Ang 895
ਸੰਤਨ ਕੇ ਪ੍ਰਾਣ ਅਧਾਰ ॥
santan ke praan adhaar |
Punjabi
ਵਾਹਿਗੁਰੂ ਸਾਧੂਆਂ ਦੀ ਜਿੰਦੜੀ ਦਾ ਆਸਰਾ ਹੈ।
English
They are the Support of the breath of life of the Saints.
ਊਚੇ ਤੇ ਊਚ ਅਪਾਰ ॥੩॥
aooche te aooch apaar |3|
Punjabi
ਉਹ ਉਚਿੱਆਂ ਦਾ ਪਰਮ ਉਚਾ ਅਤੇ ਬੇਅੰਤ ਹੈ।
English
God is infinite, the highest of the high. ||3||
ਸੁ ਮਤਿ ਸਾਰੁ; ਜਿਤੁ ਹਰਿ ਸਿਮਰੀਜੈ ॥
su mat saar; jit har simareejai |
Punjabi
ਸ੍ਰੇਸ਼ਟ ਹੈ ਉਹ ਮਨ, ਜੋ ਸੁਆਮੀ ਦਾ ਸਿਮਰਨ ਕਰਦਾ ਹੈ।
English
That mind is excellent and sublime, which meditates in remembrance on the Lord.
ਕਰਿ ਕਿਰਪਾ; ਜਿਸੁ ਆਪੇ ਦੀਜੈ ॥
kar kirapaa; jis aape deejai |
Punjabi
ਕੇਵਲ ਉਸ ਨੂੰ ਹੀ ਐਸਾ ਮਨ ਪ੍ਰਾਪਤ ਹੁੰਦਾ ਹੈ, ਜਿਸ ਨੂੰ ਮਿਹਰ ਧਾਰ ਕੇ ਉਹ ਆਪ ਬਖਸ਼ਦਾ ਹੈ।
English
In His Mercy, the Lord Himself bestows it.
ਸੂਖ ਸਹਜ; ਆਨੰਦ ਹਰਿ ਨਾਉ ॥
sookh sehaj; aanand har naau |
Punjabi
ਆਰਾਮ, ਅਡੋਲਤਾ ਅਤੇ ਖੁਸ਼ੀ ਪ੍ਰਭੂ ਦੇ ਨਾਮ ਰਾਹੀਂ ਪ੍ਰਾਪਤ ਹੁੰਦੇ ਹਨ।
English
Peace, intuitive poise and bliss are found in the Lord's Name.
ਨਾਨਕ ਜਪਿਆ; ਗੁਰ ਮਿਲਿ ਨਾਉ ॥੪॥੨੭॥੩੮॥
naanak japiaa; gur mil naau |4|27|38|
Punjabi
ਗੁਰਾਂ ਨਾਲ ਮਿਲ ਕੇ ਨਾਨਕ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
English
Meeting with the Guru, Nanak chants the Name. ||4||27||38||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਸਗਲ ਸਿਆਨਪ ਛਾਡਿ ॥
sagal siaanap chhaadd |
Punjabi
ਤੂੰ ਆਪਣੀ ਸਾਰੀ ਚਤੁਰਾਈ ਨੂੰ ਤਿਆਗ ਦੇ।
English
Abandon all your clever tricks.
ਕਰਿ ਸੇਵਾ. ਸੇਵਕ ਸਾਜਿ ॥
kar sevaa. sevak saaj |
Punjabi
ਆਪਣੇ ਮਨ ਨੂੰ ਪ੍ਰਭੂ ਦਾ ਗੋਲਾ ਬਣਾ ਕੇ, ਤੂੰ ਉਸ ਦੀ ਟਹਿਲ ਸੇਵਾ ਕਮਾ।
English
Become His servant, and serve Him.
ਅਪਨਾ ਆਪੁ ਸਗਲ ਮਿਟਾਇ ॥
apanaa aap sagal mittaae |
Punjabi
ਤੂੰ ਆਪਣੀ ਸਵੈ-ਹੰਗਤਾ ਨੂੰ ਪੂਰੀ ਤਰ੍ਹਾਂ ਮਿਟਾ ਦੇ।
English
Totally erase your self-conceit.
