Ang 914
ਕਾਹੂ ਬਿਹਾਵੈ; ਮਾਇ ਬਾਪ ਪੂਤ ॥
kaahoo bihaavai; maae baap poot |
Punjabi
ਕਈਆਂ ਦਾ ਜੀਵਨ ਆਪਣੀ ਮਾਤਾ, ਪਿਤਾ ਅਤੇ ਪੁੱਤਰਾਂ ਦੇ ਪਿਆਰ ਵਿੱਚ ਗੁਜ਼ਰ ਜਾਂਦਾ ਹੈ।
English
Some pass their lives with their mothers, fathers and children.
ਕਾਹੂ ਬਿਹਾਵੈ; ਰਾਜ ਮਿਲਖ ਵਾਪਾਰਾ ॥
kaahoo bihaavai; raaj milakh vaapaaraa |
Punjabi
ਕਈਆਂ ਦੀ ਜ਼ਿੰਦਗੀ ਪਾਤਿਸ਼ਾਹੀ, ਜਾਗੀਰ ਅਤੇ ਵਣਜ ਅੰਦਰ ਖੱਚਤ ਹੋਇਆਂ ਹੋਇਆਂ ਲੰਘ ਜਾਂਦੀ ਹੈ।
English
Some pass their lives in power, estates and trade.
ਸੰਤ ਬਿਹਾਵੈ; ਹਰਿ ਨਾਮ ਅਧਾਰਾ ॥੧॥
sant bihaavai; har naam adhaaraa |1|
Punjabi
ਸਾਧੂ ਦੀ ਜਿੰਦਗੀ ਸਾਈਂ ਦੇ ਨਾਮ ਦੇ ਆਸਰੇ ਅੰਦਰ ਬੀਤਦੀ ਹੈ।
English
The Saints pass their lives with the support of the Lord's Name. ||1||
ਰਚਨਾ ਸਾਚੁ ਬਨੀ ॥
rachanaa saach banee |
Punjabi
ਸ਼੍ਰਿਸ਼ਟੀ ਸੱਚੇ ਸੁਆਮੀ ਦੀ ਰਚਨਾਂ ਹੈ।
English
The world is the creation of the True Lord.
ਸਭ ਕਾ ਏਕੁ ਧਨੀ ॥੧॥ ਰਹਾਉ ॥
sabh kaa ek dhanee |1| rahaau |
Punjabi
ਸਾਰਿਆਂ ਦਾ ਇੱਕ ਹੀ ਮਾਲਕ ਹੈ। ਠਹਿਰਾਓ।
English
He alone is the Master of all. ||1||Pause||
ਕਾਹੂ ਬਿਹਾਵੈ; ਬੇਦ ਅਰੁ ਬਾਦਿ ॥
kaahoo bihaavai; bed ar baad |
Punjabi
ਕਈ ਆਪਣਾ ਜੀਵਨ ਲੜਾਈ ਝਗੜਿਆਂ ਅਤੇ ਧਾਰਮਕ ਗ੍ਰੰਥ ਪੜ੍ਹਨ ਵਿੱਚ ਬਤੀਤ ਕਰਦੇ ਹਨ।
English
Some pass their lives in arguments and debates about scriptures.
ਕਾਹੂ ਬਿਹਾਵੈ; ਰਸਨਾ ਸਾਦਿ ॥
kaahoo bihaavai; rasanaa saad |
Punjabi
ਕਈ ਆਪਣਾ ਜੀਵਨ ਜੀਭ ਦੇ ਸੁਆਦ ਲੈਣ ਵਿੱਚ ਬਤੀਤ ਕਰਦੇ ਹਨ।
English
Some pass their lives tasting flavors.
ਕਾਹੂ ਬਿਹਾਵੈ; ਲਪਟਿ ਸੰਗਿ ਨਾਰੀ ॥
kaahoo bihaavai; lapatt sang naaree |
Punjabi
ਕਈ ਆਪਣਾ ਜੀਵਨ ਜ਼ਨਾਨੀਆਂ ਨਾਲ ਜੁੜ ਕੇ ਗੁਜ਼ਾਰ ਲੈਂਦੇ ਹਨ।
English
Some pass their lives attached to women.
ਸੰਤ ਰਚੇ; ਕੇਵਲ ਨਾਮ ਮੁਰਾਰੀ ॥੨॥
sant rache; keval naam muraaree |2|
Punjabi
ਸਾਧੂ ਕੇਵਲ ਸੁਆਮੀ ਦੇ ਨਾਮ ਅੰਦਰ ਹੀ ਸਮਾਏ ਹੋਏ ਹਨ।
English
The Saints are absorbed only in the Name of the Lord. ||2||
ਕਾਹੂ ਬਿਹਾਵੈ; ਖੇਲਤ ਜੂਆ ॥
kaahoo bihaavai; khelat jooaa |
Punjabi
ਕਈ ਆਪਣਾ ਜੀਵਨ ਜੂਆ ਖੇਡਣ ਵਿੱਚ ਹੀ ਲੰਘਾ ਲੈਂਦੇ ਹਨ।
English
Some pass their lives gambling.
ਕਾਹੂ ਬਿਹਾਵੈ; ਅਮਲੀ ਹੂਆ ॥
kaahoo bihaavai; amalee hooaa |
Punjabi
ਕਈ ਆਪਣਾ ਜੀਵਨ ਨਸ਼ਈ ਰਹਿਣ ਅੰਦਰ ਹੀ ਬਿਤਾ ਲੈਂਦੇ ਹਨ।
English
Some pass their lives getting drunk.
ਕਾਹੂ ਬਿਹਾਵੈ; ਪਰ ਦਰਬ ਚੋੁਰਾਏ ॥
kaahoo bihaavai; par darab chuoraae |
Punjabi
ਕਈ ਆਪਣਾ ਜੀਵਨ ਹੋਰਨਾਂ ਦਾ ਧਨ ਚੁਰਾਉਣ ਵਿੱਚ ਹੀ ਲੰਘਾ ਦਿੰਦੇ ਹਨ।
English
Some pass their lives stealing the property of others.
ਹਰਿ ਜਨ ਬਿਹਾਵੈ; ਨਾਮ ਧਿਆਏ ॥੩॥
har jan bihaavai; naam dhiaae |3|
Punjabi
ਰੱਬ ਦੇ ਗੋਲੇ ਜਿੰਦਗੀ ਨਾਮ ਦਾ ਸਿਮਰਨ ਕਰਦਿਆਂ ਬੀਤਦੀ ਹੈ।
English
The humble servants of the Lord pass their lives meditating on the Naam. ||3||
ਕਾਹੂ ਬਿਹਾਵੈ; ਜੋਗ ਤਪ ਪੂਜਾ ॥
kaahoo bihaavai; jog tap poojaa |
Punjabi
ਕਈਆਂ ਦੀ ਜਿੰਦਗੀ ਯੋਗ ਤਪੱਸਿਆ ਅਤੇ ਉਪਾਸ਼ਨਾ ਕਰਦਿਆਂ ਬੀਤ ਜਾਂਦੀ ਹੈ।
English
Some pass their lives in Yoga, strict meditation, worship and adoration.
ਕਾਹੂ; ਰੋਗ ਸੋਗ ਭਰਮੀਜਾ ॥
kaahoo; rog sog bharameejaa |
Punjabi
ਕਈ ਬਿਮਾਰੀਆਂ, ਗਮਾਂ ਅਤੇ ਸੰਦੇਹ ਅੰਦਰ ਗ੍ਰਸੇ ਹੋਏ ਹਨ।
English
Some, in sickness, sorrow and doubt.
ਕਾਹੂ; ਪਵਨ ਧਾਰ ਜਾਤ ਬਿਹਾਏ ॥
kaahoo; pavan dhaar jaat bihaae |
Punjabi
ਕਈਆਂ ਦਾ ਜੀਵਨ ਪ੍ਰਣਾਯਾਮ ਕਰਦਿਆਂ ਬੀਤ ਜਾਂਦਾ ਹੈ।
English
Some pass their lives practicing control of the breath.
ਸੰਤ ਬਿਹਾਵੈ; ਕੀਰਤਨੁ ਗਾਏ ॥੪॥
sant bihaavai; keeratan gaae |4|
Punjabi
ਸਾਧੂ ਆਪਣੀ ਜਿੰਦਗੀ ਸਾਈਂ ਦਾ ਜੱਸ ਗਾਇਨ ਕਰਦਿਆਂ ਲੰਘਾਉਂਦਾ ਹੈ।
English
The Saints pass their lives singing the Kirtan of the Lord's Praises. ||4||
ਕਾਹੂ ਬਿਹਾਵੈ; ਦਿਨੁ ਰੈਨਿ ਚਾਲਤ ॥
kaahoo bihaavai; din rain chaalat |
Punjabi
ਕਈ ਦਿਹੁੰ ਰਾਤ ਟੁਰਦਿਆਂ ਹੀ ਆਪਣਾ ਜੀਵਨ ਗੁਜ਼ਾਰ ਲੈਂਦੇ ਹਨ।
English
Some pass their lives walking day and night.
ਕਾਹੂ ਬਿਹਾਵੈ; ਸੋ ਪਿੜੁ ਮਾਲਤ ॥
kaahoo bihaavai; so pirr maalat |
Punjabi
ਕਈ ਲੜਾਈ ਦੇ ਮੈਦਾਨ ਤੇ ਕਬਜ਼ਾ ਕਰਦਿਆਂ ਹੀ ਆਪਣੀ ਜ਼ਿੰਦਗੀ ਬਿਤਾ ਲੈਂਦੇ ਹਨ।
English
Some pass their lives on the fields of battle.
ਕਾਹੂ ਬਿਹਾਵੈ; ਬਾਲ ਪੜਾਵਤ ॥
kaahoo bihaavai; baal parraavat |
Punjabi
ਕਈ ਆਪਣਾ ਜੀਵਨ ਬੱਚਿਆਂ ਨੂੰ ਪੜਾਉਦਿਆਂ ਬਿਤਾ ਲੈਂਦੇ ਹਨ।
English
Some pass their lives teaching children.
ਸੰਤ ਬਿਹਾਵੈ; ਹਰਿ ਜਸੁ ਗਾਵਤ ॥੫॥
sant bihaavai; har jas gaavat |5|
Punjabi
ਸਾਧੂ ਦਾ ਜੀਵਨ ਰੱਬ ਦੀ ਕੀਰਤੀ ਗਾਉਦਿਆਂ ਹੀ ਗੁਜ਼ਰਦਾ ਹੈ।
English
The Saints pass their lives singing the Lord's Praise. ||5||
ਕਾਹੂ ਬਿਹਾਵੈ; ਨਟ ਨਾਟਿਕ ਨਿਰਤੇ ॥
kaahoo bihaavai; natt naattik nirate |
Punjabi
ਕਈਆਂ ਦਾ ਜੀਵਨ ਕਲਾਕਾਰਾਂ ਦੇ ਰੂਪ ਜਾਂ ਰੂਪਕਾਂ ਅੰਦਰ ਨਾਚ ਕਰਦਿਆਂ ਹੀ ਬੀਤ ਜਾਂਦਾ ਹੈ।
English
Some pass their lives as actors, acting and dancing.
ਕਾਹੂ ਬਿਹਾਵੈ; ਜੀਆਇਹ ਹਿਰਤੇ ॥
kaahoo bihaavai; jeeaeih hirate |
Punjabi
ਕਈਆਂ ਦਾ ਜੀਵਨ ਜੀਵਾਂ ਨੂੰ ਮਾਰਨ ਵਿੱਚ ਹੀ ਬੀਤ ਜਾਂਣਾ ਹੈ।
English
Some pass their lives taking the lives of others.
ਕਾਹੂ ਬਿਹਾਵੈ; ਰਾਜ ਮਹਿ ਡਰਤੇ ॥
kaahoo bihaavai; raaj meh ddarate |
Punjabi
ਕਈ ਆਪਣੀ ਜਿੰਦਗੀ ਰਾਜ ਭਾਗ ਅੰਦਰ ਸਹਮਦਿਆਂ ਹੀ ਬਿਤਾ ਲੈਂਦੇ ਹਨ।
English
Some pass their lives ruling by intimidation.
ਸੰਤ ਬਿਹਾਵੈ; ਹਰਿ ਜਸੁ ਕਰਤੇ ॥੬॥
sant bihaavai; har jas karate |6|
Punjabi
ਸਾਧੂ ਆਪਣੀ ਜਿੰਦਗੀ ਹਰੀ ਦੀ ਮਹਿਮਾਂ ਉਚਾਰਦਿਆਂ ਬਿਤਾਉਂਦੇ ਹਨ।
English
The Saints pass their lives chanting the Lord's Praises. ||6||
ਕਾਹੂ ਬਿਹਾਵੈ; ਮਤਾ ਮਸੂਰਤਿ ॥
kaahoo bihaavai; mataa masoorat |
Punjabi
ਕਈ ਆਪਣਾ ਜੀਵਨ ਹੋਰਨਾਂ ਨੂੰ ਸਲਾਹ ਮਸ਼ਵਰਾ ਦੇਣ ਜਾਂ ਮਨ-ਸੂਬੇ ਘੜਨ ਵਿੱਚ ਲੰਘਾਉਂਦੇ ਹਨ।
English
Some pass their lives counseling and giving advice.
ਕਾਹੂ ਬਿਹਾਵੈ; ਸੇਵਾ ਜਰੂਰਤਿ ॥
kaahoo bihaavai; sevaa jaroorat |
Punjabi
ਕਈਆਂ ਦੀ ਜਿੰਦਗੀ ਨੌਕਰੀ ਦੀ ਖਾਹਿਸ਼ ਅੰਦਰ ਬੀਤ ਜਾਂਦੀ ਹੈ।
English
Some pass their lives forced to serve others.
ਕਾਹੂ ਬਿਹਾਵੈ; ਸੋਧਤ ਜੀਵਤ ॥
kaahoo bihaavai; sodhat jeevat |
Punjabi
ਕਈ ਹੋਰਨਾਂ ਦੇ ਜੀਵਨ ਸੁਧਾਰਨ ਵਿੱਚ ਆਪਣੀ ਜਿੰਦਗੀ ਬਿਤਾਉਂਦੇ ਹਨ।
English
Some pass their lives exploring life's mysteries.
ਸੰਤ ਬਿਹਾਵੈ; ਹਰਿ ਰਸੁ ਪੀਵਤ ॥੭॥
sant bihaavai; har ras peevat |7|
Punjabi
ਸਾਧੂ ਆਪਣਾ ਜੀਵਨ ਸੁਆਮੀ ਦਾ ਅੰਮ੍ਰਿਤ ਪਾਨ ਕਰਨ ਵਿੱਚ ਗੁਜ਼ਾਰਦਾ ਹੈ।
English
The Saints pass their lives drinking in the sublime essence of the Lord. ||7||
ਜਿਤੁ ਕੋ ਲਾਇਆ; ਤਿਤ ਹੀ ਲਗਾਨਾ ॥
jit ko laaeaa; tith hee lagaanaa |
Punjabi
ਜਿਸ ਕਿਸੇ ਨਾਲ ਤੂੰ ਕਿਸੇ ਨੂੰ ਜੋੜਦਾ ਹੈਂ? ਉਸੇ ਨਾਲ ਹੀ ਉਹ ਜੁੜ ਜਾਂਦਾ ਹੈ।
English
As the Lord attaches us, so we are attached.
ਨਾ ਕੋ ਮੂੜੁ; ਨਹੀ ਕੋ ਸਿਆਨਾ ॥
naa ko moorr; nahee ko siaanaa |
Punjabi
ਨਾਂ ਹੀ ਕੋਈ ਮੂਰਖ ਹੈ, ਨਾਂ ਹੀ ਕੋਈ ਅਕਲਮੰਦ।
English
No one is foolish, and no one is wise.
ਕਰਿ ਕਿਰਪਾ; ਜਿਸੁ ਦੇਵੈ ਨਾਉ ॥
kar kirapaa; jis devai naau |
Punjabi
ਆਪਣੀ ਮਿਹਰ ਧਾਰ ਕੇ ਤੂੰ ਜਿਸ ਕੰਮ ਨੂੰ ਆਪਣਾ ਨਾਮ ਬਖਸ਼ਦਾ ਹੈਂ,
English
Nanak is a sacrifice, a sacrifice to those who are blessed
ਨਾਨਕ ਤਾ ਕੈ; ਬਲਿ ਬਲਿ ਜਾਉ ॥੮॥੩॥
naanak taa kai; bal bal jaau |8|3|
Punjabi
ਨਾਨਕ ਉਸ ਉਤੋਂ ਸਦਕੇ ਅਤੇ ਕੁਰਬਾਨ ਵੰਞਦਾ ਹੈ।
English
By His Grace to receive His Name. ||8||3||
ਰਾਮਕਲੀ ਮਹਲਾ ੫ ॥
raamakalee mahalaa 5 |
Punjabi
ਰਾਮਕਲੀ ਪੰਜਵੀਂ ਪਾਤਿਸ਼ਾਹੀ।
English
Raamkalee, Fifth Mehl:
ਦਾਵਾ ਅਗਨਿ; ਰਹੇ ਹਰਿ ਬੂਟ ॥
daavaa agan; rahe har boott |
Punjabi
ਜਿਸ ਤਰ੍ਹਾਂ ਜੰਗਲ ਦੀ ਅੱਗ ਵਿੱਚ ਕਈ ਬੂਟੇ ਹਰੇ ਬਚ ਜਾਂਦੇ ਹਨ,
English
Even in a forest fire, some trees remain green.
ਮਾਤ ਗਰਭ ਸੰਕਟ ਤੇ ਛੂਟ ॥
maat garabh sankatt te chhoott |
Punjabi
ਜਿਸ ਤਰ੍ਹਾਂ ਬੱਚਾ ਕਿਸੇ ਦਿਨ ਮਾਂ ਦੇ ਪੇਟ ਦੇ ਦੁਖ ਤੋਂ ਛੁਟਕਾਰਾ ਪਾ ਜਾਂਦਾ ਹੈ,
English
The infant is released from the pain of the mother's womb.
ਜਾ ਕਾ ਨਾਮੁ ਸਿਮਰਤ; ਭਉ ਜਾਇ ॥
jaa kaa naam simarat; bhau jaae |
Punjabi
ਜਿਸ ਦੇ ਨਾਮ ਦਾ ਚਿੰਤਨ ਕਰਨ ਦੁਆਰਾ ਡਰ ਦੂਰ ਹੋ ਜਾਂਦਾ ਹੈ,
English
Meditating in remembrance on the Naam, the Name of the Lord, fear is dispelled.
ਤੈਸੇ ਸੰਤ ਜਨਾ; ਰਾਖੈ ਹਰਿ ਰਾਇ ॥੧॥
taise sant janaa; raakhai har raae |1|
Punjabi
ਏਸੇ ਤਰ੍ਹਾਂ ਹੀ ਵਾਹਿਗੁਰੂ ਪਾਤਿਸ਼ਾਹ, ਸਾਧ ਸਰੂਪ-ਪੁਰਸ਼ਾਂ ਦੀ ਰੱਖਿਆ ਕਰਦਾ ਹੈ।
English
Just so, the Sovereign Lord protects and saves the Saints. ||1||
ਐਸੇ ਰਾਖਨਹਾਰ ਦਇਆਲ ॥
aise raakhanahaar deaal |
Punjabi
ਐਹੋ ਜਿਹਾ ਹੈ ਮੇਰਾ ਰੱਖਿਆ ਕਰਨ ਵਾਲਾ ਮਿਹਰਬਾਨ ਮਾਲਕ।
English
Such is the Merciful Lord, my Protector.
ਜਤ ਕਤ ਦੇਖਉ; ਤੁਮ ਪ੍ਰਤਿਪਾਲ ॥੧॥ ਰਹਾਉ ॥
jat kat dekhau; tum pratipaal |1| rahaau |
Punjabi
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਹੀ ਮੈਂ ਤੈਨੂੰ ਸਾਰਿਆਂ ਦੀ ਪਾਲਣਾ ਪੋਸਣਾ ਕਰਦਾ ਵੇਖਦਾ ਹਾਂ, ਹੇ ਮੇਰੇ ਸੁਆਮੀ! ਠਹਿਰਾਓ।
English
Wherever I look, I see You cherishing and nurturing. ||1||Pause||
ਜਲੁ ਪੀਵਤ ਜਿਉ ਤਿਖਾ ਮਿਟੰਤ ॥
jal peevat jiau tikhaa mittant |
Punjabi
ਜਿਸ ਤਰ੍ਹਾਂ ਪਾਣੀ ਪੀਣ ਦੁਆਰਾ, ਤੇਹ ਬੁਝ ਜਾਂਦੀ ਹੈ,
English
As thirst is quenched by drinking water;
ਧਨ ਬਿਗਸੈ; ਗ੍ਰਿਹਿ ਆਵਤ ਕੰਤ ॥
dhan bigasai; grihi aavat kant |
Punjabi
ਜਿਸ ਤਰ੍ਹਾਂ ਉਸ ਦਾ ਪਤੀ ਘਰ ਆਉਣ ਨਾਲ ਪਤਨੀ ਖਿੜ ਜਾਂਦੀ ਹੈ।
English
as the bride blossoms forth when her husband comes home;
ਲੋਭੀ ਕਾ ਧਨੁ; ਪ੍ਰਾਣ ਅਧਾਰੁ ॥
lobhee kaa dhan; praan adhaar |
Punjabi
ਜਿਸ ਤਰ੍ਹਾਂ ਦੌਲਤ ਲਾਲਚੀ ਬੰਦੇ ਦੀ ਜਿੰਦ ਜਾਨ ਦਾ ਆਸਰਾ ਹੈ,
English
as wealth is the support of the greedy person
ਤਿਉ ਹਰਿ ਜਨ; ਹਰਿ ਹਰਿ ਨਾਮ ਪਿਆਰੁ ॥੨॥
tiau har jan; har har naam piaar |2|
Punjabi
ਏਸੇ ਤਰ੍ਹਾਂ ਵਾਹਿਗੁਰੂ ਦਾ ਗੋਲਾ, ਸੁਆਮੀ ਮਾਲਕ ਦੇ ਨਾਮ ਨਾਲ ਪ੍ਰੀਤ ਕਰਦਾ ਹੈ।
English
- just so, the humble servant of the Lord loves the Name of the Lord, Har, Har. ||2||
ਕਿਰਸਾਨੀ; ਜਿਉ ਰਾਖੈ ਰਖਵਾਲਾ ॥
kirasaanee; jiau raakhai rakhavaalaa |
Punjabi
ਜਿਸ ਤਰ੍ਹਾਂ ਰਾਖਾ ਆਪਣੀ ਖੇਤੀ ਦੀ ਰਖਵਾਲੀ ਕਰਦਾ ਹੈ,
English
As the farmer protects his fields;
ਮਾਤ ਪਿਤਾ ਦਇਆ ਜਿਉ ਬਾਲਾ ॥
maat pitaa deaa jiau baalaa |
Punjabi
ਜਿਸ ਤਰ੍ਹਾਂ ਮਾਂ ਅਤੇ ਪਿਉ ਆਪਣੇ ਬੱਚੇ ਉਤੇ ਮਿਹਰਬਾਨ ਹੁੰਦੇ ਹਨ,
English
as the mother and father show compassion to their child;
ਪ੍ਰੀਤਮੁ ਦੇਖਿ; ਪ੍ਰੀਤਮੁ ਮਿਲਿ ਜਾਇ ॥
preetam dekh; preetam mil jaae |
Punjabi
ਜਿਸ ਤਰ੍ਹਾਂ ਪਿਆਰੇ ਨੂੰ ਵੇਖਦਿਆਂ ਹੀ ਪਿਆਰਾ ਉਸ ਵਿੱਚ ਲੀਨ ਹੋ ਜਾਂਦਾ ਹੈ।
English
as the lover merges on seeing the beloved;
ਤਿਉ ਹਰਿ ਜਨ ਰਾਖੈ; ਕੰਠਿ ਲਾਇ ॥੩॥
tiau har jan raakhai; kantth laae |3|
Punjabi
ਏਸੇ ਤਰ੍ਹਾਂ ਹੀ ਸਾਹਿਬ ਆਪਣੇ ਜਾਂਨਿਸਾਰ ਗੋਲੇ ਨੂੰ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ।
English
just so does the Lord hug His humble servant close in His Embrace. ||3||
ਜਿਉ ਅੰਧੁਲੇ; ਪੇਖਤ ਹੋਇ ਅਨੰਦ ॥
jiau andhule; pekhat hoe anand |
Punjabi
ਜਿਸ ਤਰ੍ਹਾਂ ਅੰਨ੍ਹਾਂ ਆਦਮੀ ਜੇਕਰ ਉਹ ਵੇਖਣ ਲੱਗ ਜਾਵੇ, ਤਾਂ ਖੁਸ਼ ਹੁੰਦਾ ਹੈ।
English
As the blind man is in ecstasy, when he can see again;
ਗੂੰਗਾ ਬਕਤ; ਗਾਵੈ ਬਹੁ ਛੰਦ ॥
goongaa bakat; gaavai bahu chhand |
Punjabi
ਜਿਸ ਤਰ੍ਹਾਂ ਗੂੰਗਾ ਆਦਮੀ ਬਹੁਤੇ ਗੀਤ ਉਚਾਰ ਅਤੇ ਗਾ ਕੇ ਖੁਸ਼ ਹੁੰਦਾ ਹੈ।
English
and the mute, when he is able to speak and sing songs;
ਪਿੰਗੁਲ; ਪਰਬਤ ਪਰਤੇ ਪਾਰਿ ॥
pingul; parabat parate paar |
Punjabi
ਜਿਸ ਤਰ੍ਹਾਂ ਲੰਗੜਾ ਲੂਲਾ ਪਹਾੜ ਨੂੰ ਲੰਮ ਕੇ ਪਰਮ ਪ੍ਰਸੰਨ ਹੁਦਾ ਹੈ।
English
and the cripple, being able to climb over the mountain
ਹਰਿ ਕੈ ਨਾਮਿ; ਸਗਲ ਉਧਾਰਿ ॥੪॥
har kai naam; sagal udhaar |4|
Punjabi
ਏਸੇ ਤਰ੍ਹਾਂ ਪ੍ਰਭੂ ਦਾ ਨਾਮ ਸਾਰਿਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
English
- just so, the Name of the Lord saves all. ||4||
ਜਿਉ ਪਾਵਕ ਸੰਗਿ; ਸੀਤ ਕੋ ਨਾਸ ॥
jiau paavak sang; seet ko naas |
Punjabi
ਜਿਸ ਤਰ੍ਹਾਂ ਅੱਗ ਨਾਲ ਪਾਲਾ ਮਿਟ ਜਾਂਦਾ ਹੈ,
English
As cold is dispelled by fire,
ਐਸੇ ਪ੍ਰਾਛਤ; ਸੰਤਸੰਗਿ ਬਿਨਾਸ ॥
aise praachhat; santasang binaas |
Punjabi
ਏਸੇ ਤਰ੍ਹਾਂ ਹੀ ਸਤਿਸੰਗਤ ਅੰਦਰ ਪਾਪ ਨਾਸ ਹੋ ਜਾਂਦੇ ਹਨ।
English
sins are driven out in the Society of the Saints.
ਜਿਉ ਸਾਬੁਨਿ; ਕਾਪਰ ਊਜਲ ਹੋਤ ॥
jiau saabun; kaapar aoojal hot |
Punjabi
ਜਿਸ ਤਰ੍ਹਾਂ ਸਾਬਣ ਕੱਪੜੇ ਨੂੰ ਸਾਫ ਸੁਥਰਾ ਕਰ ਦਿੰਦਾ ਹੈ।
English
As cloth is cleaned by soap,
ਨਾਮ ਜਪਤ; ਸਭੁ ਭ੍ਰਮੁ ਭਉ ਖੋਤ ॥੫॥
naam japat; sabh bhram bhau khot |5|
Punjabi
ਏਸੇ ਤਰ੍ਹਾਂ ਹੀ ਨਾਮ ਦਾ ਸਿਮਰਨ ਕਰਨ ਦੁਆਰਾ ਸਾਰੇ ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ।
English
just so, by chanting the Naam, all doubts and fears are dispelled. ||5||
ਜਿਉ ਚਕਵੀ; ਸੂਰਜ ਕੀ ਆਸ ॥
jiau chakavee; sooraj kee aas |
Punjabi
ਜਿਸ ਤਰ੍ਹਾਂ ਸੁਰਖਾਬਨੀ ਭਾਨ ਦੀ ਉਡੀਕ ਕਰਦੀ ਹੈ,
English
As the chakvi bird longs for the sun,
ਜਿਉ ਚਾਤ੍ਰਿਕ; ਬੂੰਦ ਕੀ ਪਿਆਸ ॥
jiau chaatrik; boond kee piaas |
Punjabi
ਜਿਸ ਤਰ੍ਹਾਂ ਪਪੀਹਾ ਮੀਂਹ ਦੀ ਕਣੀ ਦਾ ਤਿਹਾਇਆ ਹੈ,
English
as the rainbird thirsts for the rain drop,
ਜਿਉ ਕੁਰੰਕ; ਨਾਦ ਕਰਨ ਸਮਾਨੇ ॥
jiau kurank; naad karan samaane |
Punjabi
ਤੇ ਜਿਸ ਤਰ੍ਹਾਂ ਹਰਨ ਦੇ ਕੰਨ ਸੁਰੀਲੀ ਸੁਰ ਵਿੱਚ ਲੀਨ ਹੋਏ ਹੋਏ ਹਨ,
English
as the deer's ears are attuned to the sound of the bell,
ਤਿਉ ਹਰਿ ਨਾਮ; ਹਰਿ ਜਨ ਮਨਹਿ ਸੁਖਾਨੇ ॥੬॥
tiau har naam; har jan maneh sukhaane |6|
Punjabi
ਏਸੇ ਤਰ੍ਹਾਂ ਹੀ ਰੱਬ ਦਾ ਨਾਮ ਰੱਬ ਦੇ ਗੋਲੇ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
English
the Lord's Name is pleasing to the mind of the Lord's humble servant. ||6||