Ang 898
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਕਿਸੁ ਭਰਵਾਸੈ; ਬਿਚਰਹਿ ਭਵਨ ॥
kis bharavaasai; bichareh bhavan |
Punjabi
ਤੂੰ ਕਿਸ ਦੇ ਆਸਰੇ ਇਸ ਸੰਸਾਰ ਵਿੱਚ ਰਹਿੰਦਾ ਹੈਂ?
English
What supports you in this world?
ਮੂੜ ਮੁਗਧ; ਤੇਰਾ ਸੰਗੀ ਕਵਨ ॥
moorr mugadh; teraa sangee kavan |
Punjabi
ਹੇ ਬੇਸਮਝ ਮੂਰਖ! ਤੇਰਾ ਏਕੇ ਕਿਹੜਾ ਦੋਸਤ ਹੈ।
English
You ignorant fool, who is your companion?
ਰਾਮੁ ਸੰਗੀ; ਤਿਸੁ ਗਤਿ. ਨਹੀ ਜਾਨਹਿ ॥
raam sangee; tis gat. nahee jaaneh |
Punjabi
ਕੇਵਲ ਪ੍ਰਭੂ ਹੀ ਤੇਰਾ ਦੋਸਤ ਹੈ ਜਿਸ ਦੇ ਮਹਾਨ ਮਰਤਬੇ ਨੂੰ ਤੂੰ ਅਨੁਭਵ ਨਹੀਂ ਕਰਦਾ।
English
The Lord is your only companion; no one knows His condition.
ਪੰਚ ਬਟਵਾਰੇ; ਸੇ ਮੀਤ ਕਰਿ ਮਾਨਹਿ ॥੧॥
panch battavaare; se meet kar maaneh |1|
Punjabi
ਪੰਜ, ਰਾਹ-ਮਾਰੂ ਧਾੜਵੀ, (ਵਿਕਾਰ) ਉਹਨਾਂ ਨੂੰ ਤੂੰ ਆਪਣੇ ਯਾਰ ਕਰ ਕੇ ਜਾਣਦਾ ਹੈਂ।
English
You look upon the five thieves as your friends. ||1||
ਸੋ ਘਰੁ ਸੇਵਿ; ਜਿਤੁ ਉਧਰਹਿ ਮੀਤ ॥
so ghar sev; jit udhareh meet |
Punjabi
ਤੂੰ ਉਸ ਧਾਮ ਦੀ ਟਹਿਲ ਕਮਾ ਜਿਸ ਦੇ ਰਾਹੀਂ ਤੇਰੀ ਕਲਿਆਣ ਹੈ, ਹੇ ਦੋਸਤ!
English
Serve that home, which will save you, my friend.
ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ; ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥
gun govind raveeeh din raatee; saadhasang kar man kee preet |1| rahaau |
Punjabi
ਦਿਹੁੰ ਰੈਣ ਤੂੰ ਸਾਹਿਬ ਦੀ ਸਿਫ਼ਤ ਸ਼ਲਾਘਾ ਉਚਾਰਨ ਕਰ ਅਤੇ ਸਤਿਸੰਗਤ ਨਾਲ ਦਿਲੀ ਪਿਆਰ ਪਾ। ਠਹਿਰਾਓ।
English
Chant the Glorious Praises of the Lord of the Universe, day and night; in the Saadh Sangat, the Company of the Holy, love Him in your mind. ||1||Pause||
ਜਨਮੁ ਬਿਹਾਨੋ; ਅਹੰਕਾਰਿ ਅਰੁ ਵਾਦਿ ॥
janam bihaano; ahankaar ar vaad |
Punjabi
ਤੇਰਾ ਮਨੁੱਖੀ-ਜੀਵਨ ਸਵੈ-ਹੰਗਤਾ ਅਤੇ ਲੜਾਈ ਝਗੜੇ ਵਿੱਚ ਬੀਤਦਾ ਜਾ ਰਿਹਾ ਹੈ,
English
This human life is passing away in egotism and conflict.
ਤ੍ਰਿਪਤਿ. ਨ ਆਵੈ; ਬਿਖਿਆ ਸਾਦਿ ॥
tripat. na aavai; bikhiaa saad |
Punjabi
ਅਤੇ ਤੈਨੂੰ ਰੱਜ ਨਹੀਂ ਆਉਂਦਾ। ਐਹੋ ਜਿਹਾ ਹੈ ਚਸਕਾ ਪਾਪਾਂ ਦਾ।
English
You are not satisfied; such is the flavor of sin.
