Ang 899
ਪੰਚ ਸਿੰਘ; ਰਾਖੇ ਪ੍ਰਭਿ ਮਾਰਿ ॥
panch singh; raakhe prabh maar |
Punjabi
ਮੰਦੀਆਂ ਖਾਹਿਸ਼ਾਂ ਦੇ ਪੰਜਾਂ ਸ਼ੇਰਾਂ ਨੂੰ ਸੁਆਮੀ ਨੇ ਮਾਰ ਸੁਟਿਆ ਹੈ।
English
God killed the five tigers.
ਦਸ ਬਿਘਿਆੜੀ; ਲਈ ਨਿਵਾਰਿ ॥
das bighiaarree; lee nivaar |
Punjabi
ਇੰਦਰੀਆਂ ਦੀਆਂ ਦਸਾਂ ਹੀ ਬਘਿਆੜੀਆਂ ਨੂੰ ਉਸ ਨੇ ਦੂਰ ਕਰ ਦਿੱਤਾ ਹੈ।
English
He has driven out the ten wolves.
ਤੀਨਿ ਆਵਰਤ ਕੀ; ਚੂਕੀ ਘੇਰ ॥
teen aavarat kee; chookee gher |
Punjabi
ਤਿੰਨਾਂ ਗੁਣਾਂ ਦੀਆਂ ਘੁੰਮਣ ਘੇਰੀਆਂ ਦਾ ਚੱਕਰ ਕੱਟਣਾਂ ਮੁੱਕ ਗਿਆ ਹੈ।
English
The three whirl-pools have stopped spinning.
ਸਾਧਸੰਗਿ; ਚੂਕੇ ਭੈ ਫੇਰ ॥੧॥
saadhasang; chooke bhai fer |1|
Punjabi
ਸਤਿਸੰਗਤ ਦੇ ਰਾਹੀਂ ਆਵਾਗਉਣ ਦੇ ਚੱਕਰ ਦਾ ਡਰ ਖਤਮ ਹੋ ਗਿਆ ਹੈ।
English
In the Saadh Sangat, the Company of the Holy, the fear of reincarnation is gone. ||1||
ਸਿਮਰਿ ਸਿਮਰਿ; ਜੀਵਾ ਗੋਵਿੰਦ ॥
simar simar; jeevaa govind |
Punjabi
ਮੈਂ ਆਪਣੇ ਸੁਆਮੀ ਦਾ ਆਰਾਧਨ ਤੇ ਚਿੰਤਨ ਕਰ ਕੇ ਜੀਉਂਦਾ ਹਾਂ।
English
Meditating, meditating in remembrance on the Lord of the Universe, I live.
ਕਰਿ ਕਿਰਪਾ ਰਾਖਿਓ ਦਾਸੁ ਅਪਨਾ; ਸਦਾ ਸਦਾ ਸਾਚਾ ਬਖਸਿੰਦ ॥੧॥ ਰਹਾਉ ॥
kar kirapaa raakhio daas apanaa; sadaa sadaa saachaa bakhasind |1| rahaau |
Punjabi
ਆਪਣੀ ਰਹਿਮਤ ਧਾਰ ਕੇ ਸਾਹਿਬ ਨੇ ਆਪਣੇ ਗੋਲੇ ਦੀ ਰੱਖਿਆ ਕੀਤੀ ਹੈ। ਸੱਚਾ ਮਾਲਕ, ਹਮੇਸ਼ਾਂ, ਹਮੇਸ਼ਾਂ ਹੀ ਬਖਸ਼ਣਹਾਰ ਹੈ। ਠਹਿਰਾਓ।
English
In His Mercy, He protects His slave; the True Lord is forever and ever the forgiver. ||1||Pause||
ਦਾਝਿ ਗਏ ਤ੍ਰਿਣ ਪਾਪ ਸੁਮੇਰ ॥
daajh ge trin paap sumer |
Punjabi
ਗੁਨਾਹਾਂ ਦਾ ਪਹਾੜ ਫੂਸ ਦੀ ਤਰ੍ਹਾਂ ਸੜ ਮੱਚ ਗਿਆ ਹੈ,
English
The mountain of sin is burnt down, like straw,
ਜਪਿ ਜਪਿ ਨਾਮੁ; ਪੂਜੇ ਪ੍ਰਭ ਪੈਰ ॥
jap jap naam; pooje prabh pair |
Punjabi
ਨਾਮ ਦਾ ਸਿਮਰਨ ਤੇ ਆਰਾਧਨ ਅਤੇ ਸਾਹਿਰ ਦੇ ਚਰਨਾਂ ਦੀ ਉਪਾਸ਼ਨਾਂ ਕਰਨ ਦੁਆਰਾ।
English
by chanting and meditating on the Name, and worshipping God's feet.
