Ang 905
ਜਿਸੁ; ਗੁਰ ਪਰਸਾਦੀ ਨਾਮੁ ਅਧਾਰੁ ॥
jis; gur parasaadee naam adhaar |
Punjabi
ਗੁਰਾਂ ਦੀ ਦਇਆ ਦੁਆਰਾ ਜਿਸ ਨੂੰ ਨਾਮ ਦਾ ਆਸਰਾ ਹੈ,
English
One who takes the Support of the Naam, by Guru's Grace,
ਕੋਟਿ ਮਧੇ; ਕੋ ਜਨੁ ਆਪਾਰੁ ॥੭॥
kott madhe; ko jan aapaar |7|
Punjabi
ਕਰੋੜਾਂ ਵਿਚੋਂ ਕੋਈ ਵਿਰਲਾ ਹੀ ਬੇਨਜ਼ੀਰ ਪੁਰਸ਼ ਹੈ।
English
is a rare person, one among millions, incomparable. ||7||
ਏਕੁ ਬੁਰਾ ਭਲਾ; ਸਚੁ ਏਕੈ ॥
ek buraa bhalaa; sach ekai |
Punjabi
ਇਕ ਮੰਦਾ ਹੈ ਅਤੇ ਇਕ ਚੰਗਾ, ਪਰ ਇਕ ਸੱਚਾ ਸੁਆਮੀ ਸਾਰਿਆਂ ਅੰਦਰ ਵਿਆਪਕ ਹੈ।
English
One is bad, and another good, but the One True Lord is contained in all.
ਬੂਝੁ ਗਿਆਨੀ; ਸਤਗੁਰ ਕੀ ਟੇਕੈ ॥
boojh giaanee; satagur kee ttekai |
Punjabi
ਇਸ ਨੂੰ ਸਮਝ, ਹੇ ਬ੍ਰਹਿਮਬੇਤੇ! ਸੱਚੇ ਗੁਰਾਂ ਦੇ ਆਸਰੇ ਦੁਆਰਾ।
English
Understand this, O spiritual teacher, through the support of the True Guru:
ਗੁਰਮੁਖਿ ਵਿਰਲੀ; ਏਕੋ ਜਾਣਿਆ ॥
guramukh viralee; eko jaaniaa |
Punjabi
ਕੋਈ ਟਾਂਵਾਂ ਜਣਾ ਹੀ, ਗੁਰਾਂ ਦੀ ਦਇਆ ਦੁਆਰਾ ਅਦੁੱਤੀ ਸੁਆਮੀ ਨੂੰ ਅਨੁਭਵ ਕਰਦਾ ਹੈ।
English
rare indeed is that Gurmukh, who realizes the One Lord.
ਆਵਣੁ ਜਾਣਾ ਮੇਟਿ. ਸਮਾਣਿਆ ॥੮॥
aavan jaanaa mett. samaaniaa |8|
Punjabi
ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਤੇ ਉਹ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
English
His comings and goings cease, and he merges in the Lord. ||8||
ਜਿਨ ਕੈ ਹਿਰਦੈ ਏਕੰਕਾਰੁ ॥
jin kai hiradai ekankaar |
Punjabi
ਜਿੰਨ੍ਹਾਂ ਦੇ ਅੰਤਰ ਆਤਮੇ ਅਦਵੈਤ ਪ੍ਰਭੂ ਹੈ,
English
Those who have the One Universal Creator Lord within their hearts,
ਸਰਬ ਗੁਣੀ; ਸਾਚਾ ਬੀਚਾਰੁ ॥
sarab gunee; saachaa beechaar |
Punjabi
ਉਹਨਾਂ ਦੇ ਪੱਲੇ ਸਮੂਹ ਨੇਕੀਆਂ ਹਨ ਤੇ ਉਹ ਸਤਿਪੁਰਖ ਦਾ ਸਿਮਰਨ ਕਰਦੇ ਹਨ।
English
possess all virtues; they contemplate the True Lord.
