Ang 904
ਮਾਇਆ ਮੋਹੁ ਬਿਵਰਜਿ; ਸਮਾਏ ॥
maaeaa mohu bivaraj; samaae |
Punjabi
ਸੰਸਾਰੀ ਪਦਾਰਥਾਂ ਦੀ ਮੁਹੱਬਤ ਨੂੰ ਤਿਆਗ ਕੇ ਇਨਸਾਨ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ,
English
Eradicating attachment to Maya, one merges into the Lord.
ਸਤਿਗੁਰੁ ਭੇਟੈ; ਮੇਲਿ ਮਿਲਾਏ ॥
satigur bhettai; mel milaae |
Punjabi
ਅਤੇ ਸੱਚੇ ਗੁਰਾਂ ਨਾਲ ਮਿਲ ਕੇ ਉਹ ਉਸ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।
English
Meeting with the True Guru, we unite in His Union.
ਨਾਮੁ ਰਤਨੁ ਨਿਰਮੋਲਕੁ ਹੀਰਾ ॥
naam ratan niramolak heeraa |
Punjabi
ਸੁਆਮੀ ਦਾ ਨਾਮ ਅਮੋਲਕ ਜਵੇਹਰ ਅਤੇ ਮਾਣਕ ਹੈ।
English
The Naam, the Name of the Lord, is a priceless jewel, a diamond.
ਤਿਤੁ ਰਾਤਾ; ਮੇਰਾ ਮਨੁ ਧੀਰਾ ॥੨॥
tit raataa; meraa man dheeraa |2|
Punjabi
ਉਸ ਨਾਲ ਰੰਗੀਜ ਕੇ ਮੇਰਾ ਚਿੱਤ ਧੀਰਜਵਾਨ ਹੋ ਗਿਆ ਹੈ।
English
Attuned to it, the mind is comforted and encouraged. ||2||
ਹਉਮੈ ਮਮਤਾ ਰੋਗੁ. ਨ ਲਾਗੈ ॥
haumai mamataa rog. na laagai |
Punjabi
ਉਸ ਪ੍ਰਾਣੀ ਨੂੰ ਅਹੰਕਾਰ ਅਤੇ ਅਪਣੱਤ ਦੀ ਬੀਮਾਰ ਨਹੀਂ ਲੱਗਦੀ,
English
The diseases of egotism and possessiveness do not afflict
ਰਾਮ ਭਗਤਿ; ਜਮ ਕਾ ਭਉ ਭਾਗੈ ॥
raam bhagat; jam kaa bhau bhaagai |
Punjabi
ਜੋ ਪ੍ਰਭੂ ਭਗਤੀ ਕਰਦਾ ਹੈ, ਅਤੇ ਉਸ ਦਾ ਮੌਤ ਦਾ ਡਰ ਦੌੜ ਜਾਂਦਾ ਹੈ।
English
one who worships the Lord. Fear of the Messenger of Death runs away.
ਜਮੁ ਜੰਦਾਰੁ. ਨ ਲਾਗੈ ਮੋਹਿ ॥
jam jandaar. na laagai mohi |
Punjabi
ਜਿੰਦ ਜਾਨ ਦਾ ਵੈਰੀ, ਮੌਤ ਦਾ ਫਰੇਸ਼ਤਾ, ਮੈਨੂੰ ਛੂੰਹਦਾ ਨਹੀਂ,
English
The Messenger of Death, the enemy of the soul, does not touch me at all.
ਨਿਰਮਲ ਨਾਮੁ; ਰਿਦੈ ਹਰਿ ਸੋਹਿ ॥੩॥
niramal naam; ridai har sohi |3|
Punjabi
ਕਿਉਂਜੋ ਵਾਹਿਗੁਰੂ ਦਾ ਪਵਿੱਤਰ ਨਾਮ ਮੇਰੇ ਹਿਰਦੇ ਅੰਦਰ ਸ਼ੋਭ ਰਿਹਾ ਹੈ।
English
The Immaculate Name of the Lord illuminates my heart. ||3||
ਸਬਦੁ ਬੀਚਾਰਿ; ਭਏ ਨਿਰੰਕਾਰੀ ॥
sabad beechaar; bhe nirankaaree |
Punjabi
ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਸਰੂਪ-ਰਹਿਤ ਸੁਆਮੀ ਦਾ ਹੀ ਹੋ ਜਾਂਦਾ ਹੈ।
English
Contemplating the Shabad, we become Nirankaari - we come to belong to the Formless Lord God.