ਅਨਦ ਰੂਪ; ਪ੍ਰਗਟਿਓ ਸਭ ਥਾਨਿ ॥
anad roop; pragattio sabh thaan |
Punjabi
ਪ੍ਰਸੰਨਤਾ ਦਾ ਸਰੂਪ ਪ੍ਰਭੂ ਤਦ ਸਾਰੀਆਂ ਥਾਵਾਂ ਤੇ ਪ੍ਰਕਾਸ਼ ਹੋ ਜਾਂਦਾ ਹੈ,
English
God, the embodiment of bliss, becomes manifest everywhere.
ਪ੍ਰੇਮ ਭਗਤਿ ਜੋਰੀ; ਸੁਖ ਮਾਨਿ ॥੨॥
prem bhagat joree; sukh maan |2|
Punjabi
ਅਤੇ ਸੁਆਮੀ ਦੀ ਪ੍ਰੇਮਮਈ ਸੇਵਾ ਨਾਲ ਜੁੜ ਕੇ ਮੈਂ ਅਨੰਦ ਮਾਣਦਾ ਹਾਂ।
English
Linked to His loving devotional worship, I enjoy peace. ||2||
ਸਾਗਰੁ ਤਰਿਓ; ਬਾਛਰ ਖੋਜ ॥
saagar tario; baachhar khoj |
Punjabi
ਮੈਂ ਸੰਸਾਰ ਸਮੁੰਦਰ ਨੂੰ ਐਸ ਤਰ੍ਹਾਂ ਪਾਰ ਕਰ ਲਿਆ ਹੈ, ਜਿਸ ਤਰ੍ਹਾਂ ਕਿ ਇਹ ਪਾਣੀ ਨਾਲ ਭਰਿਆ ਹੋਇਆ ਇਕ ਵੱਛੇ ਦਾ ਖੁਰਾ ਹੁੰਦਾ ਹੈ।
English
I have crossed over the world-ocean, as if it were no bigger than a calf's footprint on the ground.
ਖੇਦੁ. ਨ ਪਾਇਓ; ਨਹ ਫੁਨਿ ਰੋਜ ॥
khed. na paaeo; neh fun roj |
Punjabi
ਹੁਣ ਮੈਂ ਤਕਲੀਫ ਨਹੀਂ ਉਠਾਵਾਂਗਾ, ਨਾਂ ਹੀ ਮੈਨੂੰ ਮੁੜ ਕੇ ਕੋਈ ਸ਼ੋਕ ਵਾਪਰੇਗਾ।
English
I shall never again have to endure suffering or grief.
ਸਿੰਧੁ ਸਮਾਇਓ; ਘਟੁਕੇ ਮਾਹਿ ॥
sindh samaaeo; ghattuke maeh |
Punjabi
ਵਾਹਿਗੁਰੂ (ਸਮੁੰਦਰ) ਹਿਰਦੇ ਦੇ ਘੜੇ ਅੰਦਰ ਰਮ ਗਿਆ ਹੈ।
English
The ocean is contained in the pitcher.