ਭਰਮਤ ਭਰਮਤ; ਮਹਾ ਦੁਖੁ ਪਾਇਆ ॥
bharamat bharamat; mahaa dukh paaeaa |
Punjabi
ਭਟਕਣ ਅਤੇ ਭੌਣ ਅੰਦਰ ਤੂੰ ਭਾਰੀ ਕਸ਼ਟ ਉਠਾਇਆ ਹੈ,
English
Wandering and roaming around, you suffer terrible pain.
ਤਰੀ. ਨ ਜਾਈ; ਦੁਤਰ ਮਾਇਆ ॥੨॥
taree. na jaaee; dutar maaeaa |2|
Punjabi
ਅਤੇ ਤੂੰ ਮੋਹਣੀ ਮਾਇਆ ਦੇ ਭਿਆਨਕ ਸਮੁੰਦਰ ਨੂੰ ਪਾਰ ਨਹੀਂ ਕਰ ਸਕਦਾ।
English
You cannot cross over the impassable sea of Maya. ||2||
ਕਾਮਿ. ਨ ਆਵੈ; ਸੁ ਕਾਰ ਕਮਾਵੈ ॥
kaam. na aavai; su kaar kamaavai |
Punjabi
ਤੂੰ ਉਹ ਕਾਰਜ ਕਰਦਾ ਹੈਂ, ਜਿਹੜਾ ਤੇਰੇ ਕਿਤੇ ਕੰਮ ਨਹੀਂ ਆਉਣਾ।
English
You do the deeds which do not help you at all.
ਆਪਿ ਬੀਜਿ; ਆਪੇ ਹੀ ਖਾਵੈ ॥
aap beej; aape hee khaavai |
Punjabi
ਜਿਸ ਤਰ੍ਹਾਂ ਦਾ ਤੂੰ ਬੀਜਦਾ ਹੈਂ ਉਸੇ ਤਰ੍ਹਾਂ ਦਾ ਹੀ ਤੂੰ ਵੱਢਦਾ/ਖਾਂਦਾ ਹੈ।
English
As you plant, so shall you harvest.
ਰਾਖਨ ਕਉ; ਦੂਸਰ. ਨਹੀ ਕੋਇ ॥
raakhan kau; doosar. nahee koe |
Punjabi
ਪ੍ਰਭੂ ਦੇ ਬਗੈਰ ਤੈਨੂੰ ਬਚਾਉਣ ਵਾਲਾ ਹੋਰ ਕੋਈ ਨਹੀਂ।
English
There is none other than the Lord to save you.
ਤਉ ਨਿਸਤਰੈ; ਜਉ ਕਿਰਪਾ ਹੋਇ ॥੩॥
tau nisatarai; jau kirapaa hoe |3|
Punjabi
ਕੇਵਲ ਤਦ ਹੀ ਤੂੰ ਪਾਰ ਉਤਰ ਸਕਦਾ ਹੈਂ, ਜੇਕਰ ਵਾਹਿਗੁਰੂ ਦੀ ਤੇਰੇ ਉਤੇ ਮਿਹਰ ਹੋਵੇ।
English
You will be saved, only if God grants His Grace. ||3||
ਪਤਿਤ. ਪੁਨੀਤ; ਪ੍ਰਭ ਤੇਰੋ ਨਾਮੁ ॥
patit. puneet; prabh tero naam |
Punjabi
ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ, ਹੇ ਪ੍ਰਭੂ!
English
Your Name, God, is the Purifier of sinners.
ਅਪਨੇ ਦਾਸ ਕਉ; ਕੀਜੈ ਦਾਨੁ ॥
apane daas kau; keejai daan |
Punjabi
ਤੂੰ ਮੈਨੂੰ ਆਪਣੇ ਗੋਲੇ ਨੂੰ, ਆਪਣੇ ਨਾਮ ਦੀ ਦਾਤ ਪ੍ਰਦਾਨ ਕਰ।
English
Please bless Your slave with that gift.