ਗੁਰਮਤਿ ਜਾਗੇ; ਦੁਰਮਤਿ ਪਰਹਾਰੀ ॥
guramat jaage; duramat parahaaree |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਜਾਗ ਪੈਣ ਨਾਲ ਆਦਮੀ ਦੀ ਖੋਟੀ ਬੁੱਧੀ ਨਾਸ ਹੋ ਜਾਂਦੀ ਹੈ।
English
Awakening to the Guru's Teachings, evil-mindedness is taken away.
ਅਨਦਿਨੁ ਜਾਗਿ ਰਹੇ; ਲਿਵ ਲਾਈ ॥
anadin jaag rahe; liv laaee |
Punjabi
ਰੈਣ ਦਿਹੁੰ ਖਬਰਦਾਰ ਰਹਿਣ ਅਤੇ ਪ੍ਰਭੂ ਨਾਲ ਪ੍ਰੀਤ ਪਾਉਣ ਦੁਆਰਾ,
English
Remaining awake and aware night and day, lovingly focused on the Lord,
ਜੀਵਨ ਮੁਕਤਿ ਗਤਿ; ਅੰਤਰਿ ਪਾਈ ॥੪॥
jeevan mukat gat; antar paaee |4|
Punjabi
ਉਹ ਜਿੰਦਗੀ ਅੰਦਰ ਹੀ ਮੋਖਸ਼ ਨੂੰ ਪਾ ਲੈਂਦਾ ਹੈ ਅਤੇ ਆਪਣੇ ਅੰਦਰੋਂ ਹੀ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ।
English
one becomes Jivan Mukta - liberated while yet alive. He finds this state deep within himself. ||4||
ਅਲਿਪਤ ਗੁਫਾ ਮਹਿ; ਰਹਹਿ ਨਿਰਾਰੇ ॥
alipat gufaa meh; raheh niraare |
Punjabi
ਸਰੀਰ ਦੀ ਅਟੰਕ ਕੰਦਰਾ ਅੰਦਰ ਮੈਂ ਨਿਰਲੇਪ ਵਿਚਰਦਾ ਹਾਂ।
English
In the secluded cave, I remain unattached.
ਤਸਕਰ ਪੰਚ; ਸਬਦਿ ਸੰਘਾਰੇ ॥
tasakar panch; sabad sanghaare |
Punjabi
(ਕਾਮ ਆਦਿ) ਪੰਜਾਂ ਚੋਰਾਂ ਨੂੰ ਮੈਂ ਸਾਈਂ ਦੇ ਨਾਮ ਨਾਲ ਮਾਰ ਸੁੱਟਿਆ ਹੈ।
English
With the Word of the Shabad, I have killed the five thieves.
ਪਰ ਘਰ ਜਾਇ; ਨ ਮਨੁ ਡੋਲਾਏ ॥
par ghar jaae; na man ddolaae |
Punjabi
ਮੇਰੀ ਆਤਮਾਂ ਹੋਰਨਾਂ ਦੇ ਗ੍ਰਹਿ ਨਹੀਂ ਜਾਂਦੀ, ਨਾਂ ਹੀ ਇਹ ਹੁਣ ਡਿਕਡੋਲੇ ਖਾਂਦੀ ਹੈ।
English
My mind does not waver or go to the home of any other.
ਸਹਜ ਨਿਰੰਤਰਿ, ਰਹਉ ਸਮਾਏ ॥੫॥
sehaj nirantar, rhau samaae |5|
Punjabi
ਮੈਂ ਹੁਣ ਵਾਹਿਗੁਰੂ ਅੰਦਰ ਇਕਰਸ ਲੀਨ ਰਹਿੰਦਾ ਹਾਂ।
English
I remain intuitively absorbed deep within. ||5||
ਗੁਰਮੁਖਿ ਜਾਗਿ ਰਹੇ; ਅਉਧੂਤਾ ॥
guramukh jaag rahe; aaudhootaa |
Punjabi
ਗੁਰਾਂ ਦੀ ਦਇਆ ਦੁਆਰਾ, ਮੈਂ ਖਬਰਦਾਰ, ਪਵਿੱਤਰ,
English
As Gurmukh, I remain awake and aware, unattached.
