Ang 893
ਨਾਮੁ ਸੁਨਤ; ਜਨੁ ਬਿਛੂਅ ਡਸਾਨਾ ॥੨॥
naam sunat; jan bichhooa ddasaanaa |2|
Punjabi
ਜੇਕਰ ਤੂੰ ਨਾਮ ਸੁਣਦਾ ਹੈਂ, ਹੇ ਬੰਦੇ! ਤੂੰ ਐਉਂ ਮਹਿਸੂਸ ਕਰਦਾ ਹੈਂ ਜਿਸ ਤਰ੍ਹਾਂ ਤੈਨੂੰ ਠੂੰਹਾਂ ਲੜ ਗਿਆ ਹੁੰਦਾ ਹੈ।
English
If you hear the Naam, the Name of the Lord, you feel like you have been stung by a scorpion. ||2||
ਮਾਇਆ ਕਾਰਣਿ; ਸਦ ਹੀ ਝੂਰੈ ॥
maaeaa kaaran; sad hee jhoorai |
Punjabi
ਤੂੰ ਸੰਸਾਰੀ ਪਦਾਰਥਾਂ ਲਈ ਹਮੇਸ਼ਾਂ ਹੀ ਲੋਚਦਾ ਰਹਿੰਦਾ ਹੈਂ,
English
You continually yearn for Maya,
ਮਨਿ ਮੁਖਿ ਕਬਹਿ; ਨ ਉਸਤਤਿ ਕਰੈ ॥
man mukh kabeh; na usatat karai |
Punjabi
ਆਪਣੇ ਚਿੱਤ ਅਤੇ ਮੂੰਹ ਨਾਲ ਤੂੰ ਕਦੇ ਭੀ ਮਾਲਕ ਦੀ ਮਹਿਮਾਂ ਉਚਾਰਨ ਨਹੀਂ ਕਰਦਾ।
English
and you never chant the Lord's Praises with your mouth.
ਨਿਰਭਉ ਨਿਰੰਕਾਰ ਦਾਤਾਰੁ ॥
nirbhau nirankaar daataar |
Punjabi
ਡਰ-ਰਹਿਤ, ਸਰੂਪ ਰਹਿਤ ਅਤੇ ਦਰਿਆ-ਦਿਲ ਹੈ ਸੁਆਮੀ।
English
The Lord is fearless and formless; He is the Great Giver.
ਤਿਸੁ ਸਿਉ ਪ੍ਰੀਤਿ; ਨ ਕਰੈ. ਗਵਾਰੁ ॥੩॥
tis siau preet; na karai. gavaar |3|
Punjabi
ਹੇ ਬੇਵਕੂਫ ਬੰਦੇ! ਤੂੰ ਉਸ ਨਾਲ ਪਿਆਰ ਨਹੀਂ ਪਾਉਂਦਾ।
English
But you do not love Him, you fool! ||3||
ਸਭ ਸਾਹਾ ਸਿਰਿ ਸਾਚਾ ਸਾਹੁ ॥
sabh saahaa sir saachaa saahu |
Punjabi
ਸਾਰਿਆਂ ਪਾਤਿਸ਼ਾਹਾਂ ਦੇ ਸੀਸ ਉਤੇ ਵਾਹਿਗੁਰੂ ਸੱਚਾ ਪਾਤਿਸ਼ਾਹ ਹੈ।
English
God, the True King, is above the heads of all kings.
ਵੇਮੁਹਤਾਜੁ; ਪੂਰਾ ਪਾਤਿਸਾਹੁ ॥
vemuhataaj; pooraa paatisaahu |
Punjabi
ਉਹ ਖੁਦ-ਮੁਖਤਿਆਰ ਮੁਕੰਮਲ ਸੁਲਤਾਨ ਹੈ।
English
He is the independent, perfect Lord King.
ਮੋਹ ਮਗਨ; ਲਪਟਿਓ ਭ੍ਰਮ ਗਿਰਹ ॥
moh magan; lapattio bhram girah |
Punjabi
ਆਦਮੀ ਸੰਸਾਰੀ ਲਗਨ, ਸੰਦੇਹ ਅਤੇ ਘਰਬਾਰੀ ਜੀਵਨ ਦੀ ਮਸਤੀ ਦੇ ਵਿੱਚ ਉਲਝਿਆ ਰਹਿੰਦਾ ਹੈ।
English
People are intoxicated by emotional attachment, entangled in doubt and family life.
