Ekam
Guru Granth Sahib

Ang 925

Ang 925 · Line 1

ਰਾਮਕਲੀ ਮਹਲਾ ੫ ॥

raamakalee mahalaa 5 |

Punjabi

ਰਮਾਕਲੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raamkalee Fifth Mehl:

Dr. Sant Singh Khalsa (Shabad OS, CC BY-SA)
Ang 925 · Line 2

ਹਰਿ ਹਰਿ ਧਿਆਇ ਮਨਾ; ਖਿਨੁ. ਨ ਵਿਸਾਰੀਐ ॥

har har dhiaae manaa; khin. na visaareeai |

Punjabi

ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰ ਇਨਸਾਨ। ਅਤੇ ਉਸ ਨੂੰ ਇਕ ਲਮ੍ਹੇ ਲਈ ਭੀ ਨਾਂ ਭੁਲਾ।

Bhai Manmohan Singh (Shabad OS, CC BY-SA)

English

Meditate on the Lord, Har, Har, O mind; don't forget Him, even for an instant.

Dr. Sant Singh Khalsa (Shabad OS, CC BY-SA)
Ang 925 · Line 3

ਰਾਮ ਰਾਮਾ ਰਾਮ ਰਮਾ; ਕੰਠਿ ਉਰ ਧਾਰੀਐ ॥

raam raamaa raam ramaa; kantth ur dhaareeai |

Punjabi

ਤੂੰ ਆਪਣੇ ਸਰਬ-ਵਿਆਪਕ ਸੁਆਮੀ ਮਾਲਕ ਵਾਹਿਗੁਰੂ ਨੂੰ ਆਪਣੇ ਗਲੇ ਅਤੇ ਹਿਰਦੇ ਅੰਦਰ ਅਸਥਾਪਨ ਕਰ।

Bhai Manmohan Singh (Shabad OS, CC BY-SA)

English

Enshrine the Lord, Raam, Raam, Raam, Raam, within your heart and throat.

Dr. Sant Singh Khalsa (Shabad OS, CC BY-SA)
Ang 925 · Line 4

ਉਰ ਧਾਰਿ ਹਰਿ ਹਰਿ ਪੁਰਖੁ ਪੂਰਨੁ; ਪਾਰਬ੍ਰਹਮੁ ਨਿਰੰਜਨੋ ॥

aur dhaar har har purakh pooran; paarabraham niranjano |

Punjabi

ਆਪਣੇ ਮਨ ਅੰਦਰ ਤੂੰ ਆਪਣੇ ਬਲਵਾਨ, ਵਿਆਪਕ ਅਤੇ ਪਵਿੱਤਰ ਪਰਮ ਪ੍ਰਭੂ ਮਾਲਕ ਵਾਹਿਗੁਰੂ ਨੂੰ ਟਿਕਾ।

Bhai Manmohan Singh (Shabad OS, CC BY-SA)

English

Enshrine within your heart the Primal Lord, Har, Har, the all-pervading, supreme, immaculate Lord God.

Dr. Sant Singh Khalsa (Shabad OS, CC BY-SA)
Ang 925 · Line 5

ਭੈ ਦੂਰਿ ਕਰਤਾ. ਪਾਪ ਹਰਤਾ; ਦੁਸਹ ਦੁਖ ਭਵ ਖੰਡਨੋ ॥

bhai door karataa. paap harataa; dusah dukh bhav khanddano |

Punjabi

ਉਹ ਡਰ ਨੂੰ ਮੇਟਣਹਾਰ, ਪਾਪਾਂ ਨੂੰ ਨਸ਼ਟ ਕਰਨ ਵਾਲਾ ਅਤੇ ਅਸਹਿ ਸੰਸਾਰੀ ਕਸ਼ਟਾਂ ਨੂੰ ਦੂਰ ਕਰਨਹਾਰ ਹੈ।

Bhai Manmohan Singh (Shabad OS, CC BY-SA)

English

He sends fear far away; He is the Destroyer of sin; He eradicates the unbearable pains of the terrifying world-ocean.

Dr. Sant Singh Khalsa (Shabad OS, CC BY-SA)
Ang 925 · Line 6

ਜਗਦੀਸ ਈਸ ਗੋੁਪਾਲ ਮਾਧੋ; ਗੁਣ ਗੋਵਿੰਦ ਵੀਚਾਰੀਐ ॥

jagadees ees guopaal maadho; gun govind veechaareeai |

Punjabi

ਤੂੰ ਮਾਲਕ ਦੀਆਂ ਖੂਬੀਆਂ ਦਾ ਚਿੰਤਨ ਕਰ ਜੇ ਸ਼੍ਰਿਸ਼ਟੀ ਦਾ ਸੁਆਮੀ, ਰਚਨਾ ਦਾ ਪਾਲਣਹਾਰ, ਮਾਇਆ ਦਾ ਪਤੀ ਅਤੇ ਕੁਲ ਆਲਮ ਦਾ ਪਾਤਿਸ਼ਾਹ ਹੈ।

Bhai Manmohan Singh (Shabad OS, CC BY-SA)

English

Contemplate the Lord of the World, the Cherisher of the World, the Lord, the Virtuous Lord of the Universe.

Dr. Sant Singh Khalsa (Shabad OS, CC BY-SA)
Ang 925 · Line 7

ਬਿਨਵੰਤਿ ਨਾਨਕ. ਮਿਲਿ ਸੰਗਿ ਸਾਧੂ; ਦਿਨਸੁ ਰੈਣਿ ਚਿਤਾਰੀਐ ॥੧॥

binavant naanak. mil sang saadhoo; dinas rain chitaareeai |1|

Punjabi

ਨਾਨਕ ਪ੍ਰਾਰਥਨਾਂ ਕਰਦਾ ਹੈ, ਸੰਤਾਂ ਨਾਲ ਜੁੜ ਕੇ ਤੂੰ ਦਿਹੁੰ ਰੈਣ ਸੁਆਮੀ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

Prays Nanak, joining the Saadh Sangat, the Company of the Holy, remember the Lord, day and night. ||1||

Dr. Sant Singh Khalsa (Shabad OS, CC BY-SA)
Ang 925 · Line 8

ਚਰਨ ਕਮਲ ਆਧਾਰੁ. ਜਨ ਕਾ ਆਸਰਾ ॥

charan kamal aadhaar. jan kaa aasaraa |

Punjabi

ਸੁਆਮੀ ਦੇ ਕੰਵਲ ਚਰਨ ਉਸ ਦੇ ਨਫਰ ਦੀ ਪਨਾਹ ਅਤੇ ਓਟ ਹਨ।

Bhai Manmohan Singh (Shabad OS, CC BY-SA)

English

His lotus feet are the support and anchor of His humble servants.

Dr. Sant Singh Khalsa (Shabad OS, CC BY-SA)
Ang 925 · Line 9

ਮਾਲੁ ਮਿਲਖ ਭੰਡਾਰ; ਨਾਮੁ ਅਨੰਤ ਧਰਾ ॥

maal milakh bhanddaar; naam anant dharaa |

Punjabi

ਆਪਣੇ ਹਿਰਦੇ ਅੰਦਰ ਉਹ ਬੇਅੰਤ ਸੁਆਮੀ ਦੇ ਨਾਮ ਨੂੰ ਟਿਕਾਉਂਦਾ ਹੈ ਅਤੇ ਕੇਵਲ ਇਹ ਹੀ ਉਸ ਦੀ ਦੌਲਤ, ਜਾਇਦਾਦ ਅਤੇ ਖਜ਼ਾਨਾ ਹੈ।

Bhai Manmohan Singh (Shabad OS, CC BY-SA)

English

He takes the Naam, the Name of the Infinite Lord, as his wealth, property and treasure.

Dr. Sant Singh Khalsa (Shabad OS, CC BY-SA)
Ang 925 · Line 10

ਨਾਮੁ ਨਰਹਰ ਨਿਧਾਨੁ ਜਿਨ ਕੈ; ਰਸ ਭੋਗ ਏਕ ਨਰਾਇਣਾ ॥

naam narahar nidhaan jin kai; ras bhog ek naraaeinaa |

Punjabi

ਜੋ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਇਕੱਤ੍ਰ ਕਰਦੇ ਹਨ, ਉਹ ਆਪਣੇ ਅੱਦੁਤੀ ਸੁਆਮੀ ਦੇ ਸੁਆਦ ਨੂੰ ਮਾਣਦੇ ਹਨ।

Bhai Manmohan Singh (Shabad OS, CC BY-SA)

English

Those who have the treasure of the Lord's Name, enjoy the taste of the One Lord.

Dr. Sant Singh Khalsa (Shabad OS, CC BY-SA)
Ang 925 · Line 11

ਰਸ ਰੂਪ ਰੰਗ ਅਨੰਤ ਬੀਠਲ; ਸਾਸਿ ਸਾਸਿ ਧਿਆਇਣਾ ॥

ras roop rang anant beetthal; saas saas dhiaaeinaa |

Punjabi

ਨਿਆਮਤਾਂ, ਰੰਗਰਲੀਆਂ ਅਤੇ ਸੁੰਦਰਤਾ ਦੇ ਮਾਨਣ ਨਾਲੋਂ ਆਪਣੇ ਹਰ ਸੁਆਸ ਨਾਲ ਉਹ ਬੇਅੰਤ ਸਾਹਿਬ ਦਾ ਸਿਮਰਨ ਕਰਦੇ ਹਨ।

Bhai Manmohan Singh (Shabad OS, CC BY-SA)

English

They meditate on the Infinite Lord with each and every breath, as their pleasure, joy and beauty.

Dr. Sant Singh Khalsa (Shabad OS, CC BY-SA)
Ang 925 · Line 12

ਕਿਲਵਿਖ ਹਰਣਾ. ਨਾਮ ਪੁਨਹਚਰਣਾ; ਨਾਮੁ. ਜਮ ਕੀ ਤ੍ਰਾਸ ਹਰਾ ॥

kilavikh haranaa. naam punahacharanaa; naam. jam kee traas haraa |

Punjabi

ਸੁਆਮੀ ਦਾ ਨਾਮ ਪਾਪਾਂ ਨੂੰ ਨਸ਼ਟ ਕਰਨ ਵਾਲਾ ਅਤੇ ਅਦੁਤੀ ਪ੍ਰਾਸਚਿਤ ਕਰਮ ਹੈ। ਕੇਵਲ ਨਾਮ ਹੀ ਮੌਤ ਦੇ ਡਰ ਨੂੰ ਦੂਰ ਕਰਦਾ ਹੈ।

Bhai Manmohan Singh (Shabad OS, CC BY-SA)

English

The Naam, the Name of the Lord, is the Destroyer of sins, the only deed of redemption. The Naam drives out the fear of the Messenger of Death.

Dr. Sant Singh Khalsa (Shabad OS, CC BY-SA)
Ang 925 · Line 13

ਬਿਨਵੰਤਿ ਨਾਨਕ. ਰਾਸਿ ਜਨ ਕੀ; ਚਰਨ ਕਮਲਹ ਆਸਰਾ ॥੨॥

binavant naanak. raas jan kee; charan kamalah aasaraa |2|

Punjabi

ਗੁਰੂ ਜੀ ਬਿਨੇ ਕਰਦੇ ਹਨ, ਪ੍ਰਭੂ ਦੇ ਕੰਵਲ ਪੈਰਾਂ ਦਾ ਆਧਾਰ ਹੀ ਉਸ ਦੇ ਗੁਮਾਸ਼ਤੇ ਦੀ ਪੂੰਜੀ ਹੈ।

Bhai Manmohan Singh (Shabad OS, CC BY-SA)

English

Prays Nanak, the support of His lotus feet is the capital of His humble servant. ||2||

Dr. Sant Singh Khalsa (Shabad OS, CC BY-SA)
Ang 925 · Line 14

ਗੁਣ ਬੇਅੰਤ ਸੁਆਮੀ ਤੇਰੇ; ਕੋਇ. ਨ ਜਾਨਈ ॥

gun beant suaamee tere; koe. na jaanee |

Punjabi

ਅਣਗਿਣਤ ਹਨ ਤੇਰੀਆਂ ਵਡਿਆਈਆਂ, ਹੇ ਮੇਰੇ ਸਾਈਂ! ਕੋਈ ਜਣਾ ਕਦੇ ਉਨ੍ਹਾਂ ਨੂੰ ਜਾਣ ਨਹੀਂ ਸਕਦਾ।

Bhai Manmohan Singh (Shabad OS, CC BY-SA)

English

Your Glorious Virtues are endless, O my Lord and Master; no one knows them all.

Dr. Sant Singh Khalsa (Shabad OS, CC BY-SA)
Ang 925 · Line 15

ਦੇਖਿ ਚਲਤ ਦਇਆਲ; ਸੁਣਿ ਭਗਤ ਵਖਾਨਈ ॥

dekh chalat deaal; sun bhagat vakhaanee |

Punjabi

ਤੇਰਿਆਂ ਅਸਚਰਜ ਕੌਤਕਾਂ ਨੂੰ ਵੇਖ ਅਤੇ ਸੁਣ ਕੇ, ਹੇ ਮਇਆਵਾਨ ਮਾਲਕ ਤੇਰੇ ਸੰਤ ਉਨ੍ਹਾਂ ਨੂੰ ਵਰਨਣ ਕਰਦੇ ਹਨ।

Bhai Manmohan Singh (Shabad OS, CC BY-SA)

English

Seeing and hearing of Your wondrous plays, O Merciful Lord, Your devotees narrate them.

Dr. Sant Singh Khalsa (Shabad OS, CC BY-SA)
Ang 925 · Line 16

ਜੀਅ ਜੰਤ ਸਭਿ ਤੁਝੁ ਧਿਆਵਹਿ; ਪੁਰਖਪਤਿ ਪਰਮੇਸਰਾ ॥

jeea jant sabh tujh dhiaaveh; purakhapat paramesaraa |

Punjabi

ਸਮੂਹ ਪ੍ਰਾਣਧਾਰੀ ਤੇਰਾ ਆਰਾਧਨ ਕਰਦੇ ਹਨ, ਹੇ ਮਨੁੱਖਾਂ ਦੇ ਮਾਲਕ ਪ੍ਰਭੂ।

Bhai Manmohan Singh (Shabad OS, CC BY-SA)

English

All beings and creatures meditate on You, O Primal Transcendent Lord, Master of men.

Dr. Sant Singh Khalsa (Shabad OS, CC BY-SA)
Ang 925 · Line 17

ਸਰਬ ਜਾਚਿਕ. ਏਕੁ ਦਾਤਾ; ਕਰੁਣਾ ਮੈ ਜਗਦੀਸਰਾ ॥

sarab jaachik. ek daataa; karunaa mai jagadeesaraa |

Punjabi

ਹੇ ਰਹਿਮਤ ਦੇ ਪੁੰਜ ਅਤੇ ਕੁਲ ਆਲਮ ਦੇ ਸੁਆਮੀ ਵਾਹਿਗੁਰੂ! ਸਾਰੇ ਤੇਰੇ ਮੰਗਤੇ ਹਨ ਅਤੇ ਕੇਵਲ ਤੂੰ ਹੀ ਇੱਕੋ ਦਾਤਾਰ ਹੈ।

Bhai Manmohan Singh (Shabad OS, CC BY-SA)

English

All beings are beggars; You are the One Giver, O Lord of the Universe, Embodiment of mercy.

Dr. Sant Singh Khalsa (Shabad OS, CC BY-SA)
Ang 925 · Line 18

ਸਾਧੂ ਸੰਤੁ ਸੁਜਾਣੁ ਸੋਈ; ਜਿਸਹਿ ਪ੍ਰਭ ਜੀ ਮਾਨਈ ॥

saadhoo sant sujaan soee; jiseh prabh jee maanee |

Punjabi

ਕੇਵਲ ਉਹ ਹੀ ਪਵਿੱਤ੍ਰ, ਨੇਕ ਅਤੇ ਸਿਆਣਾ ਹੈ, ਜਿਸ ਨੂੰ ਮਹਾਰਾਜ ਮਾਲਕ ਪ੍ਰਵਾਨ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

He alone is holy, a Saint, a truly wise person, who is accepted by the Dear Lord.

Dr. Sant Singh Khalsa (Shabad OS, CC BY-SA)
Ang 925 · Line 19

ਬਿਨਵੰਤਿ ਨਾਨਕ. ਕਰਹੁ ਕਿਰਪਾ; ਸੋਇ ਤੁਝਹਿ ਪਛਾਨਈ ॥੩॥

binavant naanak. karahu kirapaa; soe tujheh pachhaanee |3|

Punjabi

ਗੁਰੂ ਜੀ ਬੇਨਤੀ ਕਰਦੇ ਹਨ, ਹੇ ਸੁਆਮੀ ਜਿਸ ਨੂੰ ਮਿਹਰ ਧਾਰਦਾ ਹੈਂ, ਕੇਵਲ ਉਹ ਹੀ ਤੈਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

Prays Nanak, they alone realize You, unto whom You show Mercy. ||3||

Dr. Sant Singh Khalsa (Shabad OS, CC BY-SA)
Ang 925 · Line 20

ਮੋਹਿ ਨਿਰਗੁਣ ਅਨਾਥੁ; ਸਰਣੀ ਆਇਆ ॥

mohi niragun anaath; saranee aaeaa |

Punjabi

ਹੇ ਪ੍ਰਭੂ। ਮੈਂ ਨੇਕੀ ਵਿਹੂਣ ਅਤੇ ਨਿਖਸਮੇ ਨੇ ਤੇਰੀ ਪਨਾਹ ਲਈ ਹੈ।

Bhai Manmohan Singh (Shabad OS, CC BY-SA)

English

I am unworthy and without any master; I seek Your Sanctuary, Lord.

Dr. Sant Singh Khalsa (Shabad OS, CC BY-SA)
Ang 925 · Line 21

ਬਲਿ ਬਲਿ ਬਲਿ ਗੁਰਦੇਵ; ਜਿਨਿ ਨਾਮੁ ਦ੍ਰਿੜਾਇਆ ॥

bal bal bal guradev; jin naam drirraaeaa |

Punjabi

ਕੁਰਬਾਨ, ਕੁਰਬਾਨ, ਕੁਰਬਾਨ ਹਾਂ ਮੈਂ ਆਪਣੇ ਗੁਰੂ ਪ੍ਰਮੇਸ਼ਰ ਉੱਤੋਂ ਜਿਨ੍ਹਾਂ ਨੇ ਮੇਰੇ ਅੰਤਰ ਆਤਮੇ ਸੁਆਮੀ ਦਾ ਨਾਮ ਅਸਥਾਪਨ ਕੀਤਾ ਹੈ।

Bhai Manmohan Singh (Shabad OS, CC BY-SA)

English

I am a sacrifice, a sacrifice, a sacrifice to the Divine Guru, who has implanted the Naam within me.

Dr. Sant Singh Khalsa (Shabad OS, CC BY-SA)
Ang 925 · Line 22

ਗੁਰਿ ਨਾਮੁ ਦੀਆ. ਕੁਸਲੁ ਥੀਆ; ਸਰਬ ਇਛਾ ਪੁੰਨੀਆ ॥

gur naam deea. kusal theea; sarab ichhaa puneea |

Punjabi

ਗੁਰਦੇਵ ਜੀ ਨੇ ਮੈਨੂੰ ਨਾਮ ਬਖਸ਼ਿਆਂ ਹੈ, ਖੁਸ਼ੀ ਉਤਪੰਨ ਹੋ ਆਈ ਹੈ ਅਤੇ ਮੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ।

Bhai Manmohan Singh (Shabad OS, CC BY-SA)

English

The Guru blessed me with the Naam; happiness came, and all my desires were fulfilled.

Dr. Sant Singh Khalsa (Shabad OS, CC BY-SA)
Ang 925 · Line 23

ਜਲਨੇ ਬੁਝਾਈ. ਸਾਂਤਿ ਆਈ; ਮਿਲੇ ਚਿਰੀ ਵਿਛੁੰਨਿਆ ॥

jalane bujhaaee. saant aaee; mile chiree vichhuniaa |

Punjabi

ਮੇਰੀ ਅੱਗ ਬੁੱਝ ਗਈ ਹੈ, ਮੈਨੂੰ ਠੰਢ ਪੈ ਗਈ ਹੈ ਅਤੇ ਦੇਰ ਤੋਂ ਵਿਛੁੜੇ ਹੋਏ ਆਪਣੇ ਸੁਆਮੀ ਨੂੰ ਮੈਂ ਮਿਲ ਪਿਆ ਹਾਂ।

Bhai Manmohan Singh (Shabad OS, CC BY-SA)

English

The fire of desire has been quenched, and peace and tranquility have come; after such a long separation, I have met my Lord again.

Dr. Sant Singh Khalsa (Shabad OS, CC BY-SA)
Ang 925 · Line 24

ਆਨੰਦ ਹਰਖ ਸਹਜ ਸਾਚੇ; ਮਹਾ ਮੰਗਲ ਗੁਣ ਗਾਇਆ ॥

aanand harakh sehaj saache; mahaa mangal gun gaaeaa |

Punjabi

ਪ੍ਰਭੂ ਦੀ ਉਤਕ੍ਰਿਸ਼ਟਤ (ਗੁਣਾਂ ਵਾਲੀ) ਪਰਮ ਕੀਰਤੀ ਗਾਇਨ ਕਰਨ ਦੁਆਰਾ ਮੈਨੂੰ ਸੱਚੀ ਖੁਸ਼ੀ ਪ੍ਰਸ਼ਨਤਾ ਅਤੇ ਅਡੋਲਤਾ ਪ੍ਰਾਪਤ ਹੋ ਗਈਆਂ ਹਨ।

Bhai Manmohan Singh (Shabad OS, CC BY-SA)

English

I have found ecstasy, pleasure and true intuitive poise, singing the great glories, the song of bliss of the Lord.

Dr. Sant Singh Khalsa (Shabad OS, CC BY-SA)
Ang 925 · Line 25

ਬਿਨਵੰਤਿ ਨਾਨਕ. ਨਾਮੁ ਪ੍ਰਭ ਕਾ; ਗੁਰ ਪੂਰੇ ਤੇ ਪਾਇਆ ॥੪॥੨॥

binavant naanak. naam prabh kaa; gur poore te paaeaa |4|2|

Punjabi

ਗੁਰੂ ਜੀ ਪ੍ਰਾਰਥਨਾ ਕਰਦੇ ਹਨ, ਪੂਰਨ ਗੁਰਦੇਵ ਜੀ ਪਾਸੋਂ ਮੈਂ ਸੁਆਮੀ ਦਾ ਨਾਮ ਪ੍ਰਾਪਤ ਕੀਤਾ ਹੈ।

Bhai Manmohan Singh (Shabad OS, CC BY-SA)

English

Prays Nanak, I have obtained the Name of God from the Perfect Guru. ||4||2||

Dr. Sant Singh Khalsa (Shabad OS, CC BY-SA)
Ang 925 · Line 26

ਰਾਮਕਲੀ ਮਹਲਾ ੫ ॥

raamakalee mahalaa 5 |

Punjabi

ਰਾਮਕਲੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raamkalee, Fifth Mehl:

Dr. Sant Singh Khalsa (Shabad OS, CC BY-SA)
Ang 925 · Line 27

ਰੁਣ ਝੁਣੋ ਸਬਦੁ ਅਨਾਹਦੁ; ਨਿਤ ਉਠਿ ਗਾਈਐ ਸੰਤਨ ਕੈ ॥

run jhuno sabad anaahad; nit utth gaaeeai santan kai |

Punjabi

ਅੰਮ੍ਰਿਤ ਵੇਲੇ ਉੱਠ ਕੇ ਅਤੇ ਸਤਿਸੰਗਤ ਨਾਲ ਜੁੜ ਕੇ ਤੂੰ ਨਿਤਾਪ੍ਰਤੀ ਸੁਰੀਲੇ ਬੈਕੁੰਠੀ ਕੀਰਤਨ ਨੂੰ ਆਲਾਪ।

Bhai Manmohan Singh (Shabad OS, CC BY-SA)

English

Rise early each morning, and with the Saints, sing the melodious harmony, the unstruck sound current of the Shabad.

Dr. Sant Singh Khalsa (Shabad OS, CC BY-SA)
Ang 925 · Line 28

ਕਿਲਵਿਖ ਸਭਿ ਦੋਖ ਬਿਨਾਸਨੁ; ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥

kilavikh sabh dokh binaasan; har naam japeeai gur mantan kai |

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਸਾਈਂ ਦੇ ਨਾਮ ਨੂੰ ਉਚਾਰ ਕੇ ਸਾਰੇ ਪਾਪ ਅਤੇ ਉਣਤਾਈਆਂ ਮਿੱਟ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

All sins and sufferings are erased, chanting the Lord's Name, under Guru's Instructions.

Dr. Sant Singh Khalsa (Shabad OS, CC BY-SA)
Ang 925 · Line 29

ਹਰਿ ਨਾਮੁ ਲੀਜੈ. ਅਮਿਉ ਪੀਜੈ; ਰੈਣਿ ਦਿਨਸੁ ਅਰਾਧੀਐ ॥

har naam leejai. amiau peejai; rain dinas araadheeai |

Punjabi

ਤੂੰ ਵਾਹਿਗੁਰੂ ਦੇ ਨਾਮ ਨੂੰ ਸਿਮਰ, ਅੰਮ੍ਰਿਤ ਪਾਨ ਕਰ ਅਤੇ ਰਾਤ ਦਿਨ ਇਸ ਦਾ ਚਿੰਤਨ ਕਰ।

Bhai Manmohan Singh (Shabad OS, CC BY-SA)

English

Dwell upon the Lord's Name, and drink in the Nectar; day and night, worship and adore Him.

Dr. Sant Singh Khalsa (Shabad OS, CC BY-SA)
Ang 925 · Line 30

ਜੋਗ ਦਾਨ ਅਨੇਕ ਕਿਰਿਆ; ਲਗਿ ਚਰਣ ਕਮਲਹ ਸਾਧੀਐ ॥

jog daan anek kiriaa; lag charan kamalah saadheeai |

Punjabi

ਪ੍ਰਭੂ ਦੇ ਕੰਵਲ ਚਰਨਾਂ ਨਾਲ ਜੁੜ ਕੇ ਪ੍ਰਾਣੀ ਕੋੜਾਂ ਹੀ ਯੱਗਾਂ, ਪੁੰਨ ਦਾਨਾਂ ਅਤੇ ਪਾਰਮਕ ਸੰਸਕਾਰਾਂ ਦਾ ਫਲ ਪ੍ਰਾਪਤ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

The merits of Yoga, charity and religious rituals are obtained by grasping His lotus feet.

Dr. Sant Singh Khalsa (Shabad OS, CC BY-SA)
Ang 925 · Line 31

ਭਾਉ ਭਗਤਿ ਦਇਆਲ ਮੋਹਨ; ਦੂਖ ਸਗਲੇ ਪਰਹਰੈ ॥

bhaau bhagat deaal mohan; dookh sagale paraharai |

Punjabi

ਮਨਸਮੋਹਣੇ ਮਿਹਰਬਾਨ ਮਾਲਕ ਦੀ ਪਿਆਰ-ਉਪਾਸ਼ਨ ਸਾਰਿਆਂ ਦੂਸਣਾਂ ਨੂੰ ਦੂਰ ਕਰ ਦਿੰਦੀ ਹੈ।

Bhai Manmohan Singh (Shabad OS, CC BY-SA)

English

Loving devotion to the merciful, enticing Lord takes away all pain.

Dr. Sant Singh Khalsa (Shabad OS, CC BY-SA)
Ang 925 · Line 32

ਬਿਨਵੰਤਿ ਨਾਨਕ. ਤਰੈ ਸਾਗਰੁ; ਧਿਆਇ ਸੁਆਮੀ ਨਰਹਰੈ ॥੧॥

binavant naanak. tarai saagar; dhiaae suaamee naraharai |1|

Punjabi

ਗੁਰੂਜੀ ਬਿਨੈ ਕਰਦੇ ਹਨ, (ਮਨੁਸ਼ਾ ਸ਼ੇਰ ਸਰੂਪ) ਪ੍ਰਭੂ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।

Bhai Manmohan Singh (Shabad OS, CC BY-SA)

English

Prays Nanak, cross over the world-ocean, meditating on the Lord, your Lord and Master. ||1||

Dr. Sant Singh Khalsa (Shabad OS, CC BY-SA)
Ang 925 · Line 33

ਸੁਖ ਸਾਗਰ ਗੋਬਿੰਦ ਸਿਮਰਣੁ; ਭਗਤ ਗਾਵਹਿ ਗੁਣ ਤੇਰੇ ਰਾਮ ॥

sukh saagar gobind simaran; bhagat gaaveh gun tere raam |

Punjabi

ਤੇਰੀ ਭਜਨ ਬੰਦਗੀ ਹੇ ਸ਼੍ਰਿਸ਼ਟੀ ਦੇ ਸੁਆਮੀ ਆਰਾਮ ਦਾ ਸਮੁੰਦਰ ਹੈ, ਇਸ ਲਈ ਤੇਰੇ ਸੰਗ ਸਦਾ ਤੈਡੀ ਮਹਿਮਾ ਹੀ ਗਾਇਨ ਕਰਦੇ ਹਨ।

Bhai Manmohan Singh (Shabad OS, CC BY-SA)

English

Meditation on the Lord of the Universe is an ocean of peace; Your devotees sing Your Glorious Praises, Lord.

Dr. Sant Singh Khalsa (Shabad OS, CC BY-SA)
Ang 925 · Line 34

ਅਨਦ ਮੰਗਲ ਗੁਰ ਚਰਣੀ ਲਾਗੇ; ਪਾਏ ਸੂਖ ਘਨੇਰੇ ਰਾਮ ॥

anad mangal gur charanee laage; paae sookh ghanere raam |

Punjabi

ਗੁਰਾਂ ਦੇ ਪੈਰਾਂ ਨਾਲ ਜੁੜ ਕੇ, ਉਹ ਅਨੇਕਾਂ ਖੁਸ਼ੀਆਂ ਹੁਲਾਸ ਅਤੇ ਆਰਾਮ ਪਾ ਲੈਂਦੇ ਹਨ।

Bhai Manmohan Singh (Shabad OS, CC BY-SA)

English

Ecstasy, bliss and great happiness are obtained by grasping hold of the Guru's feet.

Dr. Sant Singh Khalsa (Shabad OS, CC BY-SA)
Ang 925 · Line 35

ਸੁਖ ਨਿਧਾਨੁ ਮਿਲਿਆ. ਦੂਖ ਹਰਿਆ; ਕ੍ਰਿਪਾ ਕਰਿ ਪ੍ਰਭਿ ਰਾਖਿਆ ॥

sukh nidhaan miliaa. dookh hariaa; kripaa kar prabh raakhiaa |

Punjabi

ਆਰਾਮ ਦੇ ਖਜ਼ਾਨੇ ਨਾਲ ਮਿਲ ਕੇ, ਉਨ੍ਹਾਂ ਦੇ ਗਮਮਿੱਟ ਜਾਂਦੇ ਹਨ ਤੇ ਆਪਣੀ ਮਿਹਰ ਧਾਰ ਕੇ ਸਾਈਂ ਉਨ੍ਹਾਂ ਦੀ ਰੱਖਿਆ ਕਰਦਾ ਹੈ।

Bhai Manmohan Singh (Shabad OS, CC BY-SA)

English

Meeting with the treasure of peace, their pains are taken away; granting His Grace, God protects them.

Dr. Sant Singh Khalsa (Shabad OS, CC BY-SA)
Ang 925 · Line 36

ਹਰਿ ਚਰਣ ਲਾਗਾ. ਭ੍ਰਮੁ ਭਉ ਭਾਗਾ; ਹਰਿ ਨਾਮੁ ਰਸਨਾ ਭਾਖਿਆ ॥

har charan laagaa. bhram bhau bhaagaa; har naam rasanaa bhaakhiaa |

Punjabi

ਜੋ ਕੋਈ ਭੀ ਵਾਹਿਗੁਰੂ ਦੇ ਚਰਨਾਂ (ਨਾਮ) ਨਾਲ ਜੁੜਦਾ ਹੈ, ਉਸ ਦਾ ਸੰਦੇਹ ਅਤੇ ਡਰ ਦੌੜ ਜਾਂਦੇ ਹਨ ਅਤੇ ਆਪਣੀ ਜੀਭ੍ਹਾ ਨਾਲ ਉਹ ਪ੍ਰਭੂ ਦੇ ਨਾਮ ਨੂੰ ਉਚਾਰਦਾ ਹੈ।

Bhai Manmohan Singh (Shabad OS, CC BY-SA)

English

Those who grasp the Lord's feet - their fears and doubts run away, and they chant the Name of the Lord.

Dr. Sant Singh Khalsa (Shabad OS, CC BY-SA)
Ang 925 · Line 37

ਹਰਿ ਏਕੁ ਚਿਤਵੈ. ਪ੍ਰਭੁ ਏਕੁ ਗਾਵੈ; ਹਰਿ ਏਕੁ ਦ੍ਰਿਸਟੀ ਆਇਆ ॥

har ek chitavai. prabh ek gaavai; har ek drisattee aaeaa |

Punjabi

ਤਾਂ ਉਹ ਇੱਕ ਹਰੀ ਨੂੰ ਹੀ ਯਾਦ ਕਰਦਾ ਹੈ, ਇੱਕ ਸੁਆਮੀ ਦਾ ਹੀ ਜੱਸ ਆਲਾਪਦਾ ਹੈ ਅਤੇ ਕੇਵਲ ਇੱਕ ਹਰੀ ਨੂੰ ਹੀ ਵੇਖਦਾ ਹੈ।

Bhai Manmohan Singh (Shabad OS, CC BY-SA)

English

He thinks of the One Lord, and he sings of the One God; he gazes upon the One Lord alone.

Dr. Sant Singh Khalsa (Shabad OS, CC BY-SA)