Ang 894
ਸੁੰਨ ਸਮਾਧਿ ਗੁਫਾ; ਤਹ ਆਸਨੁ ॥
sun samaadh gufaa; teh aasan |
Punjabi
ਓਥੇ ਅਫੁਰ ਤਾੜੀ ਦੀ ਕੰਦਰਾ ਅੰਦਰ ਗੁਰਾਂ ਦਾ ਟਿਕਾਣਾ ਹੈ,
English
They sit there, in the cave of deep Samaadhi;
ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥
keval braham pooran teh baasan |
Punjabi
ਜਿਥੇ ਪੂਰਾ ਅਦੁੱਤੀ ਪ੍ਰਭੂ ਭੀ ਨਿਵਾਸ ਰੱਖਦਾ ਹੈ।
English
the unique, perfect Lord God dwells there.
ਭਗਤ ਸੰਗਿ; ਪ੍ਰਭੁ ਗੋਸਟਿ ਕਰਤ ॥
bhagat sang; prabh gosatt karat |
Punjabi
ਓਥੇ ਪ੍ਰਭੂ ਆਪਣੇ ਅਨਿੰਨ ਸੰਤਾਂ ਨਾਲ ਬਚਨ ਬਿਲਾਸ ਕਰਦਾ ਹੈ।
English
God holds conversations with His devotees.
ਤਹ ਹਰਖ ਨ ਸੋਗ; ਨ ਜਨਮ. ਨ ਮਰਤ ॥੩॥
teh harakh na sog; na janam. na marat |3|
Punjabi
ਓਥੇ ਨਾਂ ਖੁਸ਼ੀ ਅਤੇ ਨਾਂ ਗਮੀ, ਨਾਂ ਪੈਦਾਇਸ਼ ਨਾਂ ਹੀ ਮੌਤ ਹੈ।
English
There is no pleasure or pain, no birth or death there. ||3||
ਕਰਿ ਕਿਰਪਾ; ਜਿਸੁ ਆਪਿ ਦਿਵਾਇਆ ॥
kar kirapaa; jis aap divaaeaa |
Punjabi
ਜਿਸ ਨੂੰ ਸੁਆਮੀ ਖੁਦ ਮਿਹਰ ਧਾਰ ਕੇ ਪ੍ਰਦਾਨ ਕਰਦਾ ਹੈ,
English
One whom the Lord Himself blesses with His Mercy,
ਸਾਧਸੰਗਿ; ਤਿਨਿ ਹਰਿ ਧਨੁ ਪਾਇਆ ॥
saadhasang; tin har dhan paaeaa |
Punjabi
ਉਹ ਸਤਿਸੰਗਤ ਅੰਦਰ ਸੁਆਮੀ ਦੇ ਪਦਾਰਥ ਨੂੰ ਪਾ ਲੈਂਦਾ ਹੈ।
English
obtains the Lord's wealth in the Saadh Sangat, the Company of the Holy.
ਦਇਆਲ ਪੁਰਖ ਨਾਨਕ ਅਰਦਾਸਿ ॥
deaal purakh naanak aradaas |
Punjabi
ਕੇਵਲ ਮਿਹਰਬਾਨ ਮਾਲਕ ਮੂਹਰੇ ਹੀ ਨਾਨਕ ਪ੍ਰਾਰਥਨਾਂ ਕਰਦਾ ਹੈ।
English
Nanak prays to the merciful Primal Lord;
ਹਰਿ ਮੇਰੀ ਵਰਤਣਿ; ਹਰਿ ਮੇਰੀ ਰਾਸਿ ॥੪॥੨੪॥੩੫॥
har meree varatan; har meree raas |4|24|35|
Punjabi
ਵਾਹਿਗੁਰੂ ਮੇਰੀ ਸੁਦਾਗਰੀ ਦਾ ਮਾਲ ਹੈ ਅਤੇ ਵਾਹਿਗੁਰੂ ਹੀ ਮੇਰੀ ਪੂੰਜੀ ਹੈ।
English
the Lord is my merchandise, and the Lord is my capital. ||4||24||35||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਮਹਿਮਾ. ਨ ਜਾਨਹਿ ਬੇਦ ॥
mahimaa. na jaaneh bed |
Punjabi
ਵੇਦ, ਵਾਹਿਗੁਰੂ ਦੀ ਵਿਸ਼ਾਲਤਾ ਨੂੰ ਨਹੀਂ ਜਾਣਦੇ।
English
The Vedas do not know His greatness.