ਨਾਨਕ ਤਰੀਐ; ਤੇਰੀ ਮਿਹਰ ॥੪॥੨੧॥੩੨॥
naanak tareeai; teree mihar |4|21|32|
Punjabi
ਤੇਰੀ ਰਹਿਮਤ ਦੁਆਰਾ ਹੇ ਸਾਈਂ! ਪ੍ਰਾਣੀ ਪਾਰ ਉਤਰ ਜਾਂਦਾ ਹੈ, ਗੁਰੂ ਜੀ ਫਰਮਾਉਂਦੇ ਹਨ।
English
Nanak: they are saved only by Your Mercy, Lord. ||4||21||32||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਰੈਣਿ ਦਿਨਸੁ; ਜਪਉ ਹਰਿ ਨਾਉ ॥
rain dinas; jpau har naau |
Punjabi
ਰਾਤ ਤੇ ਦਿਨ ਮੈਂ ਸਾਹਿਬ ਦੇ ਨਾਮ ਨੂੰ ਸਿਮਰਦਾ ਹਾਂ,
English
Night and day, I chant the Lord's Name.
ਆਗੈ; ਦਰਗਹ ਪਾਵਉ ਥਾਉ ॥
aagai; daragah paavau thaau |
Punjabi
ਅਤੇ ਅੱਗੇ, ਸਾਹਿਬ ਦੇ ਦਰਬਾਰ ਅੰਦਰ ਮੈਨੂੰ ਟਿਕਾਣਾ ਮਿਲ ਜਾਊਗਾ।
English
Hereafter, I shall obtain a seat in the Court of the Lord.
ਸਦਾ ਅਨੰਦੁ; ਨ ਹੋਵੀ ਸੋਗੁ ॥
sadaa anand; na hovee sog |
Punjabi
ਮੈਂ ਸਦੀਵ ਹੀ ਖੁਸ਼ੀ ਵਿੱਚ ਹਾਂ ਅਤੇ ਮੈਨੂੰ ਗਮ ਨਹੀਂ ਵਾਪਰਦਾ।
English
I am in bliss forever; I have no sorrow.
ਕਬਹੂ. ਨ ਬਿਆਪੈ, ਹਉਮੈ ਰੋਗੁ ॥੧॥
kabahoo. na biaapai, haumai rog |1|
Punjabi
ਹੰਕਾਰ ਦੀ ਬਿਮਾਰੀ ਮੈਨੂੰ ਕਦੇ ਭੀ ਨਹੀਂ ਚਿੰਮੜਦੀ।
English
The disease of ego never afflicts me. ||1||
ਖੋਜਹੁ ਸੰਤਹੁ; ਹਰਿ ਬ੍ਰਹਮ ਗਿਆਨੀ ॥
khojahu santahu; har braham giaanee |
Punjabi
ਹੇ ਸਾਈਂ ਦੇ ਗਿਆਤੇ ਸਾਧੂਓ! ਤੁਸੀਂ ਹਰੀ ਦੀ ਖੋਜਭਾਲ ਕਰੋ।
English
O Saints of the Lord, seek out those who know God.