ਸਦ ਬੈਰਾਗੀ; ਤਤੁ ਪਰੋਤਾ ॥
sad bairaagee; tat parotaa |
Punjabi
ਹਮੇਸ਼ਾਂ ਨਿਰਲੇਪ ਅਤੇ ਅਸਲੀਅਤ ਅੰਦਰ ਪਰੋਤਾ ਰਹਿੰਦਾ ਹਾਂ।
English
Forever detached, I am woven into the essence of reality.
ਜਗੁ ਸੂਤਾ; ਮਰਿ ਆਵੈ ਜਾਇ ॥
jag sootaa; mar aavai jaae |
Punjabi
ਦੁਨੀਆਂ ਸੁੱਤੀ ਪਈ ਹੈ, ਇਹ ਮਰ ਵੰਞਦੀ ਹੈ ਅਤੇ ਆਉਂਦੀ ਤੇ ਜਾਂਦੀ ਰਹਿੰਦੀ ਹੈ।
English
The world is asleep; it dies, and comes and goes in reincarnation.
ਬਿਨੁ ਗੁਰਸਬਦ; ਨ ਸੋਝੀ ਪਾਇ ॥੬॥
bin gurasabad; na sojhee paae |6|
Punjabi
ਗੁਰਾਂ ਦੇ ਉਪਦੇਸ਼ ਦੇ ਬਗੈਰ ਇਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ।
English
Without the Word of the Guru's Shabad, it does not understand. ||6||
ਅਨਹਦ ਸਬਦੁ; ਵਜੈ ਦਿਨੁ ਰਾਤੀ ॥
anahad sabad; vajai din raatee |
Punjabi
ਦਿਹੁੰ ਰੈਣ ਈਸ਼ਵਰੀ ਕੀਰਤਨ ਉਸ ਦੇ ਅੰਦਰ ਗੂੰਜਦਾ ਹੈ,
English
The unstruck sound current of the Shabad vibrates day and night.
ਅਵਿਗਤ ਕੀ ਗਤਿ; ਗੁਰਮੁਖਿ ਜਾਤੀ ॥
avigat kee gat; guramukh jaatee |
Punjabi
ਜੋ ਗੁਰਾਂ ਦੀ ਦਇਆ ਦੁਆਰਾ ਅਮਰ ਪ੍ਰਭੂ ਦੀ ਅਦਭੁਤ ਦਸ਼ਾ ਨੂੰ ਸਮਝਦਾ ਹੈ।
English
The Gurmukh knows the state of the eternal, unchanging Lord God.
ਤਉ ਜਾਨੀ; ਜਾ ਸਬਦਿ ਪਛਾਨੀ ॥
tau jaanee; jaa sabad pachhaanee |
Punjabi
ਜਦ ਬੰਦਾ ਨਾਮ ਨੂੰ ਜਾਣ ਲੈਂਦਾ ਹੈ,
English
When someone realizes the Shabad, then he truly knows.
ਏਕੋ ਰਵਿ ਰਹਿਆ ਨਿਰਬਾਨੀ ॥੭॥
eko rav rahiaa nirabaanee |7|
Punjabi
ਤਦ ਉਹ ਇਕ ਨਿਰਲੇਪ ਸੁਆਮੀ ਨੂੰ ਸਾਰੇ ਵਿਆਪਕ ਅਨੁਭਵ ਕਰ ਲੈਂਦਾ ਹੈ।
English
The One Lord is permeating and pervading everywhere in Nirvaanaa. ||7||
ਸੁੰਨ ਸਮਾਧਿ; ਸਹਜਿ ਮਨੁ ਰਾਤਾ ॥
sun samaadh; sehaj man raataa |
Punjabi
ਮੇਰਾ ਮਨੂਆ ਸੁਖੈਨ ਹੀ ਅਫੁਰ ਤਾੜੀ ਅੰਦਰ ਲੀਨ ਹੋ ਗਿਆ ਹੈ,
English
My mind is intuitively absorbed in the state of deepest Samaadhi;
ਤਜਿ ਹਉ ਲੋਭਾ; ਏਕੋ ਜਾਤਾ ॥
taj hau lobhaa; eko jaataa |
Punjabi
ਅਤੇ ਸਵੈ-ਹੰਗਤਾ ਤੇ ਲਾਲਚ ਨੂੰ ਛੱਡ ਕੇ ਮੈਂ ਹੁਣ ਕੇਵਲ ਇਕ ਪ੍ਰਭੂ ਨੂੰ ਹੀ ਜਾਣਦਾ ਹਾਂ।
English
renouncing egotism and greed, I have come to know the One Lord.
