Ang 890
ਤ੍ਰਿਤੀਅ ਬਿਵਸਥਾ; ਸਿੰਚੇ ਮਾਇ ॥
triteea bivasathaa; sinche maae |
Punjabi
ਅਵਸਥਾ ਦੇ ਤੀਜੇ ਹਿੱਸੇ ਉਹ ਧਨ-ਦੌਲਤ ਇਕੱਤਰ ਕਰਦਾ ਹੈ।
English
In the third stage of life, he gathers the wealth of Maya.
ਬਿਰਧਿ ਭਇਆ; ਛੋਡਿ ਚਲਿਓ ਪਛੁਤਾਇ ॥੨॥
biradh bheaa; chhodd chalio pachhutaae |2|
Punjabi
ਜਦ ਉਹ ਬੁੱਢਾ ਹੋ ਜਾਂਦਾ ਹੈ, ਤਾਂ ਉਹ ਹਰ ਵਸਤੂ ਨੂੰ ਤਿਆਗ, ਅਫਸੋਸ ਕਰਦਾ ਹੋਇਆ ਟੁਰ ਜਾਂਦਾ ਹੈ।
English
And when he grows old, he must leave all this; he departs regretting and repenting. ||2||
ਚਿਰੰਕਾਲ; ਪਾਈ ਦ੍ਰੁਲਭ ਦੇਹ ॥
chirankaal; paaee drulabh deh |
Punjabi
ਬੜੇ ਚਿਰਾਂ ਮਗਰੋਂ ਮੁਸ਼ਕਿਲ ਨਾਲ ਹੱਥ ਲੱਗਣ ਵਾਲੇ ਮਨੁੱਖੀ ਸਰੀਰ ਨੂੰ ਜੀਵ ਹਾਸਲ ਕਰਦਾ ਹੈ।
English
After a very long time, one obtains this precious human body, so difficult to obtain.
ਨਾਮ ਬਿਹੂਣੀ; ਹੋਈ ਖੇਹ ॥
naam bihoonee; hoee kheh |
Punjabi
ਨਾਮ ਦੇ ਬਗੈਰ ਇਹ ਘੱਟਾ ਮਿੱਟੀ ਹੋ ਜਾਂਦਾ ਹੈ।
English
Without the Naam, the Name of the Lord, it is reduced to dust.
ਪਸੂ ਪਰੇਤ ਮੁਗਧ ਤੇ ਬੁਰੀ ॥
pasoo paret mugadh te buree |
Punjabi
ਡੰਗਰ, ਜਿੰਨ-ਭੂਤ ਅਤੇ ਇਕ ਬੁੱਧੂ ਨਾਲੋਂ ਭੀ ਭੈੜੀ ਹੈ,
English
Worse than a beast, a demon or an idiot,
ਤਿਸਹਿ. ਨ ਬੂਝੈ; ਜਿਨਿ ਏਹ ਸਿਰੀ ॥੩॥
tiseh. na boojhai; jin eeh siree |3|
Punjabi
ਉਡ ਦੇਹ ਜੋ ਉਸ ਨੂੰ ਨਹੀਂ ਜਾਣਦੀ, ਜਿਸ ਨੇ ਇਸ ਨੂੰ ਰਚਿਆ ਹੈ।
English
is that one who does not understand who created him. ||3||
ਸੁਣਿ ਕਰਤਾਰ ਗੋਵਿੰਦ ਗੋਪਾਲ ॥
sun karataar govind gopaal |
Punjabi
ਤੂੰ ਸਰਵਣ ਕਰ, ਹੇ ਸਿਰਜਣਹਾਰ! ਆਲਮ ਦੇ ਮਾਲਕ,
English
Listen, O Creator Lord, Lord of the Universe, Lord of the World,
ਦੀਨ ਦਇਆਲ; ਸਦਾ ਕਿਰਪਾਲ ॥
deen deaal; sadaa kirapaal |
Punjabi
ਸੰਸਾਰ ਦੇ ਪਾਲਣ-ਪੋਸਣਹਾਰ, ਮਸਕੀਨਾਂ ਤੇ ਮਿਹਰਬਾਨ ਅਤੇ ਸਦੀਵ ਹੀ ਦਇਆਲੂ ਸੁਆਮੀ!