ਮਨ ਚਿੰਦੇ ਸੇਈ ਫਲ ਪਾਇ ॥੧॥
man chinde seee fal paae |1|
Punjabi
ਤਦ ਤੂੰ ਉਹ ਮੇਵੇ ਪਾ ਲਵੇਗਾਂ, ਜਿਨ੍ਹਾਂ ਨੂੰ ਤੇਰਾ ਚਿੱਤ ਚਾਹੁੰਦਾ ਹੈ।
English
You shall obtain the fruits of your mind's desires. ||1||
ਹੋਹੁ ਸਾਵਧਾਨ; ਅਪੁਨੇ ਗੁਰ ਸਿਉ ॥
hohu saavadhaan; apune gur siau |
Punjabi
ਆਪਣੇ ਗੁਰਾਂ ਨਾਲ ਮਿਲ ਕੇ ਤੂੰ ਸਦੀਵ ਹੀ ਸੁਚੇਤ ਰਹੁ।
English
Be awake and aware with your Guru.
ਆਸਾ ਮਨਸਾ ਪੂਰਨ ਹੋਵੈ; ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥
aasaa manasaa pooran hovai; paaveh sagal nidhaan gur siau |1| rahaau |
Punjabi
ਤੇਰੀ ਆਸ ਤੇ ਇਛਿਆ ਪੂਰੀਆਂ ਹੋ ਜਾਣਗੀਆਂ ਅਤੇ ਗੁਰਾਂ ਪਾਸੋਂ ਤੂੰ ਸਾਰੇ ਖਜਾਨੇ ਪਾ ਲਵੇਗਾਂ। ਠਹਿਰਾਓ।
English
Your hopes and desires shall be fulfilled, and you shall obtain all treasures from the Guru. ||1||Pause||
ਦੂਜਾ; ਨਹੀ ਜਾਨੈ ਕੋਇ ॥
doojaa; nahee jaanai koe |
Punjabi
ਕੋਈ ਜਣਾ ਗੁਰਾਂ ਨੂੰ ਵਾਹਿਗੁਰੂ ਨਾਲੋਂ ਭਿੰਨ ਖਿਆਲ ਨਾਂ ਕਰੇ।
English
Let no one think that God and Guru are separate.
ਸਤਗੁਰੁ ਨਿਰੰਜਨੁ ਸੋਇ ॥
satagur niranjan soe |
Punjabi
ਸੱਚੇ ਗੁਰੂ ਜੀ ਉਸ ਪਵਿੱਤਰ ਪ੍ਰਭੂ ਦਾ ਸਰੂਪ ਹਨ।
English
The True Guru is the Immaculate Lord.
ਮਾਨੁਖ ਕਾ ਕਰਿ ਰੂਪੁ. ਨ ਜਾਨੁ ॥
maanukh kaa kar roop. na jaan |
Punjabi
ਉਹਨੂੰ ਕੇਵਲ ਮਨੁੱਖ ਵਿਅਕਤੀ ਖਿਆਲ ਨਾਂ ਕਰ,
English
Do not believe that He is a mere human being;
ਮਿਲੀ ਨਿਮਾਨੇ ਮਾਨੁ ॥੨॥
milee nimaane maan |2|
Punjabi
ਤਦ ਇਜਤ ਆਬਰੂ ਦੇ ਬਗੈਰ ਹੁੰਦਾ ਹੋਇਆ ਭੀ ਤੂੰ ਇਜਤ ਆਬਰੂ ਪ੍ਰਾਪਤ ਕਰ ਲਵੇਗਾਂ।
English
He gives honor to the dishonored. ||2||
ਗੁਰ ਕੀ ਹਰਿ ਟੇਕ ਟਿਕਾਇ ॥
gur kee har ttek ttikaae |
Punjabi
ਤੂੰ ਕੇਵਲ ਗੁਰੂ-ਪ੍ਰਮੇਸ਼ਰ ਦੇ ਆਸਰੇ ਤੇ ਭਰੋਸਾ ਰੱਖ,
English
Hold tight to the Support of the Guru, the Lord.
ਅਵਰ ਆਸਾ ਸਭ ਲਾਹਿ ॥
avar aasaa sabh laeh |
Punjabi
ਅਤੇ ਹੋਰ ਸਾਰੀਆਂ ਆਸਾਂ ਉਮੈਦਾਂ ਛੱਡ ਦੇ।
English
Give up all other hopes.