ਬ੍ਰਹਮੇ. ਨਹੀ ਜਾਨਹਿ ਭੇਦ ॥
brahame. nahee jaaneh bhed |
Punjabi
ਬ੍ਰਹਿਮੇ ਉਸ ਦੇ ਭੇਤਾਂ ਨੂੰ ਅਨੁਭਵ ਨਹੀਂ ਕਰ ਸਕਦੇ।
English
Brahma does not know His mystery.
ਅਵਤਾਰ. ਨ ਜਾਨਹਿ ਅੰਤੁ ॥
avataar. na jaaneh ant |
Punjabi
ਪੰਗੰਬਰ ਉਸ ਦੇ ਓੜਕ ਨਹੀਂ ਜਾਣਦੇ।
English
Incarnated beings do not know His limit.
ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥
paramesar paarabraham beant |1|
Punjabi
ਅਨੰਤ ਹੈ ਪਰਮ ਪ੍ਰਭੂ ਵਾਹਿਗੁਰੂ।
English
The Transcendent Lord, the Supreme Lord God, is infinite. ||1||
ਅਪਨੀ ਗਤਿ; ਆਪਿ ਜਾਨੈ ॥
apanee gat; aap jaanai |
Punjabi
ਆਪਣੀ ਅਵਸਥਾ ਨੂੰ ਉਹ ਆਪੇ ਹੀ ਜਾਣਦਾ ਹੈ।
English
Only He Himself knows His own state.
ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥
sun sun avar vakhaanai |1| rahaau |
Punjabi
ਕੇਵਲ ਸੁਣ ਸਸੁਣਾ ਕੇ ਹੀ ਹੋਰ ਉਸ ਨੂੰ ਵਰਨਣ ਕਰਦੇ ਹਨ। ਠਹਿਰਾਓ।
English
Others speak of Him only by hearsay. ||1||Pause||
ਸੰਕਰਾ; ਨਹੀ ਜਾਨਹਿ ਭੇਵ ॥
sankaraa; nahee jaaneh bhev |
Punjabi
ਸ਼ਿਵਜੀ ਪ੍ਰਭੂ ਦੀ ਰੀਤੀ ਨੂੰ ਨਹੀਂ ਜਾਣਦਾ।
English
Shiva does not know His mystery.
ਖੋਜਤ ਹਾਰੇ ਦੇਵ ॥
khojat haare dev |
Punjabi
ਦੇਵਤੇ ਉਸ ਨੂੰ ਖੋਜਦੇ ਭਾਲਦੇ ਹਾਰ ਹੁੱਟ ਗਏ ਹਨ।
English
The gods gave grown weary of searching for Him.
ਦੇਵੀਆ. ਨਹੀ ਜਾਨੈ ਮਰਮ ॥
deveea. nahee jaanai maram |
Punjabi
ਦੇਵੀਆਂ ਉਸ ਦੇ ਰਾਜ ਨੂੰ ਨਹੀਂ ਸਮਝਦੀਆਂ।
English
The goddesses do not know His mystery.
ਸਭ ਊਪਰਿ; ਅਲਖ ਪਾਰਬ੍ਰਹਮ ॥੨॥
sabh aoopar; alakh paarabraham |2|
Punjabi
ਸਾਰਿਆਂ ਦੇ ਉਤੇ ਅਦ੍ਰਿਸ਼ਟ ਸ਼੍ਰੋਮਣੀ ਸਾਹਿਬ ਹੈ।
English
Above all is the unseen, Supreme Lord God. ||2||
ਅਪਨੈ ਰੰਗਿ ਕਰਤਾ ਕੇਲ ॥
apanai rang karataa kel |
Punjabi
ਆਪਣੀਆਂ ਖੇਡਾਂ, ਸਾਈਂ ਆਪਣੀ ਮੌਜ ਅਨੁਸਾਰ ਖੇਡਦਾ ਹੈ।
English
The Creator Lord plays His own plays.
ਆਪਿ ਬਿਛੋਰੈ; ਆਪੇ ਮੇਲ ॥
aap bichhorai; aape mel |
Punjabi
ਉਹ ਖੁਦ ਵਿਛੋੜਦਾ ਹੈ ਅਤੇ ਖੁਦ ਹੀ ਮਿਲਾਹਉਂਦਾ ਹੈ।
English
He Himself separates, and He Himself unites.