English
Merciful to the meek, forever compassionate
ਤੁਮਹਿ ਛਡਾਵਹੁ; ਛੁਟਕਹਿ ਬੰਧ ॥
tumeh chhaddaavahu; chhuttakeh bandh |
Punjabi
ਜੇਕਰ ਤੂੰ ਪ੍ਰਾਣੀ ਨੂੰ ਰਿਹਾ ਕਰੇਂ, ਕੇਵਲ ਤਾਂ ਹੀ ਉਸ ਦੀਆਂ ਬੇੜੀਆਂ ਕੱਟੀਆਂ ਜਾ ਸਕਦੀਆਂ ਹਨ।
English
If You emancipate the human, then his bonds are broken.
ਬਖਸਿ ਮਿਲਾਵਹੁ; ਨਾਨਕ. ਜਗ ਅੰਧ ॥੪॥੧੨॥੨੩॥
bakhas milaavahu; naanak. jag andh |4|12|23|
Punjabi
ਨਾਨਕ ਦੁਨੀਆਂ ਅੰਨ੍ਹੀ ਹੈ, ਹੇ ਪ੍ਰਭੂ! ਇਸ ਨੂੰ ਬਖਸ਼ ਕੇ ਤੂੰ ਆਪਣੇ ਨਾਲ ਅਭੇਦ ਕਰ ਲੈ।
English
O Nanak, the people of world are blind; please, Lord, forgive them, and unite them with Yourself. ||4||12||23||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਕਰਿ ਸੰਜੋਗੁ; ਬਨਾਈ ਕਾਛਿ ॥
kar sanjog; banaaee kaachh |
Punjabi
ਤੱਤਾਂ ਦੇ ਮਿਲਾਪ ਦੁਆਰਾ ਦੇਹ ਦੀ ਪੁਸ਼ਾਕ ਬਣਾਈ ਗਈ ਹੈ।
English
Joining the elements together, the robe of the body is fashioned.
ਤਿਸੁ ਸੰਗਿ ਰਹਿਓ; ਇਆਨਾ ਰਾਚਿ ॥
tis sang rahio; eaanaa raach |
Punjabi
ਬੇਸਮਝ ਬੰਦਾ ਉਸ ਨਾਲ ਖੱਚਤ ਹੋ ਰਿਹਾ ਹੈ।
English
The ignorant fool is engrossed in it.
ਪ੍ਰਤਿਪਾਰੈ; ਨਿਤ ਸਾਰਿ ਸਮਾਰੈ ॥
pratipaarai; nit saar samaarai |
Punjabi
ਬੰਦਾ ਸਦਾ ਹੀ ਇਸ ਨੂੰ ਪਾਲਦਾ ਪੋਸਦਾ ਹੈ ਤੇ ਇਸ ਦੀ ਰਖਵਾਲੀ ਕਰਦਾ ਹੈ।
English
He cherishes it, and constantly takes care of it.
ਅੰਤ ਕੀ ਬਾਰ; ਊਠਿ ਸਿਧਾਰੈ ॥੧॥
ant kee baar; aootth sidhaarai |1|
Punjabi
ਅਖੀਰ ਦੇ ਵੇਲੇ, ਜਿੰਦੜੀ ਕੱਲਮਕੱਲੀ ਤੁਰ ਜਾਂਦੀ ਹੈ।
English
But at the very last moment, he must arise and depart. ||1||
ਨਾਮ ਬਿਨਾ; ਸਭੁ ਝੂਠੁ ਪਰਾਨੀ ॥
naam binaa; sabh jhootth paraanee |
Punjabi
ਨਾਮ ਦੇ ਬਾਝੋਂ ਹੋਰ ਸਾਰਾ ਕੁਝ ਕੂੜਾ ਹੈ, ਹੇ ਫਾਨੀ ਬੰਦੇ!
