Ang 892
ਜਬ ਉਸ ਕਉ. ਕੋਈ ਦੇਵੈ ਮਾਨੁ ॥
jab us kau. koee devai maan |
Punjabi
ਜਦ ਕੋਈ ਜਣਾ ਉਸ (ਮਾਇਆ) ਦਾ ਆਦਰ ਕਰਦਾ ਹੈ,
English
When someone tries to appease her,
ਤਬ ਆਪਸ ਊਪਰਿ. ਰਖੈ ਗੁਮਾਨੁ ॥
tab aapas aoopar. rakhai gumaan |
Punjabi
ਤਾਂ ਉਹ ਆਪਣੇ ਆਪ ਉਤੇ ਹੰਕਾਰ ਕਰਦੀ ਹੈ।
English
then she takes pride in herself.
ਜਬ ਉਸ ਕਉ. ਕੋਈ ਮਨਿ ਪਰਹਰੈ ॥
jab us kau. koee man paraharai |
Punjabi
ਜਦ ਕੋਈ ਜਣਾ ਇਸ ਨੂੰ ਆਪਣੇ ਹਿਰਦੇ ਵਿਚੋਂ ਕੱਢ ਦਿੰਦਾ ਹੈ,
English
But when someone puts her out of his thoughts,
ਤਬ ਓਹ ਸੇਵਕਿ; ਸੇਵਾ ਕਰੈ ॥੨॥
tab oeh sevak; sevaa karai |2|
Punjabi
ਤਦ ਉਹ ਟਹਿਲਣ ਦੀ ਮਾਨੰਦ ਉਸ ਦੀ ਟਹਿਲ ਕਰਦੀ ਹੈ।
English
then she serves him like a slave. ||2||
ਮੁਖਿ ਬੇਰਾਵੈ; ਅੰਤਿ ਠਗਾਵੈ ॥
mukh beraavai; ant tthagaavai |
Punjabi
ਜ਼ਾਹਰਾ ਤੌਰ ਤੇ ਉਹ ਖੁਸ਼ ਕਰਦੀ ਹੈ, ਪਰ ਓੜਕ ਨੂੰ ਧੋਖਾ ਦਿੰਦੀ ਹੈ।
English
She seems to please, but in the end, she deceives.
ਇਕਤੁ ਠਉਰ; ਓਹ ਕਹੀ. ਨ ਸਮਾਵੈ ॥
eikat tthaur; oeh kahee. na samaavai |
Punjabi
ਉਹ ਕਿਸੇ ਇਕ ਜਗ੍ਹਾਂ ਉਤੇ ਬੰਨ੍ਹੀ ਹੋਈ ਨਹੀਂ ਰਹਿੰਦੀ।
English
She does not remain in any one place.
ਉਨਿ ਮੋਹੇ. ਬਹੁਤੇ ਬ੍ਰਹਮੰਡ ॥
aun mohe. bahute brahamandd |
Punjabi
ਉਸ ਨੇ ਘਣੇਰੀਆਂ ਪੁਰੀਆਂ ਨੂੰ ਮੋਹਿਆ ਹੋਇਆ ਹੈ।
English
She has bewitched a great many worlds.
ਰਾਮ ਜਨੀ; ਕੀਨੀ ਖੰਡ ਖੰਡ ॥੩॥
raam janee; keenee khandd khandd |3|
Punjabi
ਸਾਈਂ ਦੇ ਗੋਲੇ ਇਸ ਨੂੰ ਟੋਟੇ ਟੋਟੇ ਕਰ ਦਿੰਦੇ ਹਨ।
English
The Lord's humble servants cut her apart into pieces. ||3||
ਜੋ ਮਾਗੈ; ਸੋ ਭੂਖਾ ਰਹੈ ॥
jo maagai; so bhookhaa rahai |
Punjabi
ਜਿਹੜਾ ਇਸ ਨੂੰ ਮੰਗਦਾ ਹੈ, ਉਹ ਭੁੱਖਾ ਹੀ ਰਹਿੰਦਾ ਹੈ।
English
Whoever begs from her remains hungry.