ਇਕਿ ਭਰਮੇ; ਇਕਿ ਭਗਤੀ ਲਾਏ ॥
eik bharame; ik bhagatee laae |
Punjabi
ਕਈ ਭਟਕਦੇ ਹਨ ਤੇ ਕਈਆਂ ਨੂੰ ਉਹ ਆਪਣੀ ਪ੍ਰੇਮ-ਮਈ ਸੇਵਾ ਅੰਦਰ ਜੋੜ ਲੈਂਦਾ ਹੈ।
English
Some wander around, while others are linked to His devotional worship.
ਅਪਣਾ ਕੀਆ; ਆਪਿ ਜਣਾਏ ॥੩॥
apanaa keea; aap janaae |3|
Punjabi
ਆਪਣੀਆਂ ਲੀਲ੍ਹਾ, ਦੁਆਰਾ ਉਹ ਆਪਣੇ ਆਪ ਨੂੰ ਦਰਸਾਉਂਦਾ ਹੈ।
English
By His actions, He makes Himself known. ||3||
ਸੰਤਨ ਕੀ ਸੁਣਿ ਸਾਚੀ ਸਾਖੀ ॥
santan kee sun saachee saakhee |
Punjabi
ਤੂੰ ਸਾਧੂਆਂ ਦੀ ਸੱਚੀ ਵਾਰਤਾ ਸ੍ਰਵਣ ਕਰ।
English
Listen to the true story of the Saints.
ਸੋ ਬੋਲਹਿ; ਜੋ ਪੇਖਹਿ ਆਖੀ ॥
so boleh; jo pekheh aakhee |
Punjabi
ਉਹ ਕੇਵਲ ਓਹੀ ਆਖਦੇ ਹਨ ਜਿਸ ਨੂੰ ਉਹ ਆਪਣੀਆਂ ਅੱਖਾਂ ਨਾਲ ਵੇਖਦੇ ਹਨ।
English
They speak only of what they see with their eyes.
ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥
nahee lep tis pun na paap |
Punjabi
ਉਸ ਸਾਹਿਬ ਉਤੇ ਨੇਕੀ ਅਤੇ ਬਦੀ ਦਾ ਕੋਈ ਅਸਰ ਨਹੀਂ ਹੁੰਦਾ।
English
He is not involved with virtue or vice.
ਨਾਨਕ ਕਾ ਪ੍ਰਭੁ; ਆਪੇ ਆਪਿ ॥੪॥੨੫॥੩੬॥
naanak kaa prabh; aape aap |4|25|36|
Punjabi
ਨਾਨਕ ਦਾ ਸੁਆਮੀ ਸਾਰਾ ਕੁਝ ਖੁਦ-ਬ-ਖੁਦ ਹੀ ਹੈ।
English
Nanak's God is Himself all-in-all. ||4||25||36||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਕਿਛਹੂ ਕਾਜੁ; ਨ ਕੀਓ ਜਾਨਿ ॥
kichhahoo kaaj; na keeo jaan |
Punjabi
ਤੈਨੂੰ ਜਾਨਣ ਲਈ, ਹੇ ਸਾਈਂ! ਮੈਂ ਕੋਈ ਚੰਗਾ ਕੰਮ ਨਹੀਂ ਕੀਤਾ।
English
I have not tried to do anything through knowledge.
ਸੁਰਤਿ ਮਤਿ ਨਾਹੀ ਕਿਛੁ ਗਿਆਨਿ ॥
surat mat naahee kichh giaan |
Punjabi
ਮੇਰੇ ਵਿੱਚ ਕੋਈ ਸਿਆਣਪ, ਅਕਲਮੰਦੀ ਅਤੇ ਬ੍ਰਹਿਮਬੋਧ ਨਹੀਂ।
English
I have no knowledge, intelligence or spiritual wisdom.
ਜਾਪ ਤਾਪ ਸੀਲ ਨਹੀ ਧਰਮ ॥
jaap taap seel nahee dharam |
Punjabi
ਮੇਰੇ ਪੱਲੇ ਸਿਮਰਨ, ਕਰੜੀ ਘਾਲ, ਨਿਮਰਤਾ ਅਤੇ ਈਮਾਨ ਨਹੀਂ।
English
I have not practiced chanting, deep meditation, humility or righteousness.
