Ang 888
ਮਨੁ ਕੀਨੋ; ਦਹ ਦਿਸ ਬਿਸ੍ਰਾਮੁ ॥
man keeno; deh dis bisraam |
Punjabi
ਪ੍ਰੰਤੂ ਤੇਰਾ ਮਨੂਆ ਦਸੀਂ ਪਾਸੀਂ ਭਟਕਦਾ ਫਿਰਦਾ ਹੈ।
English
but your mind wanders in the ten directions.
ਤਿਲਕੁ ਚਰਾਵੈ; ਪਾਈ ਪਾਇ ॥
tilak charaavai; paaee paae |
Punjabi
ਤੂੰ ਪੱਥਰ ਦੇ ਦੇਵਤੇ ਨੂੰ ਟਿੱਕਾ ਲਾਉਂਦਾ ਹੈਂ ਅਤੇ ਇਸ ਦੇ ਪੈਰੀਂ ਪੈਂਦਾ ਹੈਂ।
English
You apply a ceremonial tilak mark to its forehead, and fall at its feet.
ਲੋਕ ਪਚਾਰਾ ਅੰਧੁ ਕਮਾਇ ॥੨॥
lok pachaaraa andh kamaae |2|
Punjabi
ਤੂੰ ਲੋਕਾਂ ਨੂੰ ਖੁਸ਼ ਕਰਦਾ ਹੈਂ ਅਤੇ ਅੰਨ੍ਹੇ ਕੰਮ ਕਰਦਾ ਹੈਂ।
English
You try to appease the people, and act blindly. ||2||
ਖਟੁ ਕਰਮਾ ਅਰੁ ਆਸਣੁ ਧੋਤੀ ॥
khatt karamaa ar aasan dhotee |
Punjabi
ਤੂੰ ਛੇ ਧਾਰਮਕ ਸੰਸਕਾਰ ਕਰਦਾ ਹੈਂ, ਆਪਣੇ ਬੈਠਣ ਵਾਲਾ ਕੱਪੜਾ ਵਿਛਾਉਂਦਾ ਹੈਂ, ਅਤੇ ਆਪਣੇ ਤੇੜ ਚਾਦਰ ਪਾਉਂਦਾ ਹੈਂ।
English
You perform the six religious rituals, and sit wearing your loin-cloth.
ਭਾਗਠਿ ਗ੍ਰਿਹਿ; ਪੜੈ ਨਿਤ ਪੋਥੀ ॥
bhaagatth grihi; parrai nit pothee |
Punjabi
ਅਮੀਰ ਘਰਾਂ ਵਿੱਚ ਤੂੰ ਸਦਾ ਪਵਿੱਤਰ ਪੁਸਤਕਾਂ ਵਾਚਦਾ ਹੈਂ।
English
In the homes of the wealthy, you read the prayer book.
ਮਾਲਾ ਫੇਰੈ; ਮੰਗੈ ਬਿਭੂਤ ॥
maalaa ferai; mangai bibhoot |
Punjabi
ਤੂੰ ਜਪੁਨੀ ਫੇਰਦਾ ਹੈਂ ਅਤੇ ਧਨ ਦੀ ਜਾਚਨਾ ਕਰਦਾ ਹੈਂ।
English
You chant on your mala, and beg for money.
ਇਹ ਬਿਧਿ; ਕੋਇ. ਨ ਤਰਿਓ ਮੀਤ ॥੩॥
eih bidh; koe. na tario meet |3|
Punjabi
ਇਸ ਰਤੀ ਨਾਲ ਕਦੇ ਭੀ ਕੋਈ ਪਾਰ ਨਹੀਂ ਉਤਰਿਆ, ਹੇ ਮਿੱਤਰ!
English
No one has ever been saved in this way, friend. ||3||
ਸੋ ਪੰਡਿਤੁ; ਗੁਰਸਬਦੁ ਕਮਾਇ ॥
so panddit; gurasabad kamaae |
Punjabi
ਕੇਵਲ ਉਹ ਹੀ ਆਲਮ ਹੈ, ਜੋ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦਾ ਹੈ।
English
He alone is a Pandit, who lives the Word of the Guru's Shabad.