English
Without the Naam, the Name of the Lord, everything is false, O mortal.
ਗੋਵਿਦ ਭਜਨ ਬਿਨੁ. ਅਵਰ ਸੰਗਿ ਰਾਤੇ; ਤੇ ਸਭਿ ਮਾਇਆ ਮੂਠੁ ਪਰਾਨੀ ॥੧॥ ਰਹਾਉ ॥
govid bhajan bin. avar sang raate; te sabh maaeaa mootth paraanee |1| rahaau |
Punjabi
ਜੋ ਸਾਹਿਬ ਦੇ ਸਿਮਰਨ ਦੇ ਬਗੈਰ ਕਿਸੇ ਹੋਰ ਸ਼ੈ ਨਾਲ ਰੰਗੇ ਹੋਏ ਹਨ, ਉਹ ਸਮੂਹ ਜੀਵ ਸੰਸਾਰੀ ਪਦਾਰਥਾਂ ਨੈ ਠੱਗ ਲਏ ਹਨ। ਠਹਿਰਾਓ।
English
Those who do not vibrate and meditate on the Lord of the Universe, but instead are imbued with other things, - all those mortals are plundered by Maya. ||1||Pause||
ਤੀਰਥ ਨਾਇ; ਨ ਉਤਰਸਿ ਮੈਲੁ ॥
teerath naae; na utaras mail |
Punjabi
ਧਰਮ ਅਸਥਾਨਾਂ ਤੇ ਨ੍ਹਾਉਣ ਨਾਲ ਗੰਦਗੀ ਲਹਿੰਦੀ ਨਹੀਂ।
English
Bathing at sacred shrines of pilgrimage, filth is not washed off.
ਕਰਮ ਧਰਮ ਸਭਿ; ਹਉਮੈ ਫੈਲੁ ॥
karam dharam sabh; haumai fail |
Punjabi
ਸਾਰੇ ਕਰਮ ਕਾਂਡ ਅਤੇ ਮਜ਼ਹਬੀ ਸੰਸਕਾਰ ਸਵੈ-ਹੰਗਤਾ ਦੇ ਅਡੰਬਰ ਹਨ।
English
Religious rituals are all just egotistical displays.
ਲੋਕ ਪਚਾਰੈ; ਗਤਿ. ਨਹੀ ਹੋਇ ॥
lok pachaarai; gat. nahee hoe |
Punjabi
ਲੋਕਾਂ ਨੂੰ ਖੁਸ਼ ਕਰਨ ਨਾਲ, ਬੰਦਾ ਮੁਕਤ ਨਹੀਂ ਹੁੰਦਾ।
English
By pleasing and appeasing people, no one is saved.
ਨਾਮ ਬਿਹੂਣੇ; ਚਲਸਹਿ ਰੋਇ ॥੨॥
naam bihoone; chalaseh roe |2|
Punjabi
ਨਾਮ ਦੇ ਬਾਝੋਂ ਉਹ ਧਾਹਾਂ ਮਾਰਦੇ ਟੁਰ ਜਾਣਗੇ।
English
Without the Naam, they shall depart weeping. ||2||
ਬਿਨੁ ਹਰਿ ਨਾਮ; ਨ ਟੂਟਸਿ ਪਟਲ ॥
bin har naam; na ttoottas pattal |
Punjabi
ਸਾਈਂ ਦੇ ਨਾਮ ਦੇ ਬਾਝੋਂ ਭਰਮ ਦਾ ਪੜਦਾ ਪਾਟਦਾ ਨਹੀਂ।
English
Without the Lord's Name, the screen is not torn away.
ਸੋਧੇ; ਸਾਸਤ੍ਰ ਸਿਮ੍ਰਿਤਿ ਸਗਲ ॥
sodhe; saasatr simrit sagal |
Punjabi
ਮੈਂ ਸਾਰੇ ਸ਼ਾਸਤਰ ਅਤੇ ਸਿਮ੍ਰਤੀਆਂ ਪੜਤਾਲ ਲਈਆਂ ਹਨ।
English
I have studied all the Shaastras and Simritees.