ਕਿਛੂ ਨ ਜਾਨਉ; ਕੈਸਾ ਕਰਮ ॥੧॥
kichhoo na jaanau; kaisaa karam |1|
Punjabi
ਮੈਂ ਨਹੀਂ ਜਾਣਦਾ ਕਿ ਨੇਕ ਅਮਲ ਕੇਹੋ ਜਿਹੇ ਹਨ।
English
I know nothing of such good karma. ||1||
ਠਾਕੁਰ ਪ੍ਰੀਤਮ ਪ੍ਰਭ ਮੇਰੇ ॥
tthaakur preetam prabh mere |
Punjabi
ਹੇ ਮੈਡੇ ਪਿਆਰੇ ਸੁਆਮੀ ਮਾਲਕ!
English
O my Beloved God, my Lord and Master,
ਤੁਝ ਬਿਨੁ ਦੂਜਾ ਅਵਰੁ. ਨ ਕੋਈ; ਭੂਲਹ ਚੂਕਹ ਪ੍ਰਭ ਤੇਰੇ ॥੧॥ ਰਹਾਉ ॥
tujh bin doojaa avar. na koee; bhoolah chookah prabh tere |1| rahaau |
Punjabi
ਤੇਰੇ ਬਗੈਰ ਹੋਰ ਕੋਈ ਨਹੀਂ। ਔਝੜ ਜਾਂਦਾ ਅਤੇ ਕੁਰਾਹੇ ਪੈਂਦਾ ਹੋਇਆ ਭੀ ਮੈਂ ਤੈਡਾਂ ਹੀ ਹਾਂ, ਹੇ ਮੇਰੇ ਸੁਆਮੀ! ਠਹਿਰਾਓ।
English
there is none other than You. Even though I wander and make mistakes, I am still Yours, God. ||1||Pause||
ਰਿਧਿ ਨ ਬੁਧਿ; ਨ ਸਿਧਿ ਪ੍ਰਗਾਸੁ ॥
ridh na budh; na sidh pragaas |
Punjabi
ਮੇਰੇ ਪੱਲੇ ਪਦਾਰਥ, ਪ੍ਰਬੀਨਤਾ, ਪੂਰਨਤਾ ਅਤੇ ਪ੍ਰਮੇਸ਼ਰੀ ਪ੍ਰਕਾਸ਼ ਨਹੀਂ।
English
I have no wealth, no intelligence, no miraculous spiritual powers; I am not enlightened.
ਬਿਖੈ ਬਿਆਧਿ ਕੇ ਗਾਵ ਮਹਿ ਬਾਸੁ ॥
bikhai biaadh ke gaav meh baas |
Punjabi
ਮੈਂ ਪ੍ਰਾਣਨਾਸਕ ਪਾਪਾਂ ਅਤੇ ਆਤਮਕ ਰੋਗਾਂ ਦੇ ਪਿੰਡ ਵਿੱਚ ਆ ਵੱਸਦਾ ਹਾਂ।
English
I dwell in the village of corruption and sickness.
ਕਰਣਹਾਰ; ਮੇਰੇ ਪ੍ਰਭ ਏਕ ॥
karanahaar; mere prabh ek |
Punjabi
ਹੇ ਮੈਡੇ ਅਦੁੱਤੀ ਸਿਰਜਣਹਾਰ ਸੁਆਮੀ!
English
O my One Creator Lord God,
ਨਾਮ ਤੇਰੇ ਕੀ; ਮਨ ਮਹਿ ਟੇਕ ॥੨॥
naam tere kee; man meh ttek |2|
Punjabi
ਮੇਰੇ ਚਿੱਤ ਅੰਦਰ ਕੇਵਲ ਤੇਰੇ ਨਾਮ ਦਾ ਹੀ ਆਸਰਾ ਹੈ।
English
Your Name is the support of my mind. ||2||
ਸੁਣਿ ਸੁਣਿ ਜੀਵਉ; ਮਨਿ ਇਹੁ ਬਿਸ੍ਰਾਮੁ ॥
sun sun jeevau; man ihu bisraam |
Punjabi
ਮੇਰੇ ਚਿੱਤ ਅੰਦਰ ਇਹ ਢਾਰਸ ਹੈ ਕਿ ਤੇਰੇ ਨਾਮ ਨੂੰ ਸ੍ਰਵਣ ਕਰ ਕਰਕੇ ਮੈਂ ਟਿਕਾ ਵਿੱਚ ਜੀਉਂਦਾ ਰਹਿ ਸਕਦਾ ਹਾਂ।
English
Hearing, hearing Your Name, I live; this is my mind's consolation.