ਗੁਰ ਕੈ ਭਾਣੈ; ਕਰਮ ਕਮਾਵੈ ॥
gur kai bhaanai; karam kamaavai |
Punjabi
ਜੋ ਗੁਰਾਂ ਦੀ ਰਜਾ ਅੰਦਰ ਕੰਮ ਕਰਦਾ ਹੈ,
English
One who acts in harmony with the Guru's Will,
ਨਾਨਕ; ਸਾਚੇ ਸਾਚਿ ਸਮਾਵੈ ॥੯॥੪॥
naanak; saache saach samaavai |9|4|
Punjabi
ਹੇ ਨਾਨਕ! ਉਹ ਸੱਚਿਆਰਾਂ ਦੇ ਪਰਮ ਸੱਚਿਆਰ ਅੰਦਰ ਲੀਨ ਹੋ ਜਾਂਦਾ ਹੈ।
English
O Nanak, is absorbed in the Truest of the True. ||9||4||
ਰਾਮਕਲੀ ਮਹਲਾ ੧ ॥
raamakalee mahalaa 1 |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ।
English
Raamkalee, First Mehl:
ਹਠੁ ਨਿਗ੍ਰਹੁ ਕਰਿ; ਕਾਇਆ ਛੀਜੈ ॥
hatth nigrahu kar; kaaeaa chheejai |
Punjabi
ਹਠੀਲੀ ਸਵੈ-ਰਿਆਜ਼ਤ ਦੀ ਕਾਰ ਕਮਾਉਣ ਦੁਆਰਾ, ਦੇਹ ਸੁਕ ਸੜ ਜਾਂਦੀ ਹੈ।
English
Practicing restraint by Hatha Yoga, the body wears away.
ਵਰਤੁ ਤਪਨੁ ਕਰਿ; ਮਨੁ. ਨਹੀ ਭੀਜੈ ॥
varat tapan kar; man. nahee bheejai |
Punjabi
ਵਰਤ ਅਤੇ ਤਪੱਸਿਆ ਰਾਹੀਂ ਆਤਮਾਂ ਨਰਮ ਨਹੀਂ ਹੁੰਦੀ।
English
The mind is not softened by fasting or austerities.
ਰਾਮ ਨਾਮ ਸਰਿ; ਅਵਰੁ. ਨ ਪੂਜੈ ॥੧॥
raam naam sar; avar. na poojai |1|
Punjabi
ਹੋਰ ਕੁਝ ਭੀ ਪ੍ਰਭੂ ਦੇ ਨਾਮ ਦੇ ਤੁੱਲ ਨਹੀਂ ਅੱਪੜਦਾ।
English
Nothing else is equal to worship of the Lord's Name. ||1||
ਗੁਰੁ ਸੇਵਿ ਮਨਾ; ਹਰਿ ਜਨ ਸੰਗੁ ਕੀਜੈ ॥
gur sev manaa; har jan sang keejai |
Punjabi
ਤੂੰ ਆਪਣੇ ਗੁਰਾਂ ਦੀ ਟਹਿਲ ਕਮਾ, ਹੇ ਮੇਰੀ ਜਿੰਦੜੀਏ! ਅਤੇ ਪ੍ਰਭੂ ਦੇ ਗੋਲਿਆਂ ਦੀ ਸੰਗਤ ਕਰ।
English
Serve the Guru, O mind, and associate with the humble servants of the Lord.
ਜਮੁ ਜੰਦਾਰੁ. ਜੋਹਿ ਨਹੀ ਸਾਕੈ; ਸਰਪਨਿ ਡਸਿ. ਨ ਸਕੈ, ਹਰਿ ਕਾ ਰਸੁ ਪੀਜੈ ॥੧॥ ਰਹਾਉ ॥
jam jandaar. johi nahee saakai; sarapan ddas. na sakai, har kaa ras peejai |1| rahaau |
Punjabi
ਪ੍ਰਭੂ ਦਾ ਅੰਮ੍ਰਿਤ ਪਾਨ ਕਰਨ ਦੁਆਰਾ, ਜਾਲਮ ਮੌਤ ਦਾ ਦੂਤ ਤੈਨੂੰ ਛੂਹ ਨਹੀਂ ਸਕਦਾ, ਨਾਂ ਹੀ ਮਾਇਆ ਦੀ ਨਾਗਣ ਤੈਨੂੰ ਡੰਗ ਮਾਰ ਸਕਦੀ ਹੈ। ਠਹਿਰਾਓ।
English
The tyrannical Messenger of Death cannot touch you, and the serpent of Maya cannot sting you, when you drink in the sublime essence of the Lord. ||1||Pause||
ਵਾਦੁ ਪੜੈ; ਰਾਗੀ ਜਗੁ ਭੀਜੈ ॥
vaad parrai; raagee jag bheejai |
Punjabi
ਸੰਸਾਰ ਬਖੇੜਿਆਂ ਬਾਰੇ ਪੜ੍ਹਦਾ ਹੈ ਅਤੇ ਲੈਅ ਤਰਾਨੇ ਨਾਲ ਦ੍ਰਵੱਦਾ ਹੈ।
English
The world reads the arguments, and is softened only by music.
