Ang 891
ਸਹਜ ਸਮਾਧਿ; ਧੁਨਿ ਗਹਿਰ ਗੰਭੀਰਾ ॥
sehaj samaadh; dhun gahir ganbheeraa |
Punjabi
ਅਫੁਰ ਤਾੜੀ ਦੀ ਲਗਨ ਵਾਲਾ, ਡੂੰਘਾ, ਅਥਾਹ ਤੇ
English
he is intuitively in Samaadhi, profound and unfathomable.
ਸਦਾ ਮੁਕਤੁ; ਤਾ ਕੇ ਪੂਰੇ ਕਾਮ ॥
sadaa mukat; taa ke poore kaam |
Punjabi
ਹਮੇਸ਼ਾਂ ਲਈ ਬੰਦਖਲਾਸ ਹੈ ਅਤੇ ਉਸ ਦੇ ਸਾਰੇ ਕਾਰਜ ਹੀ ਰਾਸ ਹੋ ਜਾਂਦੇ ਹਨ,
English
He is liberated forever and all his affairs are perfectly resolved;
ਜਾ ਕੈ ਰਿਦੈ ਵਸੈ ਹਰਿ ਨਾਮ ॥੨॥
jaa kai ridai vasai har naam |2|
Punjabi
ਜਿਸ ਦੇ ਅੰਤਸ਼ਕਰਨ ਅੰਦਰ ਵਾਹਿਗੁਰੂ ਦਾ ਨਾਮ ਨਿਵਾਸ ਰੱਖਦਾ ਹੈ।
English
the Lord's Name abides within his heart. ||2||
ਸਗਲ ਸੂਖ ਆਨੰਦ ਅਰੋਗ ॥
sagal sookh aanand arog |
Punjabi
ਉਸ ਨੂੰ ਸਮੂਹ ਆਰਾਮ, ਪ੍ਰਸੰਨਤਾ ਤੇ ਬੀਮਾਰੀ-ਰਹਿਤ ਤੰਦਰੁਸਤੀ ਪ੍ਰਦਾਨ ਹੁੰਦੀ ਹੈ,
English
He is totally peaceful, blissful and healthy;
ਸਮਦਰਸੀ; ਪੂਰਨ ਨਿਰਜੋਗ ॥
samadarasee; pooran nirajog |
Punjabi
ਉਹ ਸਾਰਿਆਂ ਨੂੰ ਪੱਖਪਾਤ-ਰਹਿਤ ਅੱਖ ਨਾਲ ਵੇਖਦਾ ਹੈ, ਪੂਰਾ ਨਿਰਲੇਪ ਹੈ,
English
he looks upon all impartially, and is perfectly detached.
ਆਇ ਨ ਜਾਇ; ਡੋਲੈ ਕਤ ਨਾਹੀ ॥
aae na jaae; ddolai kat naahee |
Punjabi
ਅਤੇ ਕਦੇ ਭੀ ਆਉਂਦਾ ਜਾਂਦਾ ਤੇ ਥਿੜਕਦਾ ਨਹੀਂ,
English
He does not come and go, and he never wavers;
ਜਾ ਕੈ; ਨਾਮੁ ਬਸੈ ਮਨ ਮਾਹੀ ॥੩॥
jaa kai; naam basai man maahee |3|
Punjabi
ਜਿਸ ਦੇ ਦਿਲ ਅੰਦਰ ਸਾਹਿਬ ਦਾ ਨਾਮ ਵੱਸਦਾ ਹੈ।
English
the Naam abides in his mind. ||3||
ਦੀਨ ਦਇਆਲ ਗੋੁਪਾਲ ਗੋਵਿੰਦ ॥
deen deaal guopaal govind |
Punjabi
ਵਾਹਿਗੁਰੂ ਮਸਕੀਨਾਂ ਉਤੇ ਮਇਆਵਾਨ, ਜਗਤ ਦਾ ਪਾਲਣਹਾਰ ਅਤੇ ਕੁਲ ਜਗਤ ਦਾ ਸੁਆਮੀ ਹੈ।
English
God is Merciful to the meek; He is the Lord of the World, the Lord of the Universe.