ਕਰਣਹਾਰ ਕਉ; ਕਿਛੁ ਅਚਰਜੁ ਨਾਹਿ ॥੩॥
karanahaar kau; kichh acharaj naeh |3|
Punjabi
ਸਿਰਜਣਹਾਰ ਸੁਆਮੀ ਨੂੰ ਕਰਨ ਲਈ ਇਹ ਕੋਈ ਅਨੋਖੀ ਗੱਲ ਨਹੀਂ।
English
This is not such an amazing thing for the Creator to do. ||3||
ਜਉ ਛੂਟਉ; ਤਉ ਜਾਇ ਪਇਆਲ ॥
jau chhoottau; tau jaae peaal |
Punjabi
ਜਦ ਮੈਂ ਸੁਆਮੀ ਨਾਲੋਂ ਵਿਛੜ ਜਾਂਦਾ ਹਾਂ, ਤਦ ਮੈਂ ਪਾਤਾਲ ਅੰਦਰ ਗਰਕ ਥੀ ਵੰਞਦਾ ਹਾਂ।
English
When I am separated from Him, then I am consigned to the nether regions.
ਜਉ ਕਾਢਿਓ; ਤਉ ਨਦਰਿ ਨਿਹਾਲ ॥
jau kaadtio; tau nadar nihaal |
Punjabi
ਜਦ ਉਹ ਮੈਨੂੰ ਬਾਹਰ ਧੂ ਲੈਂਦਾ ਹੈ, ਤਦ ਮੈਂ ਉਸ ਦੀ ਦਇਆ ਦੁਆਰਾ ਪ੍ਰਸੰਨ ਹੋ ਜਾਂਦਾ ਹਾਂ।
English
When He lifts me up and pulls me out, then I am enraptured by His Glance of Grace.
ਪਾਪ ਪੁੰਨ; ਹਮਰੈ ਵਸਿ ਨਾਹਿ ॥
paap pun; hamarai vas naeh |
Punjabi
ਗੁਨਾਹ ਤੇ ਨੇਕੀ ਮੇਰੇ ਇਖਤਿਆਰ ਵਿੱਚ ਨਹੀਂ।
English
Vice and virtue are not under my control.
ਰਸਕਿ ਰਸਕਿ; ਨਾਨਕ. ਗੁਣ ਗਾਹਿ ॥੪॥੪੦॥੫੧॥
rasak rasak; naanak. gun gaeh |4|40|51|
Punjabi
ਪਿਆਰ ਤੇ ਪ੍ਰੇਮ ਨਾਲ, ਨਾਨਕ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹੈ।
English
With love and affection, Nanak sings His Glorious Praises. ||4||40||51||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਨਾ ਤਨੁ ਤੇਰਾ; ਨਾ ਮਨੁ ਤੋਹਿ ॥
naa tan teraa; naa man tohi |
Punjabi
ਨਾਂ ਦੇਹ ਤੇਰੀ ਹੈ, ਨਾਂ ਹੀ ਆਪਣਾ ਹੈ ਤੇਰਾ ਮਨ।
English
Neither your body nor your mind belong to you.
ਮਾਇਆ ਮੋਹਿ ਬਿਆਪਿਆ ਧੋਹਿ ॥
maaeaa mohi biaapiaa dhohi |
Punjabi
ਧਨ-ਦੌਲਤ ਦੀ ਮੁਹੱਬਤ ਕਾਰਨ ਤੂੰ ਧੋਖੇ ਅੰਦਰ ਫਾਥਾ ਹੋਇਆ ਹੈਂ।
English
Attached to Maya, you are entangled in fraud.
ਕੁਦਮ ਕਰੈ; ਗਾਡਰ ਜਿਉ ਛੇਲ ॥
kudam karai; gaaddar jiau chhel |
Punjabi
ਤੂੰ ਲੇਲੇ ਅਤੇ ਮੇਮਣੇ ਦੀ ਤਰ੍ਹਾਂ ਖੇਡਦਾ ਕੁੱਦਦਾ ਹੈਂ।
English
You play like a baby lamb.