ਹਰਿ ਕਾ ਨਾਮੁ; ਮਾਗੁ ਨਿਧਾਨੁ ॥
har kaa naam; maag nidhaan |
Punjabi
ਤੂੰ ਵਾਹਿਗੁਰੂ ਦੇ ਨਾਮ ਦੇ ਖਜਾਨੇ ਦੀ ਜਾਚਨਾ ਕਰ,
English
Ask for the treasure of the Name of the Lord,
ਤਾ ਦਰਗਹ ਪਾਵਹਿ ਮਾਨੁ ॥੩॥
taa daragah paaveh maan |3|
Punjabi
ਤਦ ਹੀ ਤੂੰ ਉਸ ਦੇ ਦਰਬਾਰ ਅੰਦਰ ਇਜਤ ਆਬਰੂ ਪਾਵੇਗਾਂ।
English
and then you shall be honored in the Court of the Lord. ||3||
ਗੁਰ ਕਾ ਬਚਨੁ ਜਪਿ ਮੰਤੁ ॥
gur kaa bachan jap mant |
Punjabi
ਆਪਣੇ ਮਨੋਰਥਾਂ ਦੀ ਸਿੱਧੀ ਲਈ ਤੂੰ ਗੁਰਾਂ ਦੀ ਬਾਣੀ ਦਾ ਉਚਾਰਨ ਕਰ।
English
Chant the Mantra of the Guru's Word.
ਏਹਾ ਭਗਤਿ ਸਾਰ ਤਤੁ ॥
ehaa bhagat saar tat |
Punjabi
ਸਾਈਂ ਦੀ ਪ੍ਰੇਮ-ਮਈ ਸੇਵਾ ਦਾ ਏਹੀ ਅਸਲੀ ਨਿਚੋੜ ਹੈ।
English
This is the essence of true devotional worship.
ਸਤਿਗੁਰ ਭਏ ਦਇਆਲ ॥
satigur bhe deaal |
Punjabi
ਜਦ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ,
English
When the True Guru becomes merciful,
ਨਾਨਕ ਦਾਸ ਨਿਹਾਲ ॥੪॥੨੮॥੩੯॥
naanak daas nihaal |4|28|39|
Punjabi
ਤਦ ਗੋਲਾ ਨਾਨਕ ਪਰਮ ਪ੍ਰਸੰਨ ਹੋ ਜਾਂਦਾ ਹੈ।
English
slave Nanak is enraptured. ||4||28||39||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਹੋਵੈ ਸੋਈ ਭਲ ਮਾਨੁ ॥
hovai soee bhal maan |
Punjabi
ਜੋ ਕੁਝ ਹੁੰਦਾ ਹੈ, ਉਸ ਨੂੰ ਚੰਗਾ ਜਾਣ ਕੇ ਸਵੀਕਾਰ ਕਰ।
English
Whatever happens, accept that as good.
ਆਪਨਾ ਤਜਿ ਅਭਿਮਾਨੁ ॥
aapanaa taj abhimaan |
Punjabi
ਤੂੰ ਆਪਣੀ ਸਵੈ-ਹੰਗਤਾ ਨੂੰ ਛੱਡ ਦੇ।
English
Leave your egotistical pride behind.
ਦਿਨੁ ਰੈਨਿ ਸਦਾ ਗੁਨ ਗਾਉ ॥
din rain sadaa gun gaau |
Punjabi
ਦਿਨ ਰਾਤ ਤੂੰ ਹਮੇਸ਼ਾਂ ਹੀ ਸੁਆਮੀ ਦੀ ਸਿਫ਼ਤ ਗਾਇਨ ਕਰ।
English
Day and night, continually sing the Glorious Praises of the Lord.
ਪੂਰਨ ਏਹੀ ਸੁਆਉ ॥੧॥
pooran ehee suaau |1|
Punjabi
ਮਨੁੱਖੀ ਜੀਵਨ ਦਾ ਏਹੀ ਮੁਕੰਮਲ ਮਨੋਰਥ ਹੈ।
English
This is the perfect purpose of human life. ||1||
ਆਨੰਦ ਕਰਿ; ਸੰਤ ਹਰਿ ਜਪਿ ॥
aanand kar; sant har jap |
Punjabi
ਹੇ ਸਾਧੂ! ਆਪਣੇ ਹਰੀ ਦਾ ਸਿਮਰਨ ਕਰ ਅਤੇ ਮੌਜਾਂ ਮਾਣ।
English
Meditate on the Lord, O Saints, and be in bliss.
