Ang 912
ਏਕੁ ਨਾਮੁ ਵਸਿਆ ਘਟ ਅੰਤਰਿ; ਪੂਰੇ ਕੀ ਵਡਿਆਈ ॥੧॥ ਰਹਾਉ ॥
ek naam vasiaa ghatt antar; poore kee vaddiaaee |1| rahaau |
Punjabi
ਮੇਰੇ ਹਿਰਦੇ ਅੰਦਰ ਇਕ ਨਾਮ ਹੀ ਨਿਵਾਸ ਰੱਖਦਾ ਹੈ। ਐਹੋ ਜੇਹੀ ਹੈ ਪ੍ਰਭਤਾ ਮੇਰੇ ਪੂਰਨ ਪ੍ਰਭੂ ਦੀ। ਠਹਿਰਾਓ।
English
The One Name abides deep within my heart; such is the glorious greatness of the Perfect Lord. ||1||Pause||
ਆਪੇ ਕਰਤਾ ਆਪੇ ਭੁਗਤਾ; ਦੇਦਾ ਰਿਜਕੁ ਸਬਾਈ ॥੨॥
aape karataa aape bhugataa; dedaa rijak sabaaee |2|
Punjabi
ਸੁਆਮੀ ਖੁਦ ਸਿਰਜਣਹਾਰ ਹੈ, ਖੁਦ ਹੀ ਭੋਗਣਹਾਰ ਅਤੇ ਖੁਦ ਹੀ ਉਹ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ।
English
He Himself is the Creator, and He Himself is the Enjoyer. He Himself gives sustenance to all. ||2||
ਜੋ ਕਿਛੁ ਕਰਣਾ. ਸੋ ਕਰਿ ਰਹਿਆ; ਅਵਰੁ. ਨ ਕਰਣਾ ਜਾਈ ॥੩॥
jo kichh karanaa. so kar rahiaa; avar. na karanaa jaaee |3|
Punjabi
ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਉਹ ਕਰੀ ਜਾਂਦਾ ਹੈ। ਹੋਰ ਕੋਈ ਜਣਾ ਕੁਝ ਨਹੀਂ ਕਰ ਸਕਦਾ।
English
Whatever He wants to do, He is doing; no one else can do anything. ||3||
ਆਪੇ ਸਾਜੇ ਸ੍ਰਿਸਟਿ ਉਪਾਏ; ਸਿਰਿ ਸਿਰਿ ਧੰਧੈ ਲਾਈ ॥੪॥
aape saaje srisatt upaae; sir sir dhandhai laaee |4|
Punjabi
ਸਾਹਿਬ ਆਪ ਹੀ ਰਚਨਾ ਨੂੰ ਘੜਦਾ ਅਤੇ ਰਚਦਾ ਹੈ ਅਤੇ ਆਪ ਹੀ ਹਰ ਇਕਸ ਨੂੰ ਉਸ ਦੇ ਕੰਮ ਕਾਜ ਅੰਦਰ ਜੋੜਦਾ ਹੈ।
English
He Himself fashions and creates the creation; He links each and every person to their task. ||4||
ਤਿਸਹਿ ਸਰੇਵਹੁ ਤਾ ਸੁਖੁ ਪਾਵਹੁ; ਸਤਿਗੁਰਿ ਮੇਲਿ ਮਿਲਾਈ ॥੫॥
tiseh sarevahu taa sukh paavahu; satigur mel milaaee |5|
Punjabi
ਜੇਕਰ ਤੂੰ ਉਸ ਦਾ ਸਿਮਰਨ ਕਰੇਂ, ਕੇਵਲ ਤਦ ਹੀ ਤੂੰ ਆਰਾਮ ਪਾਵੇਗਾਂ ਅਤੇ ਸੱਚੇ ਗੁਰੂ ਜੀ ਤੈਨੂੰ ਸੁਆਮੀ ਦੇ ਮਿਲਾਪ ਅੰਦਰ ਮਿਲਾ ਦੇਣਗੇ।
English
If you serve Him, then you will find peace; the True Guru will unite you in His Union. ||5||
ਆਪਣਾ ਆਪੁ. ਆਪਿ ਉਪਾਏ; ਅਲਖੁ. ਨ ਲਖਣਾ ਜਾਈ ॥੬॥
aapanaa aap. aap upaae; alakh. na lakhanaa jaaee |6|
Punjabi
ਆਪਣੇ ਆਪ ਨੂੰ ਸਾਹਿਬ ਆਪੇ ਹੀ ਰਚਦਾ ਹੈ। ਉਹ ਅਦ੍ਰਿਸ਼ਟ ਸਾਹਿਬ, ਵੇਖਿਆ ਨਹੀਂ ਜਾ ਸਕਦਾ।
English
The Lord Himself creates Himself; the Unseen Lord cannot be seen. ||6||
ਆਪੇ ਮਾਰਿ ਜੀਵਾਲੇ ਆਪੇ; ਤਿਸ ਨੋ ਤਿਲੁ. ਨ ਤਮਾਈ ॥੭॥
aape maar jeevaale aape; tis no til. na tamaaee |7|
Punjabi
ਸਾਈਂ ਆਪੇ ਨਾਸ ਕਰਦਾ ਹੈ ਅਤੇ ਆਪ ਹੀ ਰਚਦਾ ਹੈ। ਉਸ ਨੂੰ ਭੋਰਾ ਭਰ ਭੀ ਤਮ੍ਹਾ ਨਹੀਂ।
English
He Himself kills, and brings back to life; He does not have even an iota of greed. ||7||
ਇਕਿ ਦਾਤੇ. ਇਕਿ ਮੰਗਤੇ ਕੀਤੇ; ਆਪੇ ਭਗਤਿ ਕਰਾਈ ॥੮॥
eik daate. ik mangate keete; aape bhagat karaaee |8|
Punjabi
ਕਈ ਉਸ ਨੇ ਦਾਨੀ ਬਣਾਏ ਹਨ ਅਤੇ ਕਈ ਭਿਖਾਰੀ। ਸਾਹਿਬ ਖੁਦ ਹੀ ਇਨਸਾਨ ਨੂੰ ਆਪਣੀ ਪ੍ਰੇਮਮਈ ਸੇਵਾ ਅੰਦਰ ਜੋੜਦਾ ਹੈ।
English
Some are made givers, and some are made beggars; He Himself inspires us to devotional worship. ||8||
ਸੇ ਵਡਭਾਗੀ ਜਿਨੀ ਏਕੋ ਜਾਤਾ; ਸਚੇ ਰਹੇ ਸਮਾਈ ॥੯॥
se vaddabhaagee jinee eko jaataa; sache rahe samaaee |9|
Punjabi
ਪਰਮ ਚੰਗੇ ਨਸੀਬਾਂ ਵਾਲੇ ਹਨ ਉਹ, ਜੋ ਕੇਵਲ ਇੱਕ ਨੂੰ ਹੀ ਜਾਣਦੇ ਹਨ ਅਤੇ ਸੱਚੀ ਸਾਈਂ ਅੰਦਰ ਲੀਨ ਰਹਿੰਦੇ ਹਨ।
English
Those who know the One Lord are very fortunate; they remain absorbed in the True Lord. ||9||
ਆਪਿ ਸਰੂਪੁ ਸਿਆਣਾ ਆਪੇ; ਕੀਮਤਿ ਕਹਣੁ. ਨ ਜਾਈ ॥੧੦॥
aap saroop siaanaa aape; keemat kehan. na jaaee |10|
Punjabi
ਪ੍ਰਭੂ ਆਪੇ ਸੁਹਣਾ ਸੁਨੱਖਾ ਹੈ ਅਤੇ ਆਪ ਹੀ ਦਾਨਾਬੀਨਾ। ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
English
He Himself is beautiful, He Himself is wise and clever; His worth cannot be expressed. ||10||
ਆਪੇ ਦੁਖੁ ਸੁਖੁ ਪਾਏ ਅੰਤਰਿ; ਆਪੇ ਭਰਮਿ ਭੁਲਾਈ ॥੧੧॥
aape dukh sukh paae antar; aape bharam bhulaaee |11|
Punjabi
ਹਰੀ ਖੁਦ ਪ੍ਰਾਨੀ ਦੇ ਅੰਦਰ ਗਮੀ ਅਤੇ ਖੁਸ਼ੀ ਫੂਕਦਾ ਹੈ ਅਤੇ ਖੁਦ ਹੀ ਉਸ ਨੂੰ ਸ਼ੱਕ-ਸੁਬ੍ਹੇ ਅੰਦਰ ਗੁਮਰਾਹ ਕਰਦਾ ਹੈ।
English
He Himself infuses pain and pleasure; He Himself makes them wander around in doubt. ||11||
ਵਡਾ ਦਾਤਾ ਗੁਰਮੁਖਿ ਜਾਤਾ; ਨਿਗੁਰੀ ਅੰਧ ਫਿਰੈ ਲੋਕਾਈ ॥੧੨॥
vaddaa daataa guramukh jaataa; niguree andh firai lokaaee |12|
Punjabi
ਪਰਮ ਦਾਤਾਰ ਗੁਰਾਂ ਦੇ ਰਾਹੀਂ ਜਾਣਿਆਂ ਜਾਂਦਾ ਹੈ। ਗੁਰੂ-ਵਿਹੂਣ, ਸੰਸਾਰ ਅਨ੍ਹੇਰ ਘੁੱਪ ਅੰਦਰ ਭਟਕਦਾ ਫਿਰਦਾ ਹੈ।
English
The Great Giver is revealed to the Gurmukh; without the Guru, the world wanders in darkness. ||12||
ਜਿਨੀ ਚਾਖਿਆ ਤਿਨਾ ਸਾਦੁ ਆਇਆ; ਸਤਿਗੁਰਿ ਬੂਝ ਬੁਝਾਈ ॥੧੩॥
jinee chaakhiaa tinaa saad aaeaa; satigur boojh bujhaaee |13|
Punjabi
ਜੋ ਨਾਮ-ਅੰਮ੍ਰਿਤ ਨੂੰ ਪਾਨ ਕਰਦੇ ਹਨ, ਉਹ ਹੀ ਇਸ ਦਾ ਸੁਆਦ ਮਾਣਦੇ ਹਨ। ਸੱਚੇ ਗੁਰਦੇਵ ਜੀ ਇਹ ਸਮਝ ਦਰਸਾਉਂਦੇ ਹਨ।
English
Those who taste, enjoy the flavor; the True Guru imparts this understanding. ||13||
ਇਕਨਾ ਨਾਵਹੁ ਆਪਿ ਭੁਲਾਏ; ਇਕਨਾ ਗੁਰਮੁਖਿ ਦੇਇ ਬੁਝਾਈ ॥੧੪॥
eikanaa naavahu aap bhulaae; ikanaa guramukh dee bujhaaee |14|
Punjabi
ਕਈਆਂ ਨੂੰ ਪ੍ਰਭੂ ਆਪੇ ਆਪਣੇ ਤੋਂ ਗੁਮਰਾਹ ਕਰ ਦਿੰਦਾ ਹੈ ਅਤੇ ਕਈਆਂ ਨੂੰ ਉਹ ਗੁਰਾਂ ਦੇ ਰਾਹੀਂ ਇਸ ਨੂੰ ਦਰਸਾ ਦਿੰਦਾ ਹੈ।
English
Some, the Lord causes to forget and lose the Name; others become Gurmukh, and are granted this understanding. ||14||
ਸਦਾ ਸਦਾ ਸਾਲਾਹਿਹੁ ਸੰਤਹੁ; ਤਿਸ ਦੀ ਵਡੀ ਵਡਿਆਈ ॥੧੫॥
sadaa sadaa saalaahihu santahu; tis dee vaddee vaddiaaee |15|
Punjabi
ਹਮੇਸ਼ਾਂ ਹਮੇਸ਼ਾਂ ਆਪਣੇ ਸੁਆਮੀ ਦੀ ਮਹਿਮਾਂ ਕਰੋ, ਹੇ ਸਾਧੂਓ! ਵਿਸ਼ਾਲ ਹੈ ਉਸ ਦੀ ਵਿਸ਼ਾਲਤਾ।
English
Forever and ever, praise the Lord, O Saints; how glorious is His greatness! ||15||
ਤਿਸੁ ਬਿਨੁ ਅਵਰੁ. ਨ ਕੋਈ ਰਾਜਾ; ਕਰਿ ਤਪਾਵਸੁ ਬਣਤ ਬਣਾਈ ॥੧੬॥
tis bin avar. na koee raajaa; kar tapaavas banat banaaee |16|
Punjabi
ਉਸ ਦੇ ਬਗੈਰ ਹੋਰ ਕੋਈ ਪਾਤਿਸ਼ਾਹ ਨਹੀਂ। ਕੇਵਲ ਉਸ ਨੇ ਹੀ ਘਾੜਤ ਘੜੀ ਹੈ ਅਤੇ ਉਹ ਹੀ ਨਿਆਂ ਕਰਦਾ ਹੈ।
English
There is no other King except Him; He administers justice, as He has made it. ||16||
ਨਿਆਉ ਤਿਸੈ ਕਾ ਹੈ ਸਦ ਸਾਚਾ; ਵਿਰਲੇ ਹੁਕਮੁ ਮਨਾਈ ॥੧੭॥
niaau tisai kaa hai sad saachaa; virale hukam manaaee |17|
Punjabi
ਸਦੀਵੀ ਸੱਚਾ ਹੈ ਉਸ ਦਾ ਇਨਸਾਫ। ਕਿਸੇ ਟਾਂਵੇਂ ਟੱਲੇ ਨੂੰ ਹੀ ਉਹ ਆਪਣੀ ਰਜ਼ਾ ਅੰਦਰ ਟੋਰਦਾ ਹੈ।
English
His justice is always True; how rare are those who accept His Command. ||17||
ਤਿਸ ਨੋ ਪ੍ਰਾਣੀ ਸਦਾ ਧਿਆਵਹੁ; ਜਿਨਿ ਗੁਰਮੁਖਿ ਬਣਤ ਬਣਾਈ ॥੧੮॥
tis no praanee sadaa dhiaavahu; jin guramukh banat banaaee |18|
Punjabi
ਹੇ ਫਾਨੀ ਬੰਦੇ! ਤੂੰ ਸਦੀਵ ਹੀ ਉਸ ਦਾ ਸਿਮਰਨ ਕਰ ਜਿਸ ਨੇ ਗੁਰਾਂ ਦੇ ਰਾਹੀਂ ਆਪਣਾ ਭਾਣਾ ਮਨਾਉਣ ਦਾ ਮਾਰਗ ਵਿਖਾਲਿਆ ਹੈ।
English
O mortal, meditate forever on the Lord, who has made the Gurmukh in His making. ||18||
ਸਤਿਗੁਰ ਭੇਟੈ ਸੋ ਜਨੁ ਸੀਝੈ; ਜਿਸੁ ਹਿਰਦੈ ਨਾਮੁ ਵਸਾਈ ॥੧੯॥
satigur bhettai so jan seejhai; jis hiradai naam vasaaee |19|
Punjabi
ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਅਤੇ ਜਿਸ ਦੇ ਅੰਤਸ਼ਕਰਣ ਅੰਦਰ ਨਾਮ ਨਿਵਾਸ ਰੱਖਦਾ ਹੈ, ਉਹ ਇਨਸਾਨ ਮੁਕਤ ਹੋ ਜਾਂਦਾ ਹੈ।
English
That humble being who meets with the True Guru is fulfilled; the Naam abides in his heart. ||19||
ਸਚਾ ਆਪਿ. ਸਦਾ ਹੈ ਸਾਚਾ; ਬਾਣੀ ਸਬਦਿ ਸੁਣਾਈ ॥੨੦॥
sachaa aap. sadaa hai saachaa; baanee sabad sunaaee |20|
Punjabi
ਕਾਲ-ਸਥਾਈ ਸੱਚਾ, ਸੱਚਾ ਸੁਆਮੀ ਖੁਦ! ਗੁਰਾਂ ਦੀ ਬਾਣੀ ਰਾਹੀਂ ਆਪਣੇ ਈਸ਼ਵਰੀ ਬਚਨ ਨੂੰ ਸੁਣਾਉਂਦਾ ਹੈ।
English
The True Lord is Himself forever True; He announces His Bani, the Word of His Shabad. ||20||
ਨਾਨਕ. ਸੁਣਿ ਵੇਖਿ ਰਹਿਆ ਵਿਸਮਾਦੁ; ਮੇਰਾ ਪ੍ਰਭੁ ਰਵਿਆ ਸ੍ਰਬ ਥਾਈ ॥੨੧॥੫॥੧੪॥
naanak. sun vekh rahiaa visamaad; meraa prabh raviaa srab thaaee |21|5|14|
Punjabi
ਆਪਣੇ ਸੁਆਮੀ ਬਾਰੇ ਸ੍ਰਵਣ ਕਰ ਅਤੇ ਉਸ ਨੂੰ ਦੇਖ ਨਾਨਕ ਚਕ੍ਰਿਤ ਹੋ ਗਿਆ ਹੈ। ਮੇਰਾ ਸੁਆਮੀ ਸਾਰਿਆਂ ਥਾਵਾਂ ਅੰਦਰ ਰਮ ਰਿਹਾ ਹੈ।
English
Nanak is wonderstruck, hearing and seeing His Lord; my God is all-pervading, everywhere. ||21||5||14||
ਰਾਮਕਲੀ ਮਹਲਾ ੫ ਅਸਟਪਦੀਆ ॥
raamakalee mahalaa 5 asattapadeea |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ।
English
Raamkalee, Fifth Mehl, Ashtpadheeyaa:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਕਿਨਹੀ; ਕੀਆ ਪਰਵਿਰਤਿ ਪਸਾਰਾ ॥
kinahee; keea paravirat pasaaraa |
Punjabi
ਕੋਈ ਜਣਾ ਆਪਣੀ ਸੰਸਾਰੀ ਸੰਪਦਾ ਦਾ ਦਿਖਾਵਾ ਕਰਦਾ ਹੈ।
English
Some make a big show of their worldly influence.
ਕਿਨਹੀ; ਕੀਆ ਪੂਜਾ ਬਿਸਥਾਰਾ ॥
kinahee; keea poojaa bisathaaraa |
Punjabi
ਕੋਈ ਜਣਾ ਆਪਣੀ ਸੰਸਾਰੀ ਸੰਪਦਾ ਦਾ ਦਿਖਾਵਾ ਕਰਦਾ ਹੈ।
English
Some make a big show of devotional worship.
ਕਿਨਹੀ; ਨਿਵਲ ਭੁਇਅੰਗਮ ਸਾਧੇ ॥
kinahee; nival bhueiangam saadhe |
Punjabi
ਕੋਈ ਜਣਾ ਆਪਣਾ ਅੰਤਰੀਵ ਧੋਣ ਅਤੇ ਸਰਪ ਵਾਂਗੂੰ ਕੁੰਡਲੀ-ਦਾਰ ਰਾਹ ਥਾਣੀ (ਦੁਆਰਾ) ਸੁਆਸ-ਜ਼ਬਤ ਦਾ ਅਭਿਆਸ ਕਰਦਾ ਹੈ।
English
Some practice inner cleansing teahniques, and control the breath through Kundalini Yoga.
ਮੋਹਿ ਦੀਨ; ਹਰਿ ਹਰਿ ਆਰਾਧੇ ॥੧॥
mohi deen; har har aaraadhe |1|
Punjabi
ਪਰ ਮੈਂ, ਗਰੀਬ, ਕੇਵਲ ਆਪਣੇ ਸੁਆਮੀ ਵਾਹਿਗੁਰੂ ਨੂੰ ਹੀ ਸਿਮਰਦਾ ਹਾਂ।
English
I am meek; I worship and adore the Lord, Har, Har. ||1||
ਤੇਰਾ ਭਰੋਸਾ ਪਿਆਰੇ ॥
teraa bharosaa piaare |
Punjabi
ਮੈਨੂੰ ਸਿਰਫ ਤੇਰਾ ਹੀ ਆਸਰਾ ਹੈ, ਹੇ ਮੇਰੇ ਪ੍ਰੀਤਮ!
English
I place my faith in You alone, O Beloved Lord.
ਆਨ; ਨ ਜਾਨਾ ਵੇਸਾ ॥੧॥ ਰਹਾਉ ॥
aan; na jaanaa vesaa |1| rahaau |
Punjabi
ਮੈਂ ਕਿਸੇ ਹੋਰ ਮਾਰਗ ਜਾਂ ਧਾਰਮਕ ਲਿਬਾਸ ਨੂੰ ਨਹੀਂ ਜਾਣਦਾ। ਠਹਿਰਾਓ।
English
I do not know any other way. ||1||Pause||
ਕਿਨਹੀ; ਗ੍ਰਿਹੁ ਤਜਿ. ਵਣ ਖੰਡਿ ਪਾਇਆ ॥
kinahee; grihu taj. van khandd paaeaa |
Punjabi
ਆਪਣੇ ਘਰ ਨੂੰ ਛੱਡ ਕੇ, ਕੋਈ ਜਣਾ ਜੰਗਲ ਦੇ ਖਿੱਤੇ ਵਿੱਚ ਆਪਣਾ ਵਸੇਬਾ ਬਣਾ ਲੈਂਦਾ ਹੈ।
English
Some abandon their homes, and live in the forests.
ਕਿਨਹੀ; ਮੋਨਿ ਅਉਧੂਤੁ ਸਦਾਇਆ ॥
kinahee; mon aaudhoot sadaaeaa |
Punjabi
ਕੋਈ ਆਪਣੇ ਆਪ ਨੂੰ ਖਾਮੋਸ਼ ਵਿਰੱਕਤ ਅਖਵਾਉਂਦਾ ਹੈ।
English
Some put themselves on silence, and call themselves hermits.
ਕੋਈ ਕਹਤਉ; ਅਨੰਨਿ ਭਗਉਤੀ ॥
koee kahtau; anan bhgautee |
Punjabi
ਕੋਈ ਜ਼ਾਹਰ ਕਰਦਾ ਹੈ ਕਿ ਉਹ ਕੇਵਲ ਇੱਕ ਪ੍ਰਭੂ ਦਾ ਹੀ ਉਪਾਸ਼ਕ ਹੈ।
English
Some claim that they are devotees of the One Lord alone.
ਮੋਹਿ ਦੀਨ; ਹਰਿ ਹਰਿ ਓਟ ਲੀਤੀ ॥੨॥
mohi deen; har har ott leetee |2|
Punjabi
ਮੈਂ ਮਸਕੀਨ ਨੇ ਸੁਆਮੀ ਮਾਲਕ ਦੀ ਹੀ ਪਨਾਹ ਲਈ ਹੈ।
English
I am meek; I seek the shelter and support of the Lord, Har, Har. ||2||
ਕਿਨਹੀ ਕਹਿਆ; ਹਉ ਤੀਰਥ ਵਾਸੀ ॥
kinahee kahiaa; hau teerath vaasee |
Punjabi
ਕੋਈ ਆਖਦਾ ਹੈ, ਕਿ ਉਹ ਯਾਤਰਾ ਅਸਥਾਨ ਤੇ ਵੱਸਦਾ ਹੈ।
English
Some say that they live at sacred shrines of pilgrimage.
ਕੋਈ ਅੰਨੁ ਤਜਿ; ਭਇਆ ਉਦਾਸੀ ॥
koee an taj; bheaa udaasee |
Punjabi
ਅਨਾਜ ਨੂੰ ਛੱਡ ਕੇ ਕੋਈ ਜਣਾ ਆਖਦਾ ਹੈ ਕਿ ਉਹ ਤਿਆਗੀ ਹੋ ਗਿਆ ਹੈ।
English
Some refuse food and become Udaasis, shaven-headed renunciates.
ਕਿਨਹੀ; ਭਵਨੁ ਸਭ ਧਰਤੀ ਕਰਿਆ ॥
kinahee; bhavan sabh dharatee kariaa |
Punjabi
ਕਿਸੇ ਜਣੇ ਨੇ ਸਾਰੀ ਜਮੀਨ ਦਾ ਰਟਨ ਕੀਤਾ ਹੈ।
English
Some have wandered all across the earth.
ਮੋਹਿ ਦੀਨ; ਹਰਿ ਹਰਿ ਦਰਿ ਪਰਿਆ ॥੩॥
mohi deen; har har dar pariaa |3|
Punjabi
ਮੈਂ ਗਰੀਬੜਾ, ਆਪਣੇ ਪ੍ਰਭੂ ਪ੍ਰਮੇਸ਼ਰ ਦੇ ਬੂਹੇ ਅੱਗੇ ਆ ਪਿਆ ਹਾਂ।
English
I am meek; I have fallen at the door of the Lord, Har, Har. ||3||
ਕਿਨਹੀ ਕਹਿਆ; ਮੈ ਕੁਲਹਿ ਵਡਿਆਈ ॥
kinahee kahiaa; mai kuleh vaddiaaee |
Punjabi
ਕੋਈ ਆਖਦਾ ਹੈ ਕਿ ਉਹ ਇੱਕ ਉਚੇ ਘਰਾਣੇ ਦਾ ਹੈ।
English
Some say that they belong to great and noble families.