ਤ੍ਰੈ ਗੁਣ ਬਿਖਿਆ; ਜਨਮਿ ਮਰੀਜੈ ॥
trai gun bikhiaa; janam mareejai |
Punjabi
ਪਾਪ ਅੰਦਰ ਖੱਚਤ ਹੋ, ਤਿੰਨਾਂ ਲੱਛਣਾਂ ਵਾਲਾ ਸੰਸਾਰ ਆਉਂਦਾ ਤੇ ਜਾਂਦਾ ਰਹਿੰਦਾ ਹੈ।
English
In the three modes and corruption, they are born and die.
ਰਾਮ ਨਾਮ ਬਿਨੁ; ਦੂਖੁ ਸਹੀਜੈ ॥੨॥
raam naam bin; dookh saheejai |2|
Punjabi
ਸੁਆਮੀ ਦੇ ਨਾਮ ਦੇ ਬਾਝੋਂ ਬੰਦਾ ਦੁੱਖ ਸਹਾਰਦਾ ਹੈ।
English
Without the Lord's Name, they endure suffering and pain. ||2||
ਚਾੜਸਿ ਪਵਨੁ; ਸਿੰਘਾਸਨੁ ਭੀਜੈ ॥
chaarras pavan; singhaasan bheejai |
Punjabi
ਯੋਗੀ ਦਸਮ ਦੁਆਰ ਅੰਦਰ ਸੁਆਸ ਨੂੰ ਚੜ੍ਹਾ ਲੈਂਦਾ ਹੈ ਅਤੇ ਓਥੇ ਅਨੰਦ ਮਾਣਦਾ ਹੈ।
English
The Yogi draws the breath upwards, and opens the Tenth Gate.
ਨਿਉਲੀ ਕਰਮ; ਖਟੁ ਕਰਮ ਕਰੀਜੈ ॥
niaulee karam; khatt karam kareejai |
Punjabi
ਉਹ ਅੰਦਰ ਧੋਦਾਂ ਹੈ ਛੇ ਸੰਸਕਾਰ ਕਰਦਾ ਹੈ।
English
He practices inner cleansing and the six rituals of purification.
ਰਾਮ ਨਾਮ ਬਿਨੁ; ਬਿਰਥਾ ਸਾਸੁ ਲੀਜੈ ॥੩॥
raam naam bin; birathaa saas leejai |3|
Punjabi
ਸੁਆਮੀ ਦੇ ਨਾਮ ਦੇ ਬਗੈਰ ਵਿਅਰਥ ਹੈ ਸੁਆਸ, ਜਿਹੜਾ ਉਹ ਲੈਂਦਾ ਹੈ।
English
But without the Lord's Name, the breath he draws is useless. ||3||
ਅੰਤਰਿ ਪੰਚ ਅਗਨਿ; ਕਿਉ ਧੀਰਜੁ ਧੀਜੈ ॥
antar panch agan; kiau dheeraj dheejai |
Punjabi
ਉਸ ਦੇ ਅੰਦਰ ਪੰਜ ਵਿਸ਼ੇ-ਵੇਗਾਂ ਦੀ ਅੱਗ ਹੈ। ਉਸ ਨੂੰ ਸਹਿਨ-ਸ਼ੀਲਤਾ ਕਿਸ ਤਰ੍ਹਾਂ ਆ ਸਕਦੀ ਹੈ?
English
The fire of the five passions burns within him; how can he be calm?