ਤ੍ਰੈ ਗੁਣ ਕੀ; ਓਸੁ ਉਤਰੀ ਮਾਇ ॥
trai gun kee; os utaree maae |
Punjabi
ਤਿੰਨਾਂ ਲੱਛਣਾਂ ਵਾਲੀ ਮਾਇਆ ਉਸ ਕੋਲੋਂ ਦੂਰ ਹੋ ਜਾਂਦੀ ਹੈ।
English
Maya, of the three qualities, leaves him.
ਚਤੁਰ ਬੇਦ ਪੂਰਨ; ਹਰਿ ਨਾਇ ॥
chatur bed pooran; har naae |
Punjabi
ਜਿਸ ਦੇ ਨਾਮ ਅੰਦਰ ਚਾਰੇ ਵੇਦ ਪੂਰੀ ਤਰ੍ਹਾਂ ਸਮਾਏ ਹੋਏ ਹਨ,
English
The four Vedas are completely contained within the Lord's Name.
ਨਾਨਕ. ਤਿਸ ਕੀ ਸਰਣੀ ਪਾਇ ॥੪॥੬॥੧੭॥
naanak. tis kee saranee paae |4|6|17|
Punjabi
ਨਾਨਕ ਨੇ ਉਸ ਪ੍ਰਭੂ ਦੀ ਪਨਾਹ ਲਈ ਹੈ।
English
Nanak seeks His Sanctuary. ||4||6||17||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਕੋਟਿ ਬਿਘਨ; ਨਹੀ ਆਵਹਿ ਨੇਰਿ ॥
kott bighan; nahee aaveh ner |
Punjabi
ਕਰੋੜਾਂ ਹੀ ਆਫਤਾਂ ਉਸ ਦੇ ਨੇੜੇ ਨਹੀਂ ਆਉਂਦੀਆਂ,
English
Millions of troubles do not come near him;
ਅਨਿਕ ਮਾਇਆ ਹੈ; ਤਾ ਕੀ ਚੇਰਿ ॥
anik maaeaa hai; taa kee cher |
Punjabi
ਅਨੇਕਾਂ ਹੀ ਮਾਇਕ ਖਿੱਚਾ ਉਸ ਦੀਆਂ ਟਹਿਲਣਾਂ ਹਨ,
English
the many manifestations of Maya are his hand-maidens;
ਅਨਿਕ ਪਾਪ; ਤਾ ਕੇ ਪਾਨੀਹਾਰ ॥
anik paap; taa ke paaneehaar |
Punjabi
ਅਨੇਕਾਂ ਹੀ ਪਾਪ ਉਸ ਦੇ ਮਾਸ਼ਕੀ ਹਨ,
English
countless sins are his water-carriers;
ਜਾ ਕਉ; ਮਇਆ ਭਈ ਕਰਤਾਰ ॥੧॥
jaa kau; meaa bhee karataar |1|
Punjabi
ਉਹ, ਜਿਸ ਉਤੇ ਸਿਰਜਣਹਾਰ ਦੀ ਮਿਹਰ ਹੈ।
English
he is blessed with the Grace of the Creator Lord. ||1||
ਜਿਸਹਿ ਸਹਾਈ ਹੋਇ ਭਗਵਾਨ ॥
jiseh sahaaee hoe bhagavaan |
Punjabi
ਜਿਸ ਦਾ ਮੱਦਦਗਾਰ ਭਾਗਾਂ ਵਾਲਾ ਪ੍ਰਭੂ ਹੈ,
English
One who has the Lord God as his help and support
ਅਨਿਕ ਜਤਨ; ਉਆ ਕੈ ਸਰੰਜਾਮ ॥੧॥ ਰਹਾਉ ॥
anik jatan; uaa kai saranjaam |1| rahaau |
Punjabi
ਉਸ ਦੇ ਅਨੇਕਾਂ ਉਪਰਾਲੇ ਸਫਲ ਹੋ ਜਾਂਦੇ ਹਨ। ਠਹਿਰਾਓ।
English
- all his efforts are fulfilled. ||1||Pause||
ਕਰਤਾ ਰਾਖੈ. ਕੀਤਾ ਕਉਨੁ ॥
karataa raakhai. keetaa kaun |
Punjabi
ਰੱਬ ਦਾ ਸਾਜਿਆ ਹੋਇਆ ਉਸ ਦਾ ਕੀ ਨੁਕਸਾਨ ਕਰ ਸਕਦਾ ਹੈ, ਜਿਸ ਦੀ ਰੱਖਿਆ ਸਿਰਜਣਹਾਰ ਸੁਆਮੀ ਕਰਦਾ ਹੈ?