ਇਸੁ ਸੰਗਿ ਰਾਚੈ; ਸੁ ਕਛੂ. ਨ ਲਹੈ ॥
eis sang raachai; su kachhoo. na lahai |
Punjabi
ਜਿਸ ਦਾ ਇਸ ਨਾਲ ਪਿਆਰ ਹੈ, ਉਸ ਨੂੰ ਕੁਝ ਭੀ ਪਰਾਪਤ ਨਹੀਂ ਹੁੰਦਾ।
English
Whoever is infatuated with her obtains nothing.
ਇਸਹਿ ਤਿਆਗਿ; ਸਤਸੰਗਤਿ ਕਰੈ ॥
eiseh tiaag; satasangat karai |
Punjabi
ਜੋ ਇਸ ਨੂੰ ਛੱਡ ਕੇ ਸਾਧ ਸੰਗਤ ਨਾਲ ਜੁੜਦਾ ਹੈ,
English
But one who renounces her, and joins the Society of the Saints,
ਵਡਭਾਗੀ ਨਾਨਕ; ਓਹੁ ਤਰੈ ॥੪॥੧੮॥੨੯॥
vaddabhaagee naanak; ohu tarai |4|18|29|
Punjabi
ਪਰਮ ਚੰਗੀ ਪ੍ਰਾਲਬਧ ਦੁਆਰਾ ਉਹ ਪਾਰ ਉਤਰ ਜਾਂਦਾ ਹੈ, ਹੇ ਨਾਨਕ!
English
by great good fortune, O Nanak, is saved. ||4||18||29||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਆਤਮ ਰਾਮੁ; ਸਰਬ ਮਹਿ ਪੇਖੁ ॥
aatam raam; sarab meh pekh |
Punjabi
ਤੂੰ ਸਰਬ-ਵਿਆਪਕ ਆਤਮਾਂ ਨੂੰ ਸਾਰਿਆਂ ਅੰਦਰ ਵੇਖ।
English
See the Lord, the Universal Soul, in all.
ਪੂਰਨ ਪੂਰਿ ਰਹਿਆ. ਪ੍ਰਭ ਏਕੁ ॥
pooran poor rahiaa. prabh ek |
Punjabi
ਪੂਰਾ, ਅਦੁੱਤੀ ਸੁਆਮੀ ਸਾਰਿਆਂ ਨੂੰ ਪੂਰਨ ਕਰ ਰਿਹਾ ਹੈ।
English
The One God is perfect, and all-pervading.
ਰਤਨੁ ਅਮੋਲੁ; ਰਿਦੇ ਮਹਿ ਜਾਨੁ ॥
ratan amol; ride meh jaan |
Punjabi
ਜਾਣ ਲੈ ਕਿ ਨਿਰਮੌਲਕ ਨਾਮ ਹੀਰਾ ਤੇਰੇ ਮਨ ਅੰਦਰ ਹੀ ਹੈ।
English
Know that the priceless jewel is within your own heart.
ਅਪਨੀ ਵਸਤੁ; ਤੂ ਆਪਿ ਪਛਾਨੁ ॥੧॥
apanee vasat; too aap pachhaan |1|
Punjabi
ਆਪਣੀ ਵਸਤੂ ਨੂੰ ਤੂੰ ਆਪਣੇ ਆਪ ਦੇ ਅੰਦਰ ਹੀ ਅਨੁਭਵ ਕਰ।
English
Realize that your essence is within your own self. ||1||
ਪੀ ਅੰਮ੍ਰਿਤੁ; ਸੰਤਨ ਪਰਸਾਦਿ ॥
pee amrit; santan parasaad |
Punjabi
ਸਾਧੂਆਂ ਦੀ ਦਇਆ ਦੁਆਰਾ ਤੂੰ ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰ।
English
Drink in the Ambrosial Nectar, by the Grace of the Saints.
