ ਲਾਗਾ ॥
gur charanee; sevak laagaa |
Punjabi
ਅਤੇ ਉਹ ਗੋਲਾ ਗੁਰਾਂ ਦੇ ਪੈਰਾਂ ਨਾਲ ਜੁੜ ਜਾਂਦਾ ਹੈ।
English
That servant grasps the Guru's feet.
ਗੁਰਿ ਸਤਿਗੁਰਿ; ਭਰਮੁ ਚੁਕਾਇਆ ॥
gur satigur; bharam chukaaeaa |
Punjabi
ਵੱਡੇ ਸੱਚੇ ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ,
English
The Guru, the True Guru, has expelled my doubts.
ਕਹੁ ਨਾਨਕ; ਸਬਦਿ ਮਿਲਾਇਆ ॥੪॥੧੦॥
kahu naanak; sabad milaaeaa |4|10|
Punjabi
ਅਤੇ ਮੈਨੂੰ ਸੁਆਮੀ ਨਾਲ ਮਿਲਾ ਦਿੱਤਾ ਹੈ, ਗੁਰੂ ਜੀ ਆਖਦੇ ਹਨ।
English
Says Nanak, I have merged into the Word of the Shabad. ||4||10||
ਰਾਮਕਲੀ ਮਹਲਾ ੧ ॥
raamakalee mahalaa 1 |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ।
English
Raamkalee, First Mehl:
ਛਾਦਨੁ ਭੋਜਨੁ ਮਾਗਤੁ ਭਾਗੈ ॥
chhaadan bhojan maagat bhaagai |
Punjabi
ਯੋਗੀ ਕੱਪੜੇ ਅਤੇ ਟੁੱਕਰ ਮੰਗਦਾ ਹੋਇਆ ਭੱਜਿਆ ਫਿਰਦਾ ਹੈ।
English
He runs around, begging for clothes and food.
ਖੁਧਿਆ ਦੁਸਟ ਜਲੈ; ਦੁਖੁ ਆਗੈ ॥
khudhiaa dusatt jalai; dukh aagai |
Punjabi
ਉਹ ਪੈੜੀ ਭੁੱਖ ਦੀ ਪੀੜ ਨਾਲ ਸੜਦਾ ਹੈ ਅਤੇ ਪ੍ਰਲੋਕ ਵਿੱਚ ਭੀ ਕਸ਼ਟ ਉਠਾਉਂਦਾ ਹੈ।
English
He burns with hunger and corruption, and will suffer in the world hereafter.
ਗੁਰਮਤਿ. ਨਹੀ ਲੀਨੀ; ਦੁਰਮਤਿ ਪਤਿ ਖੋਈ ॥
guramat. nahee leenee; duramat pat khoee |
Punjabi
ਉਹ ਗੁਰਾਂ ਦੀ ਸਿੱਖਮਤ ਧਾਰਨ ਨਹੀਂ ਕਰਦਾ ਅਤੇ ਮੰਦੀ ਅਕਲ ਦੀ ਰਾਹੀਂ ਆਪਣੀ ਇਜ਼ਤ ਆਬਰੂ ਗੁਆ ਲੈਂਦਾ ਹੈ।
English
He does not follow the Guru's Teachings; through his evil-mindedness, he loses his honor.
ਗੁਰਮਤਿ; ਭਗਤਿ ਪਾਵੈ ਜਨੁ ਕੋਈ ॥੧॥
guramat; bhagat paavai jan koee |1|
Punjabi
ਗੁਰਾਂ ਦੇ ਉਪਦੇਸ਼ ਦੁਆਰਾ ਕੋਈ ਵਿਰਲਾ ਪੁਰਸ਼ ਹੀ ਸੁਆਮੀ ਦੇ ਸਿਮਰਨ ਨੂੰ ਪ੍ਰਾਪਤ ਕਰਦਾ ਹੈ।
English
Only through the Guru's Teachings will such a person become devoted. ||1||
ਜੋਗੀ ਜੁਗਤਿ; ਸਹਜ ਘਰਿ ਵਾਸੈ ॥
jogee jugat; sehaj ghar vaasai |
Punjabi
ਸੱਚੇ ਯੋਗੀ ਦਾ ਮਾਰਗ ਇਹ ਹੈ ਕਿ ਉਹ ਖੁਸ਼ੀ ਦੇ ਗ੍ਰਹਿ (ਅਵਸਥਾ) ਅੰਦਰ ਵੱਸਦਾ ਹੈ।
English
The way of the Yogi is to dwell in the celestial home of bliss.
ਏਕ ਦ੍ਰਿਸਟਿ ਏਕੋ ਕਰਿ ਦੇਖਿਆ; ਭੀਖਿਆ ਭਾਇ ਸਬਦਿ ਤ੍ਰਿਪਤਾਸੈ ॥੧॥ ਰਹਾਉ ॥
ek drisatt eko kar dekhiaa; bheekhiaa bhaae sabad tripataasai |1| rahaau |
Punjabi
ਜੋ ਪ੍ਰਭੂ ਦੀ ਪ੍ਰੀਤ ਦੀ ਖੈਰ ਨਾਲ ਰੱਜ ਗਿਆ ਹੈ ਉਸ ਦੀ ਨਿਗ੍ਹਾ ਪੱਖਪਾਤ-ਰਹਿਤ ਹੁੰਦੀ ਹੈ ਅਤੇ ਉਹ ਕੇਵਲ ਆਪਣੇ ਮਾਲਕ ਨੂੰ ਹੀ ਵੇਖਦਾ ਹੈ। ਠਹਿਰਾਓ।
English
He looks impartially, equally upon all. He receives the charity of the Lord's Love, and the Word of the Shabad, and so he is satisfied. ||1||Pause||
ਪੰਚ ਬੈਲ; ਗਡੀਆ ਦੇਹ ਧਾਰੀ ॥
panch bail; gaddeea deh dhaaree |
Punjabi
ਕਰਮ ਇੰਦਰੀਆਂ ਦੇ ਪੰਜੇ ਬਲ੍ਹਦ ਸਰੀਰ ਦੇ ਗੱਡੇ ਨੂੰ ਖਿੱਚਦੇ ਹਨ।
English
The five bulls, the senses, pull the wagon of the body around.
ਰਾਮ ਕਲਾ; ਨਿਬਹੈ ਪਤਿ ਸਾਰੀ ॥
raam kalaa; nibahai pat saaree |
Punjabi
ਸੁਆਮੀ ਦੀ ਸਤਿਆ ਦੁਆਰਾ ਸਾਰਾ ਕੁਝ ਇਜ਼ਤ ਨਾਲ ਸਹੀ ਸਲਾਮਤ ਤੁਰਿਆ ਜਾਂਦਾ ਹੈ।
English
By the Lord's power, one's honor is preserved.
ਧਰ ਤੂਟੀ; ਗਾਡੋ ਸਿਰ ਭਾਰਿ ॥
dhar toottee; gaaddo sir bhaar |
Punjabi
ਜਦ ਮਾਲਕ ਦੇ ਆਸਰੇ ਦਾ ਧੁਰਾ ਟੁੱਟ ਜਾਂਦਾ ਹੈ ਤਾਂ (ਸਰੀਰ ਦਾ) ਗੱਡਾ ਸਿਰਪਰਨੇ ਡਿੱਗ ਪੈਂਦਾ ਹੈ।
English
But when the axle breaks, the wagon falls and crashes.
ਲਕਰੀ ਬਿਖਰਿ ਜਰੀ ਮੰਝ ਭਾਰਿ ॥੨॥
lakaree bikhar jaree manjh bhaar |2|
Punjabi
ਜਦ ਸਰੀਰ ਡਿੱਗ ਪੈਂਦਾ ਹੈ ਤਾਂ ਇਹ ਲਕੜੀਆਂ ਦੇ ਢੇਰ ਵਿੱਚ ਸਾੜ ਦਿੱਤਾੈਜਾਂਦਾ ਹੈ।
English
It falls apart, like a pile of logs. ||2||
ਗੁਰ ਕਾ ਸਬਦੁ; ਵੀਚਾਰਿ ਜੋਗੀ ॥
gur kaa sabad; veechaar jogee |
Punjabi
ਤੂੰ ਗੁਰਾਂ ਦੀ ਬਾਣੀ ਦੀ ਸੋਚ ਵਿਚਾਰ ਕਰ, ਹੇ ਯੋਗੀ!
