Ang 882
ਰਾਮਕਲੀ ਮਹਲਾ ੪ ॥
raamakalee mahalaa 4 |
Punjabi
ਰਾਮਕਲੀ ਚੌਥੀ ਪਾਤਿਸ਼ਾਹੀ।
English
Raamkalee, Fourth Mehl:
ਸਤਗੁਰ ਦਇਆ ਕਰਹੁ ਹਰਿ ਮੇਲਹੁ; ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ ॥
satagur deaa karahu har melahu; mere preetam praan har raaeaa |
Punjabi
ਮੇਰੇ ਸੱਚੇ ਗੁਰੂ ਜੀ, ਮਿਹਰਬਾਨੀ ਕਰਕੇ, ਮੈਨੂੰ ਪ੍ਰਭੂ ਨਾਲ ਮਿਲਾ ਦਿਓ। ਵਾਹਿਗੁਰੂ, ਪਾਤਿਸ਼ਾਹ, ਮੇਰੀ ਜਿੰਦ ਜਾਨ ਦਾ ਮਿੱਤਰ ਹੈ।
English
O True Guru, please be kind, and unite me with the Lord. My Sovereign Lord is the Beloved of my breath of life.
ਹਮ ਚੇਰੀ ਹੋਇ ਲਗਹ ਗੁਰ ਚਰਣੀ; ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਾਇਆ ॥੧॥
ham cheree hoe lagah gur charanee; jin har prabh maarag panth dikhaaeaa |1|
Punjabi
ਗੋਲੀ ਬਣ ਕੇ ਮੈਂ ਆਪਣੇ ਗੁਰਾਂ ਦੇ ਪੈਰੀਂ ਪੈਦੀ ਹਾਂ ਜਿਨ੍ਹਾਂ ਨੈ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦਾ ਰਸਤਾ ਅਤੇ ਰਾਹ ਵਿਖਾਲਿਆ ਹੈ।
English
I am a slave; I fall at the Guru's feet. He has shown me the Path, the Way to my Lord God. ||1||
ਰਾਮ; ਮੈ. ਹਰਿ ਹਰਿ ਨਾਮੁ ਮਨਿ ਭਾਇਆ ॥
raam; mai. har har naam man bhaaeaa |
Punjabi
ਮੇਰੇ ਮਾਲਕ, ਸੁਆਮੀ ਵਾਹਿਗੁਰੂ ਦਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
English
The Name of my Lord, Har, Har, is pleasing to my mind.
ਮੈ ਹਰਿ ਬਿਨੁ ਅਵਰੁ. ਨ ਕੋਈ ਬੇਲੀ; ਮੇਰਾ ਪਿਤਾ ਮਾਤਾ ਹਰਿ ਸਖਾਇਆ ॥੧॥ ਰਹਾਉ ॥
mai har bin avar. na koee belee; meraa pitaa maataa har sakhaaeaa |1| rahaau |
Punjabi
ਵਾਹਿਗੁਰੂ ਦੇ ਬਾਝੋਂ, ਮੇਰਾ ਹੋਰ ਕੋਈ ਮਿੱਤਰ ਨਹੀਂ। ਕੇਵਲ ਪ੍ਰਭੂ ਹੀ ਮੇਰਾ ਬਾਬਲ, ਅੰਮੜੀ ਅਤੇ ਸੰਗੀ ਸਾਥੀ ਹੈ। ਠਹਿਰਾਓ।
English
I have no friend except the Lord; the Lord is my father, my mother, my companion. ||1||Pause||
ਮੇਰੇ ਇਕੁ ਖਿਨੁ ਪ੍ਰਾਨ. ਨ ਰਹਹਿ ਬਿਨੁ ਪ੍ਰੀਤਮ; ਬਿਨੁ ਦੇਖੇ. ਮਰਹਿ ਮੇਰੀ ਮਾਇਆ ॥
mere ik khin praan. na raheh bin preetam; bin dekhe. mareh meree maaeaa |
Punjabi
ਆਪਣੇ ਪਿਆਰੇ ਦੇ ਬਾਝੋਂ ਮੈਂ ਇਕ ਮੁਹਤ ਭਰਬ ਲਈ ਭੀ ਜਿਊਂ ਨਹੀਂ ਸਕਦਾ। ਊਸ ਨੂੰ ਵੇਖਣ ਦੇ ਬਗੈਰ ਮੈਂ ਮਰ ਵੰਞਦਾ ਹਾਂ, ਹੇ ਮੇਰੀ ਮਾਤਾ!