English
He is protected by the Creator Lord; what harm can anyone do to him?
ਕੀਰੀ ਜੀਤੋ; ਸਗਲਾ ਭਵਨੁ ॥
keeree jeeto; sagalaa bhavan |
Punjabi
ਤਦ ਇਕ ਕੀੜੀ ਭੀ ਸਾਰੇ ਸੰਸਾਰ ਨੂੰ ਜਿੱਤ ਸਕਦੀ ਹੈ।
English
Even an ant can conquer the whole world.
ਬੇਅੰਤ ਮਹਿਮਾ ਤਾ ਕੀ; ਕੇਤਕ ਬਰਨ ॥
beant mahimaa taa kee; ketak baran |
Punjabi
ਅਨੰਤ ਹੈ ਉਸ ਦੀ ਕੀਰਤੀ। ਮੈਂ ਉਸ ਨੂੰ ਕਿਸ ਹੱਦ ਤਾਂਈਂ ਵਰਣਨ ਕਰ ਸਕਦਾ ਹਾਂ?
English
His glory is endless; how can I describe it?
ਬਲਿ ਬਲਿ ਜਾਈਐ; ਤਾ ਕੇ ਚਰਨ ॥੨॥
bal bal jaaeeai; taa ke charan |2|
Punjabi
ਮੈਂ ਉਸ ਦੇ ਪੈਰਾਂ ਉਤੋਂ ਘੋਲੀ ਵੰਞਦਾ ਹਾਂ।
English
I am a sacrifice, a devoted sacrifice, to His feet. ||2||
ਤਿਨ ਹੀ ਕੀਆ; ਜਪੁ ਤਪੁ ਧਿਆਨੁ ॥
tin hee keea; jap tap dhiaan |
Punjabi
ਕੇਵਲ ਉਹ ਹੀ ਉਪਾਸ਼ਨਾ, ਤਪੱਸਿਆ ਅਤੇ ਚਿੰਤਨ ਕਰਨ ਵਾਲਾ ਹੈ,
English
He alone performs worship, austerities and meditation;
ਅਨਿਕ ਪ੍ਰਕਾਰ; ਕੀਆ ਤਿਨਿ ਦਾਨੁ ॥
anik prakaar; keea tin daan |
Punjabi
ਕੇਵਲ ਉਹ ਹੀ ਅਨੇਕਾਂ ਕਿਸਮਾਂ ਦੇ ਦਾਨ ਪੁੰਨ ਦੇਣ ਵਾਲਾ ਹੈ,
English
he alone is a giver to various charities;
ਭਗਤੁ ਸੋਈ; ਕਲਿ ਮਹਿ ਪਰਵਾਨੁ ॥
bhagat soee; kal meh paravaan |
Punjabi
ਅਤੇ ਕੇਵਲ ਉਹ ਹੀ ਕਲਯੁਗ ਅੰਦਰ ਪ੍ਰਮਾਣੀਕ ਸੰਤ ਹੈ,
English
he alone is approved in this Dark Age of Kali Yuga,
ਜਾ ਕਉ; ਠਾਕੁਰਿ ਦੀਆ ਮਾਨੁ ॥੩॥
jaa kau; tthaakur deea maan |3|
Punjabi
ਜਿਸ ਨੂੰ ਪ੍ਰਭੂ ਇਜ਼ਤ ਆਬਰੂ ਪ੍ਰਦਾਨ ਕਰਦਾ ਹੈ।
English
whom the Lord Master blesses with honor. ||3||
ਸਾਧਸੰਗਿ ਮਿਲਿ; ਭਏ ਪ੍ਰਗਾਸ ॥
saadhasang mil; bhe pragaas |
Punjabi
ਸਤਿ-ਸੰਗਤ ਨਾਲ ਜੁੜ ਕੇ ਮੈਂ ਪ੍ਰਕਾਸ਼ਵਾਨ ਹੋ ਗਿਆ ਹਾਂ।
English
Joining the Saadh Sangat, the Company of the Holy, I am enlightened.