ਅੰਤਰਿ ਚੋਰੁ; ਕਿਉ ਸਾਦੁ ਲਹੀਜੈ ॥
antar chor; kiau saad laheejai |
Punjabi
ਉਸ ਦੇ ਅੰਦਰ ਚੋਰ ਹੈ। ਉਹ ਸਾਹਿਬ ਦੇ ਸੁਆਦ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?
English
The thief is within him; how can he taste the taste?
ਗੁਰਮੁਖਿ ਹੋਇ; ਕਾਇਆ ਗੜੁ ਲੀਜੈ ॥੪॥
guramukh hoe; kaaeaa garr leejai |4|
Punjabi
ਗੁਰੂ ਅਨੁਸਾਰੀ ਹੋ ਕੇ ਇਨਸਾਨ ਦੇਹ ਦੇ ਕਿਲ੍ਹੇ ਨੂੰ ਫਤਿਹ ਕਰ ਲੈਂਦਾ ਹੈ।
English
One who becomes Gurmukh conquers the body-fortress. ||4||
ਅੰਤਰਿ ਮੈਲੁ; ਤੀਰਥ ਭਰਮੀਜੈ ॥
antar mail; teerath bharameejai |
Punjabi
ਹਿਰਦੇ ਅੰਦਰ ਮਲੀਣਤਾ ਹੈ ਅਤੇ ਇਨਸਾਨ ਯਾਤਰਾ ਅਸਥਾਨਾਂ ਤੇ ਭਟਕਦਾ ਫਿਰਦਾ ਹੈ।
English
With filth within, he wanders around at places of pilgrimage.
ਮਨੁ ਨਹੀ ਸੂਚਾ; ਕਿਆ ਸੋਚ ਕਰੀਜੈ ॥
man nahee soochaa; kiaa soch kareejai |
Punjabi
ਜਦ ਅੰਤਸ਼ਕਰਨ ਪਵਿੱਤਰ ਨਹੀਂ ਬਾਹਰਲੀ ਸਫਾਈ ਕਰਨ ਦਾ ਕੀ ਲਾਭ ਹੈ।
English
His mind is not pure, so what is the use of performing ritual cleansings?
ਕਿਰਤੁ ਪਇਆ; ਦੋਸੁ ਕਾ ਕਉ ਦੀਜੈ ॥੫॥
kirat peaa; dos kaa kau deejai |5|
Punjabi
ਜਦ ਪ੍ਰਾਣੀ ਦੇ ਪੂਰਬਲੇ ਕਰਮ ਐਹੋ ਜਿਹੇ ਹਨ, ਤਦ ਉਹ ਸਿਵਾਏ ਆਪਦੇ ਆਪ ਦੇ ਹੋਰ ਕੀਹਦੇ ਉਤੇ ਇਨਜਾਮ ਲਾਵੇ।
English
He carries the karma of his own past actions; who else can he blame? ||5||
ਅੰਨੁ. ਨ ਖਾਹਿ; ਦੇਹੀ ਦੁਖੁ ਦੀਜੈ ॥
an. na khaeh; dehee dukh deejai |
Punjabi
ਕੋਈ ਪ੍ਰਾਣੀ ਭੋਜਨ ਨਹੀਂ ਖਾਂਦਾ ਅਤੇ ਆਪਣੇ ਸਰੀਰ ਨੂੰ ਕਸ਼ਟ ਦਿੰਦਾ ਹੈ।
English
He does not eat food; he tortures his body.
ਬਿਨੁ ਗੁਰ ਗਿਆਨ; ਤ੍ਰਿਪਤਿ. ਨਹੀ ਥੀਜੈ ॥
bin gur giaan; tripat. nahee theejai |
Punjabi
ਗੁਰਾਂ ਦੀ ਗਿਆਤ ਦੇ ਬਗੈਰ ਉਹ ਸੰਤੁਸ਼ਟ ਨਹੀਂ ਹੁੰਦਾ।
English
Without the Guru's wisdom, he is not satisfied.