ਸੋ ਨਾਮੁ ਜਪੈ; ਜਿਸੁ ਆਪਿ ਜਪਾਏ ॥
so naam japai; jis aap japaae |
Punjabi
ਕੇਵਲ ਉਹ ਨਾਮ ਦਾ ਉਚਾਰਨ ਕਰਦਾ ਹੈ, ਜਿਸ ਪਾਸੋਂ ਪ੍ਰਭੂ ਆਪੇ ਉਚਾਰਨ ਕਰਵਾਉਂਦਾ ਹੈ।
English
He alone chants the Naam, whom the Lord Himself inspires to chant.
ਸਗਲ ਫਲਾ; ਸੇ ਸੂਖਿ ਸਮਾਏ ॥੩॥
sagal falaa; se sookh samaae |3|
Punjabi
ਉਹ ਸਾਰੇ ਮੇਵੇ ਪਾ ਲੈਂਦਾ ਹੈ ਅਤੇ ਸੁਖ ਆਰਾਮ ਅੰਦਰ ਲੀਨ ਹੋ ਜਾਂਦਾ ਹੈ।
English
He obtains all fruits and rewards, and merges in peace. ||3||
ਰਾਖਨਹਾਰੇ ਰਾਖਹੁ ਆਪਿ ॥
raakhanahaare raakhahu aap |
Punjabi
ਹੇ ਮੇਰੇ ਰੱਖਿਆ ਕਰਨ ਵਾਲੇ ਸੁਆਮੀ! ਤੂੰ ਆਪੇ ਹੀ ਮੇਰੀ ਰੱਖਿਆ ਕਰ।
English
O Savior Lord, please save me!
ਸਗਲ ਸੁਖਾ; ਪ੍ਰਭ ਤੁਮਰੈ ਹਾਥਿ ॥
sagal sukhaa; prabh tumarai haath |
Punjabi
ਸਾਰੇ ਸੁਖ ਤੇਰੇ ਹੱਥ ਵਿੱਚ ਹਨ, ਹੇ ਮਾਲਕ!
English
All peace and comforts are in Your Hand, God.
ਜਿਤੁ ਲਾਵਹਿ; ਤਿਤੁ ਲਾਗਹ ਸੁਆਮੀ ॥
jit laaveh; tith laagah suaamee |
Punjabi
ਜਿਥੇ ਕਿਤੇ ਭੀ ਤੂੰ ਮੈਨੂੰ ਲਾਉਂਦਾ ਹੈਂ, ਓਥੇ ਹੀ ਮੈਂ ਜੁਟ ਜਾਂਦਾ ਹਾਂ, ਹੇ ਮੇਰੇ ਸਾਹਿਬ!
English
Whatever you attach me to, to that I am attached, O my Lord and Master.
ਨਾਨਕ. ਸਾਹਿਬੁ ਅੰਤਰਜਾਮੀ ॥੪॥੧੩॥੨੪॥
naanak. saahib antarajaamee |4|13|24|
Punjabi
ਹੇ ਨਾਨਕ! ਮੇਰਾ ਮਾਲਕ ਦਿਲਾਂ ਦੀਆਂ ਜਾਨਣਹਾਰ ਹੈ।
English
O Nanak, the Lord is the Inner-knower, the Searcher of hearts. ||4||13||24||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਜੋ ਕਿਛੁ ਕਰੈ; ਸੋਈ ਸੁਖੁ ਜਾਨਾ ॥
jo kichh karai; soee sukh jaanaa |
Punjabi
ਜੋ ਕੁਝ ਭੀ ਤੂੰ ਕਰਦਾ ਹੈਂ, ਉਸ ਵਿੱਚ ਮੈਂ ਆਪਣੀ ਖੁਸ਼ੀ ਜਾਣਦਾ ਹਾਂ।
English
Whatever He does makes me happy.