ਛਾਡਿ ਸਿਆਨਪ ਬਹੁ ਚਤੁਰਾਈ; ਗੁਰ ਕਾ ਜਪਿ ਮੰਤੁ ਨਿਰਮਲ ॥੧॥ ਰਹਾਉ ॥
chhaadd siaanap bahu chaturaaee; gur kaa jap mant niramal |1| rahaau |
Punjabi
ਤੂੰ ਆਪਣੀ ਅਕਲਮੰਦੀ ਅਤੇ ਘਣੇਰੀ ਚਾਲਾਕੀ ਨੂੰ ਤਿਆਗ ਦੇ ਅਤੇ ਗੁਰਾਂ ਦੀ ਪਵਿੱਤਰ ਬਾਣੀ ਦਾ ਉਚਾਰਨ ਕਰ। ਠਹਿਰਾਉ।
English
Renounce your cleverness and all your tricks. Chant the Immaculate Chant of the Guru's Mantra. ||1||Pause||
ਏਕ ਕੀ ਕਰਿ ਆਸ ਭੀਤਰਿ ॥
ek kee kar aas bheetar |
Punjabi
ਆਪਣੇ ਮਨ ਅੰਦਰ ਤੂੰ ਆਪਣੀ ਆਸ ਇਕ ਸੁਆਮੀ ਉਤੇ ਹੀ ਰੱਖ।
English
Place the hopes of your mind in the One Lord.
ਨਿਰਮਲ; ਜਪਿ ਨਾਮੁ ਹਰਿ ਹਰਿ ॥
niramal; jap naam har har |
Punjabi
ਤੂੰ ਸੁਆਮੀ ਵਾਹਿਗੁਰੂ ਦੇ ਪਵਿੱਤਰ ਨਾਮ ਦਾ ਭਜਨ ਕਰ।
English
Chant the Immaculate Name of the Lord, Har, Har.
ਗੁਰ ਕੇ ਚਰਨ ਨਮਸਕਾਰਿ ॥
gur ke charan namasakaar |
Punjabi
ਤੂੰ ਸਦਾ ਗੁਰਾਂ ਦੇ ਪੈਰਾਂ ਨੂੰ ਬੰਦਨਾ ਕਰ।
English
Bow down to the Guru's Feet,
ਭਵਜਲੁ ਉਤਰਹਿ ਪਾਰਿ ॥੨॥
bhavajal utareh paar |2|
Punjabi
ਇਸ ਤਰ੍ਹਾਂ ਤੂੰ ਭਿਆਨਕ ਸੰਸਾਰ-ਸਮੁੰਦਰ ਨੂੰ ਤਰ ਜਾਵੇਗਾਂ।
English
and cross over the terrifying world-ocean. ||2||
ਦੇਵਨਹਾਰ ਦਾਤਾਰ ॥
devanahaar daataar |
Punjabi
ਦਰਿਆ ਦਿਲ ਪ੍ਰਭੂ ਸਾਰਿਆਂ ਨੂੰ ਦੇਣ ਵਾਲਾ ਹੈ।
English
The Lord God is the Great Giver.
ਅੰਤੁ ਨ ਪਾਰਾਵਾਰ ॥
ant na paaraavaar |
Punjabi
ਉਸ ਦਾ ਕੋਈ ਅਖੀਰ ਜਾਂ ਓੜਕ ਨਹੀਂ।
English
He has no end or limitation.
ਜਾ ਕੈ ਘਰਿ; ਸਰਬ ਨਿਧਾਨ ॥
jaa kai ghar; sarab nidhaan |
Punjabi
ਜਿਸ ਦੇ ਗ੍ਰਹਿ ਵਿੱਚ ਸਾਰੇ ਖਜਾਨੇ ਹਨ,
English
All treasures are in His home.
ਰਾਖਨਹਾਰ ਨਿਦਾਨ ॥੩॥
raakhanahaar nidaan |3|
Punjabi
ਉਹ ਅੰਤ ਨੂੰ ਤੇਰਾ ਰਖਵਾਲਾ ਹੋਵੇਗਾ।
English
He will be your Saving Grace in the end. ||3||
ਨਾਨਕ ਪਾਇਆ ਏਹੁ ਨਿਧਾਨ ॥
naanak paaeaa ehu nidhaan |
Punjabi
ਨਾਨਕ ਨੂੰ ਇਹ ਖਜਾਨਾ ਪ੍ਰਾਪਤ ਹੋਇਆ ਹੈ,
English
Nanak has obtained this treasure,
ਹਰੇ ਹਰਿ ਨਿਰਮਲ ਨਾਮ ॥
hare har niramal naam |
Punjabi
ਸੁਆਮੀ ਵਾਹਿਗੁਰੂ ਦੇ ਪਵਿੱਤਰ ਨਾਮ ਦਾ।
English
the immaculate Name of the Lord, Har, Har.
ਜੋ ਜਪੈ; ਤਿਸ ਕੀ ਗਤਿ ਹੋਇ ॥
jo japai; tis kee gat hoe |
Punjabi
ਜਿਹੜਾ ਨਾਮ ਨੂੰ ਉਚਾਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।
English
Whoever chants it, is emancipated.
ਨਾਨਕ; ਕਰਮਿ ਪਰਾਪਤਿ ਹੋਇ ॥੪॥੨੯॥੪੦॥
naanak; karam paraapat hoe |4|29|40|
Punjabi
ਨਾਨਕ, ਨਾਮ ਵਾਹਿਗੁਰੂ ਦੀ ਰਹਿਮਤ ਦੁਆਰਾ ਪਾਇਆ ਜਾਂਦਾ ਹੈ।
English
It is obtained only by His Grace. ||4||29||40||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਦੁਲਭ ਦੇਹ ਸਵਾਰਿ ॥
dulabh deh savaar |
Punjabi
ਤੂੰ ਆਪਣੇ ਮਨੁੱਖੀ ਸਰੀਰ ਨੂੰ ਫਲਦਾਇਕ ਬਣਾ ਲੈ।
English
Make this invaluable human life fruitful.
ਜਾਹਿ ਨ ਦਰਗਹ ਹਾਰਿ ॥
jaeh na daragah haar |
Punjabi
ਇਸ ਤਰ੍ਹਾਂ ਤੂੰ ਹਾਰ ਕੇ ਸਾਈਂ ਦੇ ਦਰਬਾਰ ਨੂੰ ਨਹੀਂ ਜਾਵੇਗਾਂ,
English
You shall not be destroyed when you go to the Lord's Court.
ਹਲਤਿ ਪਲਤਿ ਤੁਧੁ ਹੋਇ ਵਡਿਆਈ ॥
halat palat tudh hoe vaddiaaee |
Punjabi
ਅਤੇ ਇਸ ਲੋਕ ਅਤੇ ਪ੍ਰਲੋਕ ਵਿੱਚ ਤੇਰੀ ਪ੍ਰਭਤਾ ਹੋਵੇਗੀ।
English
In this world and the next, you shall obtain honor and glory.
ਅੰਤ ਕੀ ਬੇਲਾ; ਲਏ ਛਡਾਈ ॥੧॥
ant kee belaa; le chhaddaaee |1|
Punjabi
ਅਖੀਰ ਦੇ ਵੇਲੇ ਪ੍ਰਭੂ ਤੈਨੂੰ ਬੰਦਖਲਾਸ ਕਰ ਦੇਵੇਗਾ।
English
At the very last moment, He will save you. ||1||
ਰਾਮ ਕੇ ਗੁਨ ਗਾਉ ॥
raam ke gun gaau |
Punjabi
ਤੂੰ ਵਿਆਪਕ ਵਾਹਿਗੁਰੂ ਦਾ ਜੱਸ ਗਾਇਨ ਕਰ, ਹੇ ਬੰਦੇ!
English
Sing the Glorious Praises of the Lord.
ਹਲਤੁ ਪਲਤੁ ਹੋਹਿ ਦੋਵੈ ਸੁਹੇਲੇ; ਅਚਰਜ ਪੁਰਖੁ ਧਿਆਉ ॥੧॥ ਰਹਾਉ ॥
halat palat hohi dovai suhele; acharaj purakh dhiaau |1| rahaau |
Punjabi
ਅਸਚਰਜ ਸੁਆਮੀ ਦਾ ਸਿਮਰਨ ਕਰਨ ਦੁਆਰਾ, ਤੂੰ ਏਥੇ ਅਤੇ ਓਥੇ ਦੋਨੋਂ ਥਾਂਈਂ ਹੀ ਸ਼ਸ਼ੋਭਤ ਹੋ ਜਾਵੇਗਾਂ। ਠਹਿਰਾਓ।
English
In both this world and the next, you shall be embellished with beauty, meditating on the wondrous Primal Lord God. ||1||Pause||
ਊਠਤ ਬੈਠਤ ਹਰਿ ਜਾਪੁ ॥
aootthat baitthat har jaap |
Punjabi
ਖਲੋਤਿਆਂ ਤੇ ਬਹਿੰਦਿਆਂ ਤੂੰ ਵਾਹਿਗੁਰੂ ਦਾ ਭਜਨ ਕਰ।
English
While standing up and sitting down, meditate on the Lord,
ਬਿਨਸੈ ਸਗਲ ਸੰਤਾਪੁ ॥
binasai sagal santaap |
Punjabi
ਇੰਞ ਤੇਰੇ ਸਾਰੇ ਕਲੇਸ ਨਾਸ ਹੋ ਜਾਣਗੇ।
English
and all your troubles shall depart.