ਕਰਿ ਕਿਰਪਾ ਪ੍ਰਭ; ਗਤਿ ਕਰਿ ਮੇਰੀ ॥
kar kirapaa prabh; gat kar meree |
Punjabi
ਮੇਰੇ ਸੁਆਮੀ, ਆਪਣੀ ਰਹਿਮਤ ਧਾਰ ਅਤੇ ਤੂੰ ਮੇਰੀ ਕਲਿਆਣ ਕਰ।
English
Please grant Your Grace, God, and emancipate me.
ਸਰਣਿ ਗਹੀ; ਨਾਨਕ. ਪ੍ਰਭ ਤੇਰੀ ॥੪॥੩੭॥੪੮॥
saran gahee; naanak. prabh teree |4|37|48|
Punjabi
ਨਾਨਕ ਨੇ ਤੇਰੀ ਪਨਾਹ ਪਕੜੀ ਹੈ, ਹੇ ਸੁਆਮੀ!
English
Nanak has grasped Your Sanctuary, God. ||4||37||48||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਇਹ ਲੋਕੇ. ਸੁਖੁ ਪਾਇਆ ॥
eih loke. sukh paaeaa |
Punjabi
ਇਸ ਜਹਾਨ ਅੰਦਰ ਮੈਨੂੰ ਆਰਾਮ ਪ੍ਰਾਪਤ ਹੋਇਆ ਹੈ।
English
I have found peace in this world.
ਨਹੀ ਭੇਟਤ; ਧਰਮ ਰਾਇਆ ॥
nahee bhettat; dharam raaeaa |
Punjabi
ਹਿਸਾਬ-ਕਿਤਾਬ ਦੇਣ ਲਈ ਮੈਂ ਧਰਮ ਰਾਜੇ ਨੂੰ ਨਹੀਂ ਮਿਲਣਾ।
English
I will not have to appear before the Righteous Judge of Dharma to give my account.
ਹਰਿ ਦਰਗਹ ਸੋਭਾਵੰਤ ॥
har daragah sobhaavant |
Punjabi
ਪ੍ਰਭੂ ਦੇ ਦਰਬਾਰ ਅੰਦਰ ਮੈਂ ਕੀਰਤੀਮਾਨ ਹੋਵਾਂਗਾ,
English
I will be respected in the Court of the Lord,
ਫੁਨਿ ਗਰਭਿ. ਨਾਹੀ ਬਸੰਤ ॥੧॥
fun garabh. naahee basant |1|
Punjabi
ਅਤੇ ਮੁੜ ਕੇ ਮਾਤਾ ਦੇ ਪੇਟ ਵਿੱਚ ਨਹੀਂ ਵੱਸਾਂਗਾ, ਨਹੀਂ ਜੰਮਾਂਗਾ।
English
and I will not have to enter the womb of reincarnation ever again. ||1||
ਜਾਨੀ ਸੰਤ ਕੀ ਮਿਤ੍ਰਾਈ ॥
jaanee sant kee mitraaee |
Punjabi
ਮੈਂ ਹੁਣ ਸਾਧੂਆਂ ਗੁਰਾਂ ਦੀ ਮਿੱਤਰਤਾਈ ਦੀ ਕਦਰ ਨੂੰ ਅਨੁਭਵ ਕਰ ਲਿਆ ਹੈ।
English
Now, I know the value of friendship with the Saints.
ਕਰਿ ਕਿਰਪਾ ਦੀਨੋ ਹਰਿ ਨਾਮਾ; ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥
kar kirapaa deeno har naamaa; poorab sanjog milaaee |1| rahaau |
Punjabi
ਆਦੀ (ਪਿਛਲੀ) ਪ੍ਰਾਲਬਧ ਦੀ ਬਰਕਤ ਦੁਆਰਾ ਮੈਂ ਉਹਨਾਂ ਨੂੰ ਮਿਲ ਪਿਆ ਹਾਂ ਅਤੇ ਮਿਹਰ ਧਾਰ ਕੇ ਉਹਨਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਦਿੱਤੀ ਹੈ। ਠਹਿਰਾਓ।
English
In His Mercy, the Lord has blessed me with His Name. My pre-ordained destiny has been fulfilled. ||1||Pause||
ਗੁਰ ਕੈ ਚਰਣਿ; ਚਿਤੁ ਲਾਗਾ ॥
gur kai charan; chit laagaa |
Punjabi
ਜਦ ਮੇਰਾ ਮਨ ਗੁਰਾਂ ਦੇ ਚਰਨਾਂ ਨਾਲ ਜੁੜਦਾ ਹੈ,
English
My consciousness is attached to the Guru's feet.