ਵਡੇ ਭਾਗ ਹੋਵਹਿ ਤਉ ਪਾਈਐ; ਬਿਨੁ ਜਿਹਵਾ. ਕਿਆ ਜਾਣੈ ਸੁਆਦੁ ॥੧॥ ਰਹਾਉ ॥
vadde bhaag hoveh tau paaeeai; bin jihavaa. kiaa jaanai suaad |1| rahaau |
Punjabi
ਜੇਕਰ ਬੰਦੇ ਦੇ ਪਰਮ ਚੰਗੇ ਨਸੀਬ ਹੋਣ, ਕੇਵਲ ਤਾਂ ਹੀ ਉਹ ਸਾਈਂ ਦੇ ਅੰਮ੍ਰਿਤ ਨਾਮ ਨੂੰ ਪਾਉਂਦਾ ਹੈ। ਜੀਭ ਦੇ ਬਗੈਰ ਬੰਦਾ ਇਸ ਦੀ ਲੱਜ਼ਤ ਨੂੰ ਕਿਸ ਤਰ੍ਹਾਂ ਜਾਣ ਸਕਦਾ ਹੈ? ਠਹਿਰਾਓ।
English
One who is blessed with high destiny, obtains it. Without a tongue, how can one know the taste? ||1||Pause||
ਅਠ ਦਸ ਬੇਦ; ਸੁਨੇ ਕਹ ਡੋਰਾ ॥
atth das bed; sune keh ddoraa |
Punjabi
ਇਹ ਬੋਲਾ ਬੰਦਾ ਅਠਾਰਾਂ ਪੁਰਾਣਾਂ ਅਤੇ ਚਾਰ ਵੇਦਾਂ ਨੂੰ ਕਦ ਸੁਣਦਾ ਹੈ?
English
How can a deaf person listen to the eighteen Puraanas and the Vedas?
ਕੋਟਿ ਪ੍ਰਗਾਸ; ਨ ਦਿਸੈ. ਅੰਧੇਰਾ ॥
kott pragaas; na disai. andheraa |
Punjabi
ਕਰੋੜਾਂ ਹੀ ਚਾਨਣਾਂ ਦੇ ਹੁੰਦਿਆਂ ਹੋਇਆਂ ਭੀ ਮੁਨਾਖਾ ਮਨੁਖ ਵੇਖਦਾ ਨਹੀਂ।
English
The blind man cannot see even a million lights.
ਪਸੂ ਪਰੀਤਿ; ਘਾਸ ਸੰਗਿ ਰਚੈ ॥
pasoo pareet; ghaas sang rachai |
Punjabi
ਡੰਗਰ ਦਾ ਘਾਅ ਨਾਲ ਪਿਆਰ ਹੈ ਤੇ ਉਹ ਇਸ ਨਾਲ ਚਿੰਮੜਿਆ ਰਹਿੰਦਾ ਹੈ।
English
The beast loves grass, and remains attached to it.
ਜਿਸੁ ਨਹੀ ਬੁਝਾਵੈ; ਸੋ ਕਿਤੁ ਬਿਧਿ ਬੁਝੈ ॥੨॥
jis nahee bujhaavai; so kit bidh bujhai |2|
Punjabi
ਜਿਸ ਨੂੰ ਸੁਆਮੀ ਸਿਖਮਤ ਨਹੀਂ ਦਿੰਦਾ, ਉਸ ਨੂੰ ਕਿਸ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ?
English
One who has not been taught - how can he understand? ||2||
ਜਾਨਣਹਾਰੁ; ਰਹਿਆ ਪ੍ਰਭੁ ਜਾਨਿ ॥
jaananahaar; rahiaa prabh jaan |
Punjabi
ਸਰਬੱਗ ਸੁਆਮੀ ਸਾਰਾ ਕੁਝ ਜਾਣਦਾ ਹੈ।
English
God, the Knower, knows all.