ਅਚਿੰਤੁ ਜਾਲੁ ਕਾਲੁ; ਚਕ੍ਰੁ ਪੇਲ ॥੧॥
achint jaal kaal; chakru pel |1|
Punjabi
ਅਚਣਚੇਤ ਹੀ ਤੇਰੇ ਉਤੇ ਮੌਤ ਆਪਣੀ ਫਾਹੀ ਪਾ ਦੇਊਗੀ ਅਤੇ ਚੱਕਰ ਚਲਾ ਦੇਵੇਗੀ।
English
But suddenly, Death will catch you in its noose. ||1||
ਹਰਿ ਚਰਨ ਕਮਲ ਸਰਨਾਇ ਮਨਾ ॥
har charan kamal saranaae manaa |
Punjabi
ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੈ।
English
Seek the Sanctuary of the Lord's lotus feet, O my mind.
ਰਾਮ ਨਾਮੁ ਜਪਿ ਸੰਗਿ ਸਹਾਈ; ਗੁਰਮੁਖਿ ਪਾਵਹਿ ਸਾਚੁ ਧਨਾ ॥੧॥ ਰਹਾਉ ॥
raam naam jap sang sahaaee; guramukh paaveh saach dhanaa |1| rahaau |
Punjabi
ਤੂੰ ਆਪਣੇ ਸਾਥੀ ਅਤੇ ਸਹਾਇਕ ਸੁਆਮੀ ਦੇ ਨਾਮ ਦਾ ਉਚਾਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਸੰਚੀ ਦੌਲਤ ਨੂੰ ਪ੍ਰਾਪਤ ਕਰ ਲਵੇਂਗੀ। ਠਹਿਰਾਓ।
English
Chant the Name of the Lord, which will be your help and support. As Gurmukh, you shall obtain the true wealth. ||1||Pause||
ਊਨੇ ਕਾਜ; ਨ ਹੋਵਤ ਪੂਰੇ ॥
aoone kaaj; na hovat poore |
Punjabi
ਅਧੂਰੇ ਸੰਸਾਰੀ-ਧੰਦੇ ਕਦਾਚਿੱਤ ਸੰਪੂਰਨ ਨਹੀਂ ਹੁੰਦੇ।
English
Your unfinished worldly affairs will never be resolved.
ਕਾਮਿ ਕ੍ਰੋਧਿ ਮਦਿ; ਸਦ ਹੀ ਝੂਰੇ ॥
kaam krodh mad; sad hee jhoore |
Punjabi
ਵਿਸ਼ੇ ਭੋਗ, ਗੁੱਸੇ ਅਤੇ ਗਰੂਰ ਦੇ ਸਬੱਬ ਤੂੰ ਸਦੀਵ ਹੀ ਪਸਚਾਤਾਪ ਕਰੇਗਾਂ।
English
You shall always regret your sexual desire, anger and pride.
ਕਰੈ ਬਿਕਾਰ; ਜੀਅਰੇ ਕੈ ਤਾਈ ॥
karai bikaar; jeeare kai taaee |
Punjabi
ਤੂੰ ਜੀਉਂਦੇ ਰਹਿਣ ਦੀ ਖਾਤਰ ਪਾਪ ਕਮਾਉਂਦਾ ਹੈਂ,
English
You act in corruption in order to survive,
ਗਾਫਲ ਸੰਗਿ. ਨ ਤਸੂਆ ਜਾਈ ॥੨॥
gaafal sang. na tasooaa jaaee |2|
Punjabi
ਪਰ ਤੇਰੇ ਨਾਲ ਇਕ ਕਿਣਕਾ ਮਾਤਰ ਭੀ ਨਹੀਂ ਜਾਣਾ, ਹੇ ਬੇਸਮਝ ਬੰਦੇ!
