Ang 897
ਓੁਂ ਨਮੋ; ਭਗਵੰਤ ਗੁਸਾਈ ॥
oun namo; bhagavant gusaaee |
Punjabi
ਮੈਂ ਧਰਤੀ ਦੇ ਸੁਆਮੀ, ਕੀਰਤੀਮਾਨ ਵਾਹਿਗੁਰੂ ਨੂੰ ਨਮਸ਼ਕਾਰ ਕਰਦਾ ਹਾਂ।
English
I humbly pray to invoke the Universal Lord God, the Lord of the World.
ਖਾਲਕੁ ਰਵਿ ਰਹਿਆ ਸਰਬ ਠਾਈ ॥੧॥ ਰਹਾਉ ॥
khaalak rav rahiaa sarab tthaaee |1| rahaau |
Punjabi
ਸਿਰਜਣਹਾਰ ਸੁਆਮੀ ਸਾਰਿਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ। ਠਹਿਰਾਓ।
English
The Creator Lord is all-pervading, everywhere. ||1||Pause||
ਜਗੰਨਾਥ ਜਗਜੀਵਨ ਮਾਧੋ ॥
jaganaath jagajeevan maadho |
Punjabi
ਵਾਹਿਗੁਰੂ ਸ਼੍ਰਿਸ਼ਟੀ ਦਾ ਸੁਆਮੀ, ਆਲਮ ਦੀ ਜਿੰਦ-ਜਾਨ ਅਤੇ ਮਾਇਆ ਮਾ ਮਾਲਕ ਹੈ।
English
He is the Lord of the Universe, the Life of the World.
ਭਉ ਭੰਜਨ ਰਿਦ ਮਾਹਿ ਅਰਾਧੋ ॥
bhau bhanjan rid maeh araadho |
Punjabi
ਆਪਣੇ ਹਿਰਦੇ ਅੰਦਰ ਤੂੰ ਡਰ ਦੇ ਨਾਸ ਕਰਨ ਵਾਲੇ ਸਾਹਿਬ ਦਾ ਸਿਮਰਨ ਕਰ।
English
Within your heart, worship and adore the Destroyer of fear.
ਰਿਖੀਕੇਸ ਗੋਪਾਲ ਗੋੁਵਿੰਦ ॥
rikheekes gopaal guovind |
Punjabi
ਵਾਹਿਗੁਰੂ ਇੰਦਰੀਆਂ ਦਾ ਸੁਆਮੀ ਸੰਸਾਰ ਦੀ ਪ੍ਰਵਰਿਸ਼ ਕਰਨ ਵਾਲਾ,
English
The Master Rishi of the senses, Lord of the World, Lord of the Universe.
ਪੂਰਨ ਸਰਬਤ੍ਰ ਮੁਕੰਦ ॥੨॥
pooran sarabatr mukand |2|
Punjabi
ਆਲਮ ਦਾ ਮਾਲਕ, ਮੁਕੰਮਲ ਸਰਬ-ਵਿਆਪਕ ਅਤੇ ਮੁਕਤੀ ਦੇਣਹਾਰ ਹੈ।
English
He is perfect, ever-present everywhere, the Liberator. ||2||
ਮਿਹਰਵਾਨ ਮਉਲਾ; ਤੂਹੀ ਏਕ ॥
miharavaan maulaa; toohee ek |
Punjabi
ਕੇਵਲ ਤੂੰ ਹੀ ਹੇ ਸਾਹਿਬ! ਮਇਆਵਾਨ ਮਾਲਕ, ਰੂਹਾਨੀ ਆਗੂ,
English
You are the One and only merciful Master,
ਪੀਰ ਪੈਕਾਂਬਰ ਸੇਖ ॥
peer paikaanbar sekh |
Punjabi
ਪੈਗੰਬਰ ਅਤੇ ਮਜਹਬੀ ਸਿਖਿਆ ਦੇਣਵਾਲਾ ਹੈਂ।
English
spiritual teacher, prophet, religious teacher.