ਗੁਰ ਚੇਲੇ; ਅਪਨਾ ਮਨੁ ਮਾਨਿਆ ॥
gur chele; apanaa man maaniaa |
Punjabi
ਜਦ ਮੁਰੀਦ ਦੀ ਆਪਦੀ ਆਤਮਾਂ ਗੁਰਾਂ ਦੀ ਅਗਵਾਈ ਨੂੰ ਕਬੂਲ ਕਰ ਲੈਂਦੀ ਹੈ,
English
When the disciple's mind accepts the Guru,
ਨਾਨਕ; ਦੂਜਾ ਮੇਟਿ ਸਮਾਨਿਆ ॥੮॥੩॥
naanak; doojaa mett samaaniaa |8|3|
Punjabi
ਤਾਂ ਆਪਣੇ ਦਵੈਤ-ਭਾਵ ਨੂੰ ਮਿਟਾ ਕੇ ਉਹ ਸੁਆਮੀ ਅੰਦਰ ਸਮਾਂ ਜਾਂਦਾ ਹੈ, ਹੇ ਨਾਨਕ!
English
O Nanak, duality is eradicated, and he merges in the Lord. ||8||3||
ਰਾਮਕਲੀ ਮਹਲਾ ੧ ॥
raamakalee mahalaa 1 |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ।
English
Raamkalee, First Mehl:
ਸਾਹਾ ਗਣਹਿ; ਨ ਕਰਹਿ ਬੀਚਾਰੁ ॥
saahaa ganeh; na kareh beechaar |
Punjabi
ਤੂੰ ਵਿਆਹ ਦਾ ਸੁਲੱਖਣਾ (ਸ਼ੁਭ) ਦਿਹਾੜਾ ਗਿਣਦਾ ਹੈਂ, ਪਰ ਤੂੰ ਸੋਚਦਾ ਨਹੀਂ ਕਿ,
English
You calculate the auspicious days, but you do not understand
ਸਾਹੇ ਊਪਰਿ; ਏਕੰਕਾਰੁ ॥
saahe aoopar; ekankaar |
Punjabi
ਇਕ ਸਰੂਪ ਰਹਿਤ ਸੁਆਮੀ ਇਨ੍ਹਾਂ ਦਿਹਾੜਿਆਂ ਤੋਂ ਉਤੇ ਅਤੇ ਪਰੇਡੇ ਹੈ।
English
that the One Creator Lord is above these auspicious days.
ਜਿਸੁ ਗੁਰੁ ਮਿਲੈ; ਸੋਈ ਬਿਧਿ ਜਾਣੈ ॥
jis gur milai; soee bidh jaanai |
Punjabi
ਜੋ ਗੁਰਾਂ ਨੂੰ ਮਿਲਦਾ ਹੈ ਉਹ ਹੀ ਮਾਰਗ ਨੂੰ ਜਾਣਦਾ ਹੈ।
English
He alone knows the way, who meets the Guru.
ਗੁਰਮਤਿ ਹੋਇ; ਤ ਹੁਕਮੁ ਪਛਾਣੈ ॥੧॥
guramat hoe; ta hukam pachhaanai |1|
Punjabi
ਜਦ ਬੰਦਾ ਗੁਰਾਂ ਦੇ ਉਪਦੇਸ਼ ਨੂੰ ਪਾ ਲੈਂਦਾ ਹੈ ਤਦ ਹੀ ਉਹ ਸੁਆਮੀ ਦੀ ਰਜਾ ਨੂੰ ਅਨੁਭਵ ਕਰਦਾ ਹੈ।
English
When one follows the Guru's Teachings, then he realizes the Hukam of God's Command. ||1||
ਝੂਠੁ. ਨ ਬੋਲਿ ਪਾਡੇ; ਸਚੁ ਕਹੀਐ ॥
jhootth. na bol paadde; sach kaheeai |
Punjabi
ਤੂੰ ਕੂੜ ਨਾਂ ਬੋਲ, ਹੇ ਪੰਡਿਤ! ਅਤੇ ਸੱਚੋ ਸੱਚ ਆਖ।
English
Do not tell lies, O Pandit; O religious scholar, speak the Truth.