ਬੈਰੀ ਸਭਿ ਹੋਵਹਿ ਮੀਤ ॥
bairee sabh hoveh meet |
Punjabi
ਤੇਰੇ ਸਾਰੇ ਦੁਸ਼ਮਨ ਤੇਰੇ ਮਿੱਤਰ ਹੋ ਜਾਣਗੇ,
English
All your enemies will become friends.
ਨਿਰਮਲੁ ਤੇਰਾ ਹੋਵੈ ਚੀਤ ॥੨॥
niramal teraa hovai cheet |2|
Punjabi
ਅਤੇ ਤੇਰੀ ਆਤਮਾਂ ਪਵਿੱਤਰ ਥੀ ਵੰਞੇਗੀ।
English
Your consciousness shall be immaculate and pure. ||2||
ਸਭ ਤੇ ਊਤਮ ਇਹੁ ਕਰਮੁ ॥
sabh te aootam ihu karam |
Punjabi
ਇਹ ਪਰਮ ਸ੍ਰੇਸ਼ਟ ਅਮਲ ਹੈ।
English
This is the most exalted deed.
ਸਗਲ ਧਰਮ ਮਹਿ ਸ੍ਰੇਸਟ ਧਰਮੁ ॥
sagal dharam meh sresatt dharam |
Punjabi
ਸਾਰਿਆਂ ਧਰਮਾਂ ਵਿਚੋਂ ਇਹ ਸਾਰਿਆਂ ਨਾਲੋਂ ਵਧੀਆ ਧਰਮ ਹੈ।
English
Of all faiths, this is the most sublime and excellent faith.
ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥
har simaran teraa hoe udhaar |
Punjabi
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਤੂੰ ਖਲਾਸੀ ਪਾ ਜਾਵੇਗਾਂ,
English
Meditating in remembrance on the Lord, you shall be saved.
ਜਨਮ ਜਨਮ ਕਾ ਉਤਰੈ ਭਾਰੁ ॥੩॥
janam janam kaa utarai bhaar |3|
Punjabi
ਤੇ ਅਨੇਕਾਂ ਜਨਮਾਂ ਦੇ ਪਾਪਾਂ ਦੇ ਬੋਝ ਤੋਂ ਮੁਕਤ ਹੋ ਜਾਵੇਂਗਾ।
English
You shall be rid of the burden of countless incarnations. ||3||
ਪੂਰਨ ਤੇਰੀ ਹੋਵੈ ਆਸ ॥
pooran teree hovai aas |
Punjabi
ਤਦ ਤੇਰੀ ਆਸ ਉਮੈਦ ਪੂਰੀ ਹੋ ਜਾਵੇਗੀ,
English
Your hopes shall be fulfilled,
ਜਮ ਕੀ ਕਟੀਐ ਤੇਰੀ ਫਾਸ ॥
jam kee katteeai teree faas |
Punjabi
ਅਤੇ ਤੇਰੀ ਮੌਤ ਦੀ ਫਾਹੀ ਕੱਟੀ ਜਾਊਗੀ।
English
and the noose of the Messenger of Death will be cut away.
ਗੁਰ ਕਾ ਉਪਦੇਸੁ ਸੁਨੀਜੈ ॥
gur kaa upades suneejai |
Punjabi
ਤੂੰ ਗੁਰਾਂ ਦੀ ਸਿੱਖਮਤ ਸੁਣ,
English
So listen to the Guru's Teachings.
ਨਾਨਕ. ਸੁਖਿ ਸਹਜਿ ਸਮੀਜੈ ॥੪॥੩੦॥੪੧॥
naanak. sukh sehaj sameejai |4|30|41|
Punjabi
ਅਤੇ ਤਦ ਹੇ ਨਾਨਕ! ਤੂੰ ਬੈਕੁੰਠੀ ਅਨੰਦ ਅੰਦਰ ਲੀਨ ਹੋ ਜਾਵੇਗਾਂ।
English
O Nanak, you shall be absorbed in celestial peace. ||4||30||41||