ਗੁਰਮੁਖਿ ਜਪੀਐ; ਉਤਰੈ ਚਿੰਦ ॥
guramukh japeeai; utarai chind |
Punjabi
ਗੁਰਾਂ ਦੀ ਦਇਆ ਦੁਆਰਾ ਉਸ ਦਾ ਭਜਨ ਕਰਨ ਨਾਲ ਚਿੰਤਾ ਮਿੱਟ ਜਾਂਦੀ ਹੈ।
English
The Gurmukh meditates on Him, and his worries are gone.
ਨਾਨਕ ਕਉ; ਗੁਰਿ ਦੀਆ ਨਾਮੁ ॥
naanak kau; gur deea naam |
Punjabi
ਗੁਰਾਂ ਨੇ ਨਾਨਕ ਨੂੰ ਪ੍ਰਭੂ ਦਾ ਨਾਮ ਬਖਸ਼ਿਆ ਹੈ,
English
The Guru has blessed Nanak with the Naam;
ਸੰਤਨ ਕੀ ਟਹਲ; ਸੰਤ ਕਾ ਕਾਮੁ ॥੪॥੧੫॥੨੬॥
santan kee ttehal; sant kaa kaam |4|15|26|
Punjabi
ਅਤੇ ਉਹ ਸਾਧੂਆਂ ਦੀ ਸੇਵਾ ਕਰਦਾ ਹੈ ਤੇ ਸਾਧੂਆਂ ਦੀ ਹੀ ਘਾਲ ਕਮਾਉਂਦਾ ਹੈ।
English
he serves the Saints, and works for the Saints. ||4||15||26||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਬੀਜ ਮੰਤ੍ਰੁ; ਹਰਿ ਕੀਰਤਨੁ ਗਾਉ ॥
beej mantru; har keeratan gaau |
Punjabi
ਤੂੰ ਪ੍ਰਭੂ ਦੀ ਕੀਰਤੀ ਗਾਇਨ ਕਰ, ਜੋ ਸਾਰਿਆਂ ਮੰਤਰਾਂ ਦੀ ਬੁਨਿਆਦ ਹੈ।
English
Sing the Kirtan of the Lord's Praises, and the Beej Mantra, the Seed Mantra.
ਆਗੈ ਮਿਲੀ. ਨਿਥਾਵੇ ਥਾਉ ॥
aagai milee. nithaave thaau |
Punjabi
ਇਸ ਦੁਆਰਾ, ਟਿਕਾਣੇ-ਰਹਿਤ ਨੂੰ ਪ੍ਰਲੋਕ ਵਿੱਚ ਟਿਕਾਣਾ ਪ੍ਰਾਪਤ ਹੋ ਜਾਂਦਾ ਹੈ।
English
Even the homeless find a home in the world hereafter.
ਗੁਰ ਪੂਰੇ ਕੀ ਚਰਣੀ ਲਾਗੁ ॥
gur poore kee charanee laag |
Punjabi
ਤੂੰ ਪੂਰਨ ਗੁਰਾਂ ਦੇ ਪੈਰੀਂ ਪੈ ਜਾ,
English
Fall at the feet of the Perfect Guru;
ਜਨਮ ਜਨਮ ਕਾ ਸੋਇਆ ਜਾਗੁ ॥੧॥
janam janam kaa soeaa jaag |1|
Punjabi
ਅਤੇ ਘਣੇਰਿਆਂ ਜਨਮਾਂ ਦਾ ਸੁੱਤਾ ਹੋਇਆ ਤੂੰ ਜਾਗ ਉਠੇਗਾਂ।
English
you have slept for so many incarnations - wake up! ||1||
ਹਰਿ ਹਰਿ ਜਾਪੁ ਜਪਲਾ ॥
har har jaap japalaa |
Punjabi
ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ ਤੂੰ, ਹੇ ਬੰਦੇ!