ਸਹਜ ਸੂਖ; ਆਸ ਨਿਵਾਸ ॥
sehaj sookh; aas nivaas |
Punjabi
ਮੈਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ ਹੈ ਅਤੇ ਮੇਰੀਆਂ ਉਮੈਦਾਂ ਪੂਰੀਆਂ ਹੋ ਗਈਆਂ ਹਨ।
English
I have found celestial peace, and my hopes are fulfilled.
ਪੂਰੈ ਸਤਿਗੁਰਿ; ਦੀਆ ਬਿਸਾਸ ॥
poorai satigur; deea bisaas |
Punjabi
ਪੂਰਨ ਸੱਚੇ ਗੁਰਾਂ ਨੇ ਮੈਨੂੰ ਭਰੋਸਾ ਬਖਸ਼ਿਆ ਹੈ।
English
The Perfect True Guru has blessed me with faith.
ਨਾਨਕ ਹੋਏ; ਦਾਸਨਿ ਦਾਸ ॥੪॥੭॥੧੮॥
naanak hoe; daasan daas |4|7|18|
Punjabi
ਨਾਨਕ ਪ੍ਰਭੂ ਦੇ ਗੋਲਿਆਂ ਦਾ ਗੋਲਾ ਹੋ ਗਿਆ ਹੈ।
English
Nanak is the slave of His slaves. ||4||7||18||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਦੋਸੁ. ਨ ਦੀਜੈ; ਕਾਹੂ ਲੋਗ ॥
dos. na deejai; kaahoo log |
Punjabi
ਤੂੰ ਕਿਸੇ ਤੇ ਭੀ ਇਲਜਾਮ ਨਾਂ ਲਾ, ਹੇ ਇਨਸਾਨ।
English
Don't blame others, O people;
ਜੋ ਕਮਾਵਨੁ; ਸੋਈ ਭੋਗ ॥
jo kamaavan; soee bhog |
Punjabi
ਜਿਹੜਾ ਕੁਝ ਤੂੰ ਬੀਜਦਾ ਹੈਂ, ਕੇਵਲ ਉਹ ਹੀ ਤੂੰ ਵੱਢਦਾ ਹੈਂ।
English
as you plant, so shall you harvest.
ਆਪਨ ਕਰਮ; ਆਪੇ ਹੀ ਬੰਧ ॥
aapan karam; aape hee bandh |
Punjabi
ਆਪਣੇ ਅਮਲਾਂ ਦੁਆਰਾ ਤੂੰ ਆਪਣੇ ਆਪ ਨੂੰ ਬੰਨ੍ਹ ਲਿਆ ਹੈ।
English
By your actions, you have bound yourself.
ਆਵਨੁ ਜਾਵਨੁ; ਮਾਇਆ ਧੰਧ ॥੧॥
aavan jaavan; maaeaa dhandh |1|
Punjabi
ਸੰਸਾਰੀ ਵਿਹਾਰਾਂ ਅੰਦਰ ਫਸ ਕੇ, ਤੂੰ ਜੰਮਦਾ ਤੇ ਮਰਦਾ ਰਹੇਗਾਂ।
English
You come and go, entangled in Maya. ||1||
ਐਸੀ ਜਾਨੀ. ਸੰਤ ਜਨੀ ॥
aisee jaanee. sant janee |
Punjabi
ਕੇਵਲ ਪਵਿੱਤਰ ਪੁਰਸ਼ਾਂ ਨੂੰ ਹੀ ਐਹੋ ਜੇਹੀ ਗਿਆਤ ਹੁੰਦੀ ਹੈ।
English
Such is the understanding of the Saintly people.