ਬਿਸਮਨ ਬਿਸਮ ਭਏ ਬਿਸਮਾਦਾ; ਪਰਮ ਗਤਿ ਪਾਵਹਿ, ਹਰਿ ਸਿਮਰਿ ਪਰਾਨੀ ॥੧॥ ਰਹਾਉ ॥
bisaman bisam bhe bisamaadaa; param gat paaveh, har simar paraanee |1| rahaau |
Punjabi
ਆਪਣੇ ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਹੇ ਨਾਸਵੰਤ ਬੰਦੇ! ਤੂੰ ਮਹਾਨ ਮਰਤਬਾ ਪਾ ਲਵੇਗਾਂ ਅਤੇ ਅਦਭੁੱਤ ਤੌਰ ਤੇ ਪ੍ਰਸੰਨ ਹੋ ਅਸਚਰਜ ਸੁਆਮੀ ਦਾ ਸਰੂਪ ਥੀ ਵੰਝੇਗਾਂ। ਠਹਿਰਾਓ।
English
You shall be wonderstruck with wonder at the wonderful Lord; meditate in remembrance on the Lord, O mortal, and obtain the supreme status. ||1||Pause||
ਗਨਿ ਮਿਨਿ ਦੇਖਹੁ; ਸਗਲ ਬੀਚਾਰਿ ॥
gan min dekhahu; sagal beechaar |
Punjabi
ਸਾਰੀਆਂ ਵਿਧੀਆਂ ਨਾਲ ਗਿਣ ਮਿਣ ਤੇ ਖਿਆਲ ਕਰਕੇ ਤੂੰ ਵੇਖ ਲੈ,
English
Calculating, measuring, and thinking in every way,
ਨਾਮ ਬਿਨਾ; ਕੋ ਸਕੈ ਨ. ਤਾਰਿ ॥
naam binaa; ko sakai na. taar |
Punjabi
ਹੇ ਬੰਦੇ! ਕਿ ਨਾਮ ਦੇ ਬਾਝੋਂ ਕੋਈ ਭੀ ਤੇਰਾ ਪਾਰ ਉਤਾਰਾ ਨਹੀਂ ਕਰ ਸਕਦਾ।
English
see that without the Naam, no one can be carried across.
ਸਗਲ ਉਪਾਵ; ਨ ਚਾਲਹਿ ਸੰਗਿ ॥
sagal upaav; na chaaleh sang |
Punjabi
ਤੇਰੇ ਸਾਰੇ ਉਪਰਾਲਿਆਂ ਵਿਚੋਂ ਕਿਸੇ ਨੇ ਭੀ ਤੇਰੇ ਕੰਮ ਨਹੀਂ ਆਉਣਾ।
English
Of all your efforts, none will go along with you.
ਭਵਜਲੁ ਤਰੀਐ; ਪ੍ਰਭ ਕੈ ਰੰਗਿ ॥੨॥
bhavajal tareeai; prabh kai rang |2|
Punjabi
ਭਿਆਨਕ ਸੰਸਾਰ ਸਮੁੰਦਰ, ਸੁਆਮੀ ਦੇ ਸਨੇਹ ਰਾਹੀਂ, ਪਾਰ ਕੀਤਾ ਜਾਂਦਾ ਹੈ।
English
You can cross over the terrifying world-ocean only through the love of God. ||2||
ਦੇਹੀ ਧੋਇ; ਨ ਉਤਰੈ ਮੈਲੁ ॥
dehee dhoe; na utarai mail |
Punjabi
ਸਰੀਰ ਨੂੰ ਧੋਣ ਨਾਲ ਮਨ ਦੀ ਮਲੀਣਤਾ ਨਹੀਂ ਲਹਿੰਦੀ,
English
By merely washing the body, one's filth is not removed.
ਹਉਮੈ ਬਿਆਪੈ; ਦੁਬਿਧਾ ਫੈਲੁ ॥
haumai biaapai; dubidhaa fail |
Punjabi
ਕਿਉਂਕਿ ਇਨਸਾਨ ਨੂੰ ਤਦ ਹੰਗਤਾ ਆ ਪਕੜਦੀ ਹੈ ਅਤੇ ਉਸ ਦਾ ਦਵੈਤ-ਭਾਵ ਵਧੇਰਾ ਹੋ ਜਾਂਦਾ ਹੈ।
English
Afflicted by egotism, duality only increases.