English
Chant the Chant of the Lord's Name, Har, Har.
ਗੁਰ ਕਿਰਪਾ ਤੇ ਹਿਰਦੈ ਵਾਸੈ; ਭਉਜਲੁ ਪਾਰਿ ਪਰਲਾ ॥੧॥ ਰਹਾਉ ॥
gur kirapaa te hiradai vaasai; bhaujal paar paralaa |1| rahaau |
Punjabi
ਗੁਰਾਂ ਦੀ ਦਇਆ ਦੁਆਰਾ ਇਹ ਤੇਰੇ ਰਿਦੇ ਅੰਦਰ ਟਿਕ ਜਾਵੇਗਾ ਅਤੇ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾਂ। ਠਹਿਰਾਓ।
English
By Guru's Grace, it shall be enshrined within your heart, and you shall cross over the terrifying world-ocean. ||1||Pause||
ਨਾਮੁ ਨਿਧਾਨੁ; ਧਿਆਇ ਮਨ ਅਟਲ ॥
naam nidhaan; dhiaae man attal |
Punjabi
ਤੂੰ ਹੇ ਬੰਦੇ! ਨਾਮ ਦੇ ਅਹਿੱਲ ਖਜਾਨੇ ਦਾ ਆਰਾਧਨ ਕਰ,
English
Meditate on the eternal treasure of the Naam, the Name of the Lord, O mind,
ਤਾ ਛੂਟਹਿ; ਮਾਇਆ ਕੇ ਪਟਲ ॥
taa chhootteh; maaeaa ke pattal |
Punjabi
ਤਦ ਮੋਹਨੀ ਮਾਇਆ ਦਾ ਪੜਦਾ ਪਾਟ ਜਾਊਗਾ।
English
and then, the screen of Maya shall be torn away.
ਗੁਰ ਕਾ ਸਬਦੁ; ਅੰਮ੍ਰਿਤ ਰਸੁ ਪੀਉ ॥
gur kaa sabad; amrit ras peeo |
Punjabi
ਤੂੰ ਗੁਰਾਂ ਦੀ ਬਾਣੀ ਦੇ ਸੁਰਜੀਤ ਕਰ ਦੇਣ ਵਾਲੇ ਅੰਮ੍ਰਿਤ ਨੂੰ ਪਾਨ ਕਰ,
English
Drink in the Ambrosial Nectar of the Guru's Shabad,
ਤਾ ਤੇਰਾ ਹੋਇ ਨਿਰਮਲ ਜੀਉ ॥੨॥
taa teraa hoe niramal jeeo |2|
Punjabi
ਤਦ ਮੇਰੀ ਆਤਮਾਂ ਪਵਿੱਤਰ ਹੋ ਜਾਊਗੀ।
English
and then your soul shall be rendered immaculate and pure. ||2||
ਸੋਧਤ ਸੋਧਤ ਸੋਧਿ ਬੀਚਾਰਾ ॥
sodhat sodhat sodh beechaaraa |
Punjabi
ਛਾਨਬੀਨ ਤੇ ਦੇਖਭਾਲ ਕੇ ਮੈਂ ਨਤੀਜਾ ਕੱਢ ਲਿਆ ਹੈ,
English
Searching, searching, searching, I have realized
ਬਿਨੁ ਹਰਿ ਭਗਤਿ; ਨਹੀ ਛੁਟਕਾਰਾ ॥
bin har bhagat; nahee chhuttakaaraa |
Punjabi
ਕਿ ਸੁਆਮੀ ਦੇ ਸਿਮਰਨ ਦੇ ਬਾਝੋਂ ਇਨਸਾਨ ਦੀ ਖਲਾਸੀ ਨਹੀਂ ਹੁੰਦੀ।
English
that without devotional worship of the Lord, no one is saved.