ਮਨੁ ਅਸਮਝੁ; ਸਾਧਸੰਗਿ ਪਤੀਆਨਾ ॥
man asamajh; saadhasang pateeaanaa |
Punjabi
ਮੂਰਖ ਮਨੂਆ, ਸਤਿਸੰਗਤ ਅੰਦਰ ਪ੍ਰਸੰਨ ਥੀ ਵੰਞਦਾ ਹਾਂ।
English
The ignorant mind is encouraged, in the Saadh Sangat, the Company of the Holy.
ਡੋਲਨ ਤੇ ਚੂਕਾ; ਠਹਰਾਇਆ ॥
ddolan te chookaa; tthaharaaeaa |
Punjabi
ਮੇਰਾ ਮਨ ਹੁਣ ਡੋਲਦਾ ਨਹੀਂ ਅਤੇ ਸਥਿਰ ਹੋ ਗਿਆ ਹੈ।
English
Now, it does not waver at all; it has become stable and steady.
ਸਤਿ ਮਾਹਿ ਲੇ ਸਤਿ ਸਮਾਇਆ ॥੧॥
sat maeh le sat samaaeaa |1|
Punjabi
ਸੱਚ ਨੂੰ ਲੈ ਕੇ ਇਹ ਸੱਚੇ ਸੁਆਮੀ ਅੰਦਰ ਲੀਨ ਹੋ ਗਿਆ ਹੈ।
English
Receiving Truth, it is merged in the True Lord. ||1||
ਦੂਖੁ ਗਇਆ ਸਭੁ ਰੋਗੁ ਗਇਆ ॥
dookh geaa sabh rog geaa |
Punjabi
ਮੇਰੀ ਪੀੜ ਮਿੱਟ ਗਈ ਹੈ ਅਤੇ ਮੈਂ ਸਮੂਹ ਬੀਮਾਰੀਆਂ ਤੋਂ ਰਹਿਤ ਹੋ ਗਿਆ ਹਾਂ।
English
Pain is gone, and all illness is gone.
ਪ੍ਰਭ ਕੀ ਆਗਿਆ ਮਨ ਮਹਿ ਮਾਨੀ; ਮਹਾ ਪੁਰਖ ਕਾ ਸੰਗੁ ਭਇਆ ॥੧॥ ਰਹਾਉ ॥
prabh kee aagiaa man meh maanee; mahaa purakh kaa sang bheaa |1| rahaau |
Punjabi
ਵਿਸ਼ਾਲ ਪੁਰਸ਼ ਦੀ ਸੰਗਤ ਕਰਨ ਦੁਆਰਾ, ਮੈਂ ਹੁਣ ਸੁਆਮੀ ਦੀ ਰਜ਼ਾ ਆਪਣੇ ਹਿਰਦੇ ਅੰਦਰ ਸਵੀਕਾਰ ਕਰ ਲਈ ਹੈ। ਠਹਿਰਾਓ।
English
I have accepted the Will of God in my mind, associating with the Great Person, the Guru. ||1||Pause||
ਸਗਲ ਪਵਿਤ੍ਰ ਸਰਬ ਨਿਰਮਲਾ ॥
sagal pavitr sarab niramalaa |
Punjabi
ਮੈਂ ਹੁਣ ਪੂਰਨ ਤੌਰ ਤੇ ਪਾਵਨ ਅਤੇ ਪੁਨੀਤ ਹਾਂ।
English
All is pure; all is immaculate.
ਜੋ ਵਰਤਾਏ; ਸੋਈ ਭਲਾ ॥
jo varataae; soee bhalaa |
Punjabi
ਜਿਹੜਾ ਕੁਝ ਭੀ ਸੁਆਮੀ ਵਰਤਾਉਂਦਾ ਹੈ, ਉਹ ਹੀ ਚੰਗਾ ਹੈ।
English
Whatever exists is good.
ਜਹ ਰਾਖੈ; ਸੋਈ ਮੁਕਤਿ ਥਾਨੁ ॥
jeh raakhai; soee mukat thaan |
Punjabi
ਜਿਥੇ ਕਿਤੇ ਭੀ ਉਹ ਮੈਨੂੰ ਰੱਖਦਾ ਹੈ, ਮੇਰੇ ਲਈ ਉਹ ਕਲਿਆਣ ਦਾ ਟਿਕਾਣਾ ਹੈ।
English
Wherever He keeps me, that is the place of liberation for me.