ਦਿਲਾ ਕਾ ਮਾਲਕੁ; ਕਰੇ ਹਾਕੁ ॥
dilaa kaa maalak; kare haak |
Punjabi
ਤੂੰ ਮਨਾਂ ਦਾ ਸੁਆਮੀ ਹੈਂ, ਨਿਆਂ ਕਰਦਾ ਹੈਂ,
English
Master of hearts, Dispenser of justice,
ਕੁਰਾਨ ਕਤੇਬ ਤੇ ਪਾਕੁ ॥੩॥
kuraan kateb te paak |3|
Punjabi
ਅਤੇ ਕੁਰਾਨ ਤੇ ਹੋਰ ਯਹੂਦੀਆਂ ਆਦਿ ਦੀਆਂ ਧਾਰਮਕ ਗ੍ਰੰਥਾਂ ਨਾਲੋਂ ਪਵਿੱਤਰ ਹੈਂ।
English
more sacred than the Koran and the Bible. ||3||
ਨਾਰਾਇਣ ਨਰਹਰ; ਦਇਆਲ ॥
naaraaein narahar; deaal |
Punjabi
ਮਨੁਸ਼-ਸ਼ੇਰ ਸਰੂਪ ਅਤੇ ਮਿਹਰਬਾਨ ਪ੍ਰੂਭ ਹੈ ਉਹ।
English
The Lord is powerful and merciful.
ਰਮਤ ਰਾਮ; ਘਟ ਘਟ ਆਧਾਰ ॥
ramat raam; ghatt ghatt aadhaar |
Punjabi
ਵਿਆਪਕ ਵਾਹਿਗੁਰੂ ਸਾਰਿਆਂ ਦਿਲਾਂ ਨੂੰ ਆਸਰਾ ਦਿੰਦਾ ਹੈ।
English
The all-pervading Lord is the support of each and every heart.
ਬਾਸੁਦੇਵ ਬਸਤ ਸਭ ਠਾਇ ॥
baasudev basat sabh tthaae |
Punjabi
ਪ੍ਰਕਾਸ਼ਵਾਨ ਪ੍ਰਭੂ ਸਾਰੀਆਂ ਥਾਵਾਂ ਤੇ ਵੱਸਦਾ ਹੈ।
English
The luminous Lord dwells everywhere.
ਲੀਲਾ ਕਿਛੁ ਲਖੀ, ਨ ਜਾਇ ॥੪॥
leelaa kichh lakhee, na jaae |4|
Punjabi
ਉਸ ਦੀ ਅਦਭੁਤ ਖੇਡ ਅਨੁਭਵ ਕੀਤੀ ਨਹੀਂ ਜਾ ਸਕਦੀ।
English
His play cannot be known. ||4||
ਮਿਹਰ ਦਇਆ ਕਰਿ ਕਰਨੈਹਾਰ ॥
mihar deaa kar karanaihaar |
Punjabi
ਹੇ ਮੇਰੇ ਕਰਤਾਰ! ਤੂੰ ਆਪਣੀ ਰਹਿਮਤ ਅਤੇ ਮਿਹਰਬਾਨੀ ਮੇਰੇ ਉਤੇ ਧਾਰ।
English
Be kind and compassionate to me, O Creator Lord.
ਭਗਤਿ ਬੰਦਗੀ ਦੇਹਿ ਸਿਰਜਣਹਾਰ ॥
bhagat bandagee dehi sirajanahaar |
Punjabi
ਹੇ ਮੇਰੇ ਰਚਣਹਾਰ ਸੁਆਮੀ! ਮੈਨੂੰ ਆਪਣੀ ਪ੍ਰੇਮਮਈ ਸੇਵਾ ਅਤੇ ਸਿਮਰਨ ਪ੍ਰਦਾਨ ਕਰ।
English
Bless me with devotion and meditation, O Lord Creator.