ਹਉਮੈ ਜਾਇ; ਸਬਦਿ ਘਰੁ ਲਹੀਐ ॥੧॥ ਰਹਾਉ ॥
haumai jaae; sabad ghar laheeai |1| rahaau |
Punjabi
ਜਦ ਨਾਮ ਦੇ ਰਾਹੀਂ ਬੰਦੇ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ, ਤਦ ਉਹ ਮਾਲਕ ਦੇ ਮੰਦਰ ਨੂੰ ਪਾ ਲੈਂਦਾ ਹੈ। ਠਹਿਰਾਓ।
English
When egotism is eradicated through the Word of the Shabad, then one finds His home. ||1||Pause||
ਗਣਿ ਗਣਿ ਜੋਤਕੁ; ਕਾਂਡੀ ਕੀਨੀ ॥
gan gan jotak; kaanddee keenee |
Punjabi
ਗਿਣ ਮਿਣ ਕੇ ਜੋਤਸ਼ੀ ਜਨਮ-ਕੁੰਡਲੀ ਬਣਾਉਂਦਾ ਹੈ।
English
Calculating and counting, the astrologer draws the horoscope.
ਪੜੈ ਸੁਣਾਵੈ; ਤਤੁ. ਨ ਚੀਨੀ ॥
parrai sunaavai; tat. na cheenee |
Punjabi
ਉਹ ਇਸਨੂੰ ਵਾਚਦਾ ਅਤੇ ਹੋਰਨਾਂ ਨੂੰ ਸੁਣਾਉਂਦਾ ਹੈ, ਪ੍ਰੰਤੂ ਅਸਲੀਅਤ ਨੂੰ ਅਨੁਭਵ ਨਹੀਂ ਕਰਦਾ।
English
He studies it and announces it, but he does not understand reality.
ਸਭਸੈ ਊਪਰਿ; ਗੁਰਸਬਦੁ ਬੀਚਾਰੁ ॥
sabhasai aoopar; gurasabad beechaar |
Punjabi
ਤੂੰ ਗੁਰਾਂ ਦੀ ਬਾਣੀ ਨੂੰ ਸਾਰਿਆਂ ਤੋਂ ਉਚੇਰੀ ਤੇ ਉਤੋਂ ਦੀ ਸਮਝ।
English
Understand, that the Word of the Guru's Shabad is above all.
ਹੋਰ ਕਥਨੀ ਬਦਉ ਨ; ਸਗਲੀ ਛਾਰੁ ॥੨॥
hor kathanee bdau na; sagalee chhaar |2|
Punjabi
ਤੂੰ ਹੋਰ ਕੋਈ ਕਥਾ ਵਾਰਤਾ ਉਚਾਰਨ ਨਾਂ ਕਰ ਕਿਉਂਕਿ ਹੋਰ ਸਾਰਾ ਕੁਛ ਸੁਆਹ ਹੀ ਹੈ।
English
Do not speak of anything else; it is all just ashes. ||2||
ਨਾਵਹਿ ਧੋਵਹਿ; ਪੂਜਹਿ ਸੈਲਾ ॥
naaveh dhoveh; poojeh sailaa |
Punjabi
ਤੂੰ ਨ੍ਹਾਉਂਦਾ, ਧੋਦਾਂ ਹੈਂ ਅਤੇ ਪੱਥਰਾਂ ਨੂੰ ਪੂਜਦਾ ਹੈਂ।
English
You bathe, wash, and worship stones.
ਬਿਨੁ ਹਰਿ ਰਾਤੇ; ਮੈਲੋ ਮੈਲਾ ॥
bin har raate; mailo mailaa |
Punjabi
ਵਾਹਿਗੁਰੂ ਦੇ ਨਾਲ ਰੰਗੀਜਣ ਦੇ ਬਾਝੋਂ ਤੂੰ ਪਲੀਤਾਂ ਦਾ ਪਰਮ ਪਲੀਤ ਹੈਂ।
English
But without being imbued with the Lord, you are the filthiest of the filthy.
