Ekam
Guru Granth Sahib

Ang 908

Ang 908 · Line 1

ਬ੍ਰਹਮਾ ਬਿਸਨੁ ਮਹੇਸ ਇਕ ਮੂਰਤਿ; ਆਪੇ ਕਰਤਾ ਕਾਰੀ ॥੧੨॥

brahamaa bisan mahes ik moorat; aape karataa kaaree |12|

Punjabi

ਇਕ ਸੁਆਮੀ ਨੇ ਬ੍ਰਹਮਾਂ ਵਿਸ਼ਨੂੰ ਅਤੇ ਸ਼ਿਵਜੀ ਦੇ ਸਰੂਪ ਰਚੇ ਹਨ ਅਤੇ ਉਹ ਖੁਦ ਹੀ ਸਾਰੇ ਕੰਮਾਂ ਦੇ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

Brahma, Vishnu and Shiva are manifestations of the One God. He Himself is the Doer of deeds. ||12||

Dr. Sant Singh Khalsa (Shabad OS, CC BY-SA)
Ang 908 · Line 2

ਕਾਇਆ ਸੋਧਿ ਤਰੈ ਭਵ ਸਾਗਰੁ; ਆਤਮ ਤਤੁ ਵੀਚਾਰੀ ॥੧੩॥

kaaeaa sodh tarai bhav saagar; aatam tat veechaaree |13|

Punjabi

ਜੋ ਆਪਣੀ ਦੇਹ ਨੂੰ ਪਰਖਦਾ ਹੈ ਅਤੇ ਆਪਣੇ ਆਪ ਦੀ ਅਸਲੀਅਤ ਨੂੰ ਸੋਚਦਾ ਸਮਝਦਾ ਹੈ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।

Bhai Manmohan Singh (Shabad OS, CC BY-SA)

English

One who purifies his body, crosses over the terrifying world-ocean; he contemplates the essence of his own soul. ||13||

Dr. Sant Singh Khalsa (Shabad OS, CC BY-SA)
Ang 908 · Line 3

ਗੁਰ ਸੇਵਾ ਤੇ. ਸਦਾ ਸੁਖੁ ਪਾਇਆ; ਅੰਤਰਿ ਸਬਦੁ ਰਵਿਆ ਗੁਣਕਾਰੀ ॥੧੪॥

gur sevaa te. sadaa sukh paaeaa; antar sabad raviaa gunakaaree |14|

Punjabi

ਗੁਰਾਂ ਦੀ ਟਹਿਲ ਸੇਵਾ ਰਾਹੀਂ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਇਨਸਾਨ ਦੇ ਅੰਦਰ ਸੁਆਮੀ ਦਾ ਲਾਭਦਾਇਕ ਨਾਮ ਰਮ ਜਾਂਦਾ ਹੈ।

Bhai Manmohan Singh (Shabad OS, CC BY-SA)

English

Serving the Guru, he finds everlasting peace; deep within, the Shabad permeates him, coloring him with virtue. ||14||

Dr. Sant Singh Khalsa (Shabad OS, CC BY-SA)
Ang 908 · Line 4

ਆਪੇ ਮੇਲਿ ਲਏ ਗੁਣਦਾਤਾ; ਹਉਮੈ ਤ੍ਰਿਸਨਾ ਮਾਰੀ ॥੧੫॥

aape mel le gunadaataa; haumai trisanaa maaree |15|

Punjabi

ਨੇਕੀ ਬਖਸ਼ਣਹਾਰ (ਹਰੀ) ਉਸ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜੋ ਆਪਦੀ ਹੰਗਤਾ ਤੇ ਖਾਹਿਸ਼ ਨੂੰ ਮੇਟ ਸੁੱਟਦਾ ਹੈ।

Bhai Manmohan Singh (Shabad OS, CC BY-SA)

English

The Giver of virtue unites with Himself, one who conquers egotism and desire. ||15||

Dr. Sant Singh Khalsa (Shabad OS, CC BY-SA)
Ang 908 · Line 5

ਤ੍ਰੈ ਗੁਣ ਮੇਟੇ. ਚਉਥੈ ਵਰਤੈ; ਏਹਾ ਭਗਤਿ ਨਿਰਾਰੀ ॥੧੬॥

trai gun mette. chauthai varatai; ehaa bhagat niraaree |16|

Punjabi

ਤਿੰਨਾਂ ਅਵਸਥਾਵਾਂ ਨੂੰ ਤਿਆਗ ਇਨਸਾਨ ਨੂੰ ਚੌਥੀ ਦਸ਼ਾ ਅੰਦਰ ਵੱਸਣਾ ਉਚਿਤ ਹੈ। ਨਿਰਾਲੀ ਹੈ ਸੁਆਮੀ ਦੀ ਇਹ ਪ੍ਰੇਮਮਈ ਸੇਵਾ।

Bhai Manmohan Singh (Shabad OS, CC BY-SA)

English

Eradicating the three qualities, dwell in the fourth state. This is the unparalleled devotional worship. ||16||

Dr. Sant Singh Khalsa (Shabad OS, CC BY-SA)
Ang 908 · Line 6

ਗੁਰਮੁਖਿ ਜੋਗ ਸਬਦਿ. ਆਤਮੁ ਚੀਨੈ; ਹਿਰਦੈ ਏਕੁ ਮੁਰਾਰੀ ॥੧੭॥

guramukh jog sabad. aatam cheenai; hiradai ek muraaree |17|

Punjabi

ਪਵਿੱਤਰ ਪੁਰਸ਼ ਦਾ ਯੋਗ ਇਹ ਹੈ ਕਿ ਗੁਰਾਂ ਦੇ ਉਪਦੇਸ਼ ਰਾਹੀਂ ਉਹ ਆਪਣੇ ਆਪ ਨੂੰ ਖੋਜਦਾ ਹੈ ਅਤੇ ਹੰਕਾਰ ਦੇ ਵੈਰੀ ਅਦੁੱਤੀ ਸੁਆਮੀ ਨੂੰ ਆਪਣੇ ਅੰਤਸ਼ਕਰਨ ਅੰਦਰ ਟਿਕਾਉਂਦਾ ਹੈ।

Bhai Manmohan Singh (Shabad OS, CC BY-SA)

English

This is the Yoga of the Gurmukh: Through the Shabad, he understands his own soul, and he enshrines within his heart the One Lord. ||17||

Dr. Sant Singh Khalsa (Shabad OS, CC BY-SA)
Ang 908 · Line 7

ਮਨੂਆ ਅਸਥਿਰੁ ਸਬਦੇ ਰਾਤਾ; ਏਹਾ ਕਰਣੀ ਸਾਰੀ ॥੧੮॥

manooaa asathir sabade raataa; ehaa karanee saaree |18|

Punjabi

ਨਾਮ ਨਾਲ ਰੰਗੀਜ ਉਸ ਦਾ ਮਨ ਨਿਹਚਲ ਹੋ ਜਾਂਦਾ ਹੈ। ਕੇਵਲ ਇਹ ਹੀ ਸ੍ਰੇਸ਼ਟ ਕਾਰਵਿਹਾਰ ਹੈ।

Bhai Manmohan Singh (Shabad OS, CC BY-SA)

English

Imbued with the Shabad, his mind becomes steady and stable; this is the most excellent action. ||18||

Dr. Sant Singh Khalsa (Shabad OS, CC BY-SA)
Ang 908 · Line 8

ਬੇਦੁ ਬਾਦੁ ਨ ਪਾਖੰਡੁ. ਅਉਧੂ; ਗੁਰਮੁਖਿ ਸਬਦਿ ਬੀਚਾਰੀ ॥੧੯॥

bed baad na paakhandd. aaudhoo; guramukh sabad beechaaree |19|

Punjabi

ਉਹ ਤਿਆਗੀ ਧਾਰਮਕ ਬਹਿਸ ਮੁਬਾਹਿਸਿਆਂ ਵਿੱਚ ਨਹੀਂ ਪੈਂਦਾ ਤੇ ਨਾਂ ਹੀ ਦੰਭ ਰਚਦਾ ਹੈ, ਪ੍ਰੰਤੂ ਗੁਰਾਂ ਦੀ ਦਇਆ ਦੁਆਰਾ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

This true hermit does not enter into religious debates or hypocrisy; the Gurmukh contemplates the Shabad. ||19||

Dr. Sant Singh Khalsa (Shabad OS, CC BY-SA)
Ang 908 · Line 9

ਗੁਰਮੁਖਿ ਜੋਗੁ ਕਮਾਵੈ ਅਉਧੂ; ਜਤੁ ਸਤੁ ਸਬਦਿ ਵੀਚਾਰੀ ॥੨੦॥

guramukh jog kamaavai aaudhoo; jat sat sabad veechaaree |20|

Punjabi

ਜੋ ਪ੍ਰਹੇਜ਼ਗਾਰੀ ਅਤੇ ਸੱਚ ਦੀ ਕਿਰਤ ਕਰਦਾ ਹੈ ਅਤੇ ਨਾਮ ਨੂੰ ਸਿਮਰਦਾ ਹੈ, ਓਹੀ ਪਵਿੱਤਰ ਯੋਗੀ ਹੈ ਜੋ ਅਸਲ ਯੋਗ ਨੂੰ ਕਮਾਉਂਦਾ ਹੈ।

Bhai Manmohan Singh (Shabad OS, CC BY-SA)

English

The Gurmukh practices Yoga - he is the true hermit; he practices abstinence and truth, and contemplates the Shabad. ||20||

Dr. Sant Singh Khalsa (Shabad OS, CC BY-SA)
Ang 908 · Line 10

ਸਬਦਿ ਮਰੈ. ਮਨੁ ਮਾਰੇ ਅਉਧੂ; ਜੋਗ ਜੁਗਤਿ ਵੀਚਾਰੀ ॥੨੧॥

sabad marai. man maare aaudhoo; jog jugat veechaaree |21|

Punjabi

ਜੋ ਨਾਮ ਦੇ ਰਾਹੀਂ ਮਰ ਵੰਞਦਾ ਹੈ ਅਤੇ ਆਪਦੇ ਮਨ ਨੂੰ ਕਾਬੂ ਕਰ ਲੈਂਦਾ ਹੈ, ਉਹ ਯੋਗੀ ਯੋਗ ਦੇ ਮਾਰਗ ਨੂੰ ਅਨੁਭਵ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

One who dies in the Shabad and conquers his mind is the true hermit; he understands the Way of Yoga. ||21||

Dr. Sant Singh Khalsa (Shabad OS, CC BY-SA)
Ang 908 · Line 11

ਮਾਇਆ ਮੋਹੁ ਭਵਜਲੁ ਹੈ ਅਵਧੂ; ਸਬਦਿ ਤਰੈ ਕੁਲ ਤਾਰੀ ॥੨੨॥

maaeaa mohu bhavajal hai avadhoo; sabad tarai kul taaree |22|

Punjabi

ਹੇ ਯੋਗੀ, ਧਨ ਦੌਲਤ ਦੇ ਪਿਆਰ ਰਾਹੀਂ ਪ੍ਰਾਣੀ ਡਰਾਉਣੇ ਸਮੁੰਦਰ ਅੰਦਰ ਡੁੱਬ ਜਾਂਦਾ ਹੈ। ਨਾਮ ਦੇ ਰਾਹੀਂ ਉਹ ਖੁਦ ਬਚ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Attachment to Maya is the terrifying world-ocean; through the Shabad, the true hermit saves himself, and his ancestors as well. ||22||

Dr. Sant Singh Khalsa (Shabad OS, CC BY-SA)
Ang 908 · Line 12

ਸਬਦਿ ਸੂਰ. ਜੁਗ ਚਾਰੇ ਅਉਧੂ; ਬਾਣੀ ਭਗਤਿ ਵੀਚਾਰੀ ॥੨੩॥

sabad soor. jug chaare aaudhoo; baanee bhagat veechaaree |23|

Punjabi

ਨਾਮ ਦਾ ਅਤੇ ਸੰਤ-ਗੁਰਾਂ ਦੀ ਬਾਣੀ ਦਾ ਚਿੰਤਨ ਕਰਨ ਦੁਆਰਾ ਹੇ ਯੋਗੀ! ਤੂੰ ਚਾਰੇ ਹੀ ਯੁਗਾਂ ਅੰਦਰ ਸੂਰਮਾ ਥੀ ਵੰਞੇਗਾਂ।

Bhai Manmohan Singh (Shabad OS, CC BY-SA)

English

Contemplating the Shabad, you shall be a hero throughout the four ages, O hermit; contemplate the Word of the Guru's Bani in devotion. ||23||

Dr. Sant Singh Khalsa (Shabad OS, CC BY-SA)
Ang 908 · Line 13

ਏਹੁ ਮਨੁ ਮਾਇਆ ਮੋਹਿਆ ਅਉਧੂ; ਨਿਕਸੈ ਸਬਦਿ ਵੀਚਾਰੀ ॥੨੪॥

ehu man maaeaa mohiaa aaudhoo; nikasai sabad veechaaree |24|

Punjabi

ਇਹ ਆਤਮਾਂ ਧਨ-ਦੌਲਤ ਨੇ ਮੋਹ ਲਈ ਹੈ, ਹੇ ਯੋਗੀ! ਨਾਮ ਦਾ ਆਰਾਧਨ ਕਰਨ ਦੁਆਰਾ ਇਹ ਕੈਦ ਤੋਂ ਛੁੱਟ ਜਾਂਦੀ ਹੈ।

Bhai Manmohan Singh (Shabad OS, CC BY-SA)

English

This mind is enticed by Maya, O hermit; contemplating the Shabad, you shall find release. ||24||

Dr. Sant Singh Khalsa (Shabad OS, CC BY-SA)
Ang 908 · Line 14

ਆਪੇ ਬਖਸੇ ਮੇਲਿ ਮਿਲਾਏ; ਨਾਨਕ ਸਰਣਿ ਤੁਮਾਰੀ ॥੨੫॥੯॥

aape bakhase mel milaae; naanak saran tumaaree |25|9|

Punjabi

ਨਾਨਕ, ਸਤਿਸੰਗਤ ਨਾਲ ਜੁੜ ਕੇ, ਤੂੰ ਖੁਦ ਹੀ ਹੇ ਸੁਆਮੀ! ਉਹਨਾਂ ਨੂੰ ਮਾਫ ਕਰ ਦਿੰਦਾ ਹੈਂ, ਜੋ ਤੇਰੀ ਪਨਾਹ (ਓਟ) ਲੈਂਦੇ ਹਨ।

Bhai Manmohan Singh (Shabad OS, CC BY-SA)

English

He Himself forgives, and unites in His Union; Nanak seeks Your Sanctuary, Lord. ||25||9||

Dr. Sant Singh Khalsa (Shabad OS, CC BY-SA)
Ang 908 · Line 15

ਰਾਮਕਲੀ ਮਹਲਾ ੩ ਅਸਟਪਦੀਆ ॥

raamakalee mahalaa 3 asattapadeea |

Punjabi

ਰਾਮਕਲੀ ਤੀਜੀ ਪਾਤਿਸ਼ਾਹੀ। ਅਸ਼ਟਪਦੀਆਂ।

Bhai Manmohan Singh (Shabad OS, CC BY-SA)

English

Raamkalee, Third Mehl, Ashtpadheeyaa:

Dr. Sant Singh Khalsa (Shabad OS, CC BY-SA)
Ang 908 · Line 16

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 908 · Line 17

ਸਰਮੈ ਦੀਆ ਮੁੰਦ੍ਰਾ ਕੰਨੀ ਪਾਇ ਜੋਗੀ; ਖਿੰਥਾ ਕਰਿ ਤੂ ਦਇਆ ॥

saramai deea mundraa kanee paae jogee; khinthaa kar too deaa |

Punjabi

ਸ਼ਰਮ-ਹਯਾ ਦੀਆਂ ਵਾਲੀਆਂ ਤੂੰ ਆਪਣੇ ਕੰਨਾਂ ਵਿੱਚ ਪਾ, ਹੇ ਯੋਗੀ! ਅਤੇ ਦਯਾ ਕਰਨ ਨੂੰ ਤੂੰ ਆਪਣੀ ਖਫਣੀ ਬਣਾ।

Bhai Manmohan Singh (Shabad OS, CC BY-SA)

English

Make humility your ear-rings, Yogi, and compassion your patched coat.

Dr. Sant Singh Khalsa (Shabad OS, CC BY-SA)
Ang 908 · Line 18

ਆਵਣੁ ਜਾਣੁ ਬਿਭੂਤਿ ਲਾਇ ਜੋਗੀ; ਤਾ ਤੀਨਿ ਭਵਣ ਜਿਣਿ ਲਇਆ ॥੧॥

aavan jaan bibhoot laae jogee; taa teen bhavan jin leaa |1|

Punjabi

ਜੰਮਣ ਅਤੇ ਮਰਨ ਦੇ ਡਰ ਦੀ ਸੁਆਹ ਤੂੰ ਆਪਣੇ ਪਿੰਡੇ ਨੂੰ ਮਲ, ਹੇ ਯੋਗੀ! ਤਦ ਤੂੰ ਤਿੰਨਾਂ ਹੀ ਜਹਾਨਾਂ ਨੂੰ ਜਿੱਤ ਲਵੇਗਾਂ।

Bhai Manmohan Singh (Shabad OS, CC BY-SA)

English

Let coming and going be the ashes you apply to your body, Yogi, and then you shall conquer the three worlds. ||1||

Dr. Sant Singh Khalsa (Shabad OS, CC BY-SA)
Ang 908 · Line 19

ਐਸੀ ਕਿੰਗੁਰੀ ਵਜਾਇ ਜੋਗੀ ॥

aisee kinguree vajaae jogee |

Punjabi

ਤੂੰ ਐਹੋ ਜਿਹੀ ਵੀਣਾ ਵਜਾ, ਹੇ ਯੋਗੀ!

Bhai Manmohan Singh (Shabad OS, CC BY-SA)

English

Play that harp, Yogi,

Dr. Sant Singh Khalsa (Shabad OS, CC BY-SA)
Ang 908 · Line 20

ਜਿਤੁ ਕਿੰਗੁਰੀ ਅਨਹਦੁ ਵਾਜੈ; ਹਰਿ ਸਿਉ ਰਹੈ ਲਿਵ ਲਾਇ ॥੧॥ ਰਹਾਉ ॥

jit kinguree anahad vaajai; har siau rahai liv laae |1| rahaau |

Punjabi

ਜਿਹੜੀ ਵੀਣਾ ਬੈਕੁੰਠੀ ਕੀਰਤਨ ਦੀ ਧੁਨੀ ਉਠਾਵੇ ਅਤੇ ਤੂੰ ਵਾਹਿਗੁਰੂ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇਂ। ਠਹਿਰਾਓ।

Bhai Manmohan Singh (Shabad OS, CC BY-SA)

English

which vibrates the unstruck sound current, and remain lovingly absorbed in the Lord. ||1||Pause||

Dr. Sant Singh Khalsa (Shabad OS, CC BY-SA)
Ang 908 · Line 21

ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ; ਅੰਮ੍ਰਿਤ ਨਾਮੁ ਭੁਗਤਿ ਪਾਈ ॥

sat santokh pat kar jholee jogee; amrit naam bhugat paaee |

Punjabi

ਸੱਚ ਨੂੰ ਆਪਣੀ ਚਿੱਪੀ ਬਣਾ ਅਤੇ ਸਬਰ ਸਿਦਕ ਨੂੰ ਆਪਣੀ ਗੁਥਲੀ ਅਤੇ ਨਾਮ ਅੰਮ੍ਰਿਤ ਦਾ ਭੋਜਨ ਉਸ ਵਿੱਚ ਪਾ।

Bhai Manmohan Singh (Shabad OS, CC BY-SA)

English

Make truth and contentment your plate and pouch, Yogi; take the Ambrosial Naam as your food.

Dr. Sant Singh Khalsa (Shabad OS, CC BY-SA)
Ang 908 · Line 22

ਧਿਆਨ ਕਾ ਕਰਿ ਡੰਡਾ ਜੋਗੀ; ਸਿੰਙੀ ਸੁਰਤਿ ਵਜਾਈ ॥੨॥

dhiaan kaa kar ddanddaa jogee; singee surat vajaaee |2|

Punjabi

ਸਿਮਰਨ ਨੂੰ ਆਪਣਾ ਸੋਟਾ ਬਣਾ, ਹੇ ਯੋਗੀ! ਅਤੇ ਬ੍ਰਹਿਮ ਗਿਆਨ ਨੂੰ ਆਪਣੇ ਵਜਾਉਣ ਵਾਲਾ ਸਿੰਙ।

Bhai Manmohan Singh (Shabad OS, CC BY-SA)

English

Make meditation your walking stick, Yogi, and make higher consciousness the horn you blow. ||2||

Dr. Sant Singh Khalsa (Shabad OS, CC BY-SA)
Ang 908 · Line 23

ਮਨੁ ਦ੍ਰਿੜੁ ਕਰਿ, ਆਸਣਿ ਬੈਸੁ ਜੋਗੀ; ਤਾ ਤੇਰੀ ਕਲਪਣਾ ਜਾਈ ॥

man drirr kar, aasan bais jogee; taa teree kalapanaa jaaee |

Punjabi

ਅਸਥਿਰ ਮਨ ਨੂੰ ਤੂੰ ਆਪਦਾ ਬੈਠਣ ਦਾ ਢੰਗ ਬਣਾ, ਤਦ ਹੀ ਤੂੰ ਦੁਖਦਾਈ ਖਾਹਿਸ਼ ਤੋਂ ਖਲਾਸੀ ਪਾਵੇਗਾਂ, ਹੇ ਯੋਗੀ!

Bhai Manmohan Singh (Shabad OS, CC BY-SA)

English

Make your stable mind the Yogic posture you sit in, Yogi, and then you shall be rid of your tormenting desires.

Dr. Sant Singh Khalsa (Shabad OS, CC BY-SA)
Ang 908 · Line 24

ਕਾਇਆ ਨਗਰੀ ਮਹਿ, ਮੰਗਣਿ ਚੜਹਿ ਜੋਗੀ; ਤਾ ਨਾਮੁ ਪਲੈ ਪਾਈ ॥੩॥

kaaeaa nagaree meh, mangan charreh jogee; taa naam palai paaee |3|

Punjabi

ਜੇਕਰ ਤੂੰ ਸਰੀਰ ਦੇ ਪਿੰਡ ਖੈਰ ਮੰਗਣ ਜਾਵੇਂ, ਹੇ ਯੋਗੀ! ਤਦ ਨਾਮ ਤੇਰੀ ਝੋਲੀ ਵਿੱਚ ਪੈ ਜਾਵੇਗਾ।

Bhai Manmohan Singh (Shabad OS, CC BY-SA)

English

Go begging in the village of the body, Yogi, and then, you shall obtain the Naam in your lap. ||3||

Dr. Sant Singh Khalsa (Shabad OS, CC BY-SA)
Ang 908 · Line 25

ਇਤੁ ਕਿੰਗੁਰੀ ਧਿਆਨੁ. ਨ ਲਾਗੈ ਜੋਗੀ; ਨਾ ਸਚੁ ਪਲੈ ਪਾਇ ॥

eit kinguree dhiaan. na laagai jogee; naa sach palai paae |

Punjabi

ਇਸ ਕਿੰਗ ਨਾਲ ਤੇਰੀ ਬਿਰਤੀ ਇਕਾਗਰ ਨਹੀਂ ਹੋਣੀ, ਨਾਂ ਹੀ ਸੱਚਾ ਨਾਮ ਤੇਰੇ ਪੱਲੇ ਪੈਣਾ ਹੈ, ਹੇ ਯੋਗੀ!

Bhai Manmohan Singh (Shabad OS, CC BY-SA)

English

This harp does not center you in meditation, Yogi, nor does it bring the True Name into your lap.

Dr. Sant Singh Khalsa (Shabad OS, CC BY-SA)
Ang 908 · Line 26

ਇਤੁ ਕਿੰਗੁਰੀ ਸਾਂਤਿ. ਨ ਆਵੈ ਜੋਗੀ; ਅਭਿਮਾਨੁ. ਨ ਵਿਚਹੁ ਜਾਇ ॥੪॥

eit kinguree saant. na aavai jogee; abhimaan. na vichahu jaae |4|

Punjabi

ਇਸ ਵੀਣਾ ਦੁਆਰਾ, ਨਾਂ ਤੇਰੇ ਅੰਦਰ ਠੰਢ ਚੈਨ ਵਰਤਣੀ ਹੈ, ਨਾਂ ਹੀ ਤੇਰੇ ਅੰਦਰੋਂ ਹੰਕਾਰ ਦੂਰ ਹੋਣਾ ਹੈ, ਹੇ ਯੋਗੀ!

Bhai Manmohan Singh (Shabad OS, CC BY-SA)

English

This harp does not bring you peace, Yogi, nor eliminate egotism from within you. ||4||

Dr. Sant Singh Khalsa (Shabad OS, CC BY-SA)
Ang 908 · Line 27

ਭਉ ਭਾਉ ਦੁਇ, ਪਤ ਲਾਇ ਜੋਗੀ; ਇਹੁ ਸਰੀਰੁ ਕਰਿ ਡੰਡੀ ॥

bhau bhaau due, pat laae jogee; ihu sareer kar ddanddee |

Punjabi

ਪ੍ਰਭੂ ਦੇ ਡਰ ਤੇ ਪ੍ਰੇਮ ਨੂੰ ਆਪਣੀ ਵੀਣਾ ਦੇ ਦੋ ਤੂੰਬੇ ਲਾ, ਹੇ ਯੋਗੀ! ਅਤੇ ਆਪਣੀ ਇਸ ਦੇਹ ਨੂੰ ਇਸ ਦੀ ਹੱਥੀ ਬਣਾ।

Bhai Manmohan Singh (Shabad OS, CC BY-SA)

English

Make the Fear of God, and the Love of God, the two gourds of your lute, Yogi, and make this body its neck.

Dr. Sant Singh Khalsa (Shabad OS, CC BY-SA)
Ang 908 · Line 28

ਗੁਰਮੁਖਿ ਹੋਵਹਿ ਤਾ ਤੰਤੀ ਵਾਜੈ; ਇਨ ਬਿਧਿ ਤ੍ਰਿਸਨਾ ਖੰਡੀ ॥੫॥

guramukh hoveh taa tantee vaajai; in bidh trisanaa khanddee |5|

Punjabi

ਜੇਕਰ ਤੂੰ ਨੇਕ ਥੀ ਵੰਞੇ, ਤਦ ਹੀ ਤਾਰ ਵੱਜੂਗੀ। ਇਸ ਤਰੀਕੇ ਨਾਲ ਤੇਰੀ ਖਾਹਿਸ਼ ਦੂਰ ਹੋ ਜਾਵੇਗੀ।

Bhai Manmohan Singh (Shabad OS, CC BY-SA)

English

Become Gurmukh, and then vibrate the strings; in this way, your desires shall depart. ||5||

Dr. Sant Singh Khalsa (Shabad OS, CC BY-SA)
Ang 908 · Line 29

ਹੁਕਮੁ ਬੁਝੈ. ਸੋ ਜੋਗੀ ਕਹੀਐ; ਏਕਸ ਸਿਉ ਚਿਤੁ ਲਾਏ ॥

hukam bujhai. so jogee kaheeai; ekas siau chit laae |

Punjabi

ਜੋ ਇਕ ਪ੍ਰਭੂ ਦੇ ਫੁਰਮਾਨ ਨੂੰ ਸਮਝਦਾ ਹੈ ਅਤੇ ਪ੍ਰਭੂ ਨਾਲ ਆਪਣੇ ਮਨ ਨੂੰ ਜੋੜਦਾ ਹੈ, ਉਹ ਹੀ ਯੋਗੀ ਆਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One who understands the Hukam of the Lord's Command is called a Yogi; he links his consciousness to the One Lord.

Dr. Sant Singh Khalsa (Shabad OS, CC BY-SA)
Ang 908 · Line 30

ਸਹਸਾ ਤੂਟੈ. ਨਿਰਮਲੁ ਹੋਵੈ; ਜੋਗ ਜੁਗਤਿ ਇਵ ਪਾਏ ॥੬॥

sahasaa toottai. niramal hovai; jog jugat iv paae |6|

Punjabi

ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ, ਉਹ ਪਵਿੱਤਰ ਥੀ ਵੰਞਦਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਰੱਬ ਨਾਲ ਜੁੜਨ ਦੇ ਮਾਰਗ ਦਾ ਪਤਾ ਲੱਗ ਜਾਂਦਾ ਹੈ।

Bhai Manmohan Singh (Shabad OS, CC BY-SA)

English

His cynicism is dispelled, and he becomes immaculately pure; this is how he finds the Way of Yoga. ||6||

Dr. Sant Singh Khalsa (Shabad OS, CC BY-SA)
Ang 908 · Line 31

ਨਦਰੀ ਆਵਦਾ ਸਭੁ ਕਿਛੁ ਬਿਨਸੈ; ਹਰਿ ਸੇਤੀ ਚਿਤੁ ਲਾਇ ॥

nadaree aavadaa sabh kichh binasai; har setee chit laae |

Punjabi

ਸਾਰਾ ਕੁਝ ਜੋ ਨਿਗ੍ਹਾ ਪੈਂਦਾ ਹੈ ਨਾਸ ਹੋ ਜਾਊਗਾ, ਇਸ ਲਈ ਤੂੰ ਆਪਣੇ ਮਨ ਨੂੰ ਵਾਹਿਗੁਰੂ ਨਾਲ ਜੋੜ।

Bhai Manmohan Singh (Shabad OS, CC BY-SA)

English

Everything that comes into view shall be destroyed; focus your consciousness on the Lord.

Dr. Sant Singh Khalsa (Shabad OS, CC BY-SA)
Ang 908 · Line 32

ਸਤਿਗੁਰ ਨਾਲਿ ਤੇਰੀ ਭਾਵਨੀ ਲਾਗੈ; ਤਾ ਇਹ ਸੋਝੀ ਪਾਇ ॥੭॥

satigur naal teree bhaavanee laagai; taa ih sojhee paae |7|

Punjabi

ਜੇਕਰ ਸੱਚੇ ਗੁਰਾਂ ਨਾਲ ਤੇਰੀ ਪ੍ਰੀਤ ਪੈ ਜਾਵੇ ਤਦ ਤੈਨੂੰ ਇਹ ਸਮਝ ਪ੍ਰਾਪਤ ਹੋ ਜਾਵੇਗੀ।

Bhai Manmohan Singh (Shabad OS, CC BY-SA)

English

Enshrine love for the True Guru, and then you shall obtain this understanding. ||7||

Dr. Sant Singh Khalsa (Shabad OS, CC BY-SA)