ਕਹੁ ਨਾਨਕ; ਗੁਰਿ. ਖੋਏ ਭਰਮ ॥
kahu naanak; gur. khoe bharam |
Punjabi
ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰੇ ਸੰਦੇਹ ਮੇਟ ਦਿੱਤੇ ਹਨ।
English
Says Nanak, the Guru has rid me of doubt.
ਏਕੋ ਅਲਹੁ ਪਾਰਬ੍ਰਹਮ ॥੫॥੩੪॥੪੫॥
eko alahu paarabraham |5|34|45|
Punjabi
ਮੁਸਲਮਾਨਾਂ ਦਾ ਖੁਦਾ ਅਤੇ ਹਿੰਦੂਆਂ ਦਾ ਪਰਮ ਪ੍ਰਭੂ ਐਨ ਇਕੋ ਹੀ ਹਨ।
English
The Muslim God Allah and the Hindu God Paarbrahm are one and the same. ||5||34||45||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਕੋਟਿ ਜਨਮ ਕੇ ਬਿਨਸੇ ਪਾਪ ॥
kott janam ke binase paap |
Punjabi
ਕਰੋੜਾਂ ਹੀ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ।
English
The sins of millions of incarnations are eradicated.
ਹਰਿ ਹਰਿ ਜਪਤ; ਨਾਹੀ ਸੰਤਾਪ ॥
har har japat; naahee santaap |
Punjabi
ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਦੁਖ ਪੀੜ ਇਨਸਾਨ ਨੂੰ ਪੋਹਦੀ ਨਹੀਂ।
English
Meditating on the Lord, Har, Har, pain will not afflict you.
ਗੁਰ ਕੇ ਚਰਨ ਕਮਲ; ਮਨਿ ਵਸੇ ॥
gur ke charan kamal; man vase |
Punjabi
ਜੇਕਰ ਗੁਰਾਂ ਦੇ ਚਰਨ ਕੰਵਲ ਮਨੁਖ ਦੇ ਮਨ ਵਿੱਚ ਟਿਕ ਜਾਣ,
English
When the Lord's lotus feet are enshrined in the mind,
ਮਹਾ ਬਿਕਾਰ; ਤਨ ਤੇ ਸਭਿ ਨਸੇ ॥੧॥
mahaa bikaar; tan te sabh nase |1|
Punjabi
ਤਾਂ ਸਾਰੇ ਘੋਰ ਪਾਪ ਉਸ ਦੀ ਦੇਹ ਤੋਂ ਦੌੜ ਜਾਂਦੇ ਹਨ।
English
all terrible evils are taken away from the body. ||1||
ਗੋਪਾਲ ਕੋ ਜਸੁ ਗਾਉ ਪ੍ਰਾਣੀ ॥
gopaal ko jas gaau praanee |
Punjabi
ਤੂੰ ਸ਼੍ਰਿਸ਼ਟੀ ਦੇ ਪਾਲਣਹਾਰ ਦੀ ਮਹਿਮਾਂ ਗਾਇਨ ਕਰ, ਹੇ ਫਾਨੀ ਬੰਦੇ!
English
Sing the Praise of the Lord of the World, O mortal being.