ਪਾਪ ਖੰਡਨ; ਪ੍ਰਭ ਤੇਰੋ ਨਾਮੁ ॥
paap khanddan; prabh tero naam |
Punjabi
ਤੇਰਾ ਨਾਮ, ਹੇ ਸੁਆਮੀ! ਪਾਪਾਂ ਨੂੰ ਨਾਸ ਕਰਨ ਵਾਲਾ ਹੈ।
English
Your Name, God, is the Destroyer of sins.
ਤੂ ਅਗਨਤੁ; ਜੀਅ ਕਾ ਦਾਤਾ ॥
too aganat; jeea kaa daataa |
Punjabi
ਤੂੰ ਹੇ ਬੇਅੰਤ ਸਾਹਿਬ! ਜਿੰਦਜਾਨ ਬਖਸ਼ਣ ਵਾਲਾ ਹੈਂ।
English
You, O Limitless Lord, are the Giver of the soul.
ਜਿਸਹਿ ਜਣਾਵਹਿ; ਤਿਨਿ ਤੂ ਜਾਤਾ ॥੩॥
jiseh janaaveh; tin too jaataa |3|
Punjabi
ਕੇਵਲ ਉਹ ਹੀ ਤੈਨੂੰ ਜਾਣਦਾ ਹੈ, ਜਿਸਨੂੰ ਤੂੰ ਆਪਣੇ ਆਪ ਨੂੰ ਜਣਾਉਂਦਾ ਹੈਂ।
English
He alone knows You, unto whom You reveal Yourself. ||3||
ਜੋ ਉਪਾਇਓ; ਤਿਸੁ ਤੇਰੀ ਆਸ ॥
jo upaaeo; tis teree aas |
Punjabi
ਜਿਸ ਕਿਸੇ ਨੂੰ ਤੂੰ ਰਚਦਾ ਹੈਂ, ਉਹ ਤੇਰੇ ਉਤੇ ਹੀ ਆਪਣੀ ਉਮੈਦ ਬੰਨ੍ਹਦਾ ਹੈ, ਹੇ ਪ੍ਰਭੂ!
English
Whoever has been created, rests his hopes in You.
ਸਗਲ ਅਰਾਧਹਿ ਪ੍ਰਭ ਗੁਣਤਾਸ ॥
sagal araadheh prabh gunataas |
Punjabi
ਸਾਰੇ ਹੀ ਤੇਰਾ ਸਿਮਰਨ ਕਰਦੇ ਹਨ, ਹੇ ਗੁਣਾਂ ਦੇ ਖਜਾਨੇ ਮੇਰੇ ਮਾਲਕ!
English
All worship and adore You, God, O treasure of excellence.
ਨਾਨਕ ਦਾਸ; ਤੇਰੈ ਕੁਰਬਾਣੁ ॥
naanak daas; terai kurabaan |
Punjabi
ਗੋਲਾ ਨਾਨਕ ਤੇਰੇ ਉਤੋਂ ਬਲਿਹਾਰਨੇ ਜਾਂਦਾ ਹੈ।
English
Slave Nanak is a sacrifice to You.
ਬੇਅੰਤ ਸਾਹਿਬੁ ਮੇਰਾ ਮਿਹਰਵਾਣੁ ॥੪॥੨੬॥੩੭॥
beant saahib meraa miharavaan |4|26|37|
Punjabi
ਹਦ ਬੰਨਾ-ਰਹਿਤ ਹੈ ਮੇਰਾ ਕਿਰਪਾਲੂ ਮਾਲਕ!
English
My merciful Lord and Master is infinite. ||4||26||37||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਰਾਖਨਹਾਰ ਦਇਆਲ ॥
raakhanahaar deaal |
Punjabi
ਮਿਹਰਬਾਨ ਸੁਆਮੀ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ।
English
The Savior Lord is merciful.