ਗਰਬੁ ਨਿਵਾਰਿ; ਮਿਲੈ ਪ੍ਰਭੁ ਸਾਰਥਿ ॥
garab nivaar; milai prabh saarath |
Punjabi
ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਤੂੰ ਸੁਆਮੀ ਦੀ ਗੁਣਦਾਇਕ ਦੌਲਤ ਨੂੰ ਪਾ ਲਵੇਗਾਂ।
English
Subduing your pride, you shall receive the supreme wealth of God.
ਮੁਕਤਿ ਪ੍ਰਾਨ; ਜਪਿ ਹਰਿ ਕਿਰਤਾਰਥਿ ॥੩॥
mukat praan; jap har kirataarath |3|
Punjabi
ਸਾਹਿਬ ਦਾ ਸਿਮਰਨ ਕਰਕੇ ਪ੍ਰਾਣੀ ਮੋਖਸ਼ ਅਤੇ ਸੰਪੂਰਨ ਥੀ ਵੰਞਦਾ ਹੈ।
English
The mortal is liberated and emancipated, meditating on the Lord. ||3||
ਵਾਚੈ ਵਾਦੁ; ਨ ਬੇਦੁ ਬੀਚਾਰੈ ॥
vaachai vaad; na bed beechaarai |
Punjabi
ਆਦਮੀ ਝਗੜੇ ਬਖੇੜਿਆਂ ਬਾਰੇ ਪੜ੍ਹਦਾ ਹੈ ਅਤੇ ਬ੍ਰਹਿਮ ਬੀਚਾਰ ਨੂੰ ਸੋਚਦਾ ਸਮਝਦਾ ਨਹੀਂ।
English
You study the arguments, but do not contemplate the Vedas.
ਆਪਿ ਡੁਬੈ; ਕਿਉ ਪਿਤਰਾ ਤਾਰੈ ॥
aap ddubai; kiau pitaraa taarai |
Punjabi
ਉਹ ਖੁਦ ਡੁੱਬ ਜਾਂਦਾ ਹੈ ਅਤੇ ਆਪਣੇ ਵੱਡੇ ਵਡੇਰਿਆਂ ਦਾ ਉਹ ਕਿਸ ਤਰ੍ਹਾਂ ਉਧਾਰ ਕਰ ਸਕਦਾ ਹੈ?
English
You drown yourself - how will you save your ancestors?
ਘਟਿ ਘਟਿ ਬ੍ਰਹਮੁ; ਚੀਨੈ ਜਨੁ ਕੋਇ ॥
ghatt ghatt braham; cheenai jan koe |
Punjabi
ਕੋਈ ਵਿਰਲਾ ਜਣਾ ਹੀ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖਦਾ ਹੈ।
English
How rare is that person who realizes that God is in each and every heart.
ਸਤਿਗੁਰੁ ਮਿਲੈ; ਤ ਸੋਝੀ ਹੋਇ ॥੪॥
satigur milai; ta sojhee hoe |4|
Punjabi
ਜਦ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਕੇਵਲ ਤਦ ਹੀ ਉਸ ਨੂੰ ਗਿਆਤ ਹੁੰਦੀ ਹੈ।
English
When one meets the True Guru, then he understands. ||4||
ਗਣਤ ਗਣੀਐ; ਸਹਸਾ ਦੁਖੁ ਜੀਐ ॥
ganat ganeeai; sahasaa dukh jeeai |
Punjabi
ਲੇਖਾ ਪੱਤਾ ਕਰਨ ਦੁਆਰਾ, ਸੰਦੇਹ ਅਤੇ ਸ਼ੱਕ ਚਿੱਤ ਅੰਦਰ ਪ੍ਰਵੇਸ਼ ਕਰ ਜਾਂਦੇ ਹਨ।
English
Making his calculations, cynicism and suffering afflict his soul.
ਗੁਰ ਕੀ ਸਰਣਿ ਪਵੈ; ਸੁਖੁ ਥੀਐ ॥
gur kee saran pavai; sukh theeai |
Punjabi
ਗੁਰਾਂ ਦੀ ਪਨਾਹ ਲੈਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ।
English
Seeking the Sanctuary of the Guru, peace is found.
ਕਰਿ ਅਪਰਾਧ; ਸਰਣਿ ਹਮ ਆਇਆ ॥
kar aparaadh; saran ham aaeaa |
Punjabi
ਪਾਪ ਕਮਾ ਕੇ, ਹੇ ਸੁਆਮੀ! ਮੈਂ ਹੁਣ ਤੇਰੀ ਪਨਾਹ ਲਈ ਹੈ।
English
I sinned and made mistakes, but now I seek Your Sanctuary.
