Ekam
Guru Granth Sahib

Ang 926

Ang 926 · Line 1

ਬਿਨਵੰਤਿ ਨਾਨਕ. ਪ੍ਰਭਿ ਕਰੀ ਕਿਰਪਾ; ਪੂਰਾ ਸਤਿਗੁਰੁ ਪਾਇਆ ॥੨॥

binavant naanak. prabh karee kirapaa; pooraa satigur paaeaa |2|

Punjabi

ਨਾਨਕ ਬਿਨੇ ਕਰਦਾ ਹੈ, ਸਾਹਿਬ ਨੇ ਮੇਰੇ ਉਤੇ ਮਿਹਰ ਧਾਰੀ ਹੈ ਅਤੇ ਮੈਂ ਪੂਰਨ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ।

Bhai Manmohan Singh (Shabad OS, CC BY-SA)

English

Prays Nanak, God has granted His Grace, and I have found the Perfect True Guru. ||2||

Dr. Sant Singh Khalsa (Shabad OS, CC BY-SA)
Ang 926 · Line 2

ਮਿਲਿ ਰਹੀਐ ਪ੍ਰਭ ਸਾਧ ਜਨਾ; ਮਿਲਿ ਹਰਿ ਕੀਰਤਨੁ ਸੁਨੀਐ. ਰਾਮ ॥

mil raheeai prabh saadh janaa; mil har keeratan suneeai. raam |

Punjabi

ਤੂੰ ਸੁਆਮੀ ਦੇ ਨੇਕ ਪੁਰਸ਼ਾਂ ਨਾਲ ਮਿਲ ਅਤੇ ਉਨ੍ਹਾਂ ਦੀ ਸੰਗਤ ਅੰਦਰ ਸੁਆਮੀ ਦਾ ਜੱਸ ਸ੍ਰਵਣ ਕਰ।

Bhai Manmohan Singh (Shabad OS, CC BY-SA)

English

Meet with the holy, humble servants of God; meeting with the Lord, listen to the Kirtan of His Praises.

Dr. Sant Singh Khalsa (Shabad OS, CC BY-SA)
Ang 926 · Line 3

ਦਇਆਲ ਪ੍ਰਭੂ ਦਾਮੋਦਰ ਮਾਧੋ; ਅੰਤੁ. ਨ ਪਾਈਐ ਗੁਨੀਐ, ਰਾਮ ॥

deaal prabhoo daamodar maadho; ant. na paaeeai guneeai, raam |

Punjabi

ਮੇਰਾ ਮਿਹਰਬਾਨ ਮਾਲਕ ਵਾਹਿਗੁਰੂ, ਮਾਇਆਂ ਦਾ ਸੁਆਮੀ ਹੈ। ਬੰਦਾ ਉਸ ਦੀਆਂ ਨੇਕੀਆਂ ਦਾ ਓੜਕ ਨਹੀਂ ਪਾ ਸਕਦਾ।

Bhai Manmohan Singh (Shabad OS, CC BY-SA)

English

God is the Merciful Master, the Lord of wealth; there is no end to His Virtues.

Dr. Sant Singh Khalsa (Shabad OS, CC BY-SA)
Ang 926 · Line 4

ਦਇਆਲ. ਦੁਖ ਹਰ ਸਰਣਿ ਦਾਤਾ; ਸਗਲ ਦੋਖ ਨਿਵਾਰਣੋ ॥

deaal. dukh har saran daataa; sagal dokh nivaarano |

Punjabi

ਦਇਆਵਾਨ ਪ੍ਰਭੂ ਦਰਦ ਦੂਰ ਕਰਨਹਾਰ, ਪਨਾਹ ਦੇਣ ਵਾਲਾ ਅਤੇ ਸਾਰੀਆਂ ਬਦੀਆਂ ਨੂੰ ਨਸ਼ਟ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

The Merciful Lord is the Dispeller of pain, the Giver of Sanctuary, the Eradicator of all evil.