ਮਨਮੁਖਿ ਜਨਮੈ ਜਨਮਿ ਮਰੀਜੈ ॥੬॥
manamukh janamai janam mareejai |6|
Punjabi
ਐਹੋ ਜਿਹਾ ਮਨਮੁੱਖ ਪੁਰਸ਼ ਕੇਵਲ ਮਰਨ ਲਈ ਹੀ ਜੰਮਦਾ ਹੈ ਅਤੇ ਫੇਰ ਮੁੜ ਕੇ ਜੰਮਦਾ ਹੈ।
English
The self-willed manmukh is born only to die, and be born again. ||6||
ਸਤਿਗੁਰ ਪੂਛਿ; ਸੰਗਤਿ ਜਨ ਕੀਜੈ ॥
satigur poochh; sangat jan keejai |
Punjabi
ਤੂੰ ਸੱਚੇ ਗੁਰਾਂ ਪਾਸੋਂ ਸਿਖਮੱਤ ਲੈ ਅਤੇ ਸੁਆਮੀ ਦੇ ਗੋਲਿਆਂ ਨਾਲ ਮੇਲ ਮਿਲਾਪ ਕਰ।
English
Go, and ask the True Guru, and associate with the Lord's humble servants.
ਮਨੁ ਹਰਿ ਰਾਚੈ; ਨਹੀ ਜਨਮਿ ਮਰੀਜੈ ॥
man har raachai; nahee janam mareejai |
Punjabi
ਜਿਸ ਤਰ੍ਹਾਂ ਤੇਰੀ ਆਤਮਾਂ ਵਾਹਿਗੁਰੂ ਅੰਦਰ ਲੀਨ ਹੋ ਜਾਊਗੀ ਅਤੇ ਜੰਮੇ ਤੇ ਮਰੇਗੀ ਨਹੀਂ।
English
Your mind shall merge into the Lord, and you shall not be reincarnated to die again.
ਰਾਮ ਨਾਮ ਬਿਨੁ; ਕਿਆ ਕਰਮੁ ਕੀਜੈ ॥੭॥
raam naam bin; kiaa karam keejai |7|
Punjabi
ਸਾਈਂ ਦੇ ਨਾਮ ਦੇ ਬਾਝੋਂ ਬੰਦਾ ਹੋਰ ਕਿਹੜਾ ਕੰਮ ਕਰੇ।
English
Without the Lord's Name, what can anyone do? ||7||
ਊਂਦਰ ਦੂੰਦਰ; ਪਾਸਿ ਧਰੀਜੈ ॥
aoondar doondar; paas dhareejai |
Punjabi
ਤੂੰ ਆਪਣੇ ਅੰਦਰੋਂ ਖਾਹਿਸ਼ ਦੇ ਚੂਹੇ ਦਾ ਸ਼ੋਰ ਸ਼ਰਾਬਾ ਬੰਦ ਕਰ ਦੇ।
English
Silence the mouse scurrying around within you.
ਧੁਰ ਕੀ ਸੇਵਾ; ਰਾਮੁ ਰਵੀਜੈ ॥
dhur kee sevaa; raam raveejai |
Punjabi
ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ। ਕੇਵਲ ਇਹ ਹੀ ਆਤਿ ਪੁਰਖ ਦੀ ਸੇਵਾ ਟਹਿਲ ਹੈ।
English
Serve the Primal Lord, by chanting the Lord's Name.
ਨਾਨਕ. ਨਾਮੁ ਮਿਲੈ; ਕਿਰਪਾ ਪ੍ਰਭ ਕੀਜੈ ॥੮॥੫॥
naanak. naam milai; kirapaa prabh keejai |8|5|
Punjabi
ਜਦ ਸੁਆਮੀ ਆਪਣੀ ਮਿਹਰ ਧਾਰਦਾ ਹੈ, ਹੇ ਨਾਨਕ! ਤਦ ਉਹ ਬੰਦੇ ਨੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ।
English
O Nanak, God blesses us with His Name, when He grants His Grace. ||8||5||
ਰਾਮਕਲੀ ਮਹਲਾ ੧ ॥
raamakalee mahalaa 1 |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ।
English
Raamkalee, First Mehl:
ਅੰਤਰਿ ਉਤਭੁਜੁ; ਅਵਰੁ. ਨ ਕੋਈ ॥
antar utabhuj; avar. na koee |
Punjabi
ਸਮੂਹ ਉਤਪਤੀ ਤੇਰੇ ਅੰਦਰ ਹੀ ਹੈ, ਹੇ ਸੁਆਮੀ! ਹੋਰ ਕੋਈ ਭੀ ਸਿਰਜਣਹਾਰ ਨਹੀਂ।
English
The created Universe emanated from within You; there is no other at all.
ਜੋ ਕਹੀਐ; ਸੋ ਪ੍ਰਭ ਤੇ ਹੋਈ ॥
jo kaheeai; so prabh te hoee |
Punjabi
ਜਿਹੜਾ ਕੁਝ ਭੀ ਹੋਂਦ ਵਿੱਚ ਆਇਆ ਆਖਿਆ ਜਾਂਦਾ ਹੈ, ਉਹ ਤੇਰੇ ਤੋਂ ਹੀ ਹੈ, ਹੇ ਸੁਆਮੀ!
English
Whatever is said to be, is from You, O God.
ਜੁਗਹ ਜੁਗੰਤਰਿ; ਸਾਹਿਬੁ ਸਚੁ ਸੋਈ ॥
jugah jugantar; saahib sach soee |
Punjabi
ਉਹ ਸੱਚਾ ਸਾਹਿਬ ਹੀ ਸਾਰਿਆਂ ਯੁਗਾਂ ਅੰਦਰ ਵਿਆਪਕ ਹੈ।
English
He is the True Lord and Master, throughout the ages.
ਉਤਪਤਿ ਪਰਲਉ; ਅਵਰੁ. ਨ ਕੋਈ ॥੧॥
autapat parlau; avar. na koee |1|
Punjabi
ਵਾਹਿਗੁਰੂ ਦੇ ਬਗੈਰ ਹੋਰ ਕੋਈ ਪੈਦਾਇਸ਼ ਤੇ ਖਾਤਮਾ ਕਰਨ ਵਾਲਾ ਨਹੀਂ ਹੈ।
English
Creation and destruction do not come from anyone else. ||1||
ਐਸਾ ਮੇਰਾ ਠਾਕੁਰੁ; ਗਹਿਰ ਗੰਭੀਰੁ ॥
aisaa meraa tthaakur; gahir ganbheer |
Punjabi
ਐਹੋ ਜਿਹਾ ਹੈ ਮੇਰਾ ਡੂੰਘਾ ਅਤੇ ਅਥਾਹ ਸੁਆਮੀ।
English
Such is my Lord and Master, profound and unfathomable.
ਜਿਨਿ ਜਪਿਆ. ਤਿਨ ਹੀ ਸੁਖੁ ਪਾਇਆ; ਹਰਿ ਕੈ ਨਾਮਿ, ਨ ਲਗੈ ਜਮ ਤੀਰੁ ॥੧॥ ਰਹਾਉ ॥
jin japiaa. tin hee sukh paaeaa; har kai naam, na lagai jam teer |1| rahaau |
Punjabi
ਜੋ ਕੋਈ ਭੀ ਉਸ ਦਾ ਸਿਮਰਨ ਕਰਦਾ ਹੈ, ਉਹ ਅਨੰਦ ਪਾ ਲੈਂਦਾ ਹੈ। ਮੌਤ ਦੇ ਦੂਤ ਦਾ ਬਾਣ ਉਸ ਨੂੰ ਨਹੀਂ ਲੱਗਦਾ, ਜੋ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਓ।
English
Whoever meditates on Him, finds peace. The arrow of the Messenger of Death does not strike one who has the Name of the Lord. ||1||Pause||
ਨਾਮੁ ਰਤਨੁ ਹੀਰਾ ਨਿਰਮੋਲੁ ॥
naam ratan heeraa niramol |
Punjabi
ਸਾਈਂ ਦਾ ਨਾਮ ਅਣਮੁੱਲਾ ਮੋਤੀ ਜਵੇਹਰ ਹੈ।
English
The Naam, the Name of the Lord, is a priceless jewel, a diamond.
ਸਾਚਾ ਸਾਹਿਬੁ; ਅਮਰੁ ਅਤੋਲੁ ॥
saachaa saahib; amar atol |
Punjabi
ਅਬਿਨਾਸੀ ਅਤੇ ਅਮਾਪ ਹੈ ਸੱਚਾ ਸੁਆਮੀ।
English
The True Lord Master is immortal and immeasurable.
ਜਿਹਵਾ ਸੂਚੀ; ਸਾਚਾ ਬੋਲੁ ॥
jihavaa soochee; saachaa bol |
Punjabi
ਪਵਿੱਤਰ ਹੈ ਉਹ ਜੀਭ ਜੋ ਸੱਚੇ ਨਾਮ ਦਾ ਉਚਾਰਨ ਕਰਦੀ ਹੈ।
English
That tongue which chants the True Name is pure.
ਘਰਿ ਦਰਿ ਸਾਚਾ; ਨਾਹੀ ਰੋਲੁ ॥੨॥
ghar dar saachaa; naahee rol |2|
Punjabi
ਬੰਦੇ ਦੇ ਆਪਣੇ ਗ੍ਰਹਿ (ਹਿਰਦੇ) ਅਤਰ ਹੀ ਸੱਚਾ ਸੁਆਮੀ ਹੈ, ਇਸ ਵਿੱਚ ਕੋਈ ਸੰਦੇਹ ਨਹੀਂ।
English
The True Lord is in the home of the self; there is no doubt about it. ||2||
ਇਕਿ ਬਨ ਮਹਿ ਬੈਸਹਿ; ਡੂਗਰਿ ਅਸਥਾਨੁ ॥
eik ban meh baiseh; ddoogar asathaan |
Punjabi
ਕਈ ਜੰਗਲਾਂ ਵਿੱਚ ਬੈਠਦੇ ਹਨ, ਕਈ ਪਹਾੜਾਂ ਅੰਦਰ ਆਪਣਾ ਟਿਕਾਣਾਂ ਬਣਾਉਂਦੇ ਹਨ।
English
Some sit in the forests, and some make their home in the mountains.
ਨਾਮੁ ਬਿਸਾਰਿ; ਪਚਹਿ ਅਭਿਮਾਨੁ ॥
naam bisaar; pacheh abhimaan |
Punjabi
ਨਾਮ ਨੂੰ ਭੁਲਾ ਮੈਂ ਉਹ ਹੰਕਾਰ ਅੰਦਰ ਗਲ ਸੜ ਜਾਂਦੇ ਹਨ।
English
Forgetting the Naam, they rot away in egotistical pride.
ਨਾਮ ਬਿਨਾ; ਕਿਆ ਗਿਆਨ ਧਿਆਨੁ ॥
naam binaa; kiaa giaan dhiaan |
Punjabi
ਪ੍ਰਭੂ ਦੇ ਬਾਝੋਂ ਅਕਲਮੰਦੀ ਅਤੇ ਇਕਾਗਰਤਾ ਕਿਹੜੇ ਕੰਮ ਹਨ?
English
Without the Naam, what is the use of spiritual wisdom and meditation?
ਗੁਰਮੁਖਿ ਪਾਵਹਿ ਦਰਗਹਿ ਮਾਨੁ ॥੩॥
guramukh paaveh darageh maan |3|
Punjabi
ਗੁਰੂ ਅਨੁਸਾਰੀ ਸਾਹਿਬ ਦੇ ਦਰਬਾਰ ਵਿੱਚ ਇਜ਼ਤ ਪਾਉਂਦੇ ਹਨ।
English
The Gurmukhs are honored in the Court of the Lord. ||3||
ਹਠੁ ਅਹੰਕਾਰੁ ਕਰੈ; ਨਹੀ ਪਾਵੈ ॥
hatth ahankaar karai; nahee paavai |
Punjabi
ਜ਼ਿਦ ਅਤੇ ਸਵੈ-ਹੰਗਤਾ ਕਰਨ ਦੁਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ।
English
Acting stubbornly in egotism, one does not find the Lord.
ਪਾਠ ਪੜੈ; ਲੇ ਲੋਕ ਸੁਣਾਵੈ ॥
paatth parrai; le lok sunaavai |
Punjabi
ਧਾਰਮਕ ਗ੍ਰੰਥ ਵਾਚਣ ਅਤੇ ਲੋਕਾਂ ਨੂੰ ਸੁਣਾਉਣ,
English
Studying the scriptures, reading them to other people,