ਸੋ ਹਰਿ ਭਜਨੁ; ਸਾਧ ਕੈ ਸੰਗਿ ॥
so har bhajan; saadh kai sang |
Punjabi
ਇਸ ਲਈ ਤੂੰ ਆਪਣੇ ਵਾਹਿਗੁਰੂ ਦਾ ਸਤਿਸੰਗਤ ਅੰਦਰ ਚਿੰਤਨ ਕਰ,
English
So vibrate, and meditate on that Lord in the Saadh Sangat, the Company of the Holy;
ਮਨੁ ਤਨੁ ਰਾਪੈ; ਹਰਿ ਕੈ ਰੰਗਿ ॥੩॥
man tan raapai; har kai rang |3|
Punjabi
ਅਤੇ ਮਨ ਤੇ ਤਨ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਜਾਣਗੇ।
English
your mind and body shall be imbued with love for the Lord. ||3||
ਛੋਡਿ ਸਿਆਣਪ; ਬਹੁ ਚਤੁਰਾਈ ॥
chhodd siaanap; bahu chaturaaee |
Punjabi
ਤੂੰ ਆਪਣੀ ਦਾਨਾਈ ਅਤੇ ਘਣੇਰੀ ਚਲਾਕੀ ਤਿਆਗ ਦੇ।
English
Renounce all your cleverness and trickery.
ਮਨ. ਬਿਨੁ ਹਰਿ ਨਾਵੈ; ਜਾਇ. ਨ ਕਾਈ ॥
man. bin har naavai; jaae. na kaaee |
Punjabi
ਹੇ ਬੰਦੇ! ਸੁਆਮੀ ਦੇ ਨਾਮ ਦੇ ਬਗੈਰ ਕੋਈ ਭੀ ਆਰਾਮ ਦੀ ਜਗ੍ਹਾਂ ਨਹੀਂ।
English
O mind, without the Lord's Name, there is no place of rest.
ਦਇਆ ਧਾਰੀ ਗੋਵਿਦ ਗੋੁਸਾਈ ॥
deaa dhaaree govid guosaaee |
Punjabi
ਸੁਆਮੀ ਮਾਲਕ ਨੇ ਮੇਰੇ ਉਤੇ ਰਹਿਮਤ ਕੀਤੀ ਹੈ।
English
The Lord of the Universe, the Lord of the World, has taken pity on me.
ਹਰਿ ਹਰਿ ਨਾਨਕ. ਟੇਕ ਟਿਕਾਈ ॥੪॥੧੬॥੨੭॥
har har naanak. ttek ttikaaee |4|16|27|
Punjabi
ਨਾਨਕ ਨੇ ਪ੍ਰਭੂ ਦੇ ਨਾਮ ਦੀ ਪਨਾਹ ਲਈ ਹੈ।
English
Nanak seeks the protection and support of the Lord, Har, Har. ||4||16||27||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਸੰਤ ਕੈ ਸੰਗਿ; ਰਾਮ ਰੰਗ ਕੇਲ ॥
sant kai sang; raam rang kel |
Punjabi
ਸਤਿਸੰਗਤ ਅੰਦਰ ਤੂੰ ਆਪਣੇ ਸੁਆਮੀ ਨਾਲ ਪ੍ਰੇਮ ਅੰਦਰ ਖੇਡ।
English
In the Saints' Congregation, play joyfully with the Lord,
ਆਗੈ; ਜਮ ਸਿਉ ਹੋਇ ਨ. ਮੇਲ ॥
aagai; jam siau hoe na. mel |
Punjabi
ਤਦ, ਅੱਗੇ ਨੂੰ ਤੇਰਾ ਮੇਲ ਮੌਤ ਦੇ ਦੂਤ ਨਾਲ ਨਹੀਂ ਹੋਵੇਗਾ।
English
and you will not have to meet the Messenger of Death hereafter.