ਹਰਿ ਹਰਿ ਅਉਖਧੁ; ਜੋ ਜਨੁ ਖਾਇ ॥
har har aaukhadh; jo jan khaae |
Punjabi
ਜਿਹੜਾ ਇਨਸਾਨ ਪ੍ਰਭੂ ਦੇ ਨਾਮ ਦੀ ਦਵਾਈ ਖਾਂਦਾ ਹੈ,
English
That humble being who takes the medicine of the Name of the Lord, Har, Har
ਤਾ ਕਾ ਰੋਗੁ; ਸਗਲ ਮਿਟਿ ਜਾਇ ॥੩॥
taa kaa rog; sagal mitt jaae |3|
Punjabi
ਉਸ ਦੀ ਸਾਰੀ ਬਿਮਾਰੀ ਦੂਰ ਹੋ ਜਾਂਦਾ ਹੈ।
English
- all his diseases are eradicated. ||3||
ਕਰਿ ਕਿਰਪਾ; ਪਾਰਬ੍ਰਹਮ ਦਇਆਲ ॥
kar kirapaa; paarabraham deaal |
Punjabi
ਹੇ ਮੇਰੇ ਮਿਹਰਬਾਨ, ਸ਼੍ਰੋਮਣੀ ਸਾਹਿਬ! ਤੰਘੂ ਮੇਰੇ ਉਤੇ ਰਹਿਮਤ ਧਾਰ,
English
Take pity on me, O merciful, Supreme Lord God;
ਮਨ ਤੇ; ਕਬਹੁ. ਨ ਬਿਸਰੁ ਗੋੁਪਾਲ ॥
man te; kabahu. na bisar guopaal |
Punjabi
ਤਾਂ ਜੋ ਮੈਂ ਸ਼੍ਰਿਸਟੀ ਦੇ ਪਾਲਣ ਪੋਸਣਹਾਰ ਨੂੰ ਕਦੇ ਭੀ ਆਪਣੇ ਚਿੱਤ ਤੋਂ ਨਾਂ ਭੁਲਾਵਾਂ।
English
let me never forget the Lord of the World from my mind.
ਤੇਰੇ ਦਾਸ ਕੀ ਹੋਵਾ ਧੂਰਿ ॥
tere daas kee hovaa dhoor |
Punjabi
ਮੈਂ ਤੇਰੇ ਗੋਲੇ ਦੇ ਪੈਰਾਂ ਦੀ ਧੂੜ ਹੋ ਜਾਵਾਂ, ਹੇ ਸੁਆਮੀ!
English
Let me be the dust of the feet of Your slaves;
ਨਾਨਕ ਕੀ; ਪ੍ਰਭ ਸਰਧਾ ਪੂਰਿ ॥੪॥੨੨॥੩੩॥
naanak kee; prabh saradhaa poor |4|22|33|
Punjabi
ਤੂੰ ਆਪਣੇ ਗੋਲੇ ਨਾਨਕ ਦੀ ਸਧਰ ਪੂਰੀ ਕਰ।
English
O God, please fulfill Nanak's hope. ||4||22||33||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਤੇਰੀ ਸਰਣਿ ਪੂਰੇ ਗੁਰਦੇਵ ॥
teree saran poore guradev |
Punjabi
ਹੇ ਮੇਰੇ ਪੂਰਨ ਵਿਸ਼ਾਲ ਵਾਹਿਗੁਰੂ! ਮੈਂ ਤੇਰੀ ਪਨਾਹ ਲੋੜਦਾ ਹਾਂ।
English
You are my Protection, O perfect Divine Guru.
ਤੁਧੁ ਬਿਨੁ ਦੂਜਾ; ਨਾਹੀ ਕੋਇ ॥
tudh bin doojaa; naahee koe |
Punjabi
ਤੇਰੇ ਬਗੈਰ ਹੋਰ ਕੋਈ ਨਹੀਂ।
English
There is no other than You.
ਤੂ ਸਮਰਥੁ; ਪੂਰਨ ਪਾਰਬ੍ਰਹਮੁ ॥
too samarath; pooran paarabraham |
Punjabi
ਤੂੰ ਸਰਬ-ਸ਼ਕਤੀਮਾਨ ਅਤੇ ਸਰਬ-ਵਿਆਪਕ ਪਰਮ ਪ੍ਰਭੂ ਹੈਂ।
English
You are all-powerful, O perfect Supreme Lord God.