ਅਕਥ ਕਥਾ ਸਾਚੀ ਪ੍ਰਭ ਪੂਰਨ; ਜੋਤੀ ਜੋਤਿ ਸਮਾਣੀ ॥੧॥ ਰਹਾਉ ॥
akath kathaa saachee prabh pooran; jotee jot samaanee |1| rahaau |
Punjabi
ਅਕਹਿ ਅਤੇ ਸੱਚੀ ਹੈ ਕਥਾਵਾਰਤਾ ਪੂਰੇ ਪ੍ਰਮੇਸ਼ਰ ਦੀ। ਪ੍ਰਕਾਸ਼ਵਾਨ ਪ੍ਰਭੂ ਦਾ ਪ੍ਰਕਾਸ਼ ਸਾਰੇ ਵਿਆਪਕ ਹੋ ਰਿਹਾ ਹੈ। ਠਹਿਰਾਓ।
English
The Unspoken Speech of the True Lord God is perfect. Dwelling upon it, one's light merges into the Light. ||1||Pause||
ਤ੍ਰਿਸਨਾ ਭੂਖ ਸਭ ਨਾਸੀ ॥
trisanaa bhookh sabh naasee |
Punjabi
ਸਭ ਤ੍ਰੇਹ ਤੇ ਭੁੱਖਾਂ ਦੂਰ ਹੋ ਜਾਂਦੀਆਂ ਹਨ,
English
Hunger and thirst are totally quenched;
ਸੰਤ ਪ੍ਰਸਾਦਿ; ਜਪਿਆ ਅਬਿਨਾਸੀ ॥
sant prasaad; japiaa abinaasee |
Punjabi
ਸਾਧੂਆਂ ਦੀ ਦਇਆ ਦੁਆਰਾ ਅਮਰ ਸੁਆਮੀ ਦਾ ਸਿਮਰਨ ਕਰਨ ਨਾਲ।
English
by the Grace of the Saints, meditate on the immortal Lord.
ਰੈਨਿ ਦਿਨਸੁ ਪ੍ਰਭ ਸੇਵ ਕਮਾਨੀ ॥
rain dinas prabh sev kamaanee |
Punjabi
ਰਾਤ ਦਿਨ ਤੂੰ ਸੁਆਮੀ ਦੀ ਸੇਵਾ ਟਹਿਲ ਕਰ।
English
Night and day, serve God.
ਹਰਿ ਮਿਲਣੈ ਕੀ ਏਹ ਨੀਸਾਨੀ ॥੨॥
har milanai kee eeh neesaanee |2|
Punjabi
ਆਪਣੇ ਵਾਹਿਗੁਰੂ ਨਾਲ ਮਿਲਣ ਦਾ ਇਹ ਹੀ ਚਿੰਨ੍ਹ ਹੈ।
English
This is the sign that one has met with the Lord. ||2||
ਮਿਟੇ ਜੰਜਾਲ; ਹੋਏ ਪ੍ਰਭ ਦਇਆਲ ॥
mitte janjaal; hoe prabh deaal |
Punjabi
ਜਦ ਸਾਹਿਬ ਦਇਆਵਾਨ ਹੋ ਜਜਾਂਦਾ ਹੈ ਤਾਂ ਸਾਰੇ ਸੰਸਾਰੀ ਝਮੇਲੇ ਮੁੱਕ ਜਾਂਦੇ ਹਨ।
English
Worldly entanglements are ended, when God becomes merciful.
ਗੁਰ ਕਾ ਦਰਸਨੁ ਦੇਖਿ ਨਿਹਾਲ ॥
gur kaa darasan dekh nihaal |
Punjabi
ਗੁਰਾਂ ਦਾ ਦੀਦਾਰ ਵੇਖ ਕੇ ਬੰਦਾ ਪਰਮ ਪ੍ਰਸੰਨ ਹੋ ਜਾਂਦਾ ਹੈ।
English
Gazing upon the Blessed Vision of the Guru's Darshan, I am enraptured.
ਪਰਾ ਪੂਰਬਲਾ ਕਰਮੁ ਬਣਿ ਆਇਆ ॥
paraa poorabalaa karam ban aaeaa |
Punjabi
ਮੇਰੀ ਆਦੀ ਤੇ ਪੁਰਾਤਨ ਪ੍ਰਾਲਬਧ ਜਾਗ ਉਠੀ ਹੈ।
English
My perfect pre-destined karma has been activated.