English
My breath of life will not survive for an instant, without my Beloved; unless I see Him, I will die, O my mother!
ਧਨੁ ਧਨੁ ਵਡਭਾਗ. ਗੁਰ ਸਰਣੀ ਆਏ; ਹਰਿ ਗੁਰ ਮਿਲਿ ਦਰਸਨੁ ਪਾਇਆ ॥੨॥
dhan dhan vaddabhaag. gur saranee aae; har gur mil darasan paaeaa |2|
Punjabi
ਮੁਬਾਰਕ, ਮੁਬਾਰਕ ਹੈ ਮੇਰੀ ਵਿਸ਼ਾਲ ਪ੍ਰਾਲਬਧ ਕਿ ਮੈਂ ਗੁਰਾਂ ਦੀ ਪਨਾਹ ਲਈ ਹੈ ਅਤੇ ਗੁਰਾਂ ਨਾਲ ਮਿਲ ਕੇ ਸਾਹਿਬ ਦਾ ਦੀਦਾਰ ਵੇਖ ਲਿਆ ਹੈ।
English
Blessed, blessed is my great, high destiny, that I have come to the Guru's Sanctuary. Meeting with the Guru, I have obtained the Blessed Vision of the Lord's Darshan. ||2||
ਮੈ ਅਵਰੁ. ਨ ਕੋਈ ਸੂਝੈ ਬੂਝੈ; ਮਨਿ ਹਰਿ ਜਪੁ ਜਪਉ ਜਪਾਇਆ ॥
mai avar. na koee soojhai boojhai; man har jap jpau japaaeaa |
Punjabi
ਆਪਣੇ ਚਿੱਤ ਅੰਦਰ ਮੈਂ ਹੋਰਸ ਕਿਸੇ ਦਾ ਖਿਆਲ ਹੀ ਨਹੀਂ ਕਰ ਸਕਦਾ। ਇਸ ਲਈ ਮੈਂ ਸਿਰਫ ਸੁਆਮੀ ਦੇ ਨਾਮ ਨੂੰ ਹੀ ਉਚਾਰਦਾ ਅਤੇ ਵਖਾਣਦਾ ਹਾਂ।
English
I do not know or understand any other within my mind; I meditate and chant the Lord's Chant.
ਨਾਮਹੀਣ ਫਿਰਹਿ ਸੇ ਨਕਟੇ; ਤਿਨ ਘਸਿ ਘਸਿ ਨਕ ਵਢਾਇਆ ॥੩॥
naamaheen fireh se nakatte; tin ghas ghas nak vadtaaeaa |3|
Punjabi
ਬੇਸ਼ਰਮ ਬੰਦੇ ਨਾਮ ਦੇ ਬਿਨਾਂ ਭਟਕਦੇ ਫਿਰਦੇ ਹਨ। ਉਹਨਾਂ ਦੇ ਨੱਕ ਰਗੜ ਰਗੜ ਕੇ ਵੱਢੇ ਜਾਂਦੇ ਹਨ।
English
Those who lack the Naam, wander in shame; their noses are chopped off, bit by bit. ||3||
ਮੋ ਕਉ ਜਗਜੀਵਨ ਜੀਵਾਲਿ ਲੈ ਸੁਆਮੀ; ਰਿਦ ਅੰਤਰਿ ਨਾਮੁ ਵਸਾਇਆ ॥
mo kau jagajeevan jeevaal lai suaamee; rid antar naam vasaaeaa |
Punjabi
ਹੇ ਜਗਤ ਦੀ ਜਿੰਦ, ਮੇਰੇ ਮਾਲਕ! ਤੂੰ ਮੈਨੂੰ ਸੁਰਜੀਤ ਕਰ ਲੈ ਤਾਂ ਜੋ ਤੇਰੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਲਵਾਂ।
English
O Life of the World, rejuvenate me! O my Lord and Master, enshrine Your Name deep within my heart.