ਅਹੰਬੁਧਿ ਕਾ ਭਇਆ ਬਿਨਾਸ ॥
ahanbudh kaa bheaa binaas |
Punjabi
ਇਸ ਤਰ੍ਹਾਂ ਤੇਰੀ ਹੰਕਾਰੀ ਮੱਤ ਨਾਸ ਹੋ ਜਾਊਗੀ,
English
Your egotistical intellect shall be dispelled,
ਦੁਰਮਤਿ ਹੋਈ; ਸਗਲੀ ਨਾਸ ॥੧॥
duramat hoee; sagalee naas |1|
Punjabi
ਅਤੇ ਤੂੰ ਆਪਣੀ ਸਾਰੀ ਖੋਟੀ ਸਮਝ ਤੋਂ ਖਲਾਸੀ ਪਾ ਜਾਵੇਗਾਂ।
English
and your evil-mindedness will be totally taken away. ||1||
ਰਾਮ ਨਾਮ ਗੁਣ ਗਾਇ ਪੰਡਿਤ ॥
raam naam gun gaae panddit |
Punjabi
ਤੂੰ ਸੁਆਮੀ ਦੇ ਨਾਮ ਦੀ ਮਹਿਮਾਂ ਗਾਇਨ ਕਰ, ਹੇ ਪੰਡਤ!
English
Sing the Glorious Praises of the Lord's Name, O Pandit.
ਕਰਮ ਕਾਂਡ ਅਹੰਕਾਰੁ. ਨ ਕਾਜੈ; ਕੁਸਲ ਸੇਤੀ ਘਰਿ ਜਾਹਿ ਪੰਡਿਤ ॥੧॥ ਰਹਾਉ ॥
karam kaandd ahankaar. na kaajai; kusal setee ghar jaeh panddit |1| rahaau |
Punjabi
ਧਾਰਮਕ ਰਸਮੋ-ਰਿਵਾਜ ਅਤੇ ਤੇਰੀ ਸਵੈ-ਹੰਗਤਾ ਕਿਸੇ ਕੰਮ ਨਹੀਂ। ਕੇਵਲ ਹਰੀ ਗੁਣ ਗਾਉਣ ਨਾਲ ਹੀ ਤੂੰ ਆਪਣੇ ਗ੍ਰਹਿ ਨੂੰ ਖੁਸ਼ੀ ਨਾਲ ਜਾਵੇਗਾਂ। ਠਹਿਰਾਓ।
English
Religious rituals and egotism are of no use at all. You shall go home with happiness, O Pandit. ||1||Pause||
ਹਰਿ ਕਾ ਜਸੁ ਨਿਧਿ; ਲੀਆ ਲਾਭ ॥
har kaa jas nidh; leea laabh |
Punjabi
ਮੈਂ ਸੁਆਮੀ ਦੀ ਸਿਫ਼ਤ ਸਲਾਹ ਦੀ ਦੌਲਤ ਦਾ ਨਫਾ ਖੱਟਿਆ ਹੈ।
English
I have earned the profit, the wealth of the Lord's praise.
ਪੂਰਨ ਭਏ ਮਨੋਰਥ ਸਾਭ ॥
pooran bhe manorath saabh |
Punjabi
ਉਸ ਦਾ ਜੱਸ ਗਾਇਨ ਕਰਨ ਦੁਆਰਾ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
English
All my hopes have been fulfilled.
ਦੁਖੁ ਨਾਠਾ; ਸੁਖੁ ਘਰ ਮਹਿ ਆਇਆ ॥
dukh naatthaa; sukh ghar meh aaeaa |
Punjabi
ਮੇਰੇ ਦੁਖੜੇ ਦੌੜ ਗਏ ਹਨ ਅਤੇ ਖੁਸ਼ੀ ਮੇਰੇ ਗ੍ਰਹਿ (ਮਨ) ਅੰਦਰ ਪ੍ਰਵੇਸ਼ ਕਰ ਗਈ ਹੈ।
English
Pain has left me, and peace has come to my home.