ਪਰਗਾਸੁ ਭਇਆ; ਪੂਰੇ ਗੁਰ ਬਚਨੀ ॥੧॥ ਰਹਾਉ ॥
paragaas bheaa; poore gur bachanee |1| rahaau |
Punjabi
ਪੂਰਨ ਗੁਰਾਂ ਦੀ ਬਾਣੀ ਰਾਹੀਂ ਇਨਸਾਨ ਦਾ ਮਨ ਰੌਸ਼ਨ ਹੋ ਜਾਂਦਾ ਹੈ। ਠਹਿਰਾਓ।
English
You shall be enlightened, through the Word of the Perfect Guru. ||1||Pause||
ਤਨੁ ਧਨੁ ਕਲਤੁ; ਮਿਥਿਆ ਬਿਸਥਾਰ ॥
tan dhan kalat; mithiaa bisathaar |
Punjabi
ਦੇਹ, ਦੌਲਤ, ਪਤਨੀ ਤੇ ਹੋਰ ਅਡੰਬਰ ਕੂੜੇ ਹਨ।
English
Body, wealth, spouse and ostentatious displays are false.
ਹੈਵਰ ਗੈਵਰ ਚਾਲਨਹਾਰ ॥
haivar gaivar chaalanahaar |
Punjabi
ਘੋੜੇ ਅਤੇ ਹਾਥੀ ਟੁਰ ਜਾਣ ਵਾਲੇ ਹਨ।
English
Horses and elephants will pass away.
ਰਾਜ ਰੰਗ ਰੂਪ; ਸਭਿ ਕੂਰ ॥
raaj rang roop; sabh koor |
Punjabi
ਪਾਤਿਸ਼ਾਹੀ, ਸੰਸਾਰੀ ਮੋਹ ਅਤੇ ਸੁੰਦਰਤਾ ਸਮੂਹ ਕੂੜੇ ਹਨ।
English
Power, pleasures and beauty are all false.
ਨਾਮ ਬਿਨਾ; ਹੋਇ ਜਾਸੀ ਧੂਰ ॥੨॥
naam binaa; hoe jaasee dhoor |2|
Punjabi
ਨਾਮ ਦੇ ਬਾਝੋਂ ਹਰ ਵਸਤੂ ਘੱਟਾ ਮਿੱਟੀ ਹੋ ਜਾਂਦੀ ਹੈ।
English
Without the Naam, the Name of the Lord, everything is reduced to dust. ||2||
ਭਰਮਿ ਭੂਲੇ; ਬਾਦਿ ਅਹੰਕਾਰੀ ॥
bharam bhoole; baad ahankaaree |
Punjabi
ਅਭਿਮਾਨੀ ਪੁਰਸ਼ ਵਿਅਰਥ ਸੰਦੇਹ ਅੰਦਰ ਭੁੱਲੇ ਹੋਏ ਹਨ।
English
The egotistical people are deluded by useless doubt.
ਸੰਗਿ ਨਾਹੀ ਰੇ; ਸਗਲ ਪਸਾਰੀ ॥
sang naahee re; sagal pasaaree |
Punjabi
ਓ, ਸਾਰੇ ਪਸਾਰੇ ਵਿੱਚੋਂ ਕੁਝ ਭੀ ਬੰਦੇ ਦੇ ਨਾਲ ਨਹੀਂ ਜਾਣਾ।
English
Of all this expanse, nothing shall go along with you.
