Ekam
Guru Granth Sahib

Ang 910

Ang 910 · Line 1

ਕਾਇਆ ਨਗਰੀ ਸਬਦੇ ਖੋਜੇ; ਨਾਮੁ ਨਵੰ ਨਿਧਿ ਪਾਈ ॥੨੨॥

kaaeaa nagaree sabade khoje; naam navan nidh paaee |22|

Punjabi

ਜੋ ਗੁਰਬਾਣੀ ਦੇ ਜ਼ਰੀਏ, ਆਪਣੀ ਦੇਹ-ਗ੍ਰਾਮ ਦੀ ਖੋਜ ਭਾਲ ਕਰਦਾ ਹੈ, ਉਹ ਨਾਮ ਦੇ ਨੌਂ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

One who searches the village of the body, through the Shabad, obtains the nine treasures of the Naam. ||22||

Dr. Sant Singh Khalsa (Shabad OS, CC BY-SA)
Ang 910 · Line 2

ਮਨਸਾ ਮਾਰਿ ਮਨੁ ਸਹਜਿ ਸਮਾਣਾ; ਬਿਨੁ ਰਸਨਾ. ਉਸਤਤਿ ਕਰਾਈ ॥੨੩॥

manasaa maar man sehaj samaanaa; bin rasanaa. usatat karaaee |23|

Punjabi

ਆਪਣੀ ਖਾਹਿਸ਼ ਨੂੰ ਮਾਰ ਕੇ ਬੰਦਾ, ਅਡੋਲਤਾ ਅੰਦਰ ਲੀਨ ਹੋ ਜਾਂਦਾ ਹੈ ਅਤੇ ਜੀਭ੍ਹਾ ਦੇ ਬਗੈਰ (ਬਿਨਾ ਬੋਲੇ) ਹੀ ਮਾਲਕ ਦੀ ਮਹਿਮਾਂ ਉਚਾਰਦਾ ਹੈ।

Bhai Manmohan Singh (Shabad OS, CC BY-SA)

English

Conquering desire, the mind is absorbed in intuitive ease, and then one chants the Lord's Praises without speaking. ||23||

Dr. Sant Singh Khalsa (Shabad OS, CC BY-SA)
Ang 910 · Line 3

ਲੋਇਣ ਦੇਖਿ ਰਹੇ ਬਿਸਮਾਦੀ; ਚਿਤੁ ਅਦਿਸਟਿ ਲਗਾਈ ॥੨੪॥

loein dekh rahe bisamaadee; chit adisatt lagaaee |24|

Punjabi

ਉਸ ਦੀਆਂ ਅੱਖਾਂ ਅਸਚਰਜ ਪ੍ਰਭੂ ਨੂੰ ਵੇਖਦੀਆਂ ਹਨ ਅਤੇ ਉਸ ਦਾ ਮਨ ਅਡਿੱਠ ਸੁਆਮੀ ਨਾਲ ਜੁੜਿਆ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Let your eyes gaze upon the Wondrous Lord; let your consciousness be attached to the Unseen Lord. ||24||

Dr. Sant Singh Khalsa (Shabad OS, CC BY-SA)
Ang 910 · Line 4

ਅਦਿਸਟੁ ਸਦਾ ਰਹੈ ਨਿਰਾਲਮੁ; ਜੋਤੀ ਜੋਤਿ ਮਿਲਾਈ ॥੨੫॥

adisatt sadaa rahai niraalam; jotee jot milaaee |25|

Punjabi

ਅਦ੍ਰਿਸ਼ਟ ਸਾਹਿਬ ਸਦੀਵ ਹੀ ਅਪਵਿੱਤਰ ਹੈ। ਉਸ ਦੇ ਪਰਮ ਪ੍ਰਕਾਸ਼ ਅੰਦਰ ਐਸੇ ਪੁਰਸ਼ ਦਾ ਪ੍ਰਕਾਸ਼ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The Unseen Lord is forever absolute and immaculate; one's light merges into the Light. ||25||

Dr. Sant Singh Khalsa (Shabad OS, CC BY-SA)
Ang 910 · Line 5

ਹਉ. ਗੁਰੁ ਸਾਲਾਹੀ ਸਦਾ ਆਪਣਾ; ਜਿਨਿ ਸਾਚੀ ਬੂਝ ਬੁਝਾਈ ॥੨੬॥

hau. gur saalaahee sadaa aapanaa; jin saachee boojh bujhaaee |26|

Punjabi

ਮੈਂ ਹਮੇਸ਼ਾਂ ਆਪਣੇ ਗੁਰਾਂ ਦੀ ਪ੍ਰਸੰਸਾ ਕਰਦਾ ਹਾਂ। ਜਿਨ੍ਹਾਂ ਨੇ ਮੈਨੂੰ ਸੱਚੀ ਸਮਝ ਦਰਸਾਈ ਹੈ।

Bhai Manmohan Singh (Shabad OS, CC BY-SA)

English

I praise my Guru forever, who has inspired me to understand this true understanding. ||26||

Dr. Sant Singh Khalsa (Shabad OS, CC BY-SA)
Ang 910 · Line 6

ਨਾਨਕੁ ਏਕ ਕਹੈ ਬੇਨੰਤੀ; ਨਾਵਹੁ ਗਤਿ ਪਤਿ ਪਾਈ ॥੨੭॥੨॥੧੧॥

naanak ek kahai benantee; naavahu gat pat paaee |27|2|11|

Punjabi

ਨਾਨਕ ਇੱਕ ਜੋਦੜੀ ਕਰਦਾ ਹੈ, ਨਾਮ ਦੇ ਰਾਹੀਂ ਹੀ ਇਨਸਾਨ ਨੂੰ ਕਲਿਆਨ ਅਤੇ ਇਜ਼ਤ ਆਬਰੂ ਪ੍ਰਾਪਤ ਹੁੰਦੇ ਹਨ।

Bhai Manmohan Singh (Shabad OS, CC BY-SA)

English

Nanak offers this one prayer: through the Name, may I find salvation and honor. ||27||2||11||

Dr. Sant Singh Khalsa (Shabad OS, CC BY-SA)
Ang 910 · Line 7

ਰਾਮਕਲੀ ਮਹਲਾ ੩ ॥

raamakalee mahalaa 3 |

Punjabi

ਰਾਮਕਲੀ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raamkalee, Third Mehl:

Dr. Sant Singh Khalsa (Shabad OS, CC BY-SA)
Ang 910 · Line 8

ਹਰਿ ਕੀ ਪੂਜਾ ਦੁਲੰਭ ਹੈ ਸੰਤਹੁ; ਕਹਣਾ ਕਛੂ. ਨ ਜਾਈ ॥੧॥

har kee poojaa dulanbh hai santahu; kahanaa kachhoo. na jaaee |1|

Punjabi

ਮੁਸ਼ਕਲ ਨਾਲ ਮਿਲਣ ਵਾਲੀ ਹੈ ਪ੍ਰਭੂ ਦੀ ਉਪਾਸਨਾ, ਹੇ ਸਾਧੂਓ! ਇਨਸਾਨ ਇਸ ਦੀ ਉਸਤਤੀ ਆਖ ਨਹੀਂ ਸਕਦਾ।

Bhai Manmohan Singh (Shabad OS, CC BY-SA)

English

It is so hard to obtain that devotional worship of the Lord, O Saints. It cannot be described at all. ||1||

Dr. Sant Singh Khalsa (Shabad OS, CC BY-SA)
Ang 910 · Line 9

ਸੰਤਹੁ ਗੁਰਮੁਖਿ ਪੂਰਾ ਪਾਈ ॥

santahu guramukh pooraa paaee |

Punjabi

ਹੇ ਸਾਧੂਓ! ਗੁਰਾਂ ਦੇ ਰਾਹੀਂ ਪੂਰਨ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ,

Bhai Manmohan Singh (Shabad OS, CC BY-SA)

English

O Saints, as Gurmukh, find the Perfect Lord,

Dr. Sant Singh Khalsa (Shabad OS, CC BY-SA)
Ang 910 · Line 10

ਨਾਮੋ ਪੂਜ ਕਰਾਈ ॥੧॥ ਰਹਾਉ ॥

naamo pooj karaaee |1| rahaau |

Punjabi

ਅਤੇ ਬੰਦਾ ਨਾਮ ਦੀ ਉਪਾਸ਼ਨਾ ਕਰਦਾ ਹੈ। ਠਹਿਰਾਓ।

Bhai Manmohan Singh (Shabad OS, CC BY-SA)

English

and worship the Naam, the Name of the Lord. ||1||Pause||

Dr. Sant Singh Khalsa (Shabad OS, CC BY-SA)
Ang 910 · Line 11

ਹਰਿ ਬਿਨੁ. ਸਭੁ ਕਿਛੁ ਮੈਲਾ. ਸੰਤਹੁ; ਕਿਆ ਹਉ ਪੂਜ ਚੜਾਈ ॥੨॥

har bin. sabh kichh mailaa. santahu; kiaa hau pooj charraaee |2|

Punjabi

ਵਾਹਿਗੁਰੂ ਦੇ ਬਾਝੋਂ ਹਰ ਵਸਤੂ ਗੰਦੀ ਹੈ, ਹੇ ਸੰਤੋ! ਉਸ ਦੇ ਮੂਹਰੇ ਮੈਂ ਕਿਹੜੀ ਭੇਟਾ ਰੱਖਾਂ?

Bhai Manmohan Singh (Shabad OS, CC BY-SA)

English

Without the Lord, everything is filthy, O Saints; what offering should I place before Him? ||2||

Dr. Sant Singh Khalsa (Shabad OS, CC BY-SA)
Ang 910 · Line 12

ਹਰਿ ਸਾਚੇ ਭਾਵੈ ਸਾ ਪੂਜਾ ਹੋਵੈ; ਭਾਣਾ ਮਨਿ ਵਸਾਈ ॥੩॥

har saache bhaavai saa poojaa hovai; bhaanaa man vasaaee |3|

Punjabi

ਜਿਹੜਾ ਕੁਝ ਸੱਚੇ ਸੁਆਮੀ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਉਸ ਦੀ ਉਪਾਸਨਾ ਹੈ। ਸੁਆਮੀ ਦੀ ਰਜ਼ਾ ਨੂੰ ਦਿਲੋਂ ਸਵੀਕਾਰ ਕਰਨਾ ਹੀ ਉਸ ਦੀ ਉਪਾਸਨਾ ਹੈ।

Bhai Manmohan Singh (Shabad OS, CC BY-SA)

English

Whatever pleases the True Lord is devotional worship; His Will abides in the mind. ||3||

Dr. Sant Singh Khalsa (Shabad OS, CC BY-SA)
Ang 910 · Line 13

ਪੂਜਾ ਕਰੈ ਸਭੁ ਲੋਕੁ ਸੰਤਹੁ; ਮਨਮੁਖਿ ਥਾਇ. ਨ ਪਾਈ ॥੪॥

poojaa karai sabh lok santahu; manamukh thaae. na paaee |4|

Punjabi

ਸਾਰੇ ਜਣੇ ਵਾਹਿਗੁਰੂ ਦੀ ਉਪਾਸਨਾ ਕਰਦੇ ਹਨ, ਹੇ ਸਾਧੂਓ! ਪ੍ਰੰਤੂ ਅਧਰਮੀ ਦੀ ਉਪਾਸਨਾ ਕਬੂਲ ਨਹੀਂ ਪੈਦੀ।

Bhai Manmohan Singh (Shabad OS, CC BY-SA)

English

Everyone worships Him, O Saints, but the self-willed manmukh is not accepted or approved. ||4||

Dr. Sant Singh Khalsa (Shabad OS, CC BY-SA)
Ang 910 · Line 14

ਸਬਦਿ ਮਰੈ. ਮਨੁ ਨਿਰਮਲੁ ਸੰਤਹੁ; ਏਹ ਪੂਜਾ ਥਾਇ ਪਾਈ ॥੫॥

sabad marai. man niramal santahu; eeh poojaa thaae paaee |5|

Punjabi

ਜੇਕਰ ਇਨਸਾਨ ਨਾਮ ਦੇ ਰਾਹੀਂ ਮਰ ਵੰਞੇ ਤਦ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ। ਐਹੋ ਜੇਹੀ ਉਪਾਸਨਾ ਨੂੰ ਪ੍ਰਭੂ ਸਵੀਕਾਰ ਕਰ ਲੈਂਦਾ ਹੈ, ਹੇ ਸਾਧੂਓ!

Bhai Manmohan Singh (Shabad OS, CC BY-SA)

English

If someone dies in the Word of the Shabad, his mind become immaculate, O Saints; such worship is accepted and approved. ||5||

Dr. Sant Singh Khalsa (Shabad OS, CC BY-SA)
Ang 910 · Line 15

ਪਵਿਤ ਪਾਵਨ ਸੇ ਜਨ ਸਾਚੇ; ਏਕ ਸਬਦਿ ਲਿਵ ਲਾਈ ॥੬॥

pavit paavan se jan saache; ek sabad liv laaee |6|

Punjabi

ਪੁਨੀਤ, ਪਵਿੱਤਰ ਅਤੇ ਸਤਾਵਾਦੀ ਹਨ ਉਹ ਪੁਰਸ਼, ਜੋ ਇਕ ਪ੍ਰਭੂ ਨਾਲ ਪ੍ਰੀਤ ਪਾਉਂਦੇ ਹਨ।

Bhai Manmohan Singh (Shabad OS, CC BY-SA)

English

Sanctified and pure are those true beings, who enshrine love for the Shabad. ||6||

Dr. Sant Singh Khalsa (Shabad OS, CC BY-SA)
Ang 910 · Line 16

ਬਿਨੁ ਨਾਵੈ ਹੋਰ ਪੂਜ. ਨ ਹੋਵੀ; ਭਰਮਿ ਭੁਲੀ ਲੋਕਾਈ ॥੭॥

bin naavai hor pooj. na hovee; bharam bhulee lokaaee |7|

Punjabi

ਨਾਮ ਦੇ ਬਾਝੋਂ ਰੱਬ ਦੀ ਹੋਰਸ ਕੋਈ ਉਪਾਸ਼ਨਾ ਨਹੀਂ ਹੋ ਸਕਦੀ। ਬੇਫਾਇਦਾ ਹੀ ਦੁਨੀਆਂ ਸੰਦੇਹ ਵਿੱਚ ਭਟਕਦੀ ਹੈ।

Bhai Manmohan Singh (Shabad OS, CC BY-SA)

English

There is no worship of the Lord, other than the Name; the world wanders, deluded by doubt. ||7||

Dr. Sant Singh Khalsa (Shabad OS, CC BY-SA)
Ang 910 · Line 17

ਗੁਰਮੁਖਿ ਆਪੁ ਪਛਾਣੈ ਸੰਤਹੁ; ਰਾਮ ਨਾਮਿ ਲਿਵ ਲਾਈ ॥੮॥

guramukh aap pachhaanai santahu; raam naam liv laaee |8|

Punjabi

ਪਵਿੱਤਰ ਪੁਰਸ਼ ਆਪਣੇ ਆਪ ਨੂੰ ਸਮਝਦਾ ਹੈ ਅਤੇ ਪ੍ਰਭੂ ਦੇ ਨਾਮ ਨਾਲ ਆਪਦੀ ਬਿਰਤੀ ਨੂੰ ਜੋੜਦਾ ਹੈ, ਹੇ ਸਾਧੂਓ!

Bhai Manmohan Singh (Shabad OS, CC BY-SA)

English

The Gurmukh understands his own self, O Saints; he lolvingly centers his mind on the Lord's Name. ||8||

Dr. Sant Singh Khalsa (Shabad OS, CC BY-SA)
Ang 910 · Line 18

ਆਪੇ ਨਿਰਮਲੁ ਪੂਜ ਕਰਾਏ; ਗੁਰਸਬਦੀ ਥਾਇ ਪਾਈ ॥੯॥

aape niramal pooj karaae; gurasabadee thaae paaee |9|

Punjabi

ਪਵਿੱਤਰ ਪ੍ਰਭੂ ਆਪ ਹੀ ਆਪਣੀ ਪੂਜਾ ਕਰਵਾਉਂਦਾ ਹੈ। ਗੁਰਾਂ ਦੇ ਬਚਨ ਦੁਆਰਾ ਇਹ ਉਪਾਸਨਾ ਕਬੂਲ ਕੀ ਵੰਞਦੀ ਹੈ।

Bhai Manmohan Singh (Shabad OS, CC BY-SA)

English

The Immaculate Lord Himself inspires worship of Him; through the Word of the Guru's Shabad, it is accepted and approved. ||9||

Dr. Sant Singh Khalsa (Shabad OS, CC BY-SA)
Ang 910 · Line 19

ਪੂਜਾ ਕਰਹਿ ਪਰੁ ਬਿਧਿ. ਨਹੀ ਜਾਣਹਿ; ਦੂਜੈ ਭਾਇ ਮਲੁ ਲਾਈ ॥੧੦॥

poojaa kareh par bidh. nahee jaaneh; doojai bhaae mal laaee |10|

Punjabi

ਜੋ ਉਪਾਸ਼ਨਾ ਕਰਦੇ ਹਨ ਪਰ ਜੁਗਤ ਨਹੀਂ ਜਾਣਦੇ ਉਹ ਹੋਰਸ ਦੇ ਪਿਆਰ ਨਾਲ ਪਲੀਤ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who worship Him, but do not know the Way, are polluted with the love of duality. ||10||

Dr. Sant Singh Khalsa (Shabad OS, CC BY-SA)
Ang 910 · Line 20

ਗੁਰਮੁਖਿ ਹੋਵੈ ਸੁ ਪੂਜਾ ਜਾਣੈ; ਭਾਣਾ ਮਨਿ ਵਸਾਈ ॥੧੧॥

guramukh hovai su poojaa jaanai; bhaanaa man vasaaee |11|

Punjabi

ਜੋ ਗੁਰੂ ਅਨੁਸਾਰੀ ਥੀ ਵੰਞਦਾ ਹੈ, ਉਹ ਹੀ ਉਪਾਸ਼ਨਾ ਨੂੰ ਜਾਣਦਾ ਹੈ। ਉਸ ਦੇ ਹਿਰਦੇ ਅੰਦਰ ਪ੍ਰਭੂ ਦੀ ਰਜਾ ਟਿਕ ਜਾਂਦੀ ਹੈ।

Bhai Manmohan Singh (Shabad OS, CC BY-SA)

English

One who becomes Gurmukh, knows what worship is; the Lord's Will abides within his mind. ||11||

Dr. Sant Singh Khalsa (Shabad OS, CC BY-SA)
Ang 910 · Line 21

ਭਾਣੇ ਤੇ ਸਭਿ ਸੁਖ ਪਾਵੈ ਸੰਤਹੁ; ਅੰਤੇ. ਨਾਮੁ ਸਖਾਈ ॥੧੨॥

bhaane te sabh sukh paavai santahu; ante. naam sakhaaee |12|

Punjabi

ਹੇ ਸਾਧੂਓ! ਜੋ ਵਾਹਿਗੁਰੂ ਦੀ ਰਜਾ ਨੂੰ ਸਵੀਕਾਰ ਕਰ ਲੈਂਦਾ ਹੈ, ਉਹ ਸਾਰੇ ਆਰਾਮ ਪਾਉਂਦਾ ਹੈ ਅਤੇ ਅਖੀਰ ਨੂੰ ਨਾਮ ਉਸ ਦਾ ਸਹਾਇਕ ਹੁੰਦਾ ਹੈ।

Bhai Manmohan Singh (Shabad OS, CC BY-SA)

English

One who accepts the Lord's Will obtains total peace, O Saints; in the end, the Naam will be our help and support. ||12||

Dr. Sant Singh Khalsa (Shabad OS, CC BY-SA)
Ang 910 · Line 22

ਅਪਣਾ ਆਪੁ. ਨ ਪਛਾਣਹਿ ਸੰਤਹੁ; ਕੂੜਿ ਕਰਹਿ ਵਡਿਆਈ ॥੧੩॥

apanaa aap. na pachhaaneh santahu; koorr kareh vaddiaaee |13|

Punjabi

ਜੋ ਆਪਣੇ ਆਪ ਨੂੰ ਨਹੀਂ ਸਮਝਦਾ, ਹੇ ਸੰਤੋ! ਉਹ ਆਪਣੀ ਝੂਠੀ ਉਸਤਤੀ ਅੰਦਰ ਫਾਥਾ ਹੋਇਆ ਹੈ।

Bhai Manmohan Singh (Shabad OS, CC BY-SA)

English

One who does not understand his own self, O Saints, falsely flatters himself. ||13||

Dr. Sant Singh Khalsa (Shabad OS, CC BY-SA)
Ang 910 · Line 23

ਪਾਖੰਡਿ ਕੀਨੈ ਜਮੁ. ਨਹੀ ਛੋਡੈ; ਲੈ ਜਾਸੀ ਪਤਿ ਗਵਾਈ ॥੧੪॥

paakhandd keenai jam. nahee chhoddai; lai jaasee pat gavaaee |14|

Punjabi

ਜੋ ਦੰਭ ਕਰਦਾ ਹੈ ਉਸ ਨੂੰ ਮੌਤ ਦਾ ਦੂਤ ਛੱਡਦਾ ਨਹੀਂ। ਉਸ ਨੂੰ ਉਹ ਬੇਇਜ਼ਤ ਕਰਕੇ ਅੱਗੇ ਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The Messenger of Death does not give up on those who practices hypocrisy; they are dragged away in disgrace. ||14||

Dr. Sant Singh Khalsa (Shabad OS, CC BY-SA)
Ang 910 · Line 24

ਜਿਨ ਅੰਤਰਿ ਸਬਦੁ ਆਪੁ ਪਛਾਣਹਿ; ਗਤਿ ਮਿਤਿ ਤਿਨ ਹੀ ਪਾਈ ॥੧੫॥

jin antar sabad aap pachhaaneh; gat mit tin hee paaee |15|

Punjabi

ਜਿਨ੍ਹਾਂ ਦੇ ਅੰਤਰ ਆਤਮੇ ਸੁਆਮੀ ਦਾ ਨਾਮ ਹੈ, ਉਹ ਆਪਦੇ ਆਪ ਨੂੰ ਅਨੁਭਵ ਕਰਦੇ ਹਨ ਅਤੇ ਕੇਵਲ ਉਹ ਹੀ ਕਲਿਆਨ ਦੇ ਮਾਰਗ ਨੂੰ ਜਾਣਦੇ ਹਨ।

Bhai Manmohan Singh (Shabad OS, CC BY-SA)

English

Those who have the Shabad deep within, understand themselves; they find the way of salvation. ||15||

Dr. Sant Singh Khalsa (Shabad OS, CC BY-SA)
Ang 910 · Line 25

ਏਹੁ ਮਨੂਆ ਸੁੰਨ ਸਮਾਧਿ ਲਗਾਵੈ; ਜੋਤੀ ਜੋਤਿ ਮਿਲਾਈ ॥੧੬॥

ehu manooaa sun samaadh lagaavai; jotee jot milaaee |16|

Punjabi

ਉਹਨਾਂ ਦੀ ਇਹ ਆਤਮਾਂ ਅਫੁਰ ਤਾੜੀ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਅਤੇ ਉਹਨਾਂ ਦਾ ਨੂਰ ਪਰਮ ਨੂਰ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Their minds enter into the deepest state of Samaadhi, and their light is absorbed into the Light. ||16||

Dr. Sant Singh Khalsa (Shabad OS, CC BY-SA)
Ang 910 · Line 26

ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ; ਸਤਸੰਗਤਿ ਮੇਲਾਈ ॥੧੭॥

sun sun guramukh naam vakhaaneh; satasangat melaaee |17|

Punjabi

ਸਾਧ ਸੰਗਤ ਨਾਲ ਜੁੜ ਕੇ ਗੁਰੂ ਅਨੁਸਾਰੀ ਨਾਮ ਨੂੰ ਸਰਵਣ ਕਰਦੇ, ਸੁਣਦੇ ਅਤੇ ਉਚਾਰਦੇ ਹਨ।

Bhai Manmohan Singh (Shabad OS, CC BY-SA)

English

The Gurmukhs listen constantly to the Naam, and chant it in the True Congregation. ||17||

Dr. Sant Singh Khalsa (Shabad OS, CC BY-SA)
Ang 910 · Line 27

ਗੁਰਮੁਖਿ ਗਾਵੈ. ਆਪੁ ਗਵਾਵੈ; ਦਰਿ ਸਾਚੈ ਸੋਭਾ ਪਾਈ ॥੧੮॥

guramukh gaavai. aap gavaavai; dar saachai sobhaa paaee |18|

Punjabi

ਵਾਹਿਗੁਰੂ ਨੂੰ ਜਾਨਣ ਵਾਲਾ ਵਾਹਿਗੁਰੂ ਦੀ ਸਿਫ਼ਤ ਗਾਇਨ ਕਰਦਾ ਹੈ, ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ ਅਤੇ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦਾ ਹੈ।

Bhai Manmohan Singh (Shabad OS, CC BY-SA)

English

The Gurmukhs sing the Lord's Praises, and erase self-conceit; they obtain true honor in the Court of the Lord. ||18||

Dr. Sant Singh Khalsa (Shabad OS, CC BY-SA)
Ang 910 · Line 28

ਸਾਚੀ ਬਾਣੀ ਸਚੁ ਵਖਾਣੈ; ਸਚਿ ਨਾਮਿ ਲਿਵ ਲਾਈ ॥੧੯॥

saachee baanee sach vakhaanai; sach naam liv laaee |19|

Punjabi

ਸੱਚੇ ਹਨ ਉਸ ਦੇ ਬਚਨ ਬਿਲਾਸ, ਸੱਚ ਹੀ ਉਹ ਆਖਦਾ ਹੈ ਅਤੇ ਸੱਚੇ ਨਾਮ ਨੂੰ ਹੀ ਉਹ ਪਿਆਰ ਕਰਦਾ ਹੈ।

Bhai Manmohan Singh (Shabad OS, CC BY-SA)

English

True are their words; they speak only the Truth; they lovingly focus on the True Name. ||19||

Dr. Sant Singh Khalsa (Shabad OS, CC BY-SA)
Ang 910 · Line 29

ਭੈ ਭੰਜਨੁ. ਅਤਿ ਪਾਪ ਨਿਖੰਜਨੁ; ਮੇਰਾ ਪ੍ਰਭੁ. ਅੰਤਿ ਸਖਾਈ ॥੨੦॥

bhai bhanjan. at paap nikhanjan; meraa prabh. ant sakhaaee |20|

Punjabi

ਮੇਰਾ ਮਾਲਕ, ਡਰ ਦੂਰ ਕਰਨ ਵਾਲਾ, ਗੁਨਾਹ ਨਾਸ ਕਰਨਹਾਰ ਅਤੇ ਅਖੀਰ ਦੇ ਵੇਲੇ ਦਾ ਮਦਦਗਾਰ ਹੈ।

Bhai Manmohan Singh (Shabad OS, CC BY-SA)

English

My God is the Destroyer of fear, the Destroyer of sin; in the end, He is our only help and support. ||20||

Dr. Sant Singh Khalsa (Shabad OS, CC BY-SA)
Ang 910 · Line 30

ਸਭੁ ਕਿਛੁ ਆਪੇ ਆਪਿ ਵਰਤੈ; ਨਾਨਕ ਨਾਮਿ ਵਡਿਆਈ ॥੨੧॥੩॥੧੨॥

sabh kichh aape aap varatai; naanak naam vaddiaaee |21|3|12|

Punjabi

ਖੁਦ-ਬ-ਖੁਦ ਹੀ ਸੁਆਮੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਕੇਵਲ ਉਸ ਦੇ ਨਾਮ ਦੇ ਰਾਹੀਂ ਹੀ ਪ੍ਰਾਣੀ ਦੀ ਪ੍ਰਭਤਾ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

He Himself pervades and permeates everything; O Nanak, glorious greatness is obtained through the Naam. ||21||3||12||

Dr. Sant Singh Khalsa (Shabad OS, CC BY-SA)
Ang 910 · Line 31

ਰਾਮਕਲੀ ਮਹਲਾ ੩ ॥

raamakalee mahalaa 3 |

Punjabi

ਰਾਮਕਲੀ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raamkalee, Third Mehl:

Dr. Sant Singh Khalsa (Shabad OS, CC BY-SA)
Ang 910 · Line 32

ਹਮ ਕੁਚਲ ਕੁਚੀਲ. ਅਤਿ ਅਭਿਮਾਨੀ; ਮਿਲਿ ਸਬਦੇ. ਮੈਲੁ ਉਤਾਰੀ ॥੧॥

ham kuchal kucheel. at abhimaanee; mil sabade. mail utaaree |1|

Punjabi

ਮੈਂ, ਗੰਦਾ ਮਲੀਨ ਅਤੇ ਪਰਮ ਹੰਕਾਰੀ ਹਾਂ। ਪ੍ਰਭੂ ਦੇ ਨਾਮ ਨੂੰ ਪਾ ਕੇ, ਮੇਰੀ ਮੈਲ ਨਸ਼ਟ ਹੋ ਗਈ ਹੈ।

Bhai Manmohan Singh (Shabad OS, CC BY-SA)

English

I am filthy and polluted, proud and egotistical; receiving the Word of the Shabad, my filth is taken away. ||1||

Dr. Sant Singh Khalsa (Shabad OS, CC BY-SA)
Ang 910 · Line 33

ਸੰਤਹੁ; ਗੁਰਮੁਖਿ ਨਾਮਿ ਨਿਸਤਾਰੀ ॥

santahu; guramukh naam nisataaree |

Punjabi

ਹੇ ਸਾਧੂਓ! ਗੁਰੂ ਅਨੁਸਾਰੀਆਂ ਦਾ ਨਾਮ ਪਾਰ ਉਤਾਰਾ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

O Saints, the Gurmukhs are saved through the Naam, the Name of the Lord.

Dr. Sant Singh Khalsa (Shabad OS, CC BY-SA)
Ang 910 · Line 34

ਸਚਾ ਨਾਮੁ ਵਸਿਆ ਘਟ ਅੰਤਰਿ; ਕਰਤੈ ਆਪਿ ਸਵਾਰੀ ॥੧॥ ਰਹਾਉ ॥

sachaa naam vasiaa ghatt antar; karatai aap savaaree |1| rahaau |

Punjabi

ਸੱਚਾ ਨਾਮ ਉਹਨਾਂ ਦੇ ਹਿਰਦੇ ਅੰਦਰ ਵੱਸਦਾ ਹੈ ਅਤੇ ਸਿਰਜਣਹਾਰ ਆਪੇ ਹੀ ਉਹਨਾਂ ਨੂੰ ਸ਼ਸ਼ੋਭਤ ਕਰਦਾ ਹੈ। ਠਹਿਰਾਓ।

Bhai Manmohan Singh (Shabad OS, CC BY-SA)

English

The True Name abides deep within their hearts. The Creator Himself embellishes them. ||1||Pause||

Dr. Sant Singh Khalsa (Shabad OS, CC BY-SA)