English
but not even an iota will go along with you, you ignorant fool! ||2||
ਧਰਤ ਧੋਹ; ਅਨਿਕ ਛਲ ਜਾਨੈ ॥
dharat dhoh; anik chhal jaanai |
Punjabi
ਤੂੰ ਧ੍ਰੋਹ ਕਮਾਉਂਦਾ ਹੈਂ, ਅਨੇਕਾਂ ਵਲ ਛਲ ਜਾਣਦਾ ਹੈਂ,
English
You practice deception, and you know many tricks;
ਕਉਡੀ ਕਉਡੀ ਕਉ; ਖਾਕੁ ਸਿਰਿ ਛਾਨੈ ॥
kauddee kauddee kau; khaak sir chhaanai |
Punjabi
ਅਤੇ ਨਿਰੀਆਂ ਕੌਡੀਆਂ ਦੀ ਖਾਤਰ ਤੂੰ ਆਪਣੇ ਸਿਰ ਉਤੇ ਖੇਹ ਪਾਉਂਦਾ ਹੈਂ।
English
for the sake of mere shells, you throw dust upon your head.
ਜਿਨਿ ਦੀਆ; ਤਿਸੈ. ਨ ਚੇਤੈ ਮੂਲਿ ॥
jin deea; tisai. na chetai mool |
Punjabi
ਤੂੰ ਉਸ ਨੂੰ ਕਦੇ ਭੀ ਨਹੀਂ ਸਿਮਰਦਾ ਜਿਸ ਨੇ ਤੈਨੂੰ ਸਾਰਾ ਕੁਝ ਬਖਸ਼ਿਆ ਹੈ।
English
You never even think of the One who gave you life.
ਮਿਥਿਆ ਲੋਭੁ; ਨ ਉਤਰੈ ਸੂਲੁ ॥੩॥
mithiaa lobh; na utarai sool |3|
Punjabi
ਕੂੜੇ ਲਾਲਚ ਦੀ ਪੀੜ ਤੇਰਾ ਖਹਿੜਾ ਨਹੀਂ ਛੱਡਦੀ।
English
The pain of false greed never leaves you. ||3||
ਪਾਰਬ੍ਰਹਮ; ਜਬ ਭਏ ਦਇਆਲ ॥
paarabraham; jab bhe deaal |
Punjabi
ਜਦ ਸ਼੍ਰੋਮਣੀ ਸਾਹਿਬ ਮਿਹਰਬਾਨ ਹੋ ਜਾਂਦਾ ਹੈ,
English
When the Supreme Lord God becomes merciful,
ਇਹੁ ਮਨੁ ਹੋਆ; ਸਾਧ ਰਵਾਲ ॥
eihu man hoaa; saadh ravaal |
Punjabi
ਤਾਂ ਇਹ ਆਤਮਾਂ ਸੰਤਾਂ ਦੇ ਪੈਰਾਂ ਦੀ ਧੂੜ ਥੀ ਵੰਞਦੀ ਹੈ।
English
this mind becomes the dust of the feet of the Holy.
ਹਸਤ ਕਮਲ; ਲੜਿ ਲੀਨੋ ਲਾਇ ॥
hasat kamal; larr leeno laae |
Punjabi
ਆਪਣੇ ਕੰਵਲ ਹੱਥਾਂ ਨਾਲ ਪ੍ਰਭੂ ਨੇ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ।
English
With His lotus hands, He has attached us to the hem of His robe.
ਨਾਨਕ; ਸਾਚੈ ਸਾਚਿ ਸਮਾਇ ॥੪॥੪੧॥੫੨॥
naanak; saachai saach samaae |4|41|52|
Punjabi
ਨਾਨਕ ਸਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਗਿਆ ਹੈ।
English
Nanak merges in the Truest of the True. ||4||41||52||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਰਾਜਾ ਰਾਮ ਕੀ ਸਰਣਾਇ ॥
raajaa raam kee saranaae |
Punjabi
ਮੈਂ ਪ੍ਰਭੂ, ਪਾਤਿਸ਼ਾਹ ਦੀ ਓਟ ਲਈ ਹੈ।
English
I seek the Sanctuary of the Sovereign Lord.