ਸੋ ਧਿਆਏ; ਪੂਰਾ ਜਿਸੁ ਕਰਮੁ ॥੧॥
so dhiaae; pooraa jis karam |1|
Punjabi
ਕੇਵਲ ਉਹ ਹੀ ਤੇਰਾ ਸਿਮਰਨ ਕਰਦਾ ਹੈ, ਪੂਰਨ ਹੈ ਜਿਸ ਦੀ ਪ੍ਰਾਲਬਧ।
English
He alone meditates on You, whose karma is perfect. ||1||
ਤਰਣ ਤਾਰਣ; ਪ੍ਰਭ ਤੇਰੋ ਨਾਉ ॥
taran taaran; prabh tero naau |
Punjabi
ਮੇਰੇ ਸੁਆਮੀ ਪਾਰ ਉਤਰਨ ਲਈ ਤੇਰਾ ਨਾਮ ਇਕ ਜ਼ਹਾਜ ਹੈ।
English
You Name, God, is the boat to carry us across.
ਏਕਾ ਸਰਣਿ ਗਹੀ. ਮਨ ਮੇਰੈ; ਤੁਧੁ ਬਿਨੁ ਦੂਜਾ. ਨਾਹੀ ਠਾਉ ॥੧॥ ਰਹਾਉ ॥
ekaa saran gahee. man merai; tudh bin doojaa. naahee tthaau |1| rahaau |
Punjabi
ਮੇਰੀ ਆਤਮਾਂ ਨੇ ਕੇਵਲ ਤੇਰੀ ਪਨਾਹ ਪਕੜੀ ਹੈ। ਤੇਰੇ ਬਗੈਰ, ਹੇ ਸੁਆਮੀ! ਮੇਰਾ ਹੋਰ ਕੋਈ ਸੁਖ ਦਾ ਟਿਕਾਣਾ ਨਹੀਂ। ਠਹਿਰਾਓ।
English
My mind has grasped Your protection alone. Other than You, I have no place of rest at all. ||1||Pause||
ਜਪਿ ਜਪਿ ਜੀਵਾ; ਤੇਰਾ ਨਾਉ ॥
jap jap jeevaa; teraa naau |
Punjabi
ਮੈਂ ਤੇਰੇ ਨਾਮ ਨੂੰ ਉਚਾਰ ਅਥਵਾ ਆਖ ਕੇ ਜੀਉਂਦਾ ਹਾਂ।
English
Chanting, meditating on Your Name, I live,
ਆਗੈ; ਦਰਗਹ ਪਾਵਉ ਠਾਉ ॥
aagai; daragah paavau tthaau |
Punjabi
(ਇਸ ਲਈ) ਅੱਗੇ, ਸੁਆਮੀ ਦੇ ਦਰਬਾਰ ਅੰਦਰ ਤੈਨੂੰ ਜਗ੍ਹਾਂ ਮਿਲ ਜਾਊਗੀ।
English
and hereafter, I will obtain a seat in the Court of the Lord.
ਦੂਖੁ ਅੰਧੇਰਾ; ਮਨ ਤੇ ਜਾਇ ॥
dookh andheraa; man te jaae |
Punjabi
ਮੇਰੀ ਆਤਮਾਂ ਤੋਂ ਪੀੜ ਅਤੇ ਹਨ੍ਹੇਰਾ ਦੂਰ ਹੋ ਗਏ ਹਨ,
English
Pain and darkness are gone from my mind;
ਦੁਰਮਤਿ ਬਿਨਸੈ; ਰਾਚੈ ਹਰਿ ਨਾਇ ॥੨॥
duramat binasai; raachai har naae |2|
Punjabi
ਮੇਰੀ ਖੋਟੀ ਬੁਧੀ ਮਿੱਟ ਗਈ ਹੈ ਅਤੇ ਮੈਂ ਸਾਈਂ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ।
English
my evil-mindedness is dispelled, and I am absorbed in the Lord's Name. ||2||
ਚਰਨ ਕਮਲ ਸਿਉ ਲਾਗੀ ਪ੍ਰੀਤਿ ॥
charan kamal siau laagee preet |
Punjabi
ਪ੍ਰਭੂ ਦੇ ਕੰਵਲ-ਪੈਰਾਂ ਨਾਲ ਮੇਰੀ ਪਿਰਹੜੀ ਪੈ ਗਈ ਹੈ।
English
I have enshrined love for the Lord's lotus feet.