ਜੋ ਜਪਾਏ; ਸੋਈ ਨਾਮੁ ॥੨॥
jo japaae; soee naam |2|
Punjabi
ਜਿਹੜਾ ਕੁਝ ਭੀ ਉਹ ਮੇਰੇ ਪਾਸੋਂ ਉਚਾਰਨ ਕਰਵਾਉਂਦਾ ਹੈ, ਉਹ ਕੇਵਲ ਉਸ ਦਾ ਨਾਮ ਹੀ ਹੈ।
English
Whatever He makes me chant, is His Name. ||2||
ਅਠਸਠਿ ਤੀਰਥ; ਜਹ ਸਾਧ ਪਗ ਧਰਹਿ ॥
atthasatth teerath; jeh saadh pag dhareh |
Punjabi
ਅਠਾਹਟ ਯਾਤਰਾ ਅਸਥਾਨ ਉਥੇ ਹਨ ਜਿਥੇ ਸੰਤ ਆਪਣੇ ਪੈਰ ਟੇਕਦੇ ਹਨ,
English
That is the sixty-eight sacred shrines of pilgrimage, where the Holy place their feet,
ਤਹ ਬੈਕੁੰਠੁ; ਜਹ ਨਾਮੁ ਉਚਰਹਿ ॥
teh baikuntth; jeh naam uchareh |
Punjabi
ਅਤੇ ਸਵਰਗ ਓਥੇ ਹੈ, ਜਿਥੇ ਉਹ ਨਾਮ ਦਾ ਉਚਾਰਨ ਕਰਦੇ ਹਨ।
English
and that is heaven, where the Naam is chanted.
ਸਰਬ ਅਨੰਦ; ਜਬ ਦਰਸਨੁ ਪਾਈਐ ॥
sarab anand; jab darasan paaeeai |
Punjabi
ਜਦ ਸਾਹਿਬ ਦਾ ਦੀਦਾਰ ਪਾ ਲਿਆ ਜਾਂਦਾ ਹੈ ਤਾਂ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ।
English
All bliss comes, when one obtains the Blessed Vision of the Lord's Darshan.
ਰਾਮ ਗੁਣਾ; ਨਿਤ ਨਿਤ ਹਰਿ ਗਾਈਐ ॥੩॥
raam gunaa; nit nit har gaaeeai |3|
Punjabi
ਸਦੀਵ, ਸਦੀਵ ਹੀ ਮੈਂ ਸੁਆਮੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
English
I sing continuously, continually, the Glorious Praises of the Lord. ||3||
ਆਪੇ ਘਟਿ ਘਟਿ ਰਹਿਆ ਬਿਆਪਿ ॥
aape ghatt ghatt rahiaa biaap |
Punjabi
ਪ੍ਰੂਭ ਆਪ ਹੀ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।
English
The Lord Himself is pervading in each and every heart.
ਦਇਆਲ ਪੁਰਖ; ਪਰਗਟ ਪਰਤਾਪ ॥
deaal purakh; paragatt parataap |
Punjabi
ਜ਼ਾਹਰਾ ਜ਼ਹੂਰ ਹੈ ਤਪ ਤੇਜ, ਮਿਹਰਬਾਨ ਮਾਲਕ ਦਾ।
English
The glory of the Merciful Lord is radiant and manifest.
ਕਪਟ ਖੁਲਾਨੇ; ਭ੍ਰਮ ਨਾਠੇ ਦੂਰੇ ॥
kapatt khulaane; bhram naatthe doore |
Punjabi
(ਮਨ ਦੇ) ਤਖਤੇ ਖੁਲ੍ਹ ਗਏ ਹਨ ਅਤੇ ਮੇਰੇ ਸੰਦੇਹ ਦੁਰੇਡੇ ਦੌੜ ਗਏ ਹਨ।
English
The shutters are opened, and doubts have run away.
