Ang 913
ਕਿਨਹੀ ਕਹਿਆ; ਬਾਹ ਬਹੁ ਭਾਈ ॥
kinahee kahiaa; baah bahu bhaaee |
Punjabi
ਕੋਈ ਆਖਦਾ ਹੈ ਕਿ ਉਸ ਦਾ ਪੱਖ ਪੂਰਨ ਲਈ ਉਸ ਕੋਲ ਉਸ ਦਿਆਂ ਭਰਾਵਾਂ ਦੀਆਂ ਬਹੁਤੀਆਂ ਬਾਹਾਂ ਹਨ।
English
Some say that they have the arms of their many brothers to protect them.
ਕੋਈ ਕਹੈ; ਮੈ ਧਨਹਿ ਪਸਾਰਾ ॥
koee kahai; mai dhaneh pasaaraa |
Punjabi
ਕੋਈ ਆਖਦਾ ਹੈ ਕਿ ਉਸ ਪਾਸ ਧਨ ਸੰਪਦਾ ਦਾ ਭਾਰਾ ਅਡੰਬਰ ਹੈ।
English
Some say that they have great expanses of wealth.
ਮੋਹਿ ਦੀਨ; ਹਰਿ ਹਰਿ ਆਧਾਰਾ ॥੪॥
mohi deen; har har aadhaaraa |4|
Punjabi
ਮੈਂ ਮਸਕੀਨ, ਨੂੰ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ।
English
I am meek; I have the support of the Lord, Har, Har. ||4||
ਕਿਨਹੀ; ਘੂਘਰ ਨਿਰਤਿ ਕਰਾਈ ॥
kinahee; ghooghar nirat karaaee |
Punjabi
ਕੋਈ ਜਣਾ ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਨੱਚਦਾ ਹੈ।
English
Some dance, wearing ankle bells.
ਕਿਨਹੂ; ਵਰਤ ਨੇਮ ਮਾਲਾ ਪਾਈ ॥
kinahoo; varat nem maalaa paaee |
Punjabi
ਕੋਈ ਨਿਰਾ-ਆਹਾਰ ਰਹਿਣ ਤੇ ਮਾਲਾ ਪਾਉਣ ਦੀ ਪ੍ਰਤਿੱਗਿਆ ਕਰਦਾ ਹੈ।
English
Some fast and take vows, and wear malas.
ਕਿਨਹੀ; ਤਿਲਕੁ ਗੋਪੀ ਚੰਦਨ ਲਾਇਆ ॥
kinahee; tilak gopee chandan laaeaa |
Punjabi
ਕੋਈ ਜਣਾ ਦਵਾਰਕਾ ਦੇ ਨੇੜੇ ਦੇ ਇੱਕ ਟੋਭੇ ਦੀ ਪੀਲੀ ਮਿੱਟੀ ਦਾ ਟਿੱਕਾ ਲਾਉਂਦਾ ਹੈ।
English
Some apply ceremonial tilak marks to their foreheads.
ਮੋਹਿ ਦੀਨ; ਹਰਿ ਹਰਿ ਹਰਿ ਧਿਆਇਆ ॥੫॥
mohi deen; har har har dhiaaeaa |5|
Punjabi
ਮੈਂ ਗਰੀਬ ਕੇਵਲ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰਦਾ ਹੈ।
English
I am meek; I meditate on the Lord, Har, Har, Har. ||5||
ਕਿਨਹੀ; ਸਿਧ ਬਹੁ ਚੇਟਕ ਲਾਏ ॥
kinahee; sidh bahu chettak laae |
Punjabi
ਕੋਈ ਅਨੇਕਾਂ ਕਰਾਮਾਤਾਂ ਅਤੇ ਜਾਦੂ ਟੂਣੇ ਕਰਦਾ ਹੈ।
English
Some work spells using the miraculous spiritual powers of the Siddhas.
ਕਿਨਹੀ; ਭੇਖ ਬਹੁ ਥਾਟ ਬਨਾਏ ॥
kinahee; bhekh bahu thaatt banaae |
Punjabi
ਕਈ ਅਨੇਕਾਂ ਸੰਪਰਦਾਈ ਬਾਣੇ ਪਹਿਰਦੇ ਹਨ ਅਤੇ ਪੂਜਾ-ਅਸਥਾਨ ਕਾਇਮ ਕਰਦੇ ਹਨ।
English
Some wear various religious robes and establish their authority.
ਕਿਨਹੀ; ਤੰਤ ਮੰਤ ਬਹੁ ਖੇਵਾ ॥
kinahee; tant mant bahu khevaa |
Punjabi
ਕਈ ਘਣੇਰੇ ਜੰਤਰ-ਮੰਤਰ ਕਰਦੇ ਹਨ।
English
Some perform Tantric spells, and chant various mantras.
ਮੋਹਿ ਦੀਨ; ਹਰਿ ਹਰਿ ਹਰਿ ਸੇਵਾ ॥੬॥
mohi deen; har har har sevaa |6|
Punjabi
ਮੈਂ ਆਜ਼ਿਜ਼, ਆਪਣੇ ਵਾਹਿਗੁਰੂ ਸੁਆਮੀ ਮਾਲਕ ਦੀ ਘਾਲ ਕਮਾਉਂਦਾ ਹੈ।
English
I am meek; I serve the Lord, Har, Har, Har. ||6||
ਕੋਈ ਚਤੁਰੁ ਕਹਾਵੈ ਪੰਡਿਤ ॥
koee chatur kahaavai panddit |
Punjabi
ਕੋਈ ਜਣਾ ਆਪਦੇ ਆਪ ਨੂੰ ਸਿਆਣਾ ਬ੍ਰਹਾਮਣ ਅਖਵਾਉਂਦਾ ਹੈ।
English
One calls himself a wise Pandit, a religious scholar.
ਕੋ. ਖਟੁ ਕਰਮ ਸਹਿਤ ਸਿਉ ਮੰਡਿਤ ॥
ko. khatt karam sahit siau manddit |
Punjabi
ਕੋਈ ਜਣਾ ਛੇ ਕਰਮਕਾਂਡ ਕਰਨ ਦੇ ਨਾਨ ਮਹਾਂਦੇਵ ਨੂੰ ਭੀ ਪੂਜਦਾ ਹੈ।
English
One performs the six rituals to appease Shiva.
ਕੋਈ ਕਰੈ ਆਚਾਰ ਸੁਕਰਣੀ ॥
koee karai aachaar sukaranee |
Punjabi
ਕੋਈ ਧਾਰਮਕ ਸੰਸਕਾਰ ਅਤੇ ਚੰਗੇ ਕਰਮ ਕਰਦਾ ਹੈ।
English
One maintains the rituals of pure lifestyle, and does good deeds.
ਮੋਹਿ ਦੀਨ; ਹਰਿ ਹਰਿ ਹਰਿ ਸਰਣੀ ॥੭॥
mohi deen; har har har saranee |7|
Punjabi
ਮੈਂ, ਆਜ਼ਿਜ਼ ਨੇ ਵਾਹਿਗੁਰੂ ਸੁਆਮੀ ਮਾਲਕ ਦੀ ਸ਼ਰਣਾਗਤ ਲਈ ਹੈ।
English
I am meek; I seek the Sanctuary of the Lord, Har, Har, Har. ||7||
ਸਗਲੇ ਕਰਮ ਧਰਮ; ਜੁਗ ਸੋਧੇ ॥
sagale karam dharam; jug sodhe |
Punjabi
ਮੈਂ ਸਾਰਿਆਂ ਯੁਗਾਂ ਦੇ ਅਮਲਾਂ ਅਤੇ ਈਮਾਨ ਦੀ ਪੜਤਾਲ ਕੀਤੀ ਹੈ।
English
I have studied the religions and rituals of all the ages.
ਬਿਨੁ ਨਾਵੈ; ਇਹੁ ਮਨੁ. ਨ ਪ੍ਰਬੋਧੇ ॥
bin naavai; ihu man. na prabodhe |
Punjabi
ਨਾਮ ਦੇ ਬਾਝੋਂ, ਇਹ ਮਨ ਜਾਗਦਾ ਨਹੀਂ।
English
Without the Name, this mind is not awakened.
ਕਹੁ ਨਾਨਕ; ਜਉ ਸਾਧਸੰਗੁ ਪਾਇਆ ॥
kahu naanak; jau saadhasang paaeaa |
Punjabi
ਗੁਰੂ ਜੀ ਆਖਦੇ ਹਨ, ਜਦ ਮੈਨੂੰ ਸਤਿਸੰਗ ਪ੍ਰਾਪਤ ਹੋ ਗਈ,
English
Says Nanak, when I found the Saadh Sangat, the Company of the Holy,
ਬੂਝੀ ਤ੍ਰਿਸਨਾ; ਮਹਾ ਸੀਤਲਾਇਆ ॥੮॥੧॥
boojhee trisanaa; mahaa seetalaaeaa |8|1|
Punjabi
ਤਾਂ ਮੇਰੀ ਖਾਹਿਸ਼ ਨਵਿਰਤ ਹੋ ਗਈ, ਅਤੇ ਮੈਂ ਪਰਮ ਠੰਢਾ ਠਾਰ ਹੋ ਗਿਆ।
English
my thirsty desires were satisfied, and I was totally cooled and soothed. ||8||1||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਇਸੁ ਪਾਨੀ ਤੇ; ਜਿਨਿ ਤੂ ਘਰਿਆ ॥
eis paanee te; jin too ghariaa |
Punjabi
ਜਿਸ ਨੇ ਤੈਨੂੰ ਪਾਣੀ ਦੇ ਏਸ ਤੁਪਕੇ ਤੋਂ ਘੜਿਆ ਹੈ,
English
He created you out of this water.
ਮਾਟੀ ਕਾ; ਲੇ ਦੇਹੁਰਾ ਕਰਿਆ ॥
maattee kaa; le dehuraa kariaa |
Punjabi
ਜਿਸ ਨੇ ਮਿੱਟੀ ਨੂੰ ਲੈ ਕੇ ਤੇਰਾ ਸਰੀਰ ਬਣiਾੲਆ ਹੈ।
English
From clay, He fashioned your body.
ਉਕਤਿ ਜੋਤਿ ਲੈ ਸੁਰਤਿ ਪਰੀਖਿਆ ॥
aukat jot lai surat pareekhiaa |
Punjabi
ਜਿਸ ਨੇ ਤੇਰੇ ਅੰਦਰ ਯੁਕਤੀ, ਸਿਆਣਪ ਅਤੇ ਪਰਬੀਨਤਾ ਦੀ ਰੌਸ਼ਨੀ ਫੂਕੀ ਹੈ,
English
He blessed you with the light of reason and clear consciousness.
ਮਾਤ ਗਰਭ ਮਹਿ; ਜਿਨਿ ਤੂ ਰਾਖਿਆ ॥੧॥
maat garabh meh; jin too raakhiaa |1|
Punjabi
ਅਤੇ ਜਿਸ ਨੇ ਤੇਰੀ ਮਾਂ ਦੇ ਪੇਟ ਅੰਦਰ ਤੇਰੀ ਰੱਖਿਆ ਕੀਤੀ ਹੈ-
English
In your mother's womb, He preserved you. ||1||
ਰਾਖਨਹਾਰੁ; ਸਮ੍ਹਾਰਿ ਜਨਾ ॥
raakhanahaar; samhaar janaa |
Punjabi
ਹੇ ਬੰਦੇ! ਤੂੰ ਆਪਣੀ ਰੱਖਿਆ ਕਰਨ ਵਾਲੇ ਸੁਆਮੀ ਦਾ ਸਿਮਰਨ ਕਰ।
English
Contemplate your Savior Lord.
ਸਗਲੇ ਛੋਡਿ; ਬੀਚਾਰ ਮਨਾ ॥੧॥ ਰਹਾਉ ॥
sagale chhodd; beechaar manaa |1| rahaau |
Punjabi
ਤੂੰ ਹੋਰ ਸਾਰੇ ਖਿਆਲਾਂ ਨੂੰ ਤਿਆਗ ਦੇਹ, ਹੇ ਇਨਸਾਨ। ਠਹਿਰਾਓ।
English
Give up all others thoughts, O mind. ||1||Pause||
ਜਿਨਿ ਦੀਏ ਤੁਧੁ; ਬਾਪ ਮਹਤਾਰੀ ॥
jin dee tudh; baap mahataaree |
Punjabi
ਜਿਸ ਨੇ ਤੈਨੂੰ ਬਾਬਲ ਅਤੇ ਅੰਮੜੀ ਦਿੱਤੇ ਹਨ,
English
He gave you your mother and father;
ਜਿਨਿ ਦੀਏ; ਭ੍ਰਾਤ ਪੁਤ ਹਾਰੀ ॥
jin dee; bhraat put haaree |
Punjabi
ਜਿਸ ਨੇ ਤੈਨੂੰ ਮਨੋਹਰ ਭਾਈ ਅਤੇ ਪੁੱਤਰ ਦਿੱਤੇ ਹਨ,
English
he gave you your charming children and siblings;
ਜਿਨਿ ਦੀਏ ਤੁਧੁ; ਬਨਿਤਾ ਅਰੁ ਮੀਤਾ ॥
jin dee tudh; banitaa ar meetaa |
Punjabi
ਤੇ ਜਿਸ ਨੇ ਤੈਨੂੰ ਪਤਨੀ ਅਤੇ ਮਿੱਤਰ ਬਖਸ਼ੇ ਹਨ;
English
he gave you your spouse and friends;
ਤਿਸੁ ਠਾਕੁਰ ਕਉ; ਰਖਿ ਲੇਹੁ ਚੀਤਾ ॥੨॥
tis tthaakur kau; rakh lehu cheetaa |2|
Punjabi
ਤੂੰ ਉਸ ਸੁਆਮੀ ਨੂੰ ਆਪਣੇ ਮਨ ਅੰਦਰ ਟਿਕਾ ਲੈ।
English
enshrine that Lord and Master in your consciousness. ||2||
ਜਿਨਿ ਦੀਆ ਤੁਧੁ; ਪਵਨੁ ਅਮੋਲਾ ॥
jin deea tudh; pavan amolaa |
Punjabi
ਜਿਸ ਨੇ ਤੈਨੂੰ ਨਿਰਮੋਲਕ ਹਵਾ ਦਿੱਤੀ ਹੈ,
English
He gave you the invaluable air;
ਜਿਨਿ ਦੀਆ ਤੁਧੁ; ਨੀਰੁ ਨਿਰਮੋਲਾ ॥
jin deea tudh; neer niramolaa |
Punjabi
ਜਿਸ ਨੇ ਤੈਨੂੰ ਅਮੁੱਲਾ ਪਾਣੀ ਦਿੱਤਾ ਹੈ,
English
He gave you the priceless water;
ਜਿਨਿ ਦੀਆ ਤੁਧੁ; ਪਾਵਕੁ ਬਲਨਾ ॥
jin deea tudh; paavak balanaa |
Punjabi
ਜਿਸ ਨੇ ਤੈਨੂੰ ਜਾਲਣ ਲਈ ਅੱਗ ਦਿੱਤੀ ਹੈ।
English
He gave you burning fire;
ਤਿਸੁ ਠਾਕੁਰ ਕੀ; ਰਹੁ ਮਨ ਸਰਨਾ ॥੩॥
tis tthaakur kee; rahu man saranaa |3|
Punjabi
ਹੇ ਬੰਦੇ! ਤੂੰ ਉਸ ਪ੍ਰਭੂ ਦੀ ਪਨਾਹ ਹੇਠਾਂ ਰਹੁ।
English
let your mind remain in the Sanctuary of that Lord and Master. ||3||
ਛਤੀਹ ਅੰਮ੍ਰਿਤ; ਜਿਨਿ ਭੋਜਨ ਦੀਏ ॥
chhateeh amrit; jin bhojan dee |
Punjabi
ਜਿਸ ਨੇ ਤੈਨੂੰ ਛੱਤੀ ਪਰਕਾਰ ਦੇ ਅੰਮ੍ਰਿਤਮਈ ਖਾਣੇ ਦਿੱਤੇ ਹਨ,
English
He gave you the thirty-six varieties of tasty foods;
ਅੰਤਰਿ ਥਾਨ; ਠਹਰਾਵਨ ਕਉ ਕੀਏ ॥
antar thaan; tthaharaavan kau kee |
Punjabi
ਜਿਸਨੇ ਤੇਰੇ ਅੰਦਰ ਉਹਨਾਂ ਨੂੰ ਟਿਕਾਉਣ ਲਈ ਜਗ੍ਹਾ ਬਣਾਈ ਹੈ,
English
He gave you a place within to hold them;
ਬਸੁਧਾ ਦੀਓ; ਬਰਤਨਿ ਬਲਨਾ ॥
basudhaa deeo; baratan balanaa |
Punjabi
ਅਤੇ ਜਿਸ ਨੇ ਤੈਨੂੰ ਧਰਤੀ ਅਤੇ ਵਰਤਣ ਲਈ ਵਸਤ ਵਲੇਵਾ ਬਖਸ਼ਿਆ ਹੈ,
English
He gave you the earth, and things to use;
ਤਿਸੁ ਠਾਕੁਰ ਕੇ; ਚਿਤਿ ਰਖੁ ਚਰਨਾ ॥੪॥
tis tthaakur ke; chit rakh charanaa |4|
Punjabi
ਤੂੰ ਉਸ ਪ੍ਰਭੂ ਦੇ ਪੈਰਾਂ ਨੂੰ ਆਪਣੇ ਹਿਰਦੇ ਅੰਦਰ ਟਿਕਾ।
English
enshrine in your consciousness the feet of that Lord and Master. ||4||
ਪੇਖਨ ਕਉ ਨੇਤ੍ਰ; ਸੁਨਨ ਕਉ ਕਰਨਾ ॥
pekhan kau netr; sunan kau karanaa |
Punjabi
ਜਿਸ ਨੇ ਤੈਨੂੰ ਵੇਖਣ ਨੂੰ ਅੱਖਾਂ ਅਤੇ ਸੁਨਣ ਨੂੰ ਕੰਨ ਦਿੱਤੇ ਹਨ,
English
He gave you eyes to see, and ears to hear;
ਹਸਤ ਕਮਾਵਨ; ਬਾਸਨ ਰਸਨਾ ॥
hasat kamaavan; baasan rasanaa |
Punjabi
ਜਿਸ ਨੇ ਕੰਮ ਕਰਨ ਲਈ ਹੱਥ, ਸੁੰਘਨ ਲਈ ਨੱਕ ਤੇ ਚੱਖਣ ਲਈ ਜੀਭਾ ਦਿੱਤੀ ਹੈ,
English
He gave you hands to work with, and a nose and a tongue;
ਚਰਨ ਚਲਨ ਕਉ; ਸਿਰੁ ਕੀਨੋ ਮੇਰਾ ॥
charan chalan kau; sir keeno meraa |
Punjabi
ਜਿਸ ਨੇ ਤੈਨੂੰ ਤੁਰਨ ਲਈ ਪੈਰ ਬਖਸ਼ੇ ਹਨ ਅਤੇ ਜਿਸ ਨੇ ਤੇਰਾ ਸ਼੍ਰੋਮਣੀ ਸੀਸ ਬਣਾਇਆ ਹੈ;
English
He gave you feet to walk upon, and the crowning glory of your head;
ਮਨ; ਤਿਸੁ ਠਾਕੁਰ ਕੇ ਪੂਜਹੁ ਪੈਰਾ ॥੫॥
man; tis tthaakur ke poojahu pairaa |5|
Punjabi
ਹੇ ਇਨਸਾਨ! ਤੂੰ ਉਸ ਆਦਮੀ ਦੇ ਚਰਨਾਂ ਦੀ ਉਪਾਸ਼ਨਾ ਕਰ।
English
O mind, worship the Feet of that Lord and Master. ||5||
ਅਪਵਿਤ੍ਰ; ਪਵਿਤ੍ਰੁ ਜਿਨਿ ਤੂ ਕਰਿਆ ॥
apavitr; pavitru jin too kariaa |
Punjabi
ਜਿਸ ਨੇ ਤੈਨੂੰ ਪਲੀਤ ਤੋਂ ਪਾਵਨ ਕੀਤਾ ਹੈ,
English
He transformed you from impure to pure;
ਸਗਲ ਜੋਨਿ ਮਹਿ; ਤੂ ਸਿਰਿ ਧਰਿਆ ॥
sagal jon meh; too sir dhariaa |
Punjabi
ਅਤੇ ਤੈਨੂੰ ਸਾਰੀਆਂ ਜੂਨੀਆਂ ਦੇ ਸੀਸ ਉਤੇ ਟਿਕਾਇਆ ਹੈ।
English
He installed you above the heads of all creatures;
ਅਬ ਤੂ ਸੀਝੁ; ਭਾਵੈ. ਨਹੀ ਸੀਝੈ ॥
ab too seejh; bhaavai. nahee seejhai |
Punjabi
ਹੁਣ ਤੂੰ ਆਪਣੇ ਆਪ ਨੂੰ ਸੁਧਾਰ ਜਾਂ ਨਾਂ ਸੁਧਾਰ।
English
now, you may fulfill your destiny or not;
ਕਾਰਜੁ ਸਵਰੈ; ਮਨ ਪ੍ਰਭੁ ਧਿਆਈਜੈ ॥੬॥
kaaraj savarai; man prabh dhiaaeejai |6|
Punjabi
ਹੇ ਇਨਸਾਨ! ਸਾਹਿਬ ਦਾ ਸਿਮਰਨ ਕਰਨ ਦੁਆਰਾ ਤੇਰਾ ਕੰਮ ਰਾਸ ਹੋ ਜਾਊਗਾ।
English
Your affairs shall be resolved, O mind, meditating on God. ||6||
ਈਹਾ ਊਹਾ; ਏਕੈ ਓਹੀ ॥
eehaa aoohaa; ekai ohee |
Punjabi
ਏਥੇ ਅਤੇ ਓਥੇ ਕੇਵਲ ਇਕ ਉਹ ਪ੍ਰਭੂ ਹੀ ਹੈ।
English
Here and there, only the One God exists.
ਜਤ ਕਤ ਦੇਖੀਐ; ਤਤ ਤਤ ਤੋਹੀ ॥
jat kat dekheeai; tat tat tohee |
Punjabi
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਹੀ ਮੈਂ ਤੈਨੂੰ ਪਾਉਂਦਾ ਹਾਂ, ਹੇ ਪ੍ਰਭੂ!
English
Wherever I look, there You are.
ਤਿਸੁ ਸੇਵਤ; ਮਨਿ ਆਲਸੁ ਕਰੈ ॥
tis sevat; man aalas karai |
Punjabi
ਮੇਰੀ ਜਿੰਦੜੀ ਉਸ ਦੀ ਚਾਕਰੀ ਕਮਾਉਣ ਲਈ ਸੁਸਤੀ ਕਰਦੀ ਹੈ,
English
My mind is reluctant to serve Him;
ਜਿਸੁ ਵਿਸਰਿਐ; ਇਕ ਨਿਮਖ. ਨ ਸਰੈ ॥੭॥
jis visariai; ik nimakh. na sarai |7|
Punjabi
ਜਿਸ ਨੂੰ ਭੁਲਾ ਕੇ ਇਸ ਦਾ ਇਥ ਮੁਹਤ ਭਰ ਲਈ ਭੀ ਗੁਜ਼ਾਰਾ ਨਹੀਂ ਹੋਣਾ।
English
forgetting Him, I cannot survive, even for an instant. ||7||
ਹਮ ਅਪਰਾਧੀ; ਨਿਰਗੁਨੀਆਰੇ ॥
ham aparaadhee; niraguneeaare |
Punjabi
ਮੈਂ ਇਕ ਨੇਕੀ ਵਿਹੂਣ ਪਾਪੀ ਹਾਂ, ਹੇ ਮੇਰੇ ਸੁਆਮੀ!
English
I am a sinner, without any virtue at all.
ਨਾ ਕਿਛੁ ਸੇਵਾ; ਨਾ ਕਰਮਾਰੇ ॥
naa kichh sevaa; naa karamaare |
Punjabi
ਮੈਂ ਤੇਰੀ ਘਾਲ ਨਹੀਂ ਕਮਾਉਂਦਾ, ਨਾਂ ਹੀ ਚੰਗੇ ਕਰਮ ਕਰਦਾ ਹਾਂ।
English
I do not serve You, or do any good deeds.
ਗੁਰੁ ਬੋਹਿਥੁ; ਵਡਭਾਗੀ ਮਿਲਿਆ ॥
gur bohith; vaddabhaagee miliaa |
Punjabi
ਭਾਰੇ ਚੰਗੇ ਭਾਗਾਂ ਰਾਹੀਂ ਮੈਨੂੰ ਗੁਰਾਂ ਰੂਪੀ ਜ਼ਹਾਜ਼ ਲੱਭਾ ਹੈ।
English
By great good fortune, I have found the boat - the Guru.
ਨਾਨਕ ਦਾਸ. ਸੰਗਿ ਪਾਥਰ ਤਰਿਆ ॥੮॥੨॥
naanak daas. sang paathar tariaa |8|2|
Punjabi
ਪੱਥਰ, ਗੋਲਾ ਨਾਨਕ ਸਤਿਸੰਗਤ ਨਾਲ ਜੁੜ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।
English
Slave Nanak has crossed over, with Him. ||8||2||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਕਾਹੂ ਬਿਹਾਵੈ; ਰੰਗ ਰਸ ਰੂਪ ॥
kaahoo bihaavai; rang ras roop |
Punjabi
ਕਈਆਂ ਦਾ ਜੀਵਨ ਰੰਗਰਲੀਆਂ, ਸੁਆਦਾਂ ਅਤੇ ਸੁੰਦਰਤਾ ਮਾਣਦਿਆਂ ਬੀਤਦਾ ਹੈ।
English
Some pass their lives enjoying pleasures and beauty.