ਕੋਟਿ ਭਵ ਖੰਡੇ; ਨਿਮਖ ਖਿਆਲ ॥
kott bhav khandde; nimakh khiaal |
Punjabi
ਇਕ ਮੁਹਤ ਭਰ ਲਈ ਭੀ ਸੁਆਮੀ ਦਾ ਸਿਮਰਨ ਕਰਨ ਦੁਆਰਾ, ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ।
English
Millions of incarnations are eradicated in an instant, contemplating the Lord.
ਸਗਲ ਅਰਾਧਹਿ ਜੰਤ ॥
sagal araadheh jant |
Punjabi
ਸਾਰੇ ਜੀਵ ਵਾਹਿਗੁਰੂ ਨੂੰ ਸਿਮਰਦੇ ਹਨ।
English
All beings worship and adore Him.
ਮਿਲੀਐ ਪ੍ਰਭ; ਗੁਰ ਮਿਲਿ ਮੰਤ ॥੧॥
mileeai prabh; gur mil mant |1|
Punjabi
ਗੁਰਾਂ ਦਾ ਉਪਦੇਸ਼ ਲੈਣ ਨਾਲ, ਸੁਆਮੀ ਮਿਲਦਾ ਹੈ।
English
Receiving the Guru's Mantra, one meets God. ||1||
ਜੀਅਨ ਕੋ ਦਾਤਾ; ਮੇਰਾ ਪ੍ਰਭੁ ॥
jeean ko daataa; meraa prabh |
Punjabi
ਮੇਰਾ ਮਾਲਕ ਜੀਵਾਂ ਦਾ ਦਾਤਾਰ ਹੈ।
English
My God is the Giver of souls.
ਪੂਰਨ ਪਰਮੇਸੁਰ ਸੁਆਮੀ; ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥
pooran paramesur suaamee; ghatt ghatt raataa meraa prabh |1| rahaau |
Punjabi
ਪ੍ਰਮ ਪ੍ਰਭੂ ਮਾਲਕ ਸਾਰੇ ਵਿਆਪਕ ਹੋ ਰਿਹਾ ਹੈ। ਮੇਰਾ ਸਾਹਿਬ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ। ਠਹਿਰਾਓ।
English
The Perfect Transcendent Lord Master, my God, imbues each and every heart. ||1||Pause||
ਤਾ ਕੀ ਗਹੀ ਮਨ ਓਟ ॥
taa kee gahee man ott |
Punjabi
ਉਸਦੀ ਪਨਾਹ ਮੈਂ ਆਪਣੇ ਹਿਰਦੇ ਅੰਦਰ ਪਕੜੀ ਹੈ।
English
My mind has grasped His Support.
ਬੰਧਨ ਤੇ ਹੋਈ ਛੋਟ ॥
bandhan te hoee chhott |
Punjabi
ਮੇਰੀਆਂ ਬੇੜੀਆਂ ਖੁਲ੍ਹ ਗਈਆਂ ਹਨ।
English
My bonds have been shattered.
ਹਿਰਦੈ ਜਪਿ ਪਰਮਾਨੰਦ ॥
hiradai jap paramaanand |
Punjabi
ਆਪਣੇ ਅੰਤਸ਼ਕਰਨ ਅੰਦਰ ਮੈਂ ਮਹਾਨ ਪ੍ਰਸੰਨਤਾ ਸਰੂਪ ਵਾਹਿਗੁਰੂ ਦਾ ਭਜਨ ਕਰਦਾ ਹਾਂ।
English
Within my heart, I meditate on the Lord, the embodiment of supreme bliss.
ਮਨ ਮਾਹਿ ਭਏ ਅਨੰਦ ॥੨॥
man maeh bhe anand |2|
Punjabi
ਮੇਰੇ ਰਿਦੇ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।
English
My mind is filled with ecstasy. ||2||
ਤਾਰਣ ਤਰਣ ਹਰਿ ਸਰਣ ॥
taaran taran har saran |
Punjabi
ਵਾਹਿਗੁਰੂ ਦੀ ਸ਼ਰਣਾਗਤ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਇਕ ਜ਼ਹਾਜ ਹੈ।
English
The Lord's Sanctuary is the boat to carry us across.
ਜੀਵਨ ਰੂਪ ਹਰਿ ਚਰਣ ॥
jeevan roop har charan |
Punjabi
ਵਾਹਿਗੁਰੂ ਦੇ ਚਰਣ ਜਿੰਦ ਜਾਨ ਦਾ ਸਰੂਪ ਹਨ।
English
The Lord's Feet are the embodiment of life itself.