ਸੰਤ ਪ੍ਰਸਾਦਿ; ਕਮਲੁ ਬਿਗਸਾਇਆ ॥੨॥
sant prasaad; kamal bigasaaeaa |2|
Punjabi
ਸਾਧੂਆਂ ਦੀ ਦਇਆ ਦੁਆਰਾ, ਮੇਰਾ ਦਿਲ ਕੰਵਲ ਖਿੜ ਗਿਆ ਹੈ।
English
By the Grace of the Saints, my heart-lotus blossoms forth. ||2||
ਨਾਮ ਰਤਨੁ; ਜਿਨਿ ਪਾਇਆ ਦਾਨੁ ॥
naam ratan; jin paaeaa daan |
Punjabi
ਜਿਸ ਨੂੰ ਨਾਮ ਦੇ ਹੀਰੇ ਦੀ ਦਾਤ ਪ੍ਰਦਾਨ ਹੋਈ ਹੈ,
English
One who is blessed with the gift of the jewel of the Name,
ਤਿਸੁ ਜਨ ਹੋਏ; ਸਗਲ ਨਿਧਾਨ ॥
tis jan hoe; sagal nidhaan |
Punjabi
ਉਹ ਇਨਸਾਨ ਸਾਰੇ ਖਜ਼ਾਨੇ ਹਾਸਲ ਕਰ ਲੈਂਦਾ ਹੈ।
English
obtains all treasures.
ਸੰਤੋਖੁ ਆਇਆ; ਮਨਿ ਪੂਰਾ ਪਾਇ ॥
santokh aaeaa; man pooraa paae |
Punjabi
ਪੂਰਨ ਪੁਰਖ ਨੂੰ ਪ੍ਰਾਪਤ ਕਰਕੇ, ਐਹੋ ਜਿਹਾ ਪੁਰਸ਼ ਸੰਤੁਸ਼ਟ ਥੀ ਵੰਞਦਾ ਹੈ,
English
His mind becomes content, finding the Perfect Lord.
ਫਿਰਿ ਫਿਰਿ ਮਾਗਨ ਕਾਹੇ ਜਾਇ ॥੩॥
fir fir maagan kaahe jaae |3|
Punjabi
ਅਤੇ ਫੇਰ ਉਹ ਮੁੜ ਮੁੜ ਕੇ ਕਾਹਦੇ ਲਈ ਮੰਗਣ ਜਾਵੇ?
English
Why should he ever go begging again? ||3||
ਹਰਿ ਕੀ ਕਥਾ ਸੁਨਤ ਪਵਿਤ ॥
har kee kathaa sunat pavit |
Punjabi
ਵਾਹਿਗੁਰੂ ਦੀ ਵਾਰਤਾ ਸੁਣ ਕੇ, ਬੰਦਾ ਪਵਿੱਤਰ ਹੋ ਜਾਂਦਾ ਹੈ।
English
Hearing the Lord's sermon, he becomes pure and holy.
ਜਿਹਵਾ ਬਕਤ; ਪਾਈ ਗਤਿ ਮਤਿ ॥
jihavaa bakat; paaee gat mat |
Punjabi
ਜੀਭ ਨਾਲ ਸੁਆਮੀ ਦੀ ਸਿਫ਼ਤ-ਸਨਾ ਉਚਾਰਨ ਕਰਨ ਦੁਆਰਾ ਇਨਸਾਨ ਮੁਕਤੀ ਦੇ ਰਸਤੇ ਨੂੰ ਪਾ ਲੈਂਦਾ ਹੈ।
English
Chanting it with his tongue, he finds the way to salvation.
ਸੋ ਪਰਵਾਣੁ; ਜਿਸੁ ਰਿਦੈ ਵਸਾਈ ॥
so paravaan; jis ridai vasaaee |
Punjabi
ਕੇਵਲ ਉਹ ਹੀ ਕਬੂਲ ਪੈਂਦਾ ਹੈ, ਜੋ ਹਰੀ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ।
English
He alone is approved, who enshrines the Lord within his heart.