ਨਿਰਭਉ ਭਏ. ਗੋਬਿੰਦ ਗੁਨ ਗਾਵਤ; ਸਾਧਸੰਗਿ ਦੁਖੁ ਜਾਇ ॥੧॥ ਰਹਾਉ ॥
nirbhau bhe. gobind gun gaavat; saadhasang dukh jaae |1| rahaau |
Punjabi
ਆਲਮ ਦੇ ਮਾਲਕ ਦੀ ਕੀਰਤੀ ਗਾਇਨ ਕਰਨ ਦੁਆਰਾ ਮੈਂ ਨਿਡਰ ਹੋ ਗਿਆ ਹਾਂ ਅਤੇ ਸਤਿਸੰਗਤ ਅੰਦਰ ਮੇਰੀ ਪੀੜ ਨਵਿਰਤ ਹੋ ਗਈ ਹੈ। ਠਹਿਰਾਓ।
English
I have become fearless, singing the Glorious Praises of the Lord of the Universe. In the Saadh Sangat, the Company of the Holy, my pains have been taken away. ||1||Pause||
ਜਾ ਕੈ; ਰਾਮੁ ਬਸੈ ਮਨ ਮਾਹੀ ॥
jaa kai; raam basai man maahee |
Punjabi
ਜਿਸ ਦੇ ਅੰਤਰ ਆਤਮੇ ਪ੍ਰਭੂ ਨਿਵਾਸ ਰੱਖਦਾ ਹੈ,
English
That person, within whose mind the Lord abides,
ਸੋ ਜਨੁ; ਦੁਤਰੁ ਪੇਖਤ ਨਾਹੀ ॥
so jan; dutar pekhat naahee |
Punjabi
ਉਹ ਇਨਸਾਨ ਨਾਂ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਨੂੰ ਪਾਰ ਕਰਨ ਵਿੱਚ ਕੋਈ ਔਖਿਆਈ ਨਹੀਂ ਵੇਖਦਾ।
English
does not see the impassible world-ocean.
ਸਗਲੇ ਕਾਜ ਸਵਾਰੇ ਅਪਨੇ ॥
sagale kaaj savaare apane |
Punjabi
ਉਸ ਦੇ ਸਮੂਹ ਕਾਰਜ ਰਾਸ ਹੋ ਜਾਂਦੇ ਹਨ,
English
All one's affairs are resolved,
ਹਰਿ ਹਰਿ ਨਾਮੁ; ਰਸਨ ਨਿਤ ਜਪਨੇ ॥੧॥
har har naam; rasan nit japane |1|
Punjabi
ਜੋ ਆਪਣੀ ਜੀਭ੍ਹਾ ਨਾਲ ਸਦਾ ਹੀ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
English
by chanting continually the Name of the Lord, Har, Har. ||1||
ਜਿਸ ਕੈ ਮਸਤਕਿ; ਹਾਥੁ ਗੁਰੁ ਧਰੈ ॥
jis kai masatak; haath gur dharai |
Punjabi
ਜਿਸ ਦੇ ਮੱਥੇ ਉਤੇ ਗੁਰੂ ਜੀ ਆਪਣਾ ਹੱਥ ਰੰਖਦੇ ਹਨ,
English
Why should His slave feel any anxiety?
ਸੋ ਦਾਸੁ; ਅਦੇਸਾ ਕਾਹੇ ਕਰੈ ॥
so daas; adesaa kaahe karai |
Punjabi
ਉਹ ਸੁਆਮੀ ਦਾ ਸੇਵਕ ਕਿਉਂ ਕਿਸੇ ਗੱਲ ਦਾ ਫਿਕਰ ਕਰੇ?
English
The Guru places His hand upon my forehead.
ਜਨਮ ਮਰਣ ਕੀ ਚੂਕੀ ਕਾਣਿ ॥
janam maran kee chookee kaan |
Punjabi
ਉਸ ਦਾ ਜੰਮਣ ਅਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ,
English
The fear of birth and death is dispelled;
ਪੂਰੇ ਗੁਰ ਊਪਰਿ ਕੁਰਬਾਣ ॥੨॥
poore gur aoopar kurabaan |2|
Punjabi
ਕਿਉਂ ਜੋ ਉਹ ਆਪਣੇ ਪੂਰਨ ਗੁਰਾਂ ਦੇ ਉਤੋਂ ਸਦਕੇ ਹੋਇਆ ਹੋਇਆ ਹੈ।
English
I am a sacrifice to the Perfect Guru. ||2||
ਗੁਰੁ ਪਰਮੇਸਰੁ ਭੇਟਿ ਨਿਹਾਲ ॥
gur paramesar bhett nihaal |
Punjabi
ਗੁਰੂ-ਗੋਵਿੰਦ ਨਾਲ ਮਿਲਣ ਦੁਆਰਾ ਮੈਂ ਪਰਮ ਪ੍ਰਸੰਨ ਹੋ ਗਿਆ ਹਾਂ।
English
I am enraptured, meeting with the Guru, the Transcendent Lord.