ਗੁਰ ਪੂਰੇ ਕੀ; ਨਿਰਮਲ ਰੀਤਿ ॥
gur poore kee; niramal reet |
Punjabi
ਪਵਿੱਤਰ ਹੈ ਜੀਵਨ-ਰਹੁ ਰੀਤੀ ਪੂਰਨ ਗੁਰਦੇਵ ਜੀ ਦੀ।
English
The lifestyle of the Perfect Guru is immaculate and pure.
ਭਉ ਭਾਗਾ; ਨਿਰਭਉ ਮਨਿ ਬਸੈ ॥
bhau bhaagaa; nirbhau man basai |
Punjabi
ਮੇਰਾ ਡਰ ਦੌੜ ਗਿਆ ਹੈ ਅਤੇ ਭੈਅ-ਰਹਿਤ ਸੁਆਮੀ ਮੇਰੇ ਰਿਦੇ ਅੰਦਰ ਨਿਵਾਸ ਰੱਖਦਾ ਹੈ।
English
My fear has run away, and the fearless Lord dwells within my mind.
ਅੰਮ੍ਰਿਤ ਨਾਮੁ; ਰਸਨਾ ਨਿਤ ਜਪੈ ॥੩॥
amrit naam; rasanaa nit japai |3|
Punjabi
ਮੇਰੀ ਜੀਭਾ ਸਦਾ ਸਾਈਂ ਦੇ ਅੰਮ੍ਰਿਤ-ਨਾਮ ਨੂੰ ਉਚਾਰਦੀ ਹੈ।
English
My tongue continually chants the Ambrosial Naam, the Name of the Lord. ||3||
ਕੋਟਿ ਜਨਮ ਕੇ ਕਾਟੇ ਫਾਹੇ ॥
kott janam ke kaatte faahe |
Punjabi
ਮੇਰੀਆਂ ਕਰੋੜਾਂ ਜਨਮਾਂ ਦੀਆਂ ਫਾਹੀਆਂ ਕੱਟੀਆਂ ਗਈਆਂ ਹਨ।
English
The nooses of millions of incarnations are cut away.
ਪਾਇਆ ਲਾਭੁ; ਸਚਾ ਧਨੁ ਲਾਹੇ ॥
paaeaa laabh; sachaa dhan laahe |
Punjabi
ਮੈਂ ਸੁਆਮੀ ਦੇ ਨਾਮ ਦੀ ਸੱਚੀ ਦੌਲਤ ਦਾ ਲਾਭ ਤੇ ਨਫਾ ਪ੍ਰਾਪਤ ਕਰ ਲਿਆ ਹੈ।
English
I have obtained the profit of the true wealth.
ਤੋਟਿ. ਨ ਆਵੈ; ਅਖੁਟ ਭੰਡਾਰ ॥
tott. na aavai; akhutt bhanddaar |
Punjabi
ਅਮੁਕ ਹੈ ਇਹ ਖਜਾਨਾ, ਜੋ ਕਦੇ ਭੀ ਘਟ ਨਹੀਂ ਹੁੰਦਾ।
English
This treasure is inexhaustible; it will never run out.
ਨਾਨਕ; ਭਗਤ ਸੋਹਹਿ ਹਰਿ ਦੁਆਰ ॥੪॥੨੩॥੩੪॥
naanak; bhagat soheh har duaar |4|23|34|
Punjabi
ਨਾਨਕ, ਪ੍ਰਭੂ ਦੇ ਪ੍ਰੇਮੀ ਉਸ ਦੇ ਦਰਬਾਰ ਅੰਦਰ ਸ਼ਸ਼ੋਭਤ ਦਿਸਦੇ ਹਨ।
English
O Nanak, the devotees look beautiful in the Court of the Lord. ||4||23||34||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਰਤਨ ਜਵੇਹਰ ਨਾਮ ॥
ratan javehar naam |
Punjabi
ਕੇਵਲ ਵਾਹਿਗੁਰੂ ਦਾ ਨਾਮ ਹੀ ਹੀਰਾ ਅਤੇ ਲਾਲ ਹੈ।
English
The Naam, the Name of the Lord, is a jewel, a ruby.
ਸਤੁ ਸੰਤੋਖੁ ਗਿਆਨ ॥
sat santokh giaan |
Punjabi
ਇਸ ਦੇ ਰਾਹੀਂ ਸੱਚ, ਸੰਤੁਸ਼ਟਤਾ ਤੇ ਬ੍ਰਹਿਮਬੋਧ ਪ੍ਰਾਪਤ ਹੁੰਦਾ ਹੈ।
English
It brings Truth, contentment and spiritual wisdom.
ਸੂਖ ਸਹਜ; ਦਇਆ ਕਾ ਪੋਤਾ ॥
sookh sehaj; deaa kaa potaa |
Punjabi
ਆਰਾਮ, ਅਡੋਲਤਾ ਅਤੇ ਰਹਿਮ ਦਾ ਖਜਾਨਾ ਸੁਆਮੀ,
English
The Lord entrusts the treasures of peace,
ਹਰਿ ਭਗਤਾ ਹਵਾਲੈ ਹੋਤਾ ॥੧॥
har bhagataa havaalai hotaa |1|
Punjabi
ਆਪਣੈ ਗੋਲਿਆਂ ਦੇ ਸਪੁਰਦ ਕਰ ਦਿੰਦਾ ਹੈ।
English
Intuition and kindness to His devotees. ||1||
ਮੇਰੇ ਰਾਮ ਕੋ ਭੰਡਾਰੁ ॥
mere raam ko bhanddaar |
Punjabi
ਐਹੋ ਜਿਹਾ ਹੈ ਖਜਾਨਾਂ ਮੇਰੇ ਪ੍ਰਭੂ ਦਾ,
English
This is the treasure of my Lord.
ਖਾਤ ਖਰਚਿ ਕਛੁ ਤੋਟਿ. ਨ ਆਵੈ; ਅੰਤੁ ਨਹੀ ਹਰਿ ਪਾਰਾਵਾਰੁ ॥੧॥ ਰਹਾਉ ॥
khaat kharach kachh tott. na aavai; ant nahee har paaraavaar |1| rahaau |
Punjabi
ਕਿ ਖਾਣ ਅਤੇ ਖਰਚਣ ਦੁਆਰਾ ਇਹ ਮੁਕਦਾ ਨਹੀਂ। ਮੇਰੇ ਵਾਹਿਗੁਰੂ ਦਾ ਕੋਈ ਓੜਕ ਨਹੀਂ ਨਾ ਕਿਨਾਰਾ। ਠਹਿਰਾਓ।
English
Consuming and expending it, it is never used up. The Lord has no end or limitation. ||1||Pause||
ਕੀਰਤਨੁ ਨਿਰਮੋਲਕ ਹੀਰਾ ॥
keeratan niramolak heeraa |
Punjabi
ਸਾਹਿਬ ਦੀ ਸਿਫ਼ਤ ਸ਼ਲਾਘਾ ਇੱਕ ਅਣਮੁੱਲਾ ਜਵੇਹਰ ਹੈ।
English
The Kirtan of the Lord's Praise is a priceless diamond.
ਆਨੰਦ ਗੁਣੀ ਗਹੀਰਾ ॥
aanand gunee gaheeraa |
Punjabi
ਇਹ ਖੁਸ਼ੀ ਅਤੇ ਨੇਕੀਆਂ ਦਾ ਸਮੁੰਦਰ ਹੈ।
English
It is the ocean of bliss and virtue.
ਅਨਹਦ ਬਾਣੀ ਪੂੰਜੀ ॥
anahad baanee poonjee |
Punjabi
ਗੁਰਾਂ ਦੀ ਬਾਣੀ ਬੇਅੰਦਾਜ ਧਨ-ਦੌਲਤ ਹੈ।
English
In the Word of the Guru's Bani is the wealth of the unstruck sound current.
ਸੰਤਨ ਹਥਿ ਰਾਖੀ ਕੂੰਜੀ ॥੨॥
santan hath raakhee koonjee |2|
Punjabi
ਇਸ ਦੀ ਚਾਬੀ ਹਰੀ-ਸੰਤਾਂ ਦੇ ਹੱਥ ਵਿੱਚ ਹੈ।
English
The Saints hold the key to it in their hands. ||2||