ਧੰਨਿ ਧੰਨਿ ਸੰਜੋਗੁ ਸਭਾਗਾ ॥
dhan dhan sanjog sabhaagaa |
Punjabi
ਸੁਲੱਖਣਾ, ਸੁਲੱਖਣਾ ਹੈ ਉਹ ਭਾਗਾਂ ਵਾਲਾ ਅਵਸਰ।
English
Blessed, blessed is this fortunate time of union.
ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥
sant kee dhoor laagee merai maathe |
Punjabi
ਸਾਧੂਆਂ ਦੇ ਚਰਨਾਂ ਦੀ ਖਾਕ ਮੇਰੇ ਮਸਤਕ ਨੂੰ ਲੱਗੀ ਹੈ,
English
I have applied the dust of the Saints' feet to my forehead,
ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥
kilavikh dukh sagale mere laathe |2|
Punjabi
ਅਤੇ ਮੇਰੇ ਸਾਰੇ ਪਾਪ ਤੇ ਦੁਖੜੇ ਨਸ਼ਟ ਹੋ ਗਏ ਹਨ।
English
and all my sins and pains have been eradicated. ||2||
ਸਾਧ ਕੀ ਸਚੁ ਟਹਲ ਕਮਾਨੀ ॥
saadh kee sach ttehal kamaanee |
Punjabi
ਜਦ ਜੀਵ ਸੰਤ-ਗੁਰਾਂ ਦੀ ਦਿਲੋਂ ਸੇਵਾ ਕਰਦਾ ਹੈ,
English
Performing true service to the Holy,
ਤਬ ਹੋਏ ਮਨ ਸੁਧ; ਪਰਾਨੀ ॥
tab hoe man sudh; paraanee |
Punjabi
ਤਦ ਉਸ ਦਾ ਚਿੱਤ ਨਿਰਮਲ ਹੋ ਜਾਂਦਾ ਹੈ।
English
the mortal's mind is purified.
ਜਨ ਕਾ ਸਫਲ ਦਰਸੁ ਡੀਠਾ ॥
jan kaa safal daras ddeetthaa |
Punjabi
ਮੈਂ ਪ੍ਰਭੂ ਦੇ ਗੋਲੇ ਦਾ ਫਲਦਾਇਕ ਦੀਦਾਰ ਵੇਖ ਲਿਆ ਹੈ।
English
I have seen the fruitful vision of the Lord's humble slave.
ਨਾਮੁ ਪ੍ਰਭੂ ਕਾ; ਘਟਿ ਘਟਿ ਵੂਠਾ ॥੩॥
naam prabhoo kaa; ghatt ghatt vootthaa |3|
Punjabi
ਸੁਆਮੀ ਦਾ ਨਾਮ ਸਾਰਿਆਂ ਦਿਲਾਂ ਅੰਦਰ ਵੱਸਦਾ ਹੈ।
English
God's Name dwells within each and every heart. ||3||
ਮਿਟਾਨੇ ਸਭਿ ਕਲਿ ਕਲੇਸ ॥
mittaane sabh kal kales |
Punjabi
ਮੇਰੇ ਸਾਰੇ ਝਗੜੇ ਤੇ ਦੁਖੜੇ ਮੁੱਕ ਗਏ ਹਨ,
English
All my troubles and sufferings have been taken away;
ਜਿਸ ਤੇ ਉਪਜੇ; ਤਿਸੁ ਮਹਿ ਪਰਵੇਸ ॥
jis te upaje; tis meh paraves |
Punjabi
ਅਤੇ ਮੈਂ ਉਸ ਅੰਦਰ ਲੀਨ ਹੋ ਗਿਆ ਹਾਂ ਜਿਸ ਤੋਂ ਮੈਂ ਉਤਪੰਨ ਹੋਇਆ ਸਾਂ।
English
I have merged into the One, from whom I originated.