ਸੋ ਦਰਸਨੁ ਪਾਏ; ਜਿਸੁ ਹੋਇ ਦਇਆਲੁ ॥
so darasan paae; jis hoe deaal |
Punjabi
ਕੇਵਲ ਉਹ ਹੀ ਪ੍ਰਭੂ ਦੇ ਦੀਦਾਰ ਨੂੰ ਪਾਉਂਦਾ ਹੈ, ਜਿਸ ਉਤੇ ਗੁਰੂ ਜੀ ਮਿਹਰਬਾਨ ਹੁੰਦੇ ਹਨ।
English
He alone obtains the Blessed Vision of the Lord's Darshan, who is blessed by His Mercy.
ਪਾਰਬ੍ਰਹਮੁ; ਜਿਸੁ ਕਿਰਪਾ ਕਰੈ ॥
paarabraham; jis kirapaa karai |
Punjabi
ਜਿਸ ਉਤੇ ਪਰਮ ਪ੍ਰਭੂ ਮਿਹਰ ਧਾਰਦਾ ਹੈ,
English
One who is blessed by the Grace of the Supreme Lord God,
ਸਾਧਸੰਗਿ; ਸੋ ਭਵਜਲੁ ਤਰੈ ॥੩॥
saadhasang; so bhavajal tarai |3|
Punjabi
ਸਤਿ ਸੰਗਤ ਦੀ ਬਰਕਤ ਦੁਆਰਾ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
English
crosses over the terrifying world-ocean in the Saadh Sangat, the Company of the Holy. ||3||
ਅੰਮ੍ਰਿਤੁ ਪੀਵਹੁ; ਸਾਧ ਪਿਆਰੇ ॥
amrit peevahu; saadh piaare |
Punjabi
ਤੁਸੀਂ ਨਾਮ ਦੇ ਸੁਧਾਰਸ ਨੂੰ ਪਾਨ ਕਰੋ, ਹੇ ਸਨੇਹੀ ਸੰਤੋ!
English
Drink in the Ambrosial Nectar, O Beloved Holy people.
ਮੁਖ ਊਜਲ; ਸਾਚੈ ਦਰਬਾਰੇ ॥
mukh aoojal; saachai darabaare |
Punjabi
ਤਾਂ ਜੋ ਤੁਹਾਡੇ ਚਿਹਰੇ ਸੱਚੀ ਦਰਗਾਹ ਅੰਦਰ ਪਾਕ-ਪਵਿੱਤਰ ਥੀ ਵੰਞਣ।
English
Your face shall be radiant and bright in the Court of the Lord.
ਅਨਦ ਕਰਹੁ; ਤਜਿ ਸਗਲ ਬਿਕਾਰ ॥
anad karahu; taj sagal bikaar |
Punjabi
ਆਪਣੇ ਸਾਰੇ ਪਾਪਾਂ ਨੂੰ ਤਲਾਂਜਲੀ ਦੇ ਕੇ, ਤੁਸੀਂ ਮੌਜਾਂ ਮਾਣੋ,
English
Celebrate and be blissful, and abandon all corruption.
ਨਾਨਕ; ਹਰਿ ਜਪਿ ਉਤਰਹੁ ਪਾਰਿ ॥੪॥੪੨॥੫੩॥
naanak; har jap utarahu paar |4|42|53|
Punjabi
ਅਤੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਓ।
English
O Nanak, meditate on the Lord and cross over. ||4||42||53||