ਨਾਨਕ. ਗੁਰੂ ਗੁਰੂ ਹੈ ਪੂਰਾ; ਮਿਲਿ ਸਤਿਗੁਰ ਨਾਮੁ ਧਿਆਇਆ ॥੪॥੫॥
naanak. guroo guroo hai pooraa; mil satigur naam dhiaaeaa |4|5|
Punjabi
ਹੇ ਨਾਨਕ! ਪੂਰਨ ਹਨ ਵੱਡੇ ਗੁਰਦੇਵ ਜੀ। ਸੱਚੇ ਗੁਰਾਂ ਨਾਲ ਮਿਲ ਕੇ ਮੈਂ ਨਾਮ ਦਾ ਆਰਾਧਨ ਕਰਦਾ ਹਾਂ।
English
O Nanak, perfect is the Guru, the Guru. Meeting the True Guru, I meditate on the Naam. ||4||5||
ਰਾਮਕਲੀ ਮਹਲਾ ੪ ॥
raamakalee mahalaa 4 |
Punjabi
ਰਾਮਕਲੀ ਚੌਥੀ ਪਾਤਿਸ਼ਾਹੀ।
English
Raamkalee, Fourth Mehl:
ਸਤਗੁਰੁ ਦਾਤਾ ਵਡਾ ਵਡ ਪੁਰਖੁ ਹੈ; ਜਿਤੁ ਮਿਲਿਐ ਹਰਿ ਉਰ ਧਾਰੇ ॥
satagur daataa vaddaa vadd purakh hai; jit miliai har ur dhaare |
Punjabi
ਵੱਡੀ ਦਾਤਾਰ ਹੈ ਵਿਸ਼ਾਲ ਵਿਅਕਤੀ ਸੱਚੇ ਗੁਰਾਂ ਦੀ, ਜਿਨ੍ਹਾਂ ਨਾਲ ਮਿਲਣ ਦੁਆਰਾ ਸਾਹਿਬ ਦਿਲ ਅੰਦਰ ਟਿਕ ਜਾਂਦਾ ਹੈ।
English
The True Guru, the Great Giver, is the Great, Primal Being; meeting Him, the Lord is enshrined within the heart.
ਜੀਅ ਦਾਨੁ ਗੁਰਿ ਪੂਰੈ ਦੀਆ; ਹਰਿ ਅੰਮ੍ਰਿਤ ਨਾਮੁ ਸਮਾਰੇ ॥੧॥
jeea daan gur poorai deea; har amrit naam samaare |1|
Punjabi
ਪੂਰਨ ਗੁਰਦੇਵ ਜੀ ਨੇ ਮੈਨੂੰ ਆਤਮਕ ਜਿੰਦਗੀ ਪ੍ਰਦਾਨ ਕੀਤੀ ਹੈ ਅਤੇ ਮੈਂ ਹੁਣ ਸੁਧਾ-ਅੰਮ੍ਰਿਤ ਨਾਮ ਦਾ ਸਿਮਰਨ ਕਰਦਾ ਹਾਂ।
English
The Perfect Guru has granted me the life of the soul; I meditate in remembrance on the Ambrosial Name of the Lord. ||1||
ਰਾਮ; ਗੁਰਿ ਹਰਿ ਹਰਿ ਨਾਮੁ, ਕੰਠਿ ਧਾਰੇ ॥
raam; gur har har naam, kantth dhaare |
Punjabi
ਹੇ ਵਾਹਿਗੁਰੂ, ਸੁਆਮੀ ਮਾਲਕ! ਗੁਰਾਂ ਨੇ ਤੇਰਾ ਨਾਮ ਮੇਰੇ ਦਿਲ ਅੰਦਰ ਅਸਥਾਪਨ ਕਰ ਦਿੱਤਾ ਹੈ।
English
O Lord, the Guru has implanted the Name of the Lord, Har, Har, within my heart.
ਗੁਰਮੁਖਿ ਕਥਾ ਸੁਣੀ ਮਨਿ ਭਾਈ; ਧਨੁ ਧਨੁ ਵਡਭਾਗ ਹਮਾਰੇ ॥੧॥ ਰਹਾਉ ॥
guramukh kathaa sunee man bhaaee; dhan dhan vaddabhaag hamaare |1| rahaau |
Punjabi
ਗੁਰਾਂ ਦੀ ਦਇਆ ਦੁਆਰਾ ਮੈਂ ਈਸ਼ਵਰੀ ਵਾਰਤਾ ਸ੍ਰਵਣ ਕੀਤੀ ਹੈ ਜਿਸ ਨੇ ਮੇਰੇ ਚਿੱਤ ਨੂੰ ਪ੍ਰਸੰਨ ਕਰ ਦਿੱਤਾ ਹੈ। ਮੁਬਾਰਕ, ਮੁਬਾਰਕ ਹੈ ਮੇਰੀ ਪਰਮ ਸ੍ਰੇਸ਼ਟ ਪ੍ਰਾਲਬਧ। ਠਹਿਰਾਓ।
English
As Gurmukh, I have heard His sermon, which pleases my mind; blessed, blessed is my great destiny. ||1||Pause||
ਕੋਟਿ ਕੋਟਿ ਤੇਤੀਸ ਧਿਆਵਹਿ; ਤਾ ਕਾ. ਅੰਤੁ ਨ ਪਾਵਹਿ ਪਾਰੇ ॥
kott kott tetees dhiaaveh; taa kaa. ant na paaveh paare |
Punjabi
ਕ੍ਰੋੜਾਂ ਹੀ ਤਰੀਕਿਆਂ ਨਾਲ ਤੇਤੀ ਕ੍ਰੋੜ ਦੇਵਤੇ ਪ੍ਰਭੂ ਦਾ ਸਿਮਰਨ ਕਰਦੇ ਹਨ, ਪ੍ਰੰਤੂ ਉਹ ਉਸ ਦੇ ਓੜਕ ਅਤੇ ਅਖੀਰ ਨੂੰ ਲੱਭ ਨਹੀਂ ਸਕਦੇ।
English
Millions, three hundred thirty millions of gods meditate on Him, but they cannot find His end or limitation.
ਹਿਰਦੈ ਕਾਮ ਕਾਮਨੀ ਮਾਗਹਿ; ਰਿਧਿ ਮਾਗਹਿ ਹਾਥੁ ਪਸਾਰੇ ॥੨॥
hiradai kaam kaamanee maageh; ridh maageh haath pasaare |2|
Punjabi
ਚਿੱਤ ਅੰਦਰ ਕਾਮਚੇਸ਼ਟਾ ਦੇ ਕਾਰਨ ਉਹ ਇਸਤਰੀ ਦੀ ਖਾਹਸ਼ ਕਰਦੇ ਹਨ ਅਤੇ ਆਪਣਾ ਹੱਥ ਟੱਡ ਕੇ ਸੰਸਾਰੀ ਪਦਾਰਥ ਮੰਗਦੇ ਹਨ।
English
With sexual urges in their hearts, they beg for beautiful women; stretching out their hands, they beg for riches. ||2||
ਹਰਿ ਜਸੁ ਜਪਿ ਜਪੁ ਵਡਾ ਵਡੇਰਾ; ਗੁਰਮੁਖਿ ਰਖਉ ਉਰਿ ਧਾਰੇ ॥
har jas jap jap vaddaa vadderaa; guramukh rkhau ur dhaare |
Punjabi
ਜੋ ਵਾਹਿਗੁਰੂ ਦੀ ਕੀਰਤੀ ਨੂੰ ਉਚਾਰਦਾ ਅਤੇ ਆਖਦਾ ਹੈ, ਉਹ ਉਚਿਆਂ ਦਾ ਪਰਮ ਉਚਾ ਹੈ। ਇਸ ਲਈ ਮੈਂ ਗੁਰਾਂ ਦੀ ਦਇਆ ਦੁਆਰਾ ਸਾਈਂ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ।
English
One who chants the Praises of the Lord is the greatest of the great; the Gurmukh keeps the Lord clasped to his heart.
ਜੇ ਵਡਭਾਗ ਹੋਵਹਿ ਤਾ ਜਪੀਐ; ਹਰਿ ਭਉਜਲੁ ਪਾਰਿ ਉਤਾਰੇ ॥੩॥
je vaddabhaag hoveh taa japeeai; har bhaujal paar utaare |3|
Punjabi
ਜੇਕਰ ਬੰਦੇ ਦੀ ਸ੍ਰੇਸ਼ਟ ਪ੍ਰਾਲਬਧ ਹੋਵ, ਕੇਵਲ ਤਦ ਹੀ ਉਹ ਪ੍ਰਭੂ ਦਾ ਆਰਾਧਨ ਕਰਦਾ ਹੈ, ਜੋ ਉਸ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
English
If one is blessed with high destiny, he meditates on the Lord, who carries him across the terrifying world-ocean. ||3||
ਹਰਿ ਜਨ ਨਿਕਟਿ. ਨਿਕਟਿ ਹਰਿ ਜਨ ਹੈ; ਹਰਿ ਰਾਖੈ ਕੰਠਿ ਜਨ ਧਾਰੇ ॥
har jan nikatt. nikatt har jan hai; har raakhai kantth jan dhaare |
Punjabi
ਵਾਹਿਗੁਰੂ ਆਪਣੇ ਸੰਤ ਦੇ ਨੇੜੇ ਹੈ, ਅਤੇ ਸੰਤ ਆਪਦੇ ਵਾਹਿਗੁਰੂ ਦੇ ਨੇੜੇ ਹੈ। ਸੁਆਮੀ ਆਪਣੇ ਭਗਤ ਨੂੰ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ।
English
The Lord is close to His humble servant, and His humble servant is close to the Lord; He keeps His humble servant clasped to His Heart.
ਨਾਨਕ ਪਿਤਾ ਮਾਤਾ ਹੈ ਹਰਿ ਪ੍ਰਭੁ; ਹਮ ਬਾਰਿਕ ਹਰਿ ਪ੍ਰਤਿਪਾਰੇ ॥੪॥੬॥੧੮॥
naanak pitaa maataa hai har prabh; ham baarik har pratipaare |4|6|18|
Punjabi
ਸੁਆਮੀ ਵਾਹਿਗੁਰੂ ਨਾਨਕ ਦਾ ਬਾਬਲ ਅਤੇ ਅੰਮੜੀ ਹੈ। ਵਾਹਿਗੁਰੂ ਮੇਰੀ, ਆਪਣੇ ਬੱਚੇ ਦੀ ਮਾਨੰਦ, ਪਾਲਣਾ ਪੋਸਣਾ ਕਰਦਾ ਹੈ।
English
O Nanak, the Lord God is our father and mother. I am His child; the Lord cherishes me. ||4||6||18||
ਰਾਗੁ ਰਾਮਕਲੀ ਮਹਲਾ ੫ ਘਰੁ ੧ ॥
raag raamakalee mahalaa 5 ghar 1 |
Punjabi
ਰਾਗ ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raag Raamkalee, Fifth Mehl, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਤੇ ਸੱਤਿ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਕਿਰਪਾ ਕਰਹੁ. ਦੀਨ ਕੇ ਦਾਤੇ; ਮੇਰਾ ਗੁਣੁ ਅਵਗਣੁ. ਨ ਬੀਚਾਰਹੁ ਕੋਈ ॥
kirapaa karahu. deen ke daate; meraa gun avagan. na beechaarahu koee |
Punjabi
ਮੇਰੇ ਉਤੇ ਮਿਹਰ ਧਾਰ, ਹੇ ਮਸਕੀਨਾਂ ਦੇ ਦਾਤਾਰ! ਅਤੇ ਨੇਕੀਆਂ ਤੇ ਬਦੀਆਂ ਵੱਲ ਉਕਾ ਹੀ ਧਿਆਨ ਨਾਂ ਦੇ।
English
Have mercy on me, O Generous Giver, Lord of the meek; please do not consider my merits and demerits.
ਮਾਟੀ ਕਾ ਕਿਆ ਧੋਪੈ ਸੁਆਮੀ; ਮਾਣਸ ਕੀ ਗਤਿ ਏਹੀ ॥੧॥
maattee kaa kiaa dhopai suaamee; maanas kee gat ehee |1|
Punjabi
ਮਿੱਟੀ ਕਸ ਤਰ੍ਹਾਂ ਧੋਤੀ ਜਾ ਸਕਦੀ ਹੈ? ਐਹੋ ਜਿਹੀ ਹੀ ਹੈ ਦਸ਼ਾ ਇਨਸਾਨ ਦੀ, ਹੇ ਮੇਰੇ ਸਾਹਿਬ!
English
How can dust be washed? O my Lord and Master, such is the state of mankind. ||1||
ਮੇਰੇ ਮਨ; ਸਤਿਗੁਰੁ ਸੇਵਿ ਸੁਖੁ ਹੋਈ ॥
mere man; satigur sev sukh hoee |
Punjabi
ਹੇ ਮੇਰੀ ਜਿੰਦੜੀਏ! ਤੂੰ ਸੱਚੇ ਗੁਰਾਂ ਦੀ ਘਾਲ ਕਮਾ ਤਾਂ ਜੋ ਤੈਨੂੰ ਆਰਾਮ ਪ੍ਰਾਪਤ ਹੋਵੇ।
English
O my mind, serve the True Guru, and be at peace.