ਸੋਗ ਹਰਖ ਮਹਿ; ਦੇਹ ਬਿਰਧਾਨੀ ॥
sog harakh meh; deh biradhaanee |
Punjabi
ਖੁਸ਼ੀ ਅਤੇ ਗਮੀ ਅੰਦਰ ਸਰੀਰ ਬੁੱਢਾ ਹੋ ਰਿਹਾ ਹੈ।
English
Through pleasure and pain, the body is growing old.
ਸਾਕਤ; ਇਵ ਹੀ ਕਰਤ ਬਿਹਾਨੀ ॥੩॥
saakat; iv hee karat bihaanee |3|
Punjabi
ਇਸ ਤਰ੍ਹਾਂ ਕਰਦਿਆਂ ਹੋਇਆਂ ਮਾਇਆ ਦੇ ਉਪਾਸ਼ਕ ਦੀ ਉਮਰ ਬੀਤਦੀ ਜਾ ਰਹੀ ਹੈ।
English
Doing these things, the faithless cynics are passing their lives. ||3||
ਹਰਿ ਕਾ ਨਾਮੁ ਅੰਮ੍ਰਿਤੁ; ਕਲਿ ਮਾਹਿ ॥
har kaa naam amrit; kal maeh |
Punjabi
ਕੇਵਲ ਰੱਬ ਦਾ ਨਾਮ ਹੀ ਕਲਯੁਗ ਵਿੱਚ ਆਬਿ-ਹਯਾਤ ਹੈ।
English
The Name of the Lord is Ambrosial Nectar in this Dark Age of Kali Yuga.
ਏਹੁ ਨਿਧਾਨਾ; ਸਾਧੂ ਪਾਹਿ ॥
ehu nidhaanaa; saadhoo paeh |
Punjabi
ਇਹ ਖਜਾਨਾ ਕਿਸੇ ਹਰੀ ਭਗਤ ਪਾਸੋਂ ਪ੍ਰਾਪਤ ਹੁੰਦਾ ਹੈ।
English
This treasure is obtained from the Holy.
ਨਾਨਕ; ਗੁਰੁ ਗੋਵਿਦੁ ਜਿਸੁ ਤੂਠਾ ॥
naanak; gur govid jis tootthaa |
Punjabi
ਨਾਨਕ ਜਿਸ ਦੇ ਉਤੇ ਗੁਰੂ ਪ੍ਰਮੇਸ਼ਰ ਮਿਹਰਬਾਨ ਹੈ,
English
O Nanak, whoever pleases the Guru,
ਘਟਿ ਘਟਿ ਰਮਈਆ; ਤਿਨ ਹੀ ਡੀਠਾ ॥੪॥੮॥੧੯॥
ghatt ghatt rameea; tin hee ddeetthaa |4|8|19|
Punjabi
ਉਹ ਸੁਅਮੀ ਨੂੰ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖਦਾ ਹੈ।
English
the Lord of the Universe, beholds the Lord in each and every heart. ||4||8||19||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਪੰਚ ਸਬਦ ਤਹ; ਪੂਰਨ ਨਾਦ ॥
panch sabad teh; pooran naad |
Punjabi
ਓਥੇ ਸਤਿਸੰਗਤ ਅੰਦਰ ਪੰਜ ਸੰਗੀਤਕ ਸਾਜਾਂ ਦੀ ਧੁਨੀ ਦੀਆਂ ਪੂਰੀਆਂ ਆਵਾਜਾਂ ਹਨ।
English
The Panch Shabad, the five primal sounds, echo the perfect sound current of the Naad.
ਅਨਹਦ ਬਾਜੇ; ਅਚਰਜ ਬਿਸਮਾਦ ॥
anahad baaje; acharaj bisamaad |
Punjabi
ਬਿਨਾਂ ਵਜਾਏ ਦੇ, ਉਹ ਅਸਚਰਜ ਅਤੇ ਅਦਭੁਤ ਤਰੀਕੇ ਨਾਲ ਵੱਜਦੇ ਹਨ।
English
The wondrous, amazing unstruck melody vibrates.
