Ang 907
ਜਾ ਆਏ ਤਾ ਤਿਨਹਿ ਪਠਾਏ; ਚਾਲੇ ਤਿਨੈ ਬੁਲਾਇ ਲਇਆ ॥
jaa aae taa tineh patthaae; chaale tinai bulaae leaa |
Punjabi
ਜਦ ਪ੍ਰਾਣੀ ਆਉਂਦਾ ਹੈ ਤਦ ਸੁਆਮੀ ਉਸ ਨੂੰ ਭੇਜਦਾ ਹੈ। ਉਹ ਚਲਿਆ ਜਾਂਦਾ ਹੈ ਜਦ ਉਹ ਉਸ ਨੂੰ ਸੱਦ ਘੱਲਦਾ ਹੈ।
English
He comes when the Lord sends him; when the Lord calls him back, he goes.
ਜੋ ਕਿਛੁ ਕਰਣਾ. ਸੋ ਕਰਿ ਰਹਿਆ; ਬਖਸਣਹਾਰੈ ਬਖਸਿ ਲਇਆ ॥੧੦॥
jo kichh karanaa. so kar rahiaa; bakhasanahaarai bakhas leaa |10|
Punjabi
ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਸੁਆਮੀ ਕਰ ਰਿਹਾ ਹੈ। ਉਹ ਬਖਸ਼ਣਹਾਰ ਆਪਣੇ ਗੋਲੇ ਨੂੰ ਬਖਸ਼ ਦਿੰਦਾ ਹੈ।
English
Whatever he does, the Lord is doing. The Forgiving Lord forgives him. ||10||
ਜਿਨਿ ਏਹੁ ਚਾਖਿਆ ਰਾਮ ਰਸਾਇਣੁ; ਤਿਨ ਕੀ ਸੰਗਤਿ ਖੋਜੁ ਭਇਆ ॥
jin ehu chaakhiaa raam rasaaein; tin kee sangat khoj bheaa |
Punjabi
ਜਿਨ੍ਹਾਂ ਨੇ ਪ੍ਰਭੂ ਦਾ ਇਹ ਅੰਮ੍ਰਿਤ ਪਾਨ ਕੀਤਾ ਹੈ, ਉਹਨਾਂ ਦੇ ਮੇਲ ਮਿਲਾਪ ਅੰਦਰ ਪ੍ਰਭੂ ਦਾ ਥਹੁ ਪਤਾ ਜਾਣਿਆਂ ਜਾਂਣਾ ਹੈ।
English
I seek to be with those who have tasted this sublime essence of the Lord.
ਰਿਧਿ ਸਿਧਿ ਬੁਧਿ ਗਿਆਨੁ. ਗੁਰੂ ਤੇ ਪਾਇਆ; ਮੁਕਤਿ ਪਦਾਰਥੁ ਸਰਣਿ ਪਇਆ ॥੧੧॥
ridh sidh budh giaan. guroo te paaeaa; mukat padaarath saran peaa |11|
Punjabi
ਮਾਲ-ਮਿਲਖ, ਕਰਾਮਾਤੀ-ਸ਼ਕਤੀ, ਅਕਲਮੰਦੀ ਅਤੇ ਬ੍ਰਹਿਮ-ਵੀਚਾਰ ਗੁਰਾਂ ਪਾਸੋਂ ਪ੍ਰਾਪਤ ਹੁੰਦੇ ਹਨ। ਗੁਰਾਂ ਦੀ ਪਨਾਹ ਲੈਣ ਦੁਆਰਾ ਇਨਸਾਨ ਨੂੰ ਕਲਿਆਣ ਦੀ ਧਨ ਦੌਲਤ ਪ੍ਰਦਾਨ ਹੁੰਦੀ ਹੈ।
English
Wealth, miraculous spiritual powers, wisdom and spiritual knowledge, are obtained from the Guru. The treasure of liberation is obtained in His Sanctuary. ||11||
ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ; ਹਰਖ ਸੋਗ ਤੇ ਬਿਰਕਤੁ ਭਇਆ ॥
dukh sukh guramukh sam kar jaanaa; harakh sog te birakat bheaa |
Punjabi
ਗੁਰੂ ਸਮਰਪਣ ਤਕਲੀਫ ਅਤੇ ਆਰਾਮ ਨੂੰ ਇੱਕ ਸਮਾਨ ਖਿਆਲ ਕਰਦਾ ਹੈ ਅਤੇ ਖੁਸ਼ੀ ਤੇ ਗਮੀ ਤੋਂ ਨਿਰਲੇਪ ਰਹਿੰਦਾ ਹੈ।
English
The Gurmukh looks upon pain and pleasure as one and the same; he remains untouched by joy and sorrow.
ਆਪੁ ਮਾਰਿ ਗੁਰਮੁਖਿ ਹਰਿ ਪਾਏ; ਨਾਨਕ ਸਹਜਿ ਸਮਾਇ ਲਇਆ ॥੧੨॥੭॥
aap maar guramukh har paae; naanak sehaj samaae leaa |12|7|
Punjabi
ਆਪਣੀ ਸਵੈ-ਹੰਗਤਾ ਨੂੰ ਮੇਟ ਕੇ, ਪਵਿੱਤਰ ਪੁਰਸ਼ ਵਾਹਿਗੁਰੂ ਨੂੰ ਪਾ ਲੈਂਦਾ ਹੈ ਅਤੇ ਪ੍ਰਭੂ ਉਸ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ।
English
Conquering his self-conceit, the Gurmukh finds the Lord; O Nanak, he intuitively merges into the Lord. ||12||7||
ਰਾਮਕਲੀ ਦਖਣੀ ਮਹਲਾ ੧ ॥
raamakalee dakhanee mahalaa 1 |
Punjabi
ਰਾਮਕਲੀ ਦੱਖਣੀ। ਪਹਿਲੀ ਪਾਤਿਸ਼ਾਹੀ।
English
Raamkalee, Dakhanee, First Mehl:
ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ; ਸਾਚ ਸਬਦਿ ਰਸਿ ਲੀਣਾ ॥੧॥
jat sat sanjam saach drirraaeaa; saach sabad ras leenaa |1|
Punjabi
ਗੁਰਾਂ ਨੇ ਮੇਰੇ ਅੰਦਰ ਪਾਕ-ਦਾਮਨੀ, ਪਵਿੱਤਰਤਾ ਕਰੜੀ ਘਾਲ ਅਤੇ ਸੱਚਾਈ ਨੂੰ ਪੱਕਾ ਕਰ ਦਿੱਤਾ ਹੈ ਅਤੇ ਮੈਂ ਸੱਚੇ ਨਾਮ ਦੇ ਅੰਮ੍ਰਿਤ ਵਿੱਚ ਸਮਾਂ ਗਿਆ ਹਾਂ।
English
Abstinence, chastity, self-control and truthfulness have been implanted within me; I am imbued with the sublime essence of the True Word of the Shabad. ||1||
ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥
meraa gur deaal sadaa rang leenaa |
Punjabi
ਮੇਰੇ ਮਿਹਰਬਾਨ ਗੁਰੂ ਜੀ, ਸਦੀਵ ਹੀ ਪ੍ਰਭੂ ਦੀ ਪ੍ਰੀਤ ਅੰਦਰ ਸਮਾਏ ਰਹਿੰਦੇ ਹਨ।
English
My Merciful Guru remains forever imbued with the Lord's Love.
ਅਹਿਨਿਸਿ ਰਹੈ ਏਕ ਲਿਵ ਲਾਗੀ; ਸਾਚੇ ਦੇਖਿ ਪਤੀਣਾ ॥੧॥ ਰਹਾਉ ॥
ahinis rahai ek liv laagee; saache dekh pateenaa |1| rahaau |
Punjabi
ਦਿਹੁੰ ਰੈਣ, ਉਹ ਇੱਕ ਪ੍ਰਭੂ ਦੇ ਪ੍ਰੇਮ ਅੰਦਰ ਜੁੜੇ ਰਹਿੰਦੇ ਹਨ ਅਤੇ ਸੱਚੇ ਸੁਆਮੀ ਨੂੰ ਵੇਖ ਕੇ ਪ੍ਰਸੰਨ ਹੁੰਦੇ ਹਨ। ਠਹਿਰਾਓ।
English
Day and night, He remains lovingly focused on the One Lord; gazing upon the True Lord, He is pleased. ||1||Pause||
ਰਹੈ ਗਗਨ ਪੁਰਿ. ਦ੍ਰਿਸਟਿ ਸਮੈਸਰਿ; ਅਨਹਤ ਸਬਦਿ ਰੰਗੀਣਾ ॥੨॥
rahai gagan pur. drisatt samaisar; anahat sabad rangeenaa |2|
Punjabi
ਉਹ ਦਸਮ ਦੁਆਰ ਅੰਦਰ ਵੱਸਦੇ ਹਨ, ਸਾਰਿਆਂ ਵੱਲ ਪੰਖ ਪਾਤ-ਰਹਿਤ ਨਿਗ੍ਹਾ ਨਾਲ ਵੇਖਦੇ ਹਨ ਅਤੇ ਬੈਕੁੰਠੀ ਕੀਰਤਨ ਨਾਲ ਰੰਗੀਜੇ ਰਹਿੰਦੇ ਹਨ।
English
He abides in the Tenth Gate, and looks equally upon all; He is imbued with the unstruck sound current of the Shabad. ||2||
ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ; ਜਿਹਵਾ ਰੰਗਿ ਰਸੀਣਾ ॥੩॥
sat bandh kupeen bharipur leenaa; jihavaa rang raseenaa |3|
Punjabi
ਪਾਕ-ਦਾਮਨੀ (ਸੱਚੇ ਆਚਾਰ) ਦਾ ਲੰਗੋਟਾ ਬੰਨ੍ਹ ਕੇ ਉਹ ਪਰੀਪੂਰਨ ਪ੍ਰਭੂ ਅੰਦਰ ਸਮਾਏ ਰਹਿੰਦੇ ਹਨ ਉਹਨਾਂ ਦੀ ਜੀਭ੍ਹਾ ਈਸ਼ਵਰੀ ਪ੍ਰੀਤ ਦਾ ਰਸ ਲੈਂਦੀ ਹੈ।
English
Wearing the loin-cloth of chastity, He remains absorbed in the all-pervading Lord; His tongue enjoys the taste of God's Love. ||3||
ਮਿਲੈ ਗੁਰ ਸਾਚੇ. ਜਿਨਿ ਰਚੁ ਰਾਚੇ; ਕਿਰਤੁ ਵੀਚਾਰਿ ਪਤੀਣਾ ॥੪॥
milai gur saache. jin rach raache; kirat veechaar pateenaa |4|
Punjabi
ਸੁਆਮੀ ਜਿਸ ਨੇ ਰਚਨਾ ਰਚੀ ਹੈ, ਸੱਚੇ ਗੁਰਾਂ ਨੂੰ ਮਿਲ ਪਿਆ ਹੈ। ਗੁਰਾਂ ਦੀ ਸੱਚੀ ਜੀਵਨ ਰਹੁ-ਰੀਤੀ ਨੂੰ ਸੋਚ ਵੀਚਾਰ ਕੇ ਸੁਆਮੀ ਉਨ੍ਹਾਂ ਉਤੇ ਪ੍ਰਸੰਨ ਥੀ ਗਿਆ ਹੈ।
English
The One who created the creation has met the True Guru; contemplating the Guru's lifestyle, He is pleased. ||4||
ਏਕ ਮਹਿ ਸਰਬ. ਸਰਬ ਮਹਿ ਏਕਾ; ਏਹ ਸਤਿਗੁਰਿ ਦੇਖਿ ਦਿਖਾਈ ॥੫॥
ek meh sarab. sarab meh ekaa; eeh satigur dekh dikhaaee |5|
Punjabi
ਸਾਰੇ ਇਕ ਸੁਆਮੀ ਦੇ ਅੰਦਰ ਸਮਾਏ ਹੋਏ ਹਨ ਅਤੇ ਇੱਕ ਸੁਆਮੀ ਹੀ ਸਾਰਿਆਂ ਦੇ ਅੰਦਰ ਹੈ। ਇਹ ਦ੍ਰਿਸ਼ ਸੱਚੇ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ।
English
All are in the One, and the One is in all. This is what the True Guru has shown me. ||5||
ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ; ਸੋ ਪ੍ਰਭੁ ਲਖਨੁ. ਨ ਜਾਈ ॥੬॥
jin kee khandd manddal brahamanddaa; so prabh lakhan. na jaaee |6|
Punjabi
ਜਿਸ ਮਹਾਂਦੀਪ, ਗੋਲਾਕਾਰ ਅਤੇ ਆਲਮ ਰਚੇ ਹਨ, ਉਹ ਸਾਹਿਬ ਜਾਣਿਆਂ ਨਹੀਂ ਜਾ ਸਕਦਾ।
English
He who created the worlds, solar systems and galaxies - that God cannot be known. ||6||
ਦੀਪਕ ਤੇ ਦੀਪਕੁ ਪਰਗਾਸਿਆ; ਤ੍ਰਿਭਵਣ ਜੋਤਿ ਦਿਖਾਈ ॥੭॥
deepak te deepak paragaasiaa; tribhavan jot dikhaaee |7|
Punjabi
ਗੁਰਾਂ ਦੇ ਪ੍ਰਕਾਸ਼ ਤੋਂ ਸਿਖ-ਦੀਵਾ ਰੌਸ਼ਨ ਹੋਇਆ ਹੈ ਅਤੇ ਗੁਰਾਂ ਨੇ ਸਿਖ ਨੂੰ ਈਸ਼ਵਰੀ ਪ੍ਰਕਾਸ਼ ਤਿੰਨਾਂ ਜਹਾਨਾਂ ਅੰਦਰ ਵਿਆਪਕ ਵਿਖਾਲ ਦਿੱਤਾ ਹੈ।
English
From the lamp of God, the lamp within is lit; the Divine Light illuminates the three worlds. ||7||
ਸਚੈ ਤਖਤਿ ਸਚ ਮਹਲੀ ਬੈਠੇ; ਨਿਰਭਉ ਤਾੜੀ ਲਾਈ ॥੮॥
sachai takhat sach mahalee baitthe; nirbhau taarree laaee |8|
Punjabi
ਸੱਚੇ ਮੰਦਰ ਅੰਦਰ ਗੁਰੂ ਜੀ ਸੱਚੇ ਰਾਜ ਸਿੰਘਾਸਣ ਉਤੇ ਬਿਰਾਜਮਾਨ ਅਤੇ ਉਹਨਾਂ ਨੇ ਆਪਣੀ ਬਿਰਤੀ ਨਿਡਰ ਸੁਆਮੀ ਨਾਲ ਜੋੜੀ ਹੋਈ ਹੈ।
English
The Guru sits on the true throne in the true mansion; He is attuned, absorbed in the Fearless Lord. ||8||
ਮੋਹਿ ਗਇਆ ਬੈਰਾਗੀ ਜੋਗੀ; ਘਟਿ ਘਟਿ ਕਿੰਗੁਰੀ ਵਾਈ ॥੯॥
mohi geaa bairaagee jogee; ghatt ghatt kinguree vaaee |9|
Punjabi
ਮੇਰੇ ਗੁਰਦੇਵ, ਨਿਰਲੇਪ ਯੋਗੀ ਨੇ ਸਾਰਿਆਂ ਨੂੰ ਮੋਹ ਲਿਆ ਹੈ ਅਤੇ ਹਰ ਦਿਲ ਅੰਦਰ ਪ੍ਰਭੂ ਦੀ ਪ੍ਰੀਤ ਵੀਣਾ ਵਜਾ ਦਿੱਤੀ ਹੈ।
English
The Guru, the detached Yogi, has enticed the hearts of all; He plays His harp in each and every heart. ||9||
ਨਾਨਕ. ਸਰਣਿ ਪ੍ਰਭੂ ਕੀ ਛੂਟੇ; ਸਤਿਗੁਰ ਸਚੁ ਸਖਾਈ ॥੧੦॥੮॥
naanak. saran prabhoo kee chhootte; satigur sach sakhaaee |10|8|
Punjabi
ਨਾਨਕ, ਪ੍ਰਭੂ ਦੀ ਸ਼ਰਦਾਗਤ ਅੰਦਰ ਪ੍ਰਾਣੀ ਬੰਦ-ਖਲਾਸ ਹੋ ਜਾਂਦਾ ਹੈ ਅਤੇ ਸੱਚੇ ਗੁਰੂ ਜੀ ਉਸ ਦੇ ਸੱਚੇ ਸਹਾਇਕ ਹੋ ਜਾਂਦੇ ਹਨ।
English
O Nanak, in God's Sanctuary, one is emancipated; the True Guru becomes our true help and support. ||10||8||
ਰਾਮਕਲੀ ਮਹਲਾ ੧ ॥
raamakalee mahalaa 1 |
Punjabi
ਰਾਮਕਲੀ ਪਹਿਲੀ ਪਾਤਿਸ਼ਾਹੀ।
English
Raamkalee, First Mehl:
ਅਉਹਠਿ ਹਸਤ ਮੜੀ ਘਰੁ ਛਾਇਆ; ਧਰਣਿ ਗਗਨ, ਕਲ ਧਾਰੀ ॥੧॥
aauhatth hasat marree ghar chhaaeaa; dharan gagan, kal dhaaree |1|
Punjabi
ਵਾਹਿਗੁਰੂ ਜਿਸ ਨੇ ਆਪਣੀ ਸੱਤਿਆ ਧਰਤੀ ਤੇ ਅਸਮਾਨ ਅੰਦਰ ਟਿਕਾਈ ਹੈ, ਉਸ ਨੇ ਆਪਣਾ ਮਕਾਨ ਮਨ ਦੇ ਦੇਹੁਰੇ ਅੰਦਰ ਬਣਾਇਆ ਹੈ।
English
He has made His home in the monastery of the heart; He has infused His power into the earth and the sky. ||1||
ਗੁਰਮੁਖਿ; ਕੇਤੀ ਸਬਦਿ ਉਧਾਰੀ ਸੰਤਹੁ ॥੧॥ ਰਹਾਉ ॥
guramukh; ketee sabad udhaaree santahu |1| rahaau |
Punjabi
ਪ੍ਰਭੂ ਦੇ ਨਾਮ ਦੇ ਰਾਹੀਂ ਸ਼੍ਰੋਮਣੀ ਗੁਰਾਂ ਨੇ ਅਨੇਕਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ, ਹੇ ਸਾਧੂਓ! ਠਹਿਰਾਓ।
English
Through the Word of the Shabad, the Gurmukhs have saved so very many, O Saints. ||1||Pause||
ਮਮਤਾ ਮਾਰਿ. ਹਉਮੈ ਸੋਖੈ; ਤ੍ਰਿਭਵਣਿ ਜੋਤਿ ਤੁਮਾਰੀ ॥੨॥
mamataa maar. haumai sokhai; tribhavan jot tumaaree |2|
Punjabi
ਜੋ ਸੰਸਾਰੀ ਲਗਨ ਨੂੰ ਮੇਟ ਦਿੰਦਾ ਹੈ ਅਤੇ ਆਪਣੀ ਹੰਗਤਾਜ ਨੂੰ ਮਾਰ ਸੁਟਦਾ ਹੈ, ਉਹ ਤੇਰੇ ਪ੍ਰਕਾਸ਼ ਨੂੰ ਤਿੰਨਾਂ ਜਹਾਨਾਂ ਅੰਦਰ ਵਿਆਪਕ ਵੇਖ ਲੈਂਦਾ ਹੈ, ਹੇ ਸੁਆਮੀ!
English
He conquers attachment, and eradicates egotism, and sees Your Divine Light pervading the three worlds, Lord. ||2||
ਮਨਸਾ ਮਾਰਿ. ਮਨੈ ਮਹਿ ਰਾਖੈ; ਸਤਿਗੁਰ ਸਬਦਿ ਵੀਚਾਰੀ ॥੩॥
manasaa maar. manai meh raakhai; satigur sabad veechaaree |3|
Punjabi
ਉਹ ਆਪਣੀ ਖਾਹਿਸ਼ ਨੂੰ ਮੇਟ ਸੁੱਟਦਾ ਹੈ, ਪ੍ਰਭੂ ਨੂੰ ਆਪਦੇ ਹਿਰਦੇ ਅੰਦਰ ਟਿਕਾਉਂਦਾ ਹੈ ਅਤੇ ਸੱਚੇ ਗੁਰਾਂ ਦੀ ਬਾਣੀ ਨੂੰ ਸੋਚਦਾ ਸਮਝਦਾ ਹੈ।
English
He conquers desire, and enshrines the Lord within his mind; he contemplates the Word of the True Guru's Shabad. ||3||
ਸਿੰਙੀ ਸੁਰਤਿ ਅਨਾਹਦਿ ਵਾਜੈ; ਘਟਿ ਘਟਿ ਜੋਤਿ ਤੁਮਾਰੀ ॥੪॥
singee surat anaahad vaajai; ghatt ghatt jot tumaaree |4|
Punjabi
ਬ੍ਰਹਿਮ ਗਿਆਤ ਦੀ ਕਿੰਗਰੀ ਉਸ ਦੇ ਅੰਦਰ ਸੁਤੇ ਸਿੱਧ ਗੂੰਜਦੀ ਹੈ ਅਤੇ ਉਹ ਸਾਰਿਆਂ ਦਿਲਾਂ ਅੰਦਰ ਤੇਰਾ ਪ੍ਰਕਾਸ਼ ਵੇਖਦਾ ਹੈ, ਹੇ ਸੁਆਮੀ!
English
The horn of consciousness vibrates the unstruck sound current; Your Light illuminates each and every heart, Lord. ||4||
ਪਰਪੰਚ ਬੇਣੁ, ਤਹੀ ਮਨੁ ਰਾਖਿਆ; ਬ੍ਰਹਮ ਅਗਨਿ ਪਰਜਾਰੀ ॥੫॥
parapanch ben, tahee man raakhiaa; braham agan parajaaree |5|
Punjabi
ਸੰਸਾਰ ਇੱਕ ਕ੍ਰਿਗੂ ਹੈ। ਉਸ ਅੰਦਰ ਉਹ ਆਪਣੀ ਆਤਮਾਂ ਨੂੰ ਨਿਰਲੇਪ ਰੱਖਦਾ ਹੈ ਅਤੇ ਪ੍ਰਭੂ ਦੇ ਦੀਵੇ ਦੇ ਪਵਿੱਤਰ ਪ੍ਰਕਾਸ਼ ਨੂੰ ਬਾਲਦਾ ਹੈ।
English
He plays the flute of the universe in his mind, and lights the fire of God. ||5||
ਪੰਚ ਤਤੁ ਮਿਲਿ. ਅਹਿਨਿਸਿ ਦੀਪਕੁ; ਨਿਰਮਲ ਜੋਤਿ ਅਪਾਰੀ ॥੬॥
panch tat mil. ahinis deepak; niramal jot apaaree |6|
Punjabi
ਪੰਜਾਂ ਮੂਲ ਅੰਸ਼ਾਂ ਦੀ ਦੇਹ ਨੂੰ ਪ੍ਰਾਪਤ ਕਰ ਕੇ, ਦਿਨ ਤੇ ਰਾਤ ਉਹ ਇਸ ਅੰਦਰ ਬੇਅੰਤ ਪ੍ਰਭੂ ਦੇ ਦੀਵੇ ਦੇ ਪਵਿੱਤਰ ਪ੍ਰਕਾਸ਼ ਨੂੰ ਬਾਲਦਾ ਹੈ।
English
Bringing together the five elements, day and night, the Lord's lamp shines with the Immaculate Light of the Infinite. ||6||
ਰਵਿ ਸਸਿ ਲਉਕੇ, ਇਹੁ ਤਨੁ ਕਿੰਗੁਰੀ; ਵਾਜੈ ਸਬਦੁ ਨਿਰਾਰੀ ॥੭॥
rav sas lauke, ihu tan kinguree; vaajai sabad niraaree |7|
Punjabi
ਸੱਜੀ ਅਤੇ ਖੱਬੀ ਨਾਸਕਾ ਇਸ ਦੇਹ ਦੀ ਵੀਣਾ ਦੇ ਤੂੰਬੇ ਹਨ ਅਤੇ ਇਹ ਵੀਣਾ ਇਕ ਅਲੌਕਿਕ ਧੁਨੀ ਅਲਾਪਦੀ ਹੈ।
English
The right and left nostrils, the sun and the moon channels, are the strings of the body-harp; they vibrate the wondrous melody of the Shabad. ||7||
ਸਿਵ ਨਗਰੀ ਮਹਿ ਆਸਣੁ ਅਉਧੂ; ਅਲਖੁ ਅਗੰਮੁ ਅਪਾਰੀ ॥੮॥
siv nagaree meh aasan aaudhoo; alakh agam apaaree |8|
Punjabi
ਤਿਆਗੀ, ਵਾਹਿਗੁਰੂ ਦੇ ਸ਼ਹਿਰ ਅੰਦਰ ਟਿਕਾਣਾਂ ਪਾ ਲੈਂਦਾ ਹੈ ਜੋ ਕਿ ਅਦ੍ਰਿਸ਼ਟ, ਪਹੁੰਚ ਤੋਂ ਪਰ੍ਹੇ ਅਤੇ ਬੇਅੰਤ ਹੈ।
English
The true hermit obtains a seat in the City of God, the invisible, inaccessible, infinite. ||8||
ਕਾਇਆ ਨਗਰੀ ਇਹੁ ਮਨੁ ਰਾਜਾ; ਪੰਚ ਵਸਹਿ ਵੀਚਾਰੀ ॥੯॥
kaaeaa nagaree ihu man raajaa; panch vaseh veechaaree |9|
Punjabi
ਇਹ ਮਨ ਦੇਹ ਦੇ ਸ਼ਹਿਰ ਦਾ ਪਾਤਿਸ਼ਾਹ ਹੈ ਅਤੇ ਪੰਜ ਗਿਆਨ-ਇੰਦਰੇ ਇਸ ਵਿੱਚ ਵੱਸਦੇ ਹਨ।
English
The mind is the king of the city of the body; the five sources of knowledge dwell within it. ||9||
ਸਬਦਿ ਰਵੈ ਆਸਣਿ ਘਰਿ ਰਾਜਾ; ਅਦਲੁ ਕਰੇ ਗੁਣਕਾਰੀ ॥੧੦॥
sabad ravai aasan ghar raajaa; adal kare gunakaaree |10|
Punjabi
ਆਪਣੇ ਮਹਿਲ ਅੰਦਰ ਬੈਠਾ, ਗੁਣਵਾਨ ਪਾਤਿਸ਼ਾਹ ਨਾਮ ਉਚਾਰਦਾ ਅਤੇ ਨਿਆਂ ਕਰਦਾ ਹੈ।
English
Seated in his home, this king chants the Shabad; he administers justice and virtue. ||10||
ਕਾਲੁ ਬਿਕਾਲੁ ਕਹੇ ਕਹਿ ਬਪੁਰੇ; ਜੀਵਤ ਮੂਆ. ਮਨੁ ਮਾਰੀ ॥੧੧॥
kaal bikaal kahe keh bapure; jeevat mooaa. man maaree |11|
Punjabi
ਵਿਚਾਰੀ ਮੌਤ ਤੇ ਪੈਦਾਇਸ਼ ਉਸ ਨੂੰ ਕੀ ਆਖ ਸਕਦੇ ਹਨ ਜੋ ਆਪਣੇ ਮਨੂਏ ਨੂੰ ਜਿੱਤ ਕੇ ਜੀਉਂਦੇ ਜੀ ਮਰਿਆ ਰਹਿੰਦਾ ਹੈ?
English
What can poor death or birth say to him? Conquering his mind, he remains dead while yet alive. ||11||