ਨਾਨਕ; ਤੇ ਜਨ ਊਤਮ ਭਾਈ ॥੪॥੧੭॥੨੮॥
naanak; te jan aootam bhaaee |4|17|28|
Punjabi
ਪਰਮ ਸ੍ਰੇਸ਼ਟ ਹੈ ਐਹੋ ਜੇਹਾ ਪੁਰਸ਼, ਹੇ ਵੀਰ! ਗੁਰੂ ਜੀ ਆਖਦੇ ਹਨ।
English
Nanak: such a humble being is exalted, O Siblings of Destiny. ||4||17||28||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਗਹੁ ਕਰਿ ਪਕਰੀ; ਨ ਆਈ ਹਾਥਿ ॥
gahu kar pakaree; na aaee haath |
Punjabi
ਧਿਆਨ ਨਾਲ ਪਕੜੀ ਹੋਈ ਭੀ ਮਾਇਆ ਪ੍ਰਾਣੀ ਦੀ ਪਕੜ ਵਿੱਚ ਨਹੀਂ ਰਹਿੰਦੀ।
English
No matter how hard you try to grab it, it does not come into your hands.
ਪ੍ਰੀਤਿ ਕਰੀ; ਚਾਲੀ ਨਹੀ ਸਾਥਿ ॥
preet karee; chaalee nahee saath |
Punjabi
ਜਿੰਨਾ ਮਰਜ਼ੀ ਆਦਮੀ ਇਸ ਨੂੰ ਪਿਆਰ ਪਿਆ ਕਰੇ, ਇਹ ਉਸ ਦੇ ਨਾਲ ਨਹੀਂ ਜਾਂਦੀ।
English
No matter how much you may love it, it does not go along with you.
ਕਹੁ ਨਾਨਕ; ਜਉ ਤਿਆਗਿ ਦਈ ॥
kahu naanak; jau tiaag dee |
Punjabi
ਗੁਰੂ ਜੀ ਆਖਦੇ ਹਨ, ਜਦ ਬੰਦਾ ਮਾਇਆ ਨੂੰ ਛੱਡ ਦਿੰਦਾ ਹੈ,
English
Says Nanak, when you abandon it,
ਤਬ ਓਹ; ਚਰਣੀ ਆਇ ਪਈ ॥੧॥
tab oeh; charanee aae pee |1|
Punjabi
ਤਾਂ ਇਹ ਆ ਕੇ ਉਸ ਦੇ ਪੈਰੀਂ ਪੈ ਜਾਂਦੀ ਹੈ।
English
then it comes and falls at your feet. ||1||
ਸੁਣਿ ਸੰਤਹੁ; ਨਿਰਮਲ ਬੀਚਾਰ ॥
sun santahu; niramal beechaar |
Punjabi
ਸ੍ਰਵਣ ਕਰੋ ਹੇ ਸਾਧੂਓ! ਇਹ ਪਵਿੱਤਰ ਸੋਚ ਵਿਚਾਰ।
English
Listen, O Saints: this is the pure philosophy.
ਰਾਮ ਨਾਮ ਬਿਨੁ ਗਤਿ. ਨਹੀ ਕਾਈ; ਗੁਰੁ ਪੂਰਾ ਭੇਟਤ ਉਧਾਰ ॥੧॥ ਰਹਾਉ ॥
raam naam bin gat. nahee kaaee; gur pooraa bhettat udhaar |1| rahaau |
Punjabi
ਸੁਆਮੀ ਦੇ ਨਾਮ ਦੇ ਬਾਝੋਂ ਕਲਿਆਨ ਪ੍ਰਾਪਤ ਨਹੀਂ ਹੁੰਦੀ। ਪੂਰਨ ਗੁਰਦੇਵ ਜੀ ਨਾਲ ਮਿਲ ਕੇ ਪ੍ਰਾਣੀ ਪਾਰ ਉਤਰ ਜਾਂਦਾ ਹੈ। ਠਹਿਰਾਓ।
English
Without the Lord's Name, there is no salvation. Meeting with the Perfect Guru, one is saved. ||1||Pause||