Dr. Sant Singh Khalsa (Shabad OS, CC BY-SA)
Ang 926 · Line 5

ਮੋਹ ਸੋਗ ਵਿਕਾਰ ਬਿਖੜੇ; ਜਪਤ ਨਾਮ ਉਧਾਰਣੋ ॥

moh sog vikaar bikharre; japat naam udhaarano |

Punjabi

ਸੰਸਾਰੀ ਮਮਤਾ, ਸ਼ੋਕ ਅਤੇ ਦੁਖਦਾਈ ਪਾਪ, ਉਨ੍ਹਾਂ ਤੋਂ ਪ੍ਰਭੂ ਉਨ੍ਹਾਂ ਨੂੰ ਬਚਾ ਲੈਂਦਾ ਹੈ ਜੋ ਉਸ ਦੇ ਨਾਮ ਦਾ ਉਚਾਰਨ ਕਰਦੇ ਹਨ।

Bhai Manmohan Singh (Shabad OS, CC BY-SA)

English

Emotional attachment, sorrow, corruption and pain - chanting the Naam, the Name of the Lord, one is saved from these.

Dr. Sant Singh Khalsa (Shabad OS, CC BY-SA)
Ang 926 · Line 6

ਸਭਿ ਜੀਅ ਤੇਰੇ ਪ੍ਰਭੂ ਮੇਰੇ; ਕਰਿ ਕਿਰਪਾ ਸਭ ਰੇਣ ਥੀਵਾ ॥

sabh jeea tere prabhoo mere; kar kirapaa sabh ren theevaa |

Punjabi

ਸਮੂਹ ਜੀਵ ਤੈਡੇ ਹਨ, ਹੇ ਮੈਂਡੇ ਮਾਲਕ। ਮੇਰੇ ਉੱਤੇ ਆਪਣੀ ਰਹਿਮਤ ਧਾਰ ਤਾਂ ਜੋ ਮੈਂ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਵਾਂ।

Bhai Manmohan Singh (Shabad OS, CC BY-SA)

English

All beings are Yours, O my God; bless me with Your Mercy, that I may become the dust under the feet of all men.

Dr. Sant Singh Khalsa (Shabad OS, CC BY-SA)
Ang 926 · Line 7

ਬਿਨਵੰਤਿ ਨਾਨਕ. ਪ੍ਰਭ ਮਇਆ ਕੀਜੈ; ਨਾਮੁ ਤੇਰਾ ਜਪਿ ਜੀਵਾ ॥੩॥

binavant naanak. prabh meaa keejai; naam teraa jap jeevaa |3|

Punjabi

ਨਾਨਕ ਬੇਨਤੀ ਕਰਦਾ ਹੈ, ਮੇਰੇ ਸੁਆਮੀ, ਮੇਰੇ ਉੱਤੇ ਤਰਸ ਕਰ, ਤਾਂ ਜੋ ਮੈਂ ਤੇਰਾ ਸਿਮਰਨ ਕਰਦਾ ਹੋਇਆ ਆਪਣਾ ਜੀਵਨ ਬਿਤਾਵਾਂ।

Bhai Manmohan Singh (Shabad OS, CC BY-SA)

English

Prays Nanak, O God, be kind to me, that I may chant Your Name, and live. ||3||

Dr. Sant Singh Khalsa (Shabad OS, CC BY-SA)
Ang 926 · Line 8

ਰਾਖਿ ਲੀਏ ਪ੍ਰਭਿ ਭਗਤ ਜਨਾ; ਅਪਣੀ ਚਰਣੀ ਲਾਏ. ਰਾਮ ॥

raakh lee prabh bhagat janaa; apanee charanee laae. raam |

Punjabi

ਆਪਨੇ ਪੈਰਾਂ ਨਾਲ ਜੋੜ ਕੇ, ਮੇਰਾ ਮਾਲਕ ਪਵਿੱਤਰ ਪੁਰਸ਼ਾਂ ਨੂੰ ਬਚਾ ਲੈਂਦਾ ਹੈ।

Bhai Manmohan Singh (Shabad OS, CC BY-SA)

English

God saves His humble devotees, attaching them to His feet.

Dr. Sant Singh Khalsa (Shabad OS, CC BY-SA)
Ang 926 · Line 9

ਆਠ ਪਹਰ ਅਪਨਾ ਪ੍ਰਭੁ ਸਿਮਰਹ; ਏਕੋ ਨਾਮੁ ਧਿਆਏ. ਰਾਮ ॥

aatth pehar apanaa prabh simarah; eko naam dhiaae. raam |

Punjabi

ਅੱਠੇ ਪਹਿਰ ਹੀ ਉਹ ਆਪਣੇ ਸਾਈਂ ਦਾ ਸਿਮਰਨ ਕਰਦੇ ਹਨ ਅਤੇ ਕੇਵਲ ਸੁਆਮੀ ਦੇ ਨਾਮ ਨੂੰ ਹੀ ਅਰਾਧਦੇ ਹਨ।

Bhai Manmohan Singh (Shabad OS, CC BY-SA)

English

Twenty-four hours a day, they meditate in remembrance on their God; they meditae on the One Name.

Dr. Sant Singh Khalsa (Shabad OS, CC BY-SA)
Ang 926 · Line 10

ਧਿਆਇ ਸੋ ਪ੍ਰਭੁ. ਤਰੇ ਭਵਜਲ; ਰਹੇ ਆਵਣ ਜਾਣਾ ॥

dhiaae so prabh. tare bhavajal; rahe aavan jaanaa |

Punjabi

ਉਸ ਸਾਈਂ ਨੂੰ ਸਿਮਰ ਕੇ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦੇ ਹਨ ਅਤੇ ਮੁੱਕ ਜਾਂਦੇ ਹਨ ਉਨ੍ਹਾਂ ਦੇ ਜਨਮ ਤੇ ਮਰਨ।

Bhai Manmohan Singh (Shabad OS, CC BY-SA)

English

Meditating on that God, they cross over the terrifying world-ocean, and their comings and goings cease.

Dr. Sant Singh Khalsa (Shabad OS, CC BY-SA)
Ang 926 · Line 11

ਸਦਾ ਸੁਖੁ ਕਲਿਆਣ ਕੀਰਤਨੁ; ਪ੍ਰਭ ਲਗਾ ਮੀਠਾ ਭਾਣਾ ॥

sadaa sukh kaliaan keeratan; prabh lagaa meetthaa bhaanaa |

Punjabi

ਉਹ ਹਮੇਸ਼ਾਂ, ਅਨੰਦ, ਆਰਾਮ ਅਤੇ ਪ੍ਰਭੂ ਦੀ ਕੀਰਤੀ ਗਾਉਣ ਨੂੰ ਮਾਣਦੇ ਹਨ ਅਤੇ ਉਨ੍ਹਾਂ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲਗਦੀ ਹੈ।

Bhai Manmohan Singh (Shabad OS, CC BY-SA)

English

They enjoy eternal peace and pleasure, singing the Kirtan of God's Praises; His Will seems so sweet to them.

Dr. Sant Singh Khalsa (Shabad OS, CC BY-SA)
Ang 926 · Line 12

ਸਭ ਇਛ ਪੁੰਨੀ ਆਸ ਪੂਰੀ; ਮਿਲੇ ਸਤਿਗੁਰ ਪੂਰਿਆ ॥

sabh ichh punee aas pooree; mile satigur pooriaa |

Punjabi

ਪੂਰਨ ਸੱਚੇ ਗੁਰਾਂ ਨਾਲ ਮਿਲ ਪੈਣ ਨਾਲ, ਮੇਰੀਆਂ ਸਮੂਹ ਖਾਹਿਸ਼ਾਂ ਪੂਰੀਆਂ ਹੋ ਗਈਆਂ ਅਤੇ ਉਮੈਦਾ ਬਰ ਆਈਆਂ ਹਨ।

Bhai Manmohan Singh (Shabad OS, CC BY-SA)

English

All my desires are fulfilled, meeting with the Perfect True Guru.

Dr. Sant Singh Khalsa (Shabad OS, CC BY-SA)
Ang 926 · Line 13

ਬਿਨਵੰਤਿ ਨਾਨਕ. ਪ੍ਰਭਿ ਆਪਿ ਮੇਲੇ; ਫਿਰਿ. ਨਾਹੀ ਦੂਖ ਵਿਸੂਰਿਆ ॥੪॥੩॥

binavant naanak. prabh aap mele; fir. naahee dookh visooriaa |4|3|

Punjabi

ਗੁਰੂ ਜੀ ਪ੍ਰਾਰਥਨਾਂ ਕਰਦੇ ਹਨ, ਸੁਆਮੀ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ ਅਤੇ ਮੈਨੂੰ ਮੁੜ ਕੇ ਦੁੱਖ ਅਤੇ ਅਫਸੋਸ ਨਹੀਂ ਵਾਪਰਨਗੇ।

Bhai Manmohan Singh (Shabad OS, CC BY-SA)

English

Prays Nanak, God has blended me with Himself; I shall never suffer pain or sorrow again. ||4||3||

Dr. Sant Singh Khalsa (Shabad OS, CC BY-SA)
Ang 926 · Line 14

ਰਾਮਕਲੀ ਮਹਲਾ ੫ ਛੰਤ ॥

raamakalee mahalaa 5 chhant |

Punjabi

ਰਾਮਕਲੀ ਪੰਜਵੀਂ ਪਾਤਿਸ਼ਾਹੀ ਛੰਤ।

Bhai Manmohan Singh (Shabad OS, CC BY-SA)

English

Raamkalee, Fifth Mehl, Chhant.

Dr. Sant Singh Khalsa (Shabad OS, CC BY-SA)
Ang 926 · Line 15

ਸਲੋਕੁ ॥

salok |

Punjabi

ਸਲੋਕ।

Bhai Manmohan Singh (Shabad OS, CC BY-SA)

English

Salok:

Dr. Sant Singh Khalsa (Shabad OS, CC BY-SA)
Ang 926 · Line 16

ਚਰਨ ਕਮਲ ਸਰਣਾਗਤੀ; ਅਨਦ ਮੰਗਲ ਗੁਣ ਗਾਮ ॥

charan kamal saranaagatee; anad mangal gun gaam |

Punjabi

ਪ੍ਰਭੂ ਦੇ ਕੰਵਲ ਚਰਨਾਂ ਦੀ ਪਨਾਹ ਅੰਦਰ ਪ੍ਰਵੇਸ਼ ਕਰ, ਮੈਂ ਆਰਾਮ ਤੇ ਅਨੰਦ ਨਾਲ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ।

Bhai Manmohan Singh (Shabad OS, CC BY-SA)

English

In the Sanctuary of His lotus feet, I sing His Glorious Praises in ecstasy and bliss.

Dr. Sant Singh Khalsa (Shabad OS, CC BY-SA)
Ang 926 · Line 17

ਨਾਨਕ. ਪ੍ਰਭੁ ਆਰਾਧੀਐ; ਬਿਪਤਿ ਨਿਵਾਰਣ. ਰਾਮ ॥੧॥

naanak. prabh aaraadheeai; bipat nivaaran. raam |1|

Punjabi

ਨਾਨਕ, ਤੂੰ ਸੁਆਮੀ ਦਾ ਸਿਮਰਨ ਕਰ, ਸੁਆਮੀ ਜੋ ਮੁਸੀਬਤ ਨੂੰ ਦੂਰ ਕਰਨਹਾਰ ਹੈ।

Bhai Manmohan Singh (Shabad OS, CC BY-SA)

English

O Nanak, worship God in adoration, the Eradicator of misfortune. ||1||

Dr. Sant Singh Khalsa (Shabad OS, CC BY-SA)
Ang 926 · Line 18

ਛੰਤੁ ॥

chhant |

Punjabi

ਛੰਤ।

Bhai Manmohan Singh (Shabad OS, CC BY-SA)

English

Chhant:

Dr. Sant Singh Khalsa (Shabad OS, CC BY-SA)
Ang 926 · Line 19

ਪ੍ਰਭ ਬਿਪਤਿ ਨਿਵਾਰਣੋ; ਤਿਸੁ ਬਿਨੁ ਅਵਰੁ. ਨ ਕੋਇ ਜੀਉ ॥

prabh bipat nivaarano; tis bin avar. na koe jeeo |

Punjabi

ਸੁਆਮੀ ਬਿਪਤਾ ਨੂੰ ਨਸ਼ਟਕਰਨਹਾਰ ਹੈ ਉਸ ਦੇ ਬਗੈਰ ਹੋਰ ਕੋਈ ਨਹੀਂ।

Bhai Manmohan Singh (Shabad OS, CC BY-SA)

English

God is the Eradicator of misfortune; there is none other than Him.

Dr. Sant Singh Khalsa (Shabad OS, CC BY-SA)
Ang 926 · Line 20

ਸਦਾ ਸਦਾ ਹਰਿ ਸਿਮਰੀਐ; ਜਲਿ ਥਲਿ ਮਹੀਅਲਿ ਸੋਇ ਜੀਉ ॥

sadaa sadaa har simareeai; jal thal maheeal soe jeeo |

Punjabi

ਹਮੇਸ਼ਾ, ਹਮੇਸ਼ਾਂ ਹੀ ਤੂੰ ਆਪਣੇ ਵਾਹਿਗੁਰੂ ਦਾ ਭਜਨਕਰ ਜੋ ਸਮੁੰਦਰ ਜ਼ਮੀਨ ਅਤੇ ਆਕਾਸ਼ ਅੰਦਰ ਵਿਆਪਦਾ ਹੈ।

Bhai Manmohan Singh (Shabad OS, CC BY-SA)

English

Forever and ever, remember the Lord in meditation; He is permeating the water, the land and the sky.