ਨਾਨਕ ਕਉ. ਗੁਰ ਭੇਟੇ ਪੂਰੇ ॥੪॥੧੪॥੨੫॥
naanak kau. gur bhette poore |4|14|25|
Punjabi
ਨਾਨਕ ਪੂਰਨ ਗੁਰਦੇਵ ਜੀ ਨੂੰ ਮਿਲ ਪਿਆ ਹੈ।
English
Nanak has met with the Perfect Guru. ||4||14||25||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਕੋਟਿ ਜਾਪ ਤਾਪ ਬਿਸ੍ਰਾਮ ॥
kott jaap taap bisraam |
Punjabi
ਕਰੋੜਾਂ ਹੀ ਪੂਜਾ ਪਾਠ, ਕਰੜੀਆਂ ਘਾਲਾਂ,
English
Millions of meditations and austerities rest in him,
ਰਿਧਿ ਬੁਧਿ; ਸਿਧਿ ਸੁਰ ਗਿਆਨ ॥
ridh budh; sidh sur giaan |
Punjabi
ਸੰਸਾਰੀ ਤਾਕਤਾਂ, ਸਿਆਣਪਾਂ, ਕਰਾਮਾਤਾਂ ਤੇ ਦੈਵੀ ਗਿਆਤਾਂ ਉਸ ਅੰਦਰ ਵੱਸਦੀਆਂ ਹਨ,
English
along with wealth, wisdom, miraculous spiritual powers and angelic spiritual insight.
ਅਨਿਕ ਰੂਪ ਰੰਗ ਭੋਗ ਰਸੈ ॥
anik roop rang bhog rasai |
Punjabi
ਅਤੇ ਉਹ ਅਨੇਕਾਂ ਦ੍ਰਿਸ਼ਯ ਰੰਗਰਲੀਆਂ ਤੇ ਨਿਆਮਤਾਂ ਮਾਣਦਾ ਹੈ,
English
He enjoys the various shows and forms, pleasures and delicacies;
ਗੁਰਮੁਖਿ ਨਾਮੁ; ਨਿਮਖ ਰਿਦੈ ਵਸੈ ॥੧॥
guramukh naam; nimakh ridai vasai |1|
Punjabi
ਜਿਸ ਦੇ ਮਨ ਵਿੱਚ ਗੁਰਾਂ ਦੀ ਦਇਆ ਦੁਆਰਾ, ਨਾਮ ਇਕ ਮੁਹਤ ਭਰ ਲਈ ਭੀ ਨਿਵਾਸ ਕਰ ਲੈਂਦਾ ਹੈ।
English
the Naam, the Name of the Lord, dwells within the heart of the Gurmukh. ||1||
ਹਰਿ ਕੇ ਨਾਮ ਕੀ ਵਡਿਆਈ ॥
har ke naam kee vaddiaaee |
Punjabi
ਐਹੋ ਜਿਹੀ ਹੈ ਕੀਰਤੀ ਪ੍ਰਭੂ ਦੇ ਨਾਮ ਦੀ।
English
Such is the glorious greatness of the Name of the Lord.
ਕੀਮਤਿ ਕਹਣੁ. ਨ ਜਾਈ ॥੧॥ ਰਹਾਉ ॥
keemat kehan. na jaaee |1| rahaau |
Punjabi
ਇਨਸਾਨ ਇਸ ਦਾ ਮੁੱਲ ਦੱਸ ਨਹੀਂ ਸਕਦਾ। ਠਹਿਰਾਓ।
English
Its value cannot be described. ||1||Pause||
ਸੂਰਬੀਰ; ਧੀਰਜ ਮਤਿ ਪੂਰਾ ॥
soorabeer; dheeraj mat pooraa |
Punjabi
ਕੇਵਲ ਉਹ ਹੀ ਯੋਧਾ, ਧੀਰਜਵਾਨ, ਪੂਰਨ ਅਕਲਮੰਦ,
English
He alone is brave, patient and perfectly wise;