English
Contemplate the Word of the Guru's Shabad, Yogi.
ਦੁਖੁ ਸੁਖੁ ਸਮ ਕਰਣਾ; ਸੋਗ ਬਿਓਗੀ ॥
dukh sukh sam karanaa; sog biogee |
Punjabi
ਤੂੰ ਪੀੜ ਤੇ ਖੁਸ਼ੀ ਅਤੇ ਗਮ ਤੇ ਵਿਛੋੜੇ ਨੂੰ ਇਕ ਸਮਾਨ ਖਿਆਲ ਕਰ।
English
Look upon pain and pleasure as one and the same, sorrow and separation.
ਭੁਗਤਿ ਨਾਮੁ; ਗੁਰ ਸਬਦਿ ਬੀਚਾਰੀ ॥
bhugat naam; gur sabad beechaaree |
Punjabi
ਵਾਹਿਗੁਰੂ ਦੇ ਨਾਮ ਅਤੇ ਗੁਰਬਾਣੀ ਦੀ ਸੋਚ ਵਿਚਾਰ ਨੂੰ ਤੂੰ ਆਪਣਾ ਭੋਜਨ ਬਣਾ।
English
Let your food be contemplative meditation upon the Naam, the Name of the Lord, and the Word of the Guru's Shabad.
ਅਸਥਿਰੁ ਕੰਧੁ; ਜਪੈ ਨਿਰੰਕਾਰੀ ॥੩॥
asathir kandh; japai nirankaaree |3|
Punjabi
ਸਰੂਪ ਰਹਿਤ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੇਰੀ ਆਤਮਾਂ ਦੀ ਦੀਵਾਰ ਮੁਸਤਕਿਲ (ਸਦੀਵੀ) ਰਹੇਗੀ।
English
Your wall shall be permanent, by meditating on the Formless Lord. ||3||
ਸਹਜ ਜਗੋਟਾ; ਬੰਧਨ ਤੇ ਛੂਟਾ ॥
sehaj jagottaa; bandhan te chhoottaa |
Punjabi
ਅਡੋਲਤਾ ਦਾ ਲੰਗੋਟਾ ਪਾਉਣ ਦੁਆਰਾ ਤੂੰ ਜੰਜਾਲਾਂ ਤੋਂ ਖਲਾਸੀ ਪਾ ਜਾਵੇਂਗਾ।
English
Wear the loin-cloth of poise, and be free of entanglements.
ਕਾਮੁ ਕ੍ਰੋਧੁ; ਗੁਰਸਬਦੀ ਲੂਟਾ ॥
kaam krodh; gurasabadee loottaa |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਤੇਰੀ ਕਾਮਚੇਸ਼ਟਾ ਅਤੇ ਗੁੱਸਾ ਨਾਸ ਹੋ ਜਾਣਗੇ।
English
The Guru's Word shall release you from sexual desire and anger.
ਮਨ ਮਹਿ ਮੁੰਦ੍ਰਾ; ਹਰਿ ਗੁਰ ਸਰਣਾ ॥
man meh mundraa; har gur saranaa |
Punjabi
ਗੁਰੂ-ਪ੍ਰਮੇਸ਼ਰ ਦੀ ਪਨਾਹ ਲੈਣੀ ਤੇਰੇ ਹਿਰਦੇ ਦੇ ਕਰਣ-ਕੁੰਡਲ ਹੋਣੇ ਉਚਿੱਤ ਹਨ।
English
In your mind, let your ear-rings be the Sanctuary of the Guru, the Lord.
ਨਾਨਕ. ਰਾਮ ਭਗਤਿ; ਜਨ ਤਰਣਾ ॥੪॥੧੧॥
naanak. raam bhagat; jan taranaa |4|11|
Punjabi
ਹੇ ਨਾਨਕ! ਸੁਆਮੀ ਦੇ ਸਿਮਰਨ ਦੁਆਰਾ, ਬੰਦਾ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾਂ ਹੈ।
English
O Nanak, worshipping the Lord in deep devotion, the humble are carried across. ||4||11||