Dr. Sant Singh Khalsa (Shabad OS, CC BY-SA)
Ang 926 · Line 21

ਜਲਿ ਥਲਿ ਮਹੀਅਲਿ ਪੂਰਿ ਰਹਿਆ; ਇਕ ਨਿਮਖ. ਮਨਹੁ. ਨ ਵੀਸਰੈ ॥

jal thal maheeal poor rahiaa; ik nimakh. manahu. na veesarai |

Punjabi

ਪ੍ਰਭੂ ਸਮੁੰਦਰ, ਧਰਤੀ ਪਾਤਾਲ ਤੇ ਅਸਮਾਨ ਨੂੰ ਪਰੀਪੂਰਨ ਕਰ ਰਿਹਾ ਹੈ ਆਪਣੇ ਚਿੱਤ ਵਿਚੋਂ ਮੈਂ ਉਸ ਨੂੰ ਇੱਕ ਮੁਹਤ ਭਰ ਲਈ ਭੀ ਨਹੀਂ ਭੁਲਾਉਂਦਾ।

Bhai Manmohan Singh (Shabad OS, CC BY-SA)

English

He is permeating and pervading the water, the land and the sky; do not forget Him from your mind, even for an instant.

Dr. Sant Singh Khalsa (Shabad OS, CC BY-SA)
Ang 926 · Line 22

ਗੁਰ ਚਰਨ ਲਾਗੇ. ਦਿਨ ਸਭਾਗੇ; ਸਰਬ ਗੁਣ ਜਗਦੀਸਰੈ ॥

gur charan laage. din sabhaage; sarab gun jagadeesarai |

Punjabi

ਪਰਮ ਸੁਲੱਖਣਾ ਹੈ ਉਹ ਦਹਾੜਾ ਜਦ ਮੈਂ ਗੁਰਾਂ ਦੇ ਪੈਰੀਂ ਪਿਆ ਸਾਂ। ਇਹ ਸਾਰਾ ਉਪਕਾਰ ਸ਼੍ਰਿਸ਼ਟੀ ਦੇ ਸੁਆਮੀ ਦਾ ਹੀ ਹੈ।

Bhai Manmohan Singh (Shabad OS, CC BY-SA)

English

Blessed was that day, when I grasped the Guru's feet; all virtues rest in the Lord of the Universe.

Dr. Sant Singh Khalsa (Shabad OS, CC BY-SA)
Ang 926 · Line 23

ਕਰਿ ਸੇਵ ਸੇਵਕ ਦਿਨਸੁ ਰੈਣੀ; ਤਿਸੁ ਭਾਵੈ ਸੋ ਹੋਇ ਜੀਉ ॥

kar sev sevak dinas rainee; tis bhaavai so hoe jeeo |

Punjabi

ਹੇ ਟਹਿਲੂਏ! ਤੂੰ ਦਿਹੁੰ ਤੇ ਰੈਣ ਆਪਣੇ ਸੁਆਮੀ ਦੀ ਟਹਿਲ ਕਮਾ, ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੁੰਦਾ ਹੈ।

Bhai Manmohan Singh (Shabad OS, CC BY-SA)

English

So serve Him day and night, O servant; whatever pleases Him, happens.

Dr. Sant Singh Khalsa (Shabad OS, CC BY-SA)
Ang 926 · Line 24

ਬਲਿ ਜਾਇ ਨਾਨਕੁ ਸੁਖਹ ਦਾਤੇ; ਪਰਗਾਸੁ ਮਨਿ ਤਨਿ ਹੋਇ ਜੀਉ ॥੧॥

bal jaae naanak sukhah daate; paragaas man tan hoe jeeo |1|

Punjabi

ਨਾਨਕ ਆਰਾਮ-ਬਖਸ਼ਣਹਾਰ ਉੱਤੋਂ ਕੁਰਬਾਨ ਜਾਂਦਾ ਹੈ। ਉਸ ਦੀ ਆਤਮਾਂ ਤੇ ਦੇਹ ਰੌਸ਼ਨ ਹੋ ਗਏ ਹਨ।

Bhai Manmohan Singh (Shabad OS, CC BY-SA)

English

Nanak is a sacrifice to the Giver of peace; his mind and body are enlightened. ||1||

Dr. Sant Singh Khalsa (Shabad OS, CC BY-SA)
Ang 926 · Line 25

ਸਲੋਕੁ ॥

salok |

Punjabi

ਸਲੋਕ।

Bhai Manmohan Singh (Shabad OS, CC BY-SA)

English

Salok:

Dr. Sant Singh Khalsa (Shabad OS, CC BY-SA)
Ang 926 · Line 26

ਹਰਿ ਸਿਮਰਤ ਮਨੁ ਤਨੁ ਸੁਖੀ; ਬਿਨਸੀ ਦੁਤੀਆ ਸੋਚ ॥

har simarat man tan sukhee; binasee duteea soch |

Punjabi

ਸਾਹਿਬ ਦਾ ਆਰਾਧਨ ਕਰਨ ਦੁਆਰਾ, ਆਤਮਾਂ ਅਤੇ ਦੋਹ ਆਰਾਮ ਵਿੱਚ ਹੋ ਜਾਂਦੇ ਹਨ ਅਤੇ ਹੋਰਸ ਕਿਸੇ ਦਾ ਖਿਆਲ ਦੂਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Meditating in remembrance on the Lord, the mind and body find peace; the thought of duality is dispelled.

Dr. Sant Singh Khalsa (Shabad OS, CC BY-SA)
Ang 926 · Line 27

ਨਾਨਕ. ਟੇਕ ਗੋੁਪਾਲ ਕੀ; ਗੋਵਿੰਦ ਸੰਕਟ ਮੋਚ ॥੧॥

naanak. ttek guopaal kee; govind sankatt moch |1|

Punjabi

ਨਾਨਕ ਨੇ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਦੀ ਪਨਾਹ ਲਈ ਹੈ, ਆਲਮ ਦਾ ਸੁਆਮੀ ਮੁਸੀਬਤ ਦਾ ਨਾਸ ਕਰਣਹਾਰ ਹੈ।

Bhai Manmohan Singh (Shabad OS, CC BY-SA)

English

Nanak takes the support of the Lord of the World, the Lord of the Universe, the Destroyer of troubles. ||1||

Dr. Sant Singh Khalsa (Shabad OS, CC BY-SA)
Ang 926 · Line 28

ਛੰਤੁ ॥

chhant |

Punjabi

ਛੰਤ।

Bhai Manmohan Singh (Shabad OS, CC BY-SA)

English

Chhant:

Dr. Sant Singh Khalsa (Shabad OS, CC BY-SA)
Ang 926 · Line 29

ਭੈ ਸੰਕਟ ਕਾਟੇ; ਨਾਰਾਇਣ ਦਇਆਲ ਜੀਉ ॥

bhai sankatt kaatte; naaraaein deaal jeeo |

Punjabi

ਮਿਹਰਬਾਨ ਮਾਲਕ ਨੇ ਮੇਰਾ ਡਰ ਅਤੇ ਦੁੱਖ ਮੇਟ ਛਡੇ ਹਨ।

Bhai Manmohan Singh (Shabad OS, CC BY-SA)

English

The Merciful Lord has eradicated my fears and troubles.

Dr. Sant Singh Khalsa (Shabad OS, CC BY-SA)
Ang 926 · Line 30

ਹਰਿ ਗੁਣ ਆਨੰਦ ਗਾਏ; ਪ੍ਰਭ ਦੀਨਾ ਨਾਥ ਪ੍ਰਤਿਪਾਲ ਜੀਉ ॥

har gun aanand gaae; prabh deenaa naath pratipaal jeeo |

Punjabi

ਮੈਂ ਖੁਸ਼ੀ ਨਾਲ ਸੁਆਮੀ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹਾਂ, ਜੋ ਮਸਕੀਨਾਂ ਦਾ ਮਾਲਕ ਅਤੇ ਪਾਲਣ-ਪੋਸਣਹਾਰ ਹੈ।

Bhai Manmohan Singh (Shabad OS, CC BY-SA)

English

In ecstasy, I sing the Glorious Praises of the Lord; God is the Cherisher, the Master of the meek.

Dr. Sant Singh Khalsa (Shabad OS, CC BY-SA)
Ang 926 · Line 31

ਪ੍ਰਤਿਪਾਲ ਅਚੁਤ ਪੁਰਖੁ ਏਕੋ; ਤਿਸਹਿ ਸਿਉ ਰੰਗੁ ਲਾਗਾ ॥

pratipaal achut purakh eko; tiseh siau rang laagaa |

Punjabi

ਅਬਿਨਾਸ਼ੀ ਹੈ ਮੇਰਾ ਅਦੁਤੀ ਪ੍ਰਤਿਪਾਲਕ ਪ੍ਰਭੂ, ਉਸ ਦੇ ਪ੍ਰੇਮ ਨਾਲ ਮੈਂ ਰੰਗਿਆ ਗਿਆ ਹਾਂ।

Bhai Manmohan Singh (Shabad OS, CC BY-SA)

English

The Cherishing Lord is imperishable, the One and only Primal Lord; I am imbued with His Love.

Dr. Sant Singh Khalsa (Shabad OS, CC BY-SA)
Ang 926 · Line 32

ਕਰ ਚਰਨ ਮਸਤਕੁ ਮੇਲਿ ਲੀਨੇ; ਸਦਾ ਅਨਦਿਨੁ ਜਾਗਾ ॥

kar charan masatak mel leene; sadaa anadin jaagaa |

Punjabi

ਜਦ ਮੈਂ ਆਪਣੇ ਹੱਥ ਅਤੇ ਮੱਥਾ ਪ੍ਰਭੂ ਦੇ ਪੈਰਾਂ ਉੱਤੇ ਧਰ ਦਿੱਤੇ, ਉਸ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਮੈਂ ਹਮੇਸ਼ਾਂ ਅਤੇ ਸਦਾ ਲਈ ਖਬਰਦਾਰ ਹੋ ਗਿਆ।

Bhai Manmohan Singh (Shabad OS, CC BY-SA)

English

When I placed my hands and forehead upon His Feet, He blended me with Himself; I became awake and aware forever, night and day.

Dr. Sant Singh Khalsa (Shabad OS, CC BY-SA)
Ang 926 · Line 33

ਜੀਉ ਪਿੰਡੁ ਗ੍ਰਿਹੁ ਥਾਨੁ ਤਿਸ ਕਾ; ਤਨੁ ਜੋਬਨੁ ਧਨੁ ਮਾਲੁ ਜੀਉ ॥

jeeo pindd grihu thaan tis kaa; tan joban dhan maal jeeo |

Punjabi

ਮੇਰੀ ਆਤਮਾ ਦੇਹ ਘਰ ਟਿਕਾਣਾ ਸਰੂਪ ਜੁਆਨੀ ਦੌਲਤ ਅਤੇ ਜਾਇਦਾਦ ਕੇਵਲ ਉਸ ਦੀ ਹੀ ਮਲਕੀਅਤ ਹਨ।

Bhai Manmohan Singh (Shabad OS, CC BY-SA)

English

My soul, body, household and home belong to Him, along with my body, youth, wealth and property.

Dr. Sant Singh Khalsa (Shabad OS, CC BY-SA)
Ang 926 · Line 34

ਸਦ ਸਦਾ ਬਲਿ ਜਾਇ ਨਾਨਕੁ; ਸਰਬ ਜੀਆ ਪ੍ਰਤਿਪਾਲ ਜੀਉ ॥੨॥

sad sadaa bal jaae naanak; sarab jeea pratipaal jeeo |2|

Punjabi

ਹਮੇਸ਼ਾ, ਹਮੇਸ਼ਾਂ ਹੀ ਨਾਨਕ ਪ੍ਰਭੂ ਤੋਂ ਕੁਰਬਾਨ ਵੰਞਦਾ ਹੈ, ਜੋ ਸਮੂਹ ਪ੍ਰਾਣਧਾਰੀਆਂ ਦੀ ਪਰਵਰਸ਼ ਕਰਦਾ ਹੈ।

Bhai Manmohan Singh (Shabad OS, CC BY-SA)

English

Forever and ever, Nanak is a sacrifice to Him, who cherishes and nurtures all beings. ||2||

Dr. Sant Singh Khalsa (Shabad OS, CC BY-SA)
Ang 926 · Line 35

ਸਲੋਕੁ ॥

salok |

Punjabi

ਸਲੋਕ।

Bhai Manmohan Singh (Shabad OS, CC BY-SA)

English

Salok:

Dr. Sant Singh Khalsa (Shabad OS, CC BY-SA)
Ang 926 · Line 36

ਰਸਨਾ ਉਚਰੈ ਹਰਿ ਹਰੇ; ਗੁਣ ਗੋਵਿੰਦ ਵਖਿਆਨ ॥

rasanaa ucharai har hare; gun govind vakhiaan |

Punjabi

ਮੇਰੀ ਜੀਭ ਵਾਹਿਗੁਰੂ ਦਾ ਨਾਮ ਜਪਦੀ ਹੈ ਅਤੇ ਕੇਵਲ ਸ਼੍ਰਿਸ਼ਟੀ ਦੇ ਸੁਆਮੀ ਦੀ ਹੀ ਕੀਰਤੀ ਉਚਾਰਦੀ ਹੈ।

Bhai Manmohan Singh (Shabad OS, CC BY-SA)

English

My tongue chants the Name of the Lord, and chants the Glorious Praises of the Lord of the Universe.

Dr. Sant Singh Khalsa (Shabad OS, CC BY-SA)
Ang 926 · Line 37

ਨਾਨਕ. ਪਕੜੀ ਟੇਕ ਏਕ; ਪਰਮੇਸਰੁ ਰਖੈ ਨਿਦਾਨ ॥੧॥

naanak. pakarree ttek ek; paramesar rakhai nidaan |1|

Punjabi

ਨਾਨਕ ਨੇ ਇਕ ਸ਼੍ਰੋਮਣੀ ਸਾਹਿਬ ਦੀ ਪਨਾਹ ਫੜੀ ਹੈ ਅਤੇ ਅੰਤ ਨੂੰ ਉਹ ਉਸ ਦੀ ਰੱਖਿਆ ਕਰੇਗਾਂ।

Bhai Manmohan Singh (Shabad OS, CC BY-SA)

English

Nanak has grasped the sheltering support of the One Transcendent Lord, who shall save him in the end. ||1||

Dr. Sant Singh Khalsa (Shabad OS, CC BY-SA)
Ang 926 · Line 38

ਛੰਤੁ ॥

chhant |

Punjabi

ਛੰਤ।

Bhai Manmohan Singh (Shabad OS, CC BY-SA)

English

Chhant:

Dr. Sant Singh Khalsa (Shabad OS, CC BY-SA)
Ang 926 · Line 39

ਸੋ ਸੁਆਮੀ ਪ੍ਰਭੁ ਰਖਕੋ; ਅੰਚਲਿ ਤਾ ਕੈ ਲਾਗੁ ਜੀਉ ॥

so suaamee prabh rakhako; anchal taa kai laag jeeo |

Punjabi

ਸਿਰਫ ਉਹ ਸਾਹਿਬ ਮਾਲਕ ਹੀ ਰੱਖਣਹਾਰ ਹੈ ਤੂੰ ਆਪਣੇ ਆਪ ਨੂੰ ਉਸ ਦੇ ਪੱਲੇ ਨਾਲ ਜੋੜ ਲੈ।

Bhai Manmohan Singh (Shabad OS, CC BY-SA)

English

He is God, our Lord and Master, our Saving Grace. Grab hold of the hem of His robe.

Dr. Sant Singh Khalsa (Shabad OS, CC BY-SA)
Ang 926 · Line 40

ਭਜੁ ਸਾਧੂ ਸੰਗਿ ਦਇਆਲ ਦੇਵ; ਮਨ ਕੀ ਮਤਿ ਤਿਆਗੁ ਜੀਉ ॥

bhaj saadhoo sang deaal dev; man kee mat tiaag jeeo |

Punjabi

ਤੂੰ ਆਪਣੇ ਮਇਆਵਾਨ ਮਾਲਕ ਦਾ ਸਤਿਸੰਗਤ ਸਅੰਦਰ ਸਿਮਰਨ ਕਰ ਤੇ ਆਪਣੇ ਮਨ ਦੀ ਚਤੁਰਾਈ ਨੂੰ ਛੱਡ ਦੇ।

Bhai Manmohan Singh (Shabad OS, CC BY-SA)

English

Vibrate, and meditate on the Merciful Divine Lord in the Saadh Sangat, the Company of the Holy; renounce your intellectual mind.

Dr. Sant Singh Khalsa (Shabad OS, CC BY-SA)