ਗੁਰ ਹਰਿ ਭੇਟੇ; ਪੁਰਬਿ ਕਮਾਇਆ ॥੫॥
gur har bhette; purab kamaaeaa |5|
Punjabi
ਮੇਰੇ ਪੂਰਬਲੇ ਕਰਮਾਂ ਅਨੁਸਾਰ, ਗੁਰਾਂ ਨੇ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ।
English
The Guru led me to meet the Lord, according to my past actions. ||5||
ਗੁਰ ਸਰਣਿ. ਨ ਆਈਐ; ਬ੍ਰਹਮੁ. ਨ ਪਾਈਐ ॥
gur saran. na aaeeai; braham. na paaeeai |
Punjabi
ਜਦ ਤਾਂਈਂ ਇਨਸਾਨ ਗੁਰਾਂ ਦੀ ਸ਼ਰਣਾਗਤ ਨਾਂ ਸੰਭਾਲੇ ਪ੍ਰਭੂ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
English
If one does not enter the Guru's Sanctuary, God cannot be found.
ਭਰਮਿ ਭੁਲਾਈਐ; ਜਨਮਿ ਮਰਿ ਆਈਐ ॥
bharam bhulaaeeai; janam mar aaeeai |
Punjabi
ਨਹੀਂ ਤਾਂ ਉਹ ਵਹਿਮ ਅੰਦਰ ਭਟਕਦਾ ਹੈ ਅਤੇ ਮੁੜ ਕੇ ਆਉਣ ਲਈ ਜੰਮ ਕੇ ਮਰ ਜਾਂਦਾ ਹੈ।
English
Deluded by doubt, one is born, only to die, and come back again.
ਜਮ ਦਰਿ ਬਾਧਉ; ਮਰੈ ਬਿਕਾਰੁ ॥
jam dar baadhau; marai bikaar |
Punjabi
ਜੇਕਰ ਆਦਮੀ ਪਾਪਾਂ ਅੰਦਰ ਮਰਦਾ ਹੈ ਤਾਂ ਉਹ ਮੌਤ ਦੇ ਦੂਤ ਦੇ ਬੂਹੇ ਤੇ ਨਰੜ ਲਿਆ ਜਾਂਦਾ ਹੈ।
English
Dying in corruption, he is bound and gagged at Death's door.
ਨਾ ਰਿਦੈ ਨਾਮੁ; ਨ ਸਬਦੁ ਅਚਾਰੁ ॥੬॥
naa ridai naam; na sabad achaar |6|
Punjabi
ਉਸ ਦੇ ਮਨ ਵਿੱਚ ਸਾਈਂ ਦਾ ਨਾਮ ਨਈਂ, ਨਾਂ ਹੀ ਉਸ ਦੀ ਜੀਵਨ ਰਹੁ ਰੀਤੀ ਗੁਰਾਂ ਦੇ ਉਪਦੇਸ਼ ਅਨੁਸਾਰ ਹੈ।
English
The Naam, the Name of the Lord, is not in his heart, and he does not act according to the Shabad. ||6||
ਇਕਿ ਪਾਧੇ ਪੰਡਿਤ ਮਿਸਰ ਕਹਾਵਹਿ ॥
eik paadhe panddit misar kahaaveh |
Punjabi
ਕਈ ਆਪਣੇ ਆਪ ਨੂੰ ਪ੍ਰਚਾਰਕ, ਵਿਦਵਾਨ ਅਤੇ ਬ੍ਰਾਹਮਣ ਅਖਵਾਉਂਦੇ ਹਨ।
English
Some call themselves Pandits, religious scholars and spiritual teachers.
ਦੁਬਿਧਾ ਰਾਤੇ; ਮਹਲੁ ਨ ਪਾਵਹਿ ॥
dubidhaa raate; mehal na paaveh |
Punjabi
ਉਹ ਹੋਰਸ ਦੀ ਮੁਹੱਬਤ ਨਾਲ ਰੰਗੇ ਹੋਏ ਹਨ ਅਤੇ ਮਾਲਕ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੇ।
English
Tinged with double-mindedness, they do not find the Mansion of the Lord's Presence.