ਹਰਿ ਕੇ ਗੁਣ; ਨਿਤ ਰਸਨਾ ਗਾਇਆ ॥੩॥
har ke gun; nit rasanaa gaaeaa |3|
Punjabi
ਵਾਹਿਗੁਰ ਦਾ ਜੱਸ, ਮੈਂ ਸਦਾ ਆਪਣੀ ਜੀਭਾ ਨਾਲ ਗਾਉਂਦਾ ਹਾਂ।
English
With my tongue, I continually sing the Glorious Praises of the Lord. ||3||
ਹਰਿ ਕੇ ਸੰਤ; ਸਦਾ ਪਰਵਾਣੁ ॥
har ke sant; sadaa paravaan |
Punjabi
ਸਦੀਵ ਹੀ ਪ੍ਰਮਾਣੀਕ ਹਨ ਸੁਆਮੀ ਦੇ ਸਾਧੂ।
English
The Saints of the Lord are accepted and approved forever.
ਸੰਤ ਜਨਾ ਮਸਤਕਿ ਨੀਸਾਣੁ ॥
sant janaa masatak neesaan |
Punjabi
ਪਵਿੱਤਰ ਪੁਰਸ਼ਾਂ ਦੇ ਮੱਥੇ ਤੇ ਸਾਹਿਬ ਰਾਜ ਤਿਲਕ ਲਾਉਂਦਾ ਹੈ।
English
The foreheads of the Saintly people are marked with the Lord's insignia.
ਦਾਸ ਕੀ ਰੇਣੁ. ਪਾਏ ਜੇ ਕੋਇ ॥
daas kee ren. paae je koe |
Punjabi
ਜੇਕਰ ਕਿਸੇ ਪ੍ਰਾਣੀ ਨੂੰ ਵਾਹਿਗੁਰੂ ਦੇ ਗੋਲੇ ਦੇ ਪੈਰਾਂ ਦੀ ਧੂੜ ਪ੍ਰਾਪਤ ਹੋ ਜਾਵੇ,
English
One who is blessed with the dust of the feet of the Lord's slave,
ਨਾਨਕ; ਤਿਸ ਕੀ ਪਰਮ ਗਤਿ ਹੋਇ ॥੪॥੩੫॥੪੬॥
naanak; tis kee param gat hoe |4|35|46|
Punjabi
ਤਦ ਉਹ, ਹੇ ਨਾਨਕ! ਮਹਾਨ ਮੋਖਸ਼ ਨੂੰ ਪਾ ਲੈਂਦਾ ਹੈ।
English
O Nanak, obtains the supreme status. ||4||35||46||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਦਰਸਨ ਕਉ, ਜਾਈਐ ਕੁਰਬਾਨੁ ॥
darasan kau, jaaeeai kurabaan |
Punjabi
ਸਾਹਿਬ ਦੇ ਦੀਦਾਰ ਉਤੋਂ ਤੂੰ ਬਲਿਹਾਰਨੇ ਥੀਂ ਵੰਞ।
English
Let yourself be a sacrifice to the Blessed Vision of the Lord's Darshan.
ਚਰਨ ਕਮਲ ਹਿਰਦੈ ਧਰਿ ਧਿਆਨੁ ॥
charan kamal hiradai dhar dhiaan |
Punjabi
ਆਪਣੇ ਰਿਦੇ ਅੰਦਰ ਤੂੰ ਆਪਣੀ ਬਿਰਤੀ ਪ੍ਰਭੂ ਦੇ ਕੰਵਲ ਚਰਨਾਂ ਨਾਲ ਜੋੜ।
English
Focus your heart's meditation on the Lord's lotus feet.