ਪ੍ਰਗਟੇ ਆਨੂਪ ਗੋੁਵਿੰਦ ॥
pragatte aanoop guovind |
Punjabi
ਲਾਸਨੀ ਸੁੰਦਰਤਾ ਵਾਲਾ ਸੁਆਮੀ ਮੇਰੇ ਉਤੇ ਪ੍ਰਕਾਸ਼ ਹੋ ਗਿਆ ਹੈ।
English
The Lord of the Universe, incomparably beautiful, has become merciful.
ਪ੍ਰਭ ਪੂਰੇ ਨਾਨਕ. ਬਖਸਿੰਦ ॥੪॥੩੮॥੪੯॥
prabh poore naanak. bakhasind |4|38|49|
Punjabi
ਨਾਨਕ ਦਾ ਪੂਰਨ ਪ੍ਰਮੇਸ਼ਰ ਸਦਾ ਹੀ ਬਖਸ਼ਣਹਾਰ ਹੈ।
English
O Nanak, God is perfect and forgiving. ||4||38||49||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਗਊ ਕਉ. ਚਾਰੇ ਸਾਰਦੂਲੁ ॥
gaoo kau. chaare saaradool |
Punjabi
ਸ਼ੇਰ, ਗਾਂ ਨੂੰ ਚਾਰਦਾ ਹੈ,
English
The tiger leads the cow to the pasture,
ਕਉਡੀ ਕਾ, ਲਖ ਹੂਆ ਮੂਲੁ ॥
kauddee kaa, lakh hooaa mool |
Punjabi
ਇਕ ਕੌਡੀ ਲੱਖਾਂ ਦੀ ਕੀਮਤ ਦੀ ਹੋ ਜਾਂਦੀ ਹੈ,
English
the shell is worth thousands of dollars,
ਬਕਰੀ ਕਉ; ਹਸਤੀ ਪ੍ਰਤਿਪਾਲੇ ॥
bakaree kau; hasatee pratipaale |
Punjabi
ਤੇ ਹਾਥੀ ਛੇਲੀ ਦੀ ਪਰਵਰਿਸ਼ ਕਰਦਾ ਹੈ,
English
and the elephant nurses the goat,
ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥
apanaa prabh nadar nihaale |1|
Punjabi
ਜਦ ਸੁਆਮੀ ਆਪਣੀ ਮਿਹਰ ਦੀ ਅੱਖ ਨਾਲ ਵੇਖਦਾ ਹੈ।
English
when God bestows His Glance of Grace. ||1||
ਕ੍ਰਿਪਾ ਨਿਧਾਨ; ਪ੍ਰੀਤਮ ਪ੍ਰਭ ਮੇਰੇ ॥
kripaa nidhaan; preetam prabh mere |
Punjabi
ਹੇ ਰਹਿਮਤ ਦੇ ਖਜਾਨੇ! ਮੇਰੇ ਪਿਆਰੇ ਸਾਹਿਬ।
English
You are the treasure of mercy, O my Beloved Lord God.
ਬਰਨਿ. ਨ ਸਾਕਉ; ਬਹੁ ਗੁਨ ਤੇਰੇ ॥੧॥ ਰਹਾਉ ॥
baran. na saakau; bahu gun tere |1| rahaau |
Punjabi
ਮੈਂ ਤੇਰਿਆਂ ਅਨੇਕਾਂ ਗੁਣਾਂ ਨੂੰ ਵਰਣਨ ਨਹੀਂ ਕਰ ਸਕਦਾ। ਠਹਿਰਾਓ।
English
I cannot even describe Your many Glorious Virtues. ||1||Pause||
ਦੀਸਤ ਮਾਸੁ; ਨ ਖਾਇ ਬਿਲਾਈ ॥
deesat maas; na khaae bilaaee |
Punjabi
ਭਾਵੇਂ ਇਹ ਗੋਸ਼ਤ ਨੂੰ ਵੇਖਦੀ ਹੈ ਪਰ ਬਿੱਲੀ ਇਸ ਨੂੰ ਖਾਂਦੀ ਨਹੀਂ।
English
The cat sees the meat, but does not eat it,
ਮਹਾ ਕਸਾਬਿ; ਛੁਰੀ ਸਟਿ ਪਾਈ ॥
mahaa kasaab; chhuree satt paaee |
Punjabi
ਵੱਡਾ ਕਸਾਈ ਆਪਣੀ ਕਰਦ ਨੂੰ ਚਲਾ ਕੇ ਮਾਰਦਾ ਹੈ, ਅਤੇ
English
and the great butcher throws away his knife;