ਓਤਿ ਪੋਤਿ; ਭਗਤਨ ਸੰਗਾਨਿ ॥
ot pot; bhagatan sangaan |
Punjabi
ਤਾਣੇ ਪੇਟੇ ਦੀ ਤਰ੍ਹਾਂ ਉਹ ਆਪਣੇ ਸੰਤਾਂ ਦੇ ਅੰਗ ਸੰਗ ਹੈ।
English
He is with His devotees, through and through.
ਬਿਗਸਿ ਬਿਗਸਿ; ਅਪੁਨਾ ਪ੍ਰਭੁ ਗਾਵਹਿ ॥
bigas bigas; apunaa prabh gaaveh |
Punjabi
ਜੋ ਖੁਸ਼ੀ ਅਤੇ ਅਨੰਦ ਨਾਲ ਆਪਣੇ ਸੁਆਮੀ ਦੀ ਸਿਫ਼ਤ ਗਾਇਨ ਕਰਦੇ ਹਨ,
English
Those who sing God's Praises with joy and delight,
ਨਾਨਕ; ਤਿਨ ਜਮ ਨੇੜਿ. ਨ ਆਵਹਿ ॥੩॥੧੯॥੩੦॥
naanak; tin jam nerr. na aaveh |3|19|30|
Punjabi
ਮੌਤ ਦਾ ਦੂਤ ਉਹਨਾਂ ਦੇ ਲਾਗੇ ਨਹੀਂ ਲਗਦਾ, ਹੇ ਨਾਨਕ!
English
O Nanak - the Messenger of Death does not even approach them. ||3||19||30||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਦੀਨੋ ਨਾਮੁ; ਕੀਓ ਪਵਿਤੁ ॥
deeno naam; keeo pavit |
Punjabi
ਮੈਨੂੰ ਆਪਣਾ ਨਾਮ ਬਖਸ਼ ਕੇ ਪ੍ਰਭੂ ਨੇ ਪਾਵਨ ਪੁਨੀਤ ਕਰ ਦਿੱਤਾ ਹੈ।
English
Blessing me with His Name, He has purified and sanctified me.
ਹਰਿ ਧਨੁ ਰਾਸਿ; ਨਿਰਾਸ ਇਹ ਬਿਤੁ ॥
har dhan raas; niraas ih bit |
Punjabi
ਵਾਹਿਗੁਰੂ ਦਾ ਧਨ ਪਦਾਰਥ ਮੇਰੀ ਪੂੰਜੀ ਹੈ। ਇਸ ਲਈ ਬੇ ਉਮੈਦ ਹੋ, ਇਹ ਮਾਇਆ ਮੈਨੂੰ ਛੱਡ ਗਈ ਹੈ।
English
The Lord's wealth is my capital. False hope has left me; this is my wealth.
ਕਾਟੀ ਬੰਧਿ; ਹਰਿ ਸੇਵਾ ਲਾਏ ॥
kaattee bandh; har sevaa laae |
Punjabi
ਮੇਰੇ ਬੰਧਨ ਵੱਢ ਕੇ, ਪ੍ਰਭੂ ਨੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।
English
Breaking my bonds, the Lord has linked me to His service.
ਹਰਿ ਹਰਿ ਭਗਤਿ; ਰਾਮ ਗੁਣ ਗਾਏ ॥੧॥
har har bhagat; raam gun gaae |1|
Punjabi
ਸੁਆਮੀ ਵਾਹਿਗੁਰੂ ਦਾ ਪ੍ਰੇਮੀ ਹੋ ਹੁਣ ਮੈਂ ਮਾਲਿਕ ਦੀ ਮਹਿਮਾਂ ਗਾਇਨ ਕਰਦਾ ਹਾਂ।
English
I am a devotee of the Lord, Har, Har; I sing the Glorious Praises of the Lord. ||1||
ਬਾਜੇ ਅਨਹਦ ਬਾਜਾ ॥
baaje anahad baajaa |
Punjabi
ਬੈਕੁੰਠੀ ਕੀਰਤਨ ਹੁਣ ਸੁੱਤੇ ਸਿੱਧ ਹੀ ਗੂੰਜਦਾ ਹੈ।
English
The unstruck sound current vibrates and resounds.
ਰਸਕਿ ਰਸਕਿ ਗੁਣ ਗਾਵਹਿ ਹਰਿ ਜਨ; ਅਪਨੈ ਗੁਰਦੇਵਿ ਨਿਵਾਜਾ ॥੧॥ ਰਹਾਉ ॥
rasak rasak gun gaaveh har jan; apanai guradev nivaajaa |1| rahaau |
Punjabi
ਪ੍ਰੇਮ ਤੇ ਸੁਆਦ ਨਾਲ ਰੱਬ ਦੇ ਗੋਲੇ ਉਸ ਦਾ ਜੱਸ ਗਾਉਂਦੇ ਹਨ ਅਤੇ ਉਹਨਾਂ ਦਾ ਗੁਰੂ-ਪਰਮੇਸ਼ਰ ਉਹਨਾਂ ਨੂੰ ਇਜ਼ਤ ਆਬਰੂ ਬਖਸ਼ਦਾ ਹੈ। ਠਹਿਰਾਓ।
English
The Lord's humble servants sing His Glorious Praises with love and delight; they are honored by the Divine Guru. ||1||Pause||
ਆਇ ਬਨਿਓ ਪੂਰਬਲਾ ਭਾਗੁ ॥
aae banio poorabalaa bhaag |
Punjabi
ਮੇਰੀ ਪਿਛਲੀ ਪ੍ਰਾਲਬਧ ਉਘੜ ਆਈ ਹੈ,
English
My pre-ordained destiny has been activated;
ਜਨਮ ਜਨਮ ਕਾ ਸੋਇਆ ਜਾਗੁ ॥
janam janam kaa soeaa jaag |
Punjabi
ਅਤੇ ਜਨਮਾਂ ਜਨਮਾਤਰਾਂ ਦੀ ਨੀਦਰ ਮਗਰੋਂ ਮੈਂ ਹੁਣ ਜਾਗ ਉਠਿਆ ਹਾਂ।
English
I have awakened from the sleep of countless incarnations.
ਗਈ ਗਿਲਾਨਿ; ਸਾਧ ਕੈ ਸੰਗਿ ॥
gee gilaan; saadh kai sang |
Punjabi
ਸਤਿਸੰਗਤ ਅੰਦਰ ਪ੍ਰਭੂ ਲਈ ਮੇਰੀ ਅਰੁਚੀ ਦੂਰ ਹੋ ਗਈ ਹੈ,
English
In the Saadh Sangat, the Company of the Holy, my aversion is gone.
ਮਨੁ ਤਨੁ ਰਾਤੋ; ਹਰਿ ਕੈ ਰੰਗਿ ॥੨॥
man tan raato; har kai rang |2|
Punjabi
ਅਤੇ ਮੇਰੀ ਆਤਮਾਂ ਤੇ ਦੇਹ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਆਂ ਗਈਆਂ ਹਨ।
English
My mind and body are imbued with love for the Lord. ||2||
ਰਾਖੇ ਰਾਖਨਹਾਰ ਦਇਆਲ ॥
raakhe raakhanahaar deaal |
Punjabi
ਮਿਹਰਬਾਨ ਰੱਖਿਅਕ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ।
English
The Merciful Savior Lord has saved me.
ਨਾ ਕਿਛੁ ਸੇਵਾ; ਨਾ ਕਿਛੁ ਘਾਲ ॥
naa kichh sevaa; naa kichh ghaal |
Punjabi
ਮੇਰੇ ਪੱਲੇ ਨਾਂ ਟਹਿਲ ਸੇਵਾ ਹੈ, ਨਾਂ ਕਰੜੀ ਮੁਸ਼ੱਕਤ।
English
I have no service or work to my credit.
ਕਰਿ ਕਿਰਪਾ; ਪ੍ਰਭਿ ਕੀਨੀ ਦਇਆ ॥
kar kirapaa; prabh keenee deaa |
Punjabi
ਸਾਹਿਬ ਨੇ ਦਇਆ ਧਾਰ ਕੇ ਮੇਰੇ ਉਤੇ ਤਰਸ ਕੀਤਾ ਹੈ,
English
In His Mercy, God has taken pity on me;
ਬੂਡਤ ਦੁਖ ਮਹਿ; ਕਾਢਿ ਲਇਆ ॥੩॥
booddat dukh meh; kaadt leaa |3|
Punjabi
ਅਤੇ ਜਦ ਮੈਂ ਪੀੜ ਅੰਦਰ ਡੁੱਬ ਰਿਹਾ ਸਾਂ, ਮੈਨੂੰ ਬਾਹਰ ਕੱਢ ਲਿਆ ਹੈ।
English
He lifted me up and pulled me out, when I was suffering in pain. ||3||
ਸੁਣਿ ਸੁਣਿ ਉਪਜਿਓ; ਮਨ ਮਹਿ ਚਾਉ ॥
sun sun upajio; man meh chaau |
Punjabi
ਸੁਆਮੀ ਦੀ ਸਿਫ਼ਤ ਸ਼ਲਾਘਾ ਸੁਣ ਸੁਣ ਕੇ, ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।
English
Listening, listening to His Praises, joy has welled up within my mind.
ਆਠ ਪਹਰ; ਹਰਿ ਕੇ ਗੁਣ ਗਾਉ ॥
aatth pehar; har ke gun gaau |
Punjabi
ਦਿਨ ਦੇ ਅੱਠੇ ਪਹਿਰ ਹੀ ਮੈਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
English
Twenty-four hours a day, I sing the Glorious Praises of the Lord.
ਗਾਵਤ; ਗਾਵਤ; ਪਰਮ ਗਤਿ ਪਾਈ ॥
gaavat; gaavat; param gat paaee |
Punjabi
ਸਾਈਂ ਦੀ ਸਿਫ਼ਤ ਗਾਇਨ ਕਰ ਕਰ ਕੇ, ਮੈਂ ਮਹਾਨ ਮਰਤਬਾ ਪਾ ਲਿਆ ਹੈ।
English
Singing, singing His Praises, I have obtained the supreme status.
ਗੁਰ ਪ੍ਰਸਾਦਿ; ਨਾਨਕ ਲਿਵ ਲਾਈ ॥੪॥੨੦॥੩੧॥
gur prasaad; naanak liv laaee |4|20|31|
Punjabi
ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਪ੍ਰਭੂ ਨਾਲ ਪ੍ਰੀਤ ਪਾ ਲਈ ਹੈ।
English
By Guru's Grace, Nanak is lovingly focused on the Lord. ||4||20||31||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਕਉਡੀ ਬਦਲੈ; ਤਿਆਗੈ ਰਤਨੁ ॥
kauddee badalai; tiaagai ratan |
Punjabi
ਕੌਡੀ ਦੇ ਵਟਾਂਦਰੇ ਵਿੱਚ ਬੰਦਾ ਹੀਰੇ ਨੂੰ ਛੱਡ ਦਿੰਦਾ ਹੈ।
English
In exchange for a shell, he gives up a jewel.
ਛੋਡਿ ਜਾਇ; ਤਾਹੂ ਕਾ ਜਤਨੁ ॥
chhodd jaae; taahoo kaa jatan |
Punjabi
ਉਹ ਉਸ ਲਈ ਉਪਰਾਲਾ ਕਰਦਾ ਹੈ, ਜਿਸ ਨੂੰ ਉਸ ਨੇ ਤਿਆਗ ਜਾਣਾ ਹੈ।
English
He tries to get what he must give up.