ਕੇਲ ਕਰਹਿ; ਸੰਤ ਹਰਿ ਲੋਗ ॥
kel kareh; sant har log |
Punjabi
ਵਾਹਿਗੁਰੂ ਦੇ ਬੰਦੇ ਸਾਧੂ ਓਥੇ ਆਪਣੇ ਸੁਆਮੀ ਨਾਲ ਖੇਡਦੇ ਹਨ।
English
The Saintly people play there with the Lord.
ਪਾਰਬ੍ਰਹਮ ਪੂਰਨ ਨਿਰਜੋਗ ॥੧॥
paarabraham pooran nirajog |1|
Punjabi
ਪੂਰੀ ਤਰ੍ਹਾਂ ਨਿਰਲੇਪ ਰਹਿੰਦੇ ਹੋਏ, ਸੰਤ ਆਪਣੇ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਦੇ ਹਨ।
English
They remain totally detached, absorbed in the Supreme Lord God. ||1||
ਸੂਖ ਸਹਜ ਆਨੰਦ ਭਵਨ ॥
sookh sehaj aanand bhavan |
Punjabi
ਸਾਧ ਸੰਗਤ ਆਰਾਮ, ਅਡੋਲਤਾ ਅਤੇ ਪ੍ਰਸੰਨਤਾ ਦਾ ਅਸਥਾਨ ਹੈ।
English
It is the realm of celestial peace and bliss.
ਸਾਧਸੰਗਿ ਬੈਸਿ ਗੁਣ ਗਾਵਹਿ; ਤਹ ਰੋਗ ਸੋਗ ਨਹੀ ਜਨਮ ਮਰਨ ॥੧॥ ਰਹਾਉ ॥
saadhasang bais gun gaaveh; teh rog sog nahee janam maran |1| rahaau |
Punjabi
ਸਤਿਸੰਗਤ ਬੈਠ ਕੇ ਸੁਆਮੀ ਦੀਆਂ ਸਿਫਤਾਂ ਗਾਇਨ ਕਰਦੀ ਹੈ। ਓਥੇ ਬੀਮਾਰੀ, ਅਫਸੋਸ, ਜੰਮਣਾ ਅਤੇ ਮਰਨਾ ਨਹੀਂ। ਠਹਿਰਾਓ।
English
The Saadh Sangat, the Company of the Holy, sits and sings the Glorious Praises of the Lord. There is no disease or sorrow there, no birth or death. ||1||Pause||
ਊਹਾ ਸਿਮਰਹਿ; ਕੇਵਲ ਨਾਮੁ ॥
aoohaa simareh; keval naam |
Punjabi
ਓਥੇ ਸਿਰਫ ਸੁਆਮੀ ਦੇ ਨਾਮ ਦਾ ਹੀ ਆਰਾਧਨ ਕੀਤਾ ਜਾਂਦਾ ਹੈ।
English
There, they meditate only on the Naam, the Name of the Lord.
ਬਿਰਲੇ ਪਾਵਹਿ; ਓਹੁ ਬਿਸ੍ਰਾਮੁ ॥
birale paaveh; ohu bisraam |
Punjabi
ਬਹੁਤ ਥੋੜ੍ਹੇ ਹਨ ਉਹ ਜੋ ਉਸ ਆਰਾਮ ਦੇ ਅਸਥਾਨ ਨੂੰ ਪਾਉਂਦੇ ਹਨ।
English
How rare are those who find this place of rest.
ਭੋਜਨੁ ਭਾਉ ਕੀਰਤਨ ਆਧਾਰੁ ॥
bhojan bhaau keeratan aadhaar |
Punjabi
ਪ੍ਰਭੂ ਦਾ ਪ੍ਰੇਮ ਉਹਨਾਂ ਆਹਾਰ ਹੈ ਅਤੇ ਉਸ ਦੀ ਮਹਿਮਾਂ ਗਾਇਨ ਕਰਨੀ ਉਹਨਾਂ ਦਾ ਆਸਰਾ।
English
The love of God is their food, and the Kirtan of the Lord's Praise is their support.