ਧੂਰਿ ਸੰਤਨ ਕੀ ਮਸਤਕਿ ਲਾਇ ॥
dhoor santan kee masatak laae |
Punjabi
ਸਾਧੂਆਂ ਦੇ ਪੈਰਾਂ ਦੀ ਧੂੜ ਤੂੰ ਆਪਣੇ ਮੱਥੇ ਤੇ ਮਲ,
English
Apply the dust of the feet of the Saints to your forehead,
ਜਨਮ ਜਨਮ ਕੀ; ਦੁਰਮਤਿ ਮਲੁ ਜਾਇ ॥੧॥
janam janam kee; duramat mal jaae |1|
Punjabi
ਅਤੇ ਤੇਰੇ ਅਨੇਕਾਂ ਜਨਮਾਂ ਦੀ ਖੋਟੀ ਬੁੱਧੀ ਦੀ ਮਲੀਣਤਾ ਧੋਤੀ ਜਾਵੇਗੀ।
English
and the filthy evil-mindedness of countless incarnations will be washed off. ||1||
ਜਿਸੁ ਭੇਟਤ ਮਿਟੈ ਅਭਿਮਾਨੁ ॥
jis bhettat mittai abhimaan |
Punjabi
ਜਿਨ੍ਹਾਂ ਨਾਲ ਮਿਲਣ ਦੁਆਰਾ ਇਨਸਾਨ ਦੀ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ,
English
Meeting Him, egotistical pride is eradicated,
ਪਾਰਬ੍ਰਹਮੁ ਸਭੁ ਨਦਰੀ ਆਵੈ; ਕਰਿ ਕਿਰਪਾ ਪੂਰਨ ਭਗਵਾਨ ॥੧॥ ਰਹਾਉ ॥
paarabraham sabh nadaree aavai; kar kirapaa pooran bhagavaan |1| rahaau |
Punjabi
ਐਸੇ ਹਨ ਗੁਰਦੇਵ ਜੀ, ਪਰਮ ਪ੍ਰਭੂ ਸਾਰੇ ਹੀ ਵਿਆਪਕ ਦਿਸ ਆਉਂਦਾ ਹੈ ਅਤੇ ਮੁਕੰਮਲ ਕੀਰਤੀਮਾਨ ਮਾਲਕ ਬੰਦੇ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ। ਠਹਿਰਾਓ।
English
and you will come to see the Supreme Lord God in all. The Perfect Lord God has showered His Mercy. ||1||Pause||
ਗੁਰ ਕੀ ਕੀਰਤਿ; ਜਪੀਐ ਹਰਿ ਨਾਉ ॥
gur kee keerat; japeeai har naau |
Punjabi
ਇਹ ਹੀ ਹੈ ਗੁਰਾਂ ਦੀ ਉਸਤਤੀ ਕਿ ਇਨਸਾਨ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
English
This is the Guru's Praise, to chant the Name of the Lord.
ਗੁਰ ਕੀ ਭਗਤਿ; ਸਦਾ ਗੁਣ ਗਾਉ ॥
gur kee bhagat; sadaa gun gaau |
Punjabi
ਕੇਵਲ ਇਹ ਹੀ ਹੈ ਗੁਰਾਂ ਦੀ ਉਪਾਸ਼ਨਾ ਕਿ ਇਨਸਾਨ ਸਦੀਵ ਹੀ ਪ੍ਰਭੂ ਦੀ ਮਹਿਮਾਂ ਗਾਇਨ ਕਰਦਾ ਹੈ।
English
This is devotion to the Guru, to sing forever the Glorious Praises of the Lord.
ਗੁਰ ਕੀ ਸੁਰਤਿ; ਨਿਕਟਿ ਕਰਿ ਜਾਨੁ ॥
gur kee surat; nikatt kar jaan |
Punjabi
ਕੇਵਲ ਇਹ ਹੀ ਹੈ ਗੁਰਾਂ ਦਾ ਮਿਸਰਨ ਕਿ ਪ੍ਰਾਨੀ ਸੁਆਮੀ ਨੂੰ ਨੇੜੇ ਕਰ ਕੇ ਜਾਣਦਾ ਹੈ।
English
This is contemplation upon the Guru, to know that the Lord is close at hand.
ਗੁਰ ਕਾ ਸਬਦੁ; ਸਤਿ ਕਰਿ ਮਾਨੁ ॥੨॥
gur kaa sabad; sat kar maan |2|
Punjabi
ਤੂੰ ਗੁਰਾਂ ਦੀ ਬਾਣੀ ਨੂੰ ਸੱਚੀ ਜਾਣ ਕੇ ਭਰੋਸਾ ਧਾਰ।
English
Accept the Word of the Guru's Shabad as Truth. ||2||
ਗੁਰ ਬਚਨੀ; ਸਮਸਰਿ ਸੁਖ ਦੂਖ ॥
gur bachanee; samasar sukh dookh |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਖੁਸ਼ੀ ਤੇ ਗਮੀ ਇਕਸਾਰ ਭਾਸਦੇ ਹਨ,
English
Through the Word of the Guru's Teachings, look upon pleasure and pain as one and the same.
ਕਦੇ. ਨ ਬਿਆਪੈ; ਤ੍ਰਿਸਨਾ ਭੂਖ ॥
kade. na biaapai; trisanaa bhookh |
Punjabi
ਅਤੇ ਤ੍ਰੇਹ ਤੇ ਭੁੱਖ ਕਦਾਚਿੱਤ ਬੰਦੇ ਨੂੰ ਨਹੀਂ ਚਿੰਮੜਦੀਆਂ।
English
Hunger and thirst shall never afflict you.
ਮਨਿ ਸੰਤੋਖੁ; ਸਬਦਿ ਗੁਰ ਰਾਜੇ ॥
man santokh; sabad gur raaje |
Punjabi
ਗੁਰਾਂ ਦੀ ਬਾਣੀ ਦੁਆਰਾ ਮਨੂਆ ਸੰਤੁਸ਼ਟ ਅਤੇ ਧ੍ਰਾਪਿਆ ਹੋਇਆ ਥੀ ਵੰਞਦਾ ਹੈ।
English
The mind becomes content and satisfied through the Word of the Guru's Shabad.
ਜਪਿ ਗੋਬਿੰਦੁ; ਪੜਦੇ ਸਭਿ ਕਾਜੇ ॥੩॥
jap gobind; parrade sabh kaaje |3|
Punjabi
ਆਲਮ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਦੇ ਸਾਰੇ ਐਬ ਢਕੇ ਜਾਂਦੇ ਹਨ।
English
Meditate on the Lord of the Universe, and He will cover all your faults. ||3||
ਗੁਰੁ ਪਰਮੇਸਰੁ; ਗੁਰੁ ਗੋਵਿੰਦੁ ॥
gur paramesar; gur govind |
Punjabi
ਗੁਰੂ ਜੀ ਵਾਹਿਗੁਰੂ ਹਨ ਅਤੇ ਗੁਰੂ ਜੀ ਹੀ ਕੁਲ ਆਲਮ ਦੇ ਸੁਆਮੀ।
English
The Guru is the Supreme Lord God; the Guru is the Lord of the Universe.
ਗੁਰੁ ਦਾਤਾ; ਦਇਆਲ ਬਖਸਿੰਦੁ ॥
gur daataa; deaal bakhasind |
Punjabi
ਗੁਰੂ ਜੀ ਦਾਤਾਰ, ਮਿਹਰਬਾਨ ਤੇ ਮਾਫੀ ਦੇਣਹਾਰ ਹਨ।
English
The Guru is the Great Giver, merciful and forgiving.
ਗੁਰ ਚਰਨੀ; ਜਾ ਕਾ ਮਨੁ ਲਾਗਾ ॥
gur charanee; jaa kaa man laagaa |
Punjabi
ਜਿਸ ਦਾ ਚਿੱਤ ਗੁਰਾਂ ਦੇ ਪੈਰਾਂ ਨਾਲ ਜੁੜ ਗਿਆ ਹੈ,
English
One whose mind is attached to the Guru's feet,
ਨਾਨਕ ਦਾਸ; ਤਿਸੁ ਪੂਰਨ ਭਾਗਾ ॥੪॥੩੬॥੪੭॥
naanak daas; tis pooran bhaagaa |4|36|47|
Punjabi
ਪੂਰੀ ਹੈ ਉਸ ਦੀ ਪ੍ਰਾਲਬਧ, ਹੇ ਗੋਲੇ ਨਾਨਕ! (ਉਹ ਸੁਭਾਗਾ ਹੈ)।
English
O slave Nanak, is blessed with perfect destiny. ||4||36||47||