ਸੋ ਸੰਚੈ; ਜੋ ਹੋਛੀ ਬਾਤ ॥
so sanchai; jo hochhee baat |
Punjabi
ਉਹ ਉਸ ਨੂੰ ਇਕੱਤਰ ਕਰਦਾ ਹੈ, ਜਿਹੜੀ ਕਿ ਇਕ ਤੁਛ ਵਸਤੂ ਹੈ।
English
He collects those things which are worthless.
ਮਾਇਆ ਮੋਹਿਆ; ਟੇਢਉ ਜਾਤ ॥੧॥
maaeaa mohiaa; ttedtau jaat |1|
Punjabi
ਧਨ-ਦੌਲਤ ਦਾ ਮੋਹਿਆ ਹੋਇਆ ਉਹ ਵਿੰਗੇ ਰਾਹੇ ਤੁਰਦਾ ਹੈ।
English
Enticed by Maya, he takes the crooked path. ||1||
ਅਭਾਗੇ; ਤੈ ਲਾਜ ਨਾਹੀ ॥
abhaage; tai laaj naahee |
Punjabi
ਹੇ ਨਿਕਰਮਣ ਬੰਦੇ! ਤੈਨੂੰ ਸ਼ਰਮ ਨਹੀਂ ਆਉਂਦੀ।
English
You unfortunate man - have you no shame?
ਸੁਖ ਸਾਗਰ ਪੂਰਨ ਪਰਮੇਸਰੁ; ਹਰਿ. ਨ ਚੇਤਿਓ ਮਨ ਮਾਹੀ ॥੧॥ ਰਹਾਉ ॥
sukh saagar pooran paramesar; har. na chetio man maahee |1| rahaau |
Punjabi
ਆਪਣੇ ਚਿੱਤ ਅੰਦਰ ਤੂੰ ਸੁਖ ਦੇ ਸਮੁੰਦਰ ਵਾਹਿਗੁਰੂ ਆਪਣੇ ਪੂਰੇ ਪਰਮ ਪ੍ਰਭੂ ਦਾ ਸਿਮਰਨ ਨਹੀਂ ਕਰਦਾ। ਠਹਿਰਾਓ।
English
You do not remember in your mind the ocean of peace, the perfect Transcendent Lord God. ||1||Pause||
ਅੰਮ੍ਰਿਤੁ ਕਉਰਾ; ਬਿਖਿਆ ਮੀਠੀ ॥
amrit kauraa; bikhiaa meetthee |
Punjabi
ਅੰਮ੍ਰਿਤ ਨੂੰ ਤੂੰ ਕੌੜਾ ਜਾਣਦਾ ਹੈਂ ਅਤੇ ਜ਼ਹਿਰ ਨੂੰ ਮਿੱਠੀ!
English
Nectar seems bitter to you, and poison is sweet.
ਸਾਕਤ ਕੀ ਬਿਧਿ; ਨੈਨਹੁ ਡੀਠੀ ॥
saakat kee bidh; nainahu ddeetthee |
Punjabi
ਹੇ ਮਾਇਆ ਦੇ ਪੁਜਾਰੀ! ਐਹੋ ਜਿਹੀ ਹੈ ਤੇਰੀ ਹਾਲਤ ਜਿਹੜੀ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਈ ਹੈ।
English
Such is your condition, you faithless cynic, which I have seen with my own eyes.
ਕੂੜਿ ਕਪਟਿ ਅਹੰਕਾਰਿ ਰੀਝਾਨਾ ॥
koorr kapatt ahankaar reejhaanaa |
Punjabi
ਤੂੰ ਝੂਠ, ਵਲ ਛਲ ਅਤੇ ਹੰਕਾਰ ਦਾ ਸ਼ੌਕੀਨ ਹੈਂ।
English
You are fond of falsehood, fraud and egotism.