ਜੋ ਇਛਹੁ ਸੋਈ ਫਲੁ ਪਾਵਹੁ; ਫਿਰਿ ਦੂਖੁ. ਨ ਵਿਆਪੈ ਕੋਈ ॥੧॥ ਰਹਾਉ ॥
jo ichhahu soee fal paavahu; fir dookh. na viaapai koee |1| rahaau |
Punjabi
ਜਿਹੜੇ ਭੀ ਤੂੰ ਚਾਹੁੰਦਾ ਹੈਂ, ਓਹੀ ਮੇਵੇ ਤੂੰ ਪਾ ਲਵੇਗਾਂ ਅਤੇ ਤੈਨੂੰ ਮੁੜ ਕੇ ਕੋਈ ਬਿਪਤਾ ਨਹੀਂ ਵਾਪਰੇਗੀ। ਠਹਿਰਾਓ।
English
Whatever you desire, you shall receive that reward, and you shall not be afflicted by pain any longer. ||1||Pause||
ਕਾਚੇ ਭਾਡੇ ਸਾਜਿ ਨਿਵਾਜੇ; ਅੰਤਰਿ ਜੋਤਿ ਸਮਾਈ ॥
kaache bhaadde saaj nivaaje; antar jot samaaee |
Punjabi
ਵਾਹਿਗੁਰੂ ਮਿੱਟੀ ਦਿਆਂ ਬਰਤਨਾਂ ਨੂੰ ਰਚਦਾ ਤੇ ਸ਼ਿੰਗਾਰਦਾ ਹੈ ਅਤੇ ਉਹਨਾਂ ਦੇ ਅੰਦਰ ਆਪਣਾ ਪ੍ਰਕਾਸ਼ ਭਰਦਾ ਹੈ।
English
He creates and adorns the earthen vessels; He infuses His Light within them.
ਜੈਸਾ ਲਿਖਤੁ ਲਿਖਿਆ ਧੁਰਿ ਕਰਤੈ; ਹਮ ਤੈਸੀ ਕਿਰਤਿ ਕਮਾਈ ॥੨॥
jaisaa likhat likhiaa dhur karatai; ham taisee kirat kamaaee |2|
Punjabi
ਜੇਹੋ ਜਿਹੀ ਸਿਰਜਣਹਾਰ ਦੀ ਮੁੱਢ ਦੀ ਲਿਖੀ ਲਿਖਤਾਕਾਰ ਹੈ, ਓਹੋ ਜੇਹੇ ਹੀ ਕਰਮ ਅਸੀਂ ਕਰਦੇ ਹਾਂ।
English
As is the destiny pre-ordained by the Creator, so are the deeds we do. ||2||
ਮਨੁ ਤਨੁ ਥਾਪਿ ਕੀਆ ਸਭੁ ਅਪਨਾ; ਏਹੋ ਆਵਣ ਜਾਣਾ ॥
man tan thaap keea sabh apanaa; eho aavan jaanaa |
Punjabi
ਬੰਦਾ ਆਪਣੀ ਆਤਮਾਂ ਤੇ ਦੇਹਿ ਨੂੰ ਸਮੂਹ ਆਪਣੀਆਂ ਨਿਜ ਦੀਆਂ ਜਾਣਦਾ ਹੈ ਅਤੇ ਇਹ ਹੀ ਹੈ ਉਸ ਦੇ ਆਉਣ (ਜਨਮ) ਅਤੇ ਜਾਣ (ਮਰਨ) ਦਾ ਕਾਰਨ।
English
He believes the mind and body are all his own; this is the cause of his coming and going.
ਜਿਨਿ ਦੀਆ ਸੋ ਚਿਤਿ. ਨ ਆਵੈ; ਮੋਹਿ ਅੰਧੁ ਲਪਟਾਣਾ ॥੩॥
jin deea so chit. na aavai; mohi andh lapattaanaa |3|
Punjabi
ਜਿਸ ਨੇ ਉਸ ਨੂੰ ਇਹ ਸ਼ੈਆਂ ਬਖਸ਼ੀਆਂ ਹਨ, ਉਸ ਨੂੰ ਉਹ ਯਾਦ ਨਹੀਂ ਕਰਦਾ। ਅੰਨ੍ਹਾਂ ਇਨਸਾਨ ਉਹਨਾਂ ਦੀ ਮੁਹੱਬਤ ਅੰਦਰ ਫਸਿਆ ਹੋਇਆ ਹੈ।
English
He does not think of the One who gave him these; he is blind, entangled in emotional attachment. ||3||