ਕਰਣਹਾਰ ਪ੍ਰਭੁ; ਹਿਰਦੈ ਵੂਠਾ ॥
karanahaar prabh; hiradai vootthaa |
Punjabi
ਜਦ ਸਿਰਜਣਹਾਰ-ਸੁਆਮੀ ਅੰਤਰ ਆਤਮੇ ਟਿਕ ਜਾਂਦਾ ਹੈ,
English
the Creator Lord God abides in the heart;
ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥
faathee machhulee kaa jaalaa toottaa |2|
Punjabi
ਫਸੀ ਹੋਈ ਮੱਛੀ ਦਾ ਜਾਲਾ ਟੁੱਟ ਜਾਂਦਾ ਹੈ।
English
the net holding the fish breaks apart. ||2||
ਸੂਕੇ ਕਾਸਟ; ਹਰੇ ਚਲੂਲ ॥
sooke kaasatt; hare chalool |
Punjabi
ਸੁੱਕੀ ਲੱਕੜ ਹਰੀ, ਲਾਲ ਹੋ ਜਾਂਦੀ ਹੈ,
English
The dry wood blossoms forth in greenery and red flowers;
ਊਚੈ ਥਲਿ; ਫੂਲੇ ਕਮਲ ਅਨੂਪ ॥
aoochai thal; foole kamal anoop |
Punjabi
ਅਤੇ ਉਚੇ ਰੇਤਲੇ-ਮੈਦਾਨ ਉਤੇ ਸੁੰਦਰ ਕੰਵਲ ਫੁੱਲ ਖਿੜ ਪੈਂਦਾ ਹੈ।
English
in the high desert, the beautiful lotus flower blooms.
ਅਗਨਿ ਨਿਵਾਰੀ; ਸਤਿਗੁਰ ਦੇਵ ॥
agan nivaaree; satigur dev |
Punjabi
ਜਦ ਸੱਚਾ ਗੁਰੂ-ਪ੍ਰਮੇਸ਼ਰ ਅੱਗ ਬੁਝਾ ਦਿੰਦਾ ਹੈ,
English
The Divine True Guru puts out the fire.
ਸੇਵਕੁ ਅਪਨੀ; ਲਾਇਓ ਸੇਵ ॥੩॥
sevak apanee; laaeo sev |3|
Punjabi
ਅਤੇ ਆਪਣੇ ਗੋਲੇ ਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲੈਂਦਾ ਹੈ।
English
He links His servant to His service. ||3||
ਅਕਿਰਤਘਣਾ ਕਾ ਕਰੇ ਉਧਾਰੁ ॥
akirataghanaa kaa kare udhaar |
Punjabi
ਉਹ ਨਾਸ਼ੁਕਰਿਆਂ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ,
English
He saves even the ungrateful;
ਪ੍ਰਭੁ ਮੇਰਾ; ਹੈ ਸਦਾ ਦਇਆਰੁ ॥
prabh meraa; hai sadaa deaar |
Punjabi
ਮੇਰਾ ਮਾਲਕ ਸਦੀਵ ਹੀ ਮਇਆਵਾਨ ਹੈ।
English
my God is forever merciful.
ਸੰਤ ਜਨਾ ਕਾ ਸਦਾ ਸਹਾਈ ॥
sant janaa kaa sadaa sahaaee |
Punjabi
ਉਹ ਆਪਣਿਆਂ ਸਾਧੂਆਂ ਦਾ ਹਮੇਸ਼ਾਂ ਸਹਾਇਕ ਹੈ।
English
He is forever the helper and support of the humble Saints.
ਚਰਨ ਕਮਲ; ਨਾਨਕ ਸਰਣਾਈ ॥੪॥੩੯॥੫੦॥
charan kamal; naanak saranaaee |4|39|50|
Punjabi
ਨਾਨਕ ਨੇ ਪ੍ਰਭੂ ਦੇ ਕੰਵਲ ਚਰਨਾਂ ਦੀ ਓਟ ਲਈ ਹੈ।
English
Nanak has found the Sanctuary